ਸੈਰ ਸਪਾਟਾ ਮੰਤਰਾਲਾ
ਟੂਰਿਜ਼ਮ ਮੰਤਰਾਲੇ ਦੁਆਰਾ 'ਯੁਵਾ ਟੂਰਿਜ਼ਮ ਕਲੱਬ' ਸਥਾਪਿਤ ਕਰਨ ਦੀ ਪਹਿਲ ਨੂੰ ਸੀਬੀਐੱਸਈ ਦਾ ਸਮਰਥਨ
ਸੀਬੀਐੱਸਈ ਨੇ ਸਾਰੇ ਮਾਨਤਾ ਪ੍ਰਾਪਤ ਸਕੂਲਾਂ ਨੂੰ ਯੁਵਾ ਟੂਰਿਜ਼ਮ ਕਲੱਬ ਦੇ ਗਠਨ ਸਬੰਧੀ ਨਿਰਦੇਸ਼ ਜਾਰੀ ਕੀਤੇ
ਸਕੂਲਾਂ ਵਿੱਚ ਸਥਾਪਿਤ ਯੁਵਾ ਟੂਰਿਜ਼ਮ ਕਲੱਬ ਰਾਸ਼ਟਰੀ ਏਕਤਾ ਅਤੇ 'ਏਕ ਭਾਰਤ, ਸ਼੍ਰੇਸ਼ਠ ਭਾਰਤ' ਦੀ ਭਾਵਨਾ ਨੂੰ ਹੁਲਾਰਾ ਦੇਣਗੇ: ਸ਼੍ਰੀ ਜੀ. ਕਿਸ਼ਨ ਰੈੱਡੀ
ਯੁਵਾ ਭਾਰਤ ਅਤੇ ਇਸ ਦੀ ਸਮ੍ਰਿੱਧ ਸੱਭਿਆਚਾਰਕ, ਅਧਿਆਤਮਕ ਅਤੇ ਕੁਦਰਤੀ ਵਿਰਾਸਤ ਦੇ ਸਰਬਸ੍ਰੇਸ਼ਠ ਰਾਜਦੂਤ ਹਨ: ਟੂਰਿਜ਼ਮ ਮੰਤਰੀ
Posted On:
12 MAY 2022 2:09PM by PIB Chandigarh
ਟੂਰਿਜ਼ਮ ਮੰਤਰਾਲੇ ਨੇ 'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ' ਸਮਾਰੋਹ ਦੇ ਹਿੱਸੇ ਦੇ ਰੂਪ ਵਿੱਚ 'ਯੁਵਾ ਟੂਰਿਜ਼ਮ ਕਲੱਬ' ਸਥਾਪਿਤ ਕਰਨ ਦੀ ਪਹਿਲ ਕੀਤੀ ਹੈ। ਯੁਵਾ ਟੂਰਿਜ਼ਮ ਕਲੱਬ ਦਾ ਉਦੇਸ਼ ਭਾਰਤੀ ਟੂਰਿਜ਼ਮ ਦੇ ਯੁਵਾ ਰਾਜਦੂਤਾਂ ਨੂੰ ਪ੍ਰੋਤਸਾਹਿਤ ਕਰਨਾ ਅਤੇ ਉਨ੍ਹਾਂ ਦਾ ਵਿਕਾਸ ਕਰਨਾ ਹੈ। ਟੂਰਿਜ਼ਮ ਦੇ ਇਹ ਯੁਵਾ ਰਾਜਦੂਤ ਭਾਰਤ ਵਿੱਚ ਟੂਰਿਜ਼ਮ ਦੀਆਂ ਸੰਭਾਵਨਾਵਾਂ ਤੋਂ ਜਾਗਰੂਕ ਹੋਣਗੇ, ਸਾਡੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਦੀ ਸਰਾਹਨਾ ਕਰਨਗੇ ਅਤੇ ਟੂਰਿਜ਼ਮ ਪ੍ਰਤੀ ਰੁਚੀ ਅਤੇ ਜਨੂਨ ਨੂੰ ਵਿਕਸਿਤ ਕਰਨਗੇ। ਇਹ ਯੁਵਾ ਰਾਜਦੂਤ ਭਾਰਤ ਵਿੱਚ ਟੂਰਿਜ਼ਮ ਨੂੰ ਹੁਲਾਰਾ ਦੇਣ ਦੇ ਕੰਮ ਵਿੱਚ ਉਤਪ੍ਰੇਰਕ ਬਣਨਗੇ। ਇਨ੍ਹਾਂ ਟੂਰਿਜ਼ਮ ਕਲੱਬਾਂ ਵਿੱਚ ਭਾਗੀਦਾਰੀ ਨਾਲ ਟੂਰਿਜ਼ਮ ਨਾਲ ਸਬੰਧਿਤ ਜ਼ਿੰਮੇਦਾਰ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਅਤੇ ਭਰੋਸੇਯੋਗ ਟੂਰਿਜ਼ਮ ਨਾਲ ਜੁੜੀਆਂ ਸਮਾਧਾਨ ਚਿੰਤਾਵਾਂ ਦਾ ਸਮਾਧਾਨ ਕਰਨ ਦੇ ਇਲਾਵਾ ਟੀਮ ਵਰਕ, ਪ੍ਰਬੰਧਨ, ਲੀਡਰਸ਼ਿਪ ਜਿਹੇ ਸੌਫਟ ਸਕਿੱਲਸ ਦੇ ਵਿਕਾਸ ਦੀ ਵੀ ਉਮੀਦ ਹੈ।
ਕੇਂਦਰੀ ਸੈਕੰਡਰੀ ਸਿੱਖਿਆ ਬੋਰਡ, ਟੂਰਿਜ਼ਮ ਮੰਤਰਾਲੇ ਦੀ ਇਸ ਪਹਿਲ ਦਾ ਸਮਰਥਨ ਕਰਨ ਦੇ ਲਈ ਅੱਗੇ ਆਇਆ ਹੈ ਅਤੇ ਯੁਵਾ ਟੂਰਿਜ਼ਮ ਕਲੱਬਾਂ ਦੇ ਗਠਨ ਬਾਰੇ ਸੀਬੀਐੱਸਈ ਦੇ ਸਾਰੇ ਮਾਨਤਾ ਪ੍ਰਾਪਤ ਸਕੂਲਾਂ ਨੂੰ ਨਿਰਦੇਸ਼ ਜਾਰੀ ਕੀਤੇ ਹਨ।
ਇਸ ਬਾਰੇ ਬੋਲਦੇ ਹੋਏ, ਕੇਂਦਰੀ ਟੂਰਿਜ਼ਮ ਮੰਤਰੀ ਸ੍ਰੀ ਜੀ. ਕਿਸ਼ਨ ਰੈੱਡੀ ਨੇ ਕਿਹਾ ਕਿ ਯੁਵਾ ਭਾਰਤ ਅਤੇ ਇਸ ਦੀ ਸਮ੍ਰਿੱਧ ਸੱਭਿਆਚਾਰਕ, ਅਧਿਆਤਮਕ ਅਤੇ ਕੁਦਰਤੀ ਵਿਰਾਸਤ ਦੇ ਸਰਬਸ੍ਰੇਸ਼ਠ ਰਾਜਦੂਤ ਹਨ। ਵੱਖ-ਵੱਖ ਸਕੂਲਾਂ ਵਿੱਚ ਬਣਾਏ ਜਾ ਰਹੇ ਯੁਵਾ ਟੂਰਿਜ਼ਮ ਕਲੱਬ ਰਾਸ਼ਟਰੀ ਏਕਤਾ ਨੂੰ ਉਤਸ਼ਾਹਿਤ ਕਰਨਗੇ ਅਤੇ ਪ੍ਰਧਾਨ ਮੰਤਰੀ ਦੇ ‘ਏਕ ਭਾਰਤ, ਸ਼੍ਰੇਸ਼ਠ ਭਾਰਤ’ ਦੇ ਵਿਜ਼ਨ ਨੂੰ ਅੱਗੇ ਵਧਾਉਣਗੇ। ਸ਼੍ਰੀ ਰੈੱਡੀ ਨੇ ਕਿਹਾ ਕਿ ਵਿਦਿਆਰਥੀ ਹੁਣ ਘਰੇਲੂ ਟੂਰਿਜ਼ਮ ਡੈਸਟੀਨੇਸ਼ਨ ਬਾਰੇ ਜਾਗਰੂਕ ਹੋਣਗੇ ਅਤੇ ਟੂਰਿਜ਼ਮ ਸੈਕਟਰ ਨੂੰ ਉਤਸ਼ਾਹਿਤ ਕਰਨ ਲਈ ਢੁਕਵੇਂ ਉਪਕਰਣਾਂ ਨਾਲ ਲੈਸ ਹੋਣਗੇ। ਇਹ ਟੂਰਿਜ਼ਮ ਕਲੱਬ ਬੱਚਿਆਂ ਨੂੰ ਸੱਭਿਆਚਾਰਕ ਪਹਿਲੂਆਂ ਦੇ ਨਾਲ-ਨਾਲ ਆਪਣੇ ਰਾਜ ਅਤੇ ਆਸ-ਪਾਸ ਦੇ ਖੇਤਰਾਂ ਬਾਰੇ ਅਧਿਕ ਜਾਗਰੂਕ ਹੋਣ ਵਿੱਚ ਮਦਦ ਕਰਨਗੇ। ਇਹ ਕਲੱਬ ਪ੍ਰਧਾਨ ਮੰਤਰੀ ਦੇ ‘ਦੇਖੋ ਅਪਨਾ ਦੇਸ਼’ ਦੇ ਸੱਦੇ ਨੂੰ ਹੋਰ ਅੱਗੇ ਵਧਾਉਣਗੇ।
ਇਨ੍ਹਾਂ ਕਲੱਬਾਂ ਦੇ ਯੁਵਾ ਮੈਂਬਰ ਭਾਰਤ ਦੀ ਸਮ੍ਰਿੱਧ ਵਿਵਿਧਤਾ ਅਤੇ ਇਸ ਦੀਆਂ ਸੱਭਿਅਤਾਗਤ ਕਦਰਾਂ-ਕੀਮਤਾਂ ਤੋਂ ਪਰੀਚਿਤ ਹੋਣਗੇ। ਇਸ ਨਾਲ ਉਨ੍ਹਾਂ ਵਿੱਚ ਰਾਸ਼ਟਰ ਦੇ ਪ੍ਰਤੀ ਲਗਾਅ ਦੀ ਭਾਵਨਾ ਵਧੇਗੀ। ਦੂਸਰੇ ਪਾਸੇ, ਜਿਵੇਂ-ਜਿਵੇਂ ਯੁਵਾ ਟੂਰਿਸਟ ਰਾਜਦੂਤ ਬਣਦੇ ਜਾਣਗੇ, ਭਾਰਤ ਦੁਨੀਆ ਦਾ ਪਸੰਦੀਦਾ ਟੂਰਿਸਟ ਡੈਸਟੀਨੇਸ਼ਨ ਬਣਦਾ ਜਾਵੇਗਾ। ਇਸ ਦਾ ਸਾਡੀ ਅਰਥਵਿਵਸਥਾ 'ਤੇ ਵਿਆਪਕ ਪ੍ਰਭਾਵ ਪਵੇਗਾ।
ਟੂਰਿਜ਼ਮ ਮੰਤਰਾਲੇ ਨੇ 'ਸਕੂਲਾਂ ਦੇ ਲਈ ਟੂਰਿਜ਼ਮ ਕਲੱਬਾਂ ਦੇ ਸੰਚਾਲਨ ਨਾਲ ਸਬੰਧਿਤ ਪੁਸਤਿਕਾ' ਜਾਰੀ ਕੀਤੀ ਹੈ। ਇਹ ਪੁਸਤਿਕਾ ਵਿਭਿੰਨ ਗਤੀਵਿਧੀਆਂ ਦੇ ਸੰਚਾਲਨ ਲਈ ਖਾਸ ਦਿਸ਼ਾ-ਨਿਰਦੇਸ਼ਾਂ ਅਤੇ ਸੁਝਾਵਾਂ ਦੇ ਨਾਲ ਇਸ ਦੇ ਉਦੇਸ਼ਾਂ ਅਤੇ ਸੰਚਾਲਨ ਦੀਆਂ ਰਣਨੀਤੀਆਂ ਨੂੰ ਦੁਹਰਾਉਂਦੀ ਹੈ। ਇਸ ਵਿੱਚ ਗਤੀਵਿਧੀਆਂ ਦਾ ਪ੍ਰਸਤਾਵਿਤ ਨਮੂਨਾ ਸੁਝਾਅ ਦੇਣ ਵਾਲਾ ਹੈ ਅਤੇ ਅਧਿਆਪਕਾਂ ਤੇ ਸਕੂਲਾਂ ਨੂੰ ‘ਏਕ ਭਾਰਤ, ਸ਼੍ਰੇਸ਼ਠ ਭਾਰਤ’ (ਈਬੀਐੱਸਬੀ) ਪ੍ਰੋਗਰਾਮ ਦੇ ਤਹਿਤ ਟੂਰ, ਔਨਲਾਈਨ ਜਾਂ ਈ-ਟੂਰਿਜ਼ਮ, ਜੋੜਾਬੱਧ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਪੱਤਰ ਮਿੱਤਰ ਬਣਾਉਣਾ, ਜੋੜਾਬੱਧ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਭਾਸ਼ਾ ਸਿੱਖਣ ਅਤੇ ਭਾਰਤ ਦੀ ਵਿਵਿਧਤਾ, ਕੁਦਰਤੀ ਸੰਸਾਧਨਾਂ ਅਤੇ ਸਮ੍ਰਿੱਧ ਵਿਰਾਸਤ ਤੋਂ ਪਰੀਚਿਤ ਹੋਣਾ ਆਦਿ ਜਿਹੀਆਂ ਸਬੰਧਿਤ ਗਤੀਵਿਧੀਆਂ ਨੂੰ ਸ਼ਾਮਲ ਕਰਨ ਦੇ ਲਈ ਪ੍ਰੋਤਸਾਹਿਤ ਕੀਤਾ ਗਿਆ ਹੈ।
ਇਹ ਯੁਵਾ ਟੂਰਿਜ਼ਮ ਕਲੱਬ ਸਿੱਖਿਆਰਥੀਆਂ ਨੂੰ ਯਾਤਰਾ ਅਤੇ ਟੂਰਿਜ਼ਮ ਦੇ ਮਹੱਤਵ ਨੂੰ ਸਮਝਣ, ਸਿੱਖਿਆਰਥੀਆਂ ਵਿੱਚ ਟੂਰਿਜ਼ਮ ਲਈ ਜਨੂਨ ਅਤੇ ਇਸ ਦੀ ਮਹੱਤਤਾ ਨੂੰ ਜਗਾਉਣ ਲਈ, ਸਿੱਖਿਆਰਥੀਆਂ ਨੂੰ ਯਾਤਰਾ ਦੇ ਵੱਖ-ਵੱਖ ਤੱਤਾਂ ਪ੍ਰਤੀ ਸੰਵੇਦਨਸ਼ੀਲ ਬਣਾਉਣ, ਟੂਰਿਜ਼ਮ ਨਾਲ ਜੁੜੀਆਂ ਜ਼ਿੰਮੇਦਾਰ ਗਤੀਵਿਧੀਆਂ ਨੂੰ ਪ੍ਰੋਤਸਾਹਿਤ ਕਰਨ, ਉਸ ਨੂੰ ਸਿਖਾਉਣ ਅਤੇ ਉਸ ਦਾ ਪ੍ਰਚਾਰ ਕਰਨ, ਖੋਜ, ਸਾਹਸਿਕ ਅਤੇ ਖੇਡ ਟੂਰਿਜ਼ਮ ਦੇ ਜ਼ਰੀਏ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਬਿਹਤਰ ਬਣਾਉਣ ਅਤੇ ਸ਼ੁਰੂਆਤੀ ਪੜਾਵਾਂ ਵਿਚ ਟੂਰਿਜ਼ਮ ਦੇ ਅਵਸਰਾਂ ਬਾਰੇ ਜਾਗਰੂਕਤਾ ਫੈਲਾਉਣ ਅਤੇ ਸਿੱਖਿਆਰਥੀਆਂ ਨੂੰ ਪਰਾਹੁਣਚਾਰੀ ਅਤੇ ਟੂਰਿਜ਼ਮ ਖੇਤਰ ਵਿੱਚ ਕੁਸ਼ਲ ਪੇਸ਼ੇਵਰ ਅਤੇ ਉੱਦਮੀ ਬਣਨ ਦੀ ਦਿਸ਼ਾ ਵਿੱਚ ਪ੍ਰੋਤਸਾਹਿਤ ਕਰਨਾ ਸੰਭਵ ਬਣਾਉਣਗੇ।
Kindly click here for Handbook on Tourism Clubs
**************
ਐੱਨਬੀ/ਓਏ
(Release ID: 1825938)
Visitor Counter : 180