ਭਾਰਤ ਚੋਣ ਕਮਿਸ਼ਨ
azadi ka amrit mahotsav

ਭਾਰਤੀ ਚੋਣ ਕਮਿਸ਼ਨ ਨੇ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਚੋਣ ਅਧਿਕਾਰੀਆਂ ਦੀ ਇੱਕ ਕਾਨਫਰੰਸ ਆਯੋਜਿਤ ਕੀਤੀ

ਨਾਮਜ਼ਦ ਮੁੱਖ ਚੋਣ ਕਮਿਸ਼ਨਰ ਸ਼੍ਰੀ ਰਾਜੀਵ ਕੁਮਾਰ ਨੇ ਮੁੱਖ ਚੋਣ ਅਧਿਕਾਰੀਆਂ ਨੂੰ ਚੋਣ ਪ੍ਰਕਿਰਿਆ ਨੂੰ ਹੋਰ ਸੁਚਾਰੂ ਬਣਾਉਣ ਦੀ ਤਾਕੀਦ ਕੀਤੀ

Posted On: 12 MAY 2022 4:55PM by PIB Chandigarh

ਭਾਰਤੀ ਚੋਣ ਕਮਿਸ਼ਨ ਨੇ ਅੱਜ ਨਵੀਂ ਦਿੱਲੀ ਵਿੱਚ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਚੋਣ ਅਧਿਕਾਰੀਆਂ ਦੀ ਇੱਕ ਕਾਨਫਰੰਸ ਦਾ ਆਯੋਜਨ ਕੀਤਾ। ਦੋ ਦਿਨਾਂ ਕਾਨਫਰੰਸ ਦਾ ਆਯੋਜਨ ਪੰਜ ਰਾਜਾਂ ਵਿੱਚ ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਅਨੁਭਵਾਂ ਅਤੇ ਸਿੱਖਿਆਵਾਂ ਨੂੰ ਸਾਂਝਾ ਕਰਨ ਦੇ ਨਾਲ ਹੀ ਚੋਣ ਨਾਲ ਸਬੰਧਿਤ ਯੋਜਨਾਬੰਦੀ, ਖਰਚ ਦੀ ਨਿਗਰਾਨੀ, ਵੋਟਰ ਸੂਚੀਆਂ, ਸੂਚਨਾ ਟੈਕਨੋਲੋਜੀ ਦੀਆਂ ਐਪਲੀਕੇਸ਼ਨਾਂ, ਡੇਟਾ ਪ੍ਰਬੰਧਨ, ਈਵੀਐੱਮ/ਵੀਵੀਪੀਏਟੀ, ਸ਼ਿਕਾਇਤਾਂ ਦਾ ਸਮੇਂ ਸਿਰ ਨਿਪਟਾਰਾ, ਸਵੀਪ ਰਣਨੀਤੀ ਅਤੇ ਵੋਟਰ ਆਊਟਰੀਚ, ਮੀਡੀਆ ਅਤੇ ਸੰਚਾਰ ਵਿਸ਼ੇ 'ਤੇ ਚਰਚਾ ਲਈ ਕਰਨ ਕੀਤਾ ਗਿਆ ਸੀ

ਆਪਣੇ ਸੰਬੋਧਨ ਵਿੱਚ ਮੁੱਖ ਚੋਣ ਕਮਿਸ਼ਨਰ, ਸ਼੍ਰੀ ਸੁਸ਼ੀਲ ਚੰਦਰਾ ਨੇ ਕਿਹਾ ਕਿ ਅਜਿਹੀਆਂ ਕਾਨਫਰੰਸਾਂ ਇੱਕ ਦੂਸਰੇ ਨਾਲ ਆਪਣੇ ਅਨੁਭਵਾਂ ਨੂੰ ਸਾਂਝਾ ਕਰਨ ਅਤੇ ਉਨ੍ਹਾਂ ਤੋਂ ਸਿੱਖਣ ਲਈ ਇੱਕ ਸ਼ਾਨਦਾਰ ਮੰਚ ਹਨ। ਮੁੱਖ ਚੋਣ ਅਧਿਕਾਰੀਆਂ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਕਿਹਾ ਕਿ ਮਹਾਮਾਰੀ ਦੌਰਾਨ ਹੋਈਆਂ ਇਨ੍ਹਾਂ ਪੰਜ ਰਾਜਾਂ ਦੀਆਂ ਚੋਣਾਂ ਮਿਸਾਲੀ ਸਨ ਅਤੇ ਅਤੀਤ ਵਿੱਚ ਅਜਿਹੀ ਕੋਈ ਮਿਸਾਲ ਜਾਂ ਹਵਾਲਾ ਨਹੀਂ ਮਿਲਦਾ। ਇਨ੍ਹਾਂ ਅਸਾਧਾਰਣ ਪਰਿਸਥਿਤੀਆਂ ਵਿੱਚ ਵਾਤਸਵਿਕ ਰੈਲੀਆਂ 'ਤੇ ਪਾਬੰਦੀ ਲਗਾਉਣਾ, ਡਿਜੀਟਲ ਪ੍ਰਚਾਰ ਨੂੰ ਉਤਸ਼ਾਹਿਤ ਕਰਨਾ ਅਤੇ ਮਹੱਤਵਪੂਰਨ ਹਿਤਧਾਰਕਾਂ ਨਾਲ ਸਥਿਤੀ ਦੀ ਹਫਤਾਵਾਰੀ ਸਮੀਖਿਆ ਕਰਨ ਜਿਹੇ ਅਸਾਧਾਰਣ ਉਪਾਵਾਂ ਦੀ ਜ਼ਰੂਰਤ ਪਈ।

ਮੁੱਖ ਚੋਣ ਕਮਿਸ਼ਨਰ ਸ਼੍ਰੀ ਚੰਦਰਾ ਨੇ ਰਜਿਸਟ੍ਰੇਸ਼ਨ ਤੋਂ ਲੈ ਕੇ ਵੋਟਿੰਗ ਤੱਕ ਸਮੁੱਚੀ ਚੋਣ ਪ੍ਰਕਿਰਿਆ ਦੌਰਾਨ ਵੋਟਰਾਂ ਲਈ ਵੱਖ-ਵੱਖ ਸੇਵਾਵਾਂ ਨੂੰ ਲਗਾਤਾਰ ਅੱਪਗ੍ਰੇਡ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਵਿਸਤਾਰ ਨਾਲ ਦੱਸਿਆ ਕਿ ਮੁੱਖ ਚੋਣ ਅਧਿਕਾਰੀ ਰਾਜਾਂ ਵਿੱਚ ਭਾਰਤ ਦੇ ਚੋਣ ਕਮਿਸ਼ਨ ਦਾ ਪ੍ਰਤੀਨਿਧੀ ਹੁੰਦੇ ਹਨ। ਇਸ ਲਈ ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਉਹ ਸਾਰੇ ਹਿਤਧਾਰਕਾਂ ਲਈ ਪਹੁੰਚਯੋਗ ਅਤੇ ਉਪਲਬਧ ਹੋਵੇ ਉਨ੍ਹਾਂ ਨੇ ਵੱਖ-ਵੱਖ ਉਦਾਹਰਣਾਂ ਰਾਹੀਂ ਮੁੱਖ ਚੋਣ ਅਧਿਕਾਰੀਆਂ ਨੂੰ ਪ੍ਰਣਾਲੀਗਤ ਸੁਧਾਰਾਂ ਅਤੇ ਵੋਟਰਾਂ ਦੀ ਸੁਵਿਧਾ ਨੂੰ ਬਿਹਤਰ ਬਣਾਉਣ ਲਈ ਭਾਰਤੀ ਚੋਣ ਕਮਿਸ਼ਨ ਨੂੰ ਨਿਯਮਿਤ ਫੀਡਬੈਕ ਪ੍ਰਦਾਨ ਕਰਨ ਦੀ ਤਾਕੀਦ ਕੀਤੀ । ਉਨ੍ਹਾਂ ਨੇ ਮੁੱਖ ਚੋਣ ਅਧਿਕਾਰੀਆਂ ਨੂੰ ਉਹ ਦੁਨੀਆ ਨੂੰ ਚੋਣ ਪ੍ਰਬੰਧਨ ਨਾਲ ਸਬੰਧਿਤ ਆਪਣੀਆਂ ਬਿਹਤਰੀਨ ਪਿਰਤਾਂ ਅਤੇ ਇਨੋਵੇਸ਼ਨਾਂ ਤੋਂ ਜਾਣੂ ਕਰਵਾਉਣ ਲਈ ਆਪਣੇ ਸੰਪਰਕ ਅਤੇ ਸੰਚਾਰ ਨੂੰ ਮਜ਼ਬੂਤ ਕਰਨ ਦੀ ਤਾਕੀਦ ਕੀਤੀ

ਮੁੱਖ ਚੋਣ ਕਮਿਸ਼ਨਰ ਨੇ ਚੋਣ ਕਮਿਸ਼ਨਰ ਸ਼੍ਰੀ ਰਾਜੀਵ ਕੁਮਾਰ ਨੂੰ ਨਵੇਂ ਮੁੱਖ ਚੋਣ ਕਮਿਸ਼ਨਰ ਵਜੋਂ ਨਿਯੁਕਤੀ ਲਈ ਵਧਾਈ ਦਿੱਤੀ। ਉਨ੍ਹਾਂ ਆਸ ਪ੍ਰਗਟਾਈ ਕਿ ਭਾਰਤੀ ਚੋਣ ਕਮਿਸ਼ਨ ਉਨ੍ਹਾਂ ਦੀ ਅਗਵਾਈ ਹੇਠ ਨਵੀਆਂ ਉਚਾਈਆਂ ਹਾਸਲ ਕਰੇਗਾ।

ਚੋਣ ਕਮਿਸ਼ਨ ਅਤੇ ਨਾਮਜ਼ਦ ਮੁੱਖ ਚੋਣ ਕਮਿਸ਼ਨਰ ਸ਼੍ਰੀ ਰਾਜੀਵ ਕੁਮਾਰ ਨੇ ਮੁੱਖ ਚੋਣ ਅਫਸਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸੰਵਿਧਾਨ ਦੁਆਰਾ ਪ੍ਰਦਾਨ ਕੀਤੇ ਗਏ ਆਰਡੀਨੈਂਸ ਦੇ ਮਾਧਿਅਮ ਨਾਲ ਚੋਣ ਕਮਿਸ਼ਨ ਨੇ ਹਰੇਕ ਵੋਟਰ ਲਈ ਸੁਤੰਤਰ, ਨਿਰਪੱਖ, ਸੁਲਭ ਅਤੇ ਸਹਿਭਾਗੀ ਤਰੀਕੇ ਨਾਲ ਚੋਣਾਂ ਨੂੰ ਯਕੀਨੀ ਬਣਾਉਣ ਲਈ ਇੱਕ ਬੇਹੱਦ ਮਜ਼ਬੂਤ ਅੰਦਰੂਨੀ ਤੰਤਰ ਅਤੇ ਵਿਵਸਥਾ ਦਾ ਵਿਕਾਸ ਕੀਤਾ ਹੈ। ਪਿਛਲੇ ਸੱਤ ਦਹਾਕਿਆਂ ਦੀ ਵਿਰਾਸਤ ਦੇ ਨਾਲ, ਭਾਰਤ ਦੇ ਚੋਣ ਕਮਿਸ਼ਨ ਨੇ ਵਿਸ਼ਵ ਦੇ ਹੋਰ ਲੋਕਤੰਤਰਾਂ ਲਈ ਇੱਕ ਗਤੀਸ਼ੀਲ, ਜੀਵੰਤ ਅਤੇ ਪਾਰਦਰਸ਼ੀ ਪ੍ਰਕਿਰਿਆ ਦੀ ਸਥਾਪਨਾ ਕੀਤੀ ਹੈ । ਮਹਾਮਾਰੀ ਦੇ ਵਿਚਕਾਰ ਬਿਹਾਰ ਵਿੱਚ ਪਹਿਲੀ ਵਾਰ ਚੋਣਾਂ ਕਰਵਾਉਣ ਤੋਂ ਲੈ ਕੇ ਪੰਜ ਰਾਜਾਂ ਵਿੱਚ ਹਾਲ ਹੀ ਵਿੱਚ ਸੰਪੰਨ ਹੋਈਆਂ ਵਿਧਾਨ ਸਭਾ ਚੋਣਾਂ ਤੱਕ ਦੇ ਆਪਣੇ ਤਜ਼ਰਬਿਆਂ ਦਾ ਵਰਣਨ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਇਹ ਯਾਤਰਾ ਚੁਣੌਤੀਆਂ ਅਤੇ ਸਬਕਾਂ ਨਾਲ ਭਰਪੂਰ ਸੀ। ਉਨ੍ਹਾਂ ਕਿਹਾ ਕਿ ਇਸ ਬੇਮਿਸਾਲ ਸਥਿਤੀ ਵਿੱਚ ਜਲਦੀ ਫੈਸਲੇ ਲੈਣ ਅਤੇ ਗਲਤ ਧਾਰਨਾਵਾਂ ਨਾਲ ਨਜਿੱਠਣ ਦੀ ਜ਼ਰੂਰਤ ਪਈ । ਉਨ੍ਹਾਂ ਮੁੱਖ ਚੋਣ ਅਧਿਕਾਰੀਆਂ ਨੂੰ ਸ੍ਰੀ ਚੰਦਰਾ ਦੇ ਕਾਰਜਕਾਲ ਦੌਰਾਨ ਸ਼ੁਰੂ ਕੀਤੇ ਸੁਧਾਰਾਂ ਦੀ ਯਾਤਰਾ ਨੂੰ ਅੱਗੇ ਵਧਾਉਣ ਦੀ ਤਾਕੀਦ ਕੀਤੀ ਤਾਕਿ ਚੋਣ ਪ੍ਰਕਿਰਿਆ ਨੂੰ ਹੋਰ ਸੁਚਾਰੂ ਬਣਾਇਆ ਜਾ ਸਕੇ।

 

ਆਪਣੇ ਸੰਬੋਧਨ ਦੌਰਾਨ, ਸ੍ਰੀ ਕੁਮਾਰ ਨੇ ਕਿਹਾ ਕਿ ਜਿੱਥੇ ਚੋਣ ਪ੍ਰਣਾਲੀ ਦੀ ਪਹੁੰਚ ਅਤੇ ਪਾਰਦਰਸ਼ਤਾ ਨੂੰ ਵਧਾਉਣ ਲਈ ਟੈਕਨੋਲੋਜੀ ਦੀ ਵੱਡੇ ਪੱਧਰ 'ਤੇ ਵਰਤੋਂ ਕੀਤੀ ਗਈ ਹੈ, ਉਥੇ ਚੋਣ ਕਮਿਸ਼ਨ ਨੇ ਤਿੰਨ ਮਹੱਤਵਪੂਰਨ ਹਿਤਧਾਰਕਾਂ- ਵੋਟਰਾਂ, ਰਾਜਨੀਤਕ ਦਲਾਂ ਅਤੇ ਚੋਣ ਪ੍ਰਬੰਧਨ ਅਧਿਕਾਰੀਆਂ- 'ਤੇ ਧਿਆਨ ਕੇਂਦ੍ਰਿਤ ਕਰਕੇ ਸਮੁੱਚੇ ਆਈ.ਟੀ. ਬੁਨਿਆਦੀ ਢਾਂਚੇ ਨੂੰ ਸੁਚਾਰੂ ਬਣਾਇਆ ਹੈ। ਉਨ੍ਹਾਂ ਨੇ ਮੁੱਖ ਚੋਣ ਅਧਿਕਾਰੀਆਂ ਨੂੰ ਨਵੀਨਤਮ ਗਤੀ ਦੇ ਅਨੁਰੂਪ ਢਲਣ ਦੇ ਲਈ ਆਈਟੀ ਕਰਮਚਾਰੀਆਂ ਦੀ ਟ੍ਰੇਨਿੰਗ ਸਮੇਤ ਆਪਣੇ ਆਈਟੀ ਸਿਸਟਮ ਨੂੰ ਮਜ਼ਬੂਤ ਕਰਨ ਦੀ ਤਾਕੀਦ ਕੀਤੀ ।

ਚੋਣ ਕਮਿਸ਼ਨਰ ਸ਼੍ਰੀ ਅਨੂਪ ਚੰਦਰ ਪਾਂਡੇ ਨੇ ਆਪਣੇ ਸੰਬੋਧਨ ਵਿੱਚ ਆਉਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਵੱਖ-ਵੱਖ ਰਾਜਾਂ ਵਿੱਚ ਲੌਜਿਸਟਿਕਸ ਪ੍ਰਬੰਧਾਂ ਸਮੇਤ ਅਗਲੇ ਕੁਝ ਮਹੀਨਿਆਂ ਲਈ ਮੁੱਖ ਚੋਣ ਅਧਿਕਾਰੀਆਂ ਦੇ ਏਜੰਡਾ 'ਤੇ ਚਾਨਣਾ ਪਾਇਆ । ਉਨ੍ਹਾਂ ਕਿਹਾ ਕਿ ਮੁੱਖ ਚੋਣ ਅਫ਼ਸਰਾਂ 'ਤੇ ਮੁਕਾਬਲਤਨ ਘੱਟ ਬੋਝ ਵਾਲੇ ਇਸ ਸਮੇਂ ਦੀ ਵਰਤੋਂ ਵੋਟਰ ਸੂਚੀਆਂ ਨੂੰ ਅੱਪਡੇਟ ਕਰਨਾ, ਪੋਲਿੰਗ ਸਟੇਸ਼ਨਾਂ 'ਤੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨਾ, ਈ.ਵੀ.ਐੱਮ.-ਵੀ.ਵੀ.ਪੀ.ਏ.ਟੀ. ਦੀ ਸਟੋਰੇਜ ਅਤੇ ਰੱਖ-ਰਖਾਅ ਅਤੇ ਸਿਖਲਾਈ ਅਤੇ ਸਮਰੱਥਾ ਨਿਰਮਾਣ ਸਹਿਤ ਚੋਣ ਪ੍ਰਣਾਲੀ ਦੀਆਂ ਮੂਲ ਵਿਸ਼ੇਸ਼ਤਾਵਾਂ ਨੂੰ ਮਜ਼ਬੂਤ ਅਤੇ ਅਪਗ੍ਰੇਡ ਕਰਨ ਲਈ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਮੁੱਖ ਚੋਣ ਅਧਿਕਾਰੀਆਂ ਨੂੰ ਵੋਟਰਾਂ ਨਾਲ ਬਿਹਤਰ ਢੰਗ ਨਾਲ ਜੁੜਨ ਲਈ ਨਵੀਨ ਸਵੀਪ ਰਣਨੀਤੀਆਂ ਨੂੰ ਲਾਗੂ ਕਰਨ ਲਈ ਵੀ ਕਿਹਾ।

ਸ਼੍ਰੀ ਪਾਂਡੇ ਮਹਾਮਾਰੀ ਦੇ ਕਠਿਨ ਅਤੇ ਚੁਣੌਤੀਪੂਰਨ ਸਮੇਂ ਦੇ ਦੌਰਾਨ ਵਿਧਾਨ ਸਭਾ ਚੋਣਾਂ ਸੰਚਾਲਿਤ ਕਰਨ ਵਿੱਚ ਮੁੱਖ ਚੋਣ ਕਮਿਸ਼ਨਰ ਸ਼੍ਰੀ ਸੁਸ਼ੀਲ ਚੰਦਰਾ ਦੀ ਅਗਵਾਈ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਮਹਾਮਾਰੀ ਦੌਰਾਨ ਭਾਰਤ ਵਿੱਚ ਚੋਣਾਂ ਦੇ ਸੰਚਾਲਨ ਦੀ ਅੰਤਰਰਾਸ਼ਟਰੀ ਪੱਧਰ 'ਤੇ ਸ਼ਲਾਘਾ ਕੀਤੀ ਗਈ ਹੈ।

ਆਪਣੇ ਸਵਾਗਤੀ ਭਾਸ਼ਣ ਵਿੱਚ ਸਕੱਤਰ ਜਨਰਲ ਸ਼੍ਰੀ ਉਮੇਸ਼ ਸਿਨਹਾ ਨੇ ਕਿਹਾ ਕਿ ਇਹ ਕਾਨਫਰੰਸ ਸਾਡੇ ਲਈ ਆਪਣੇ ਪੁਰਾਣੇ ਅਨੁਭਵਾਂ ਅਤੇ ਨਵੀਆਂ ਸਿੱਖਿਆ ਨੂੰ ਸਾਂਝੇ ਕਰਨ ਦਾ ਇੱਕ ਮਾਧਿਅਮ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਪ੍ਰੋਟੋਕੋਲ ਦੇ ਇਸ ਵਿਵਸਥਾ ਦਾ ਇੱਕ ਅਭਿੰਨ ਅੰਗ ਬਣ ਜਾਣ ਦੇ ਨਾਲ ਮਹਾਮਾਰੀ ਦੇ ਦੌਰਾਨ ਹਾਲ ਹੀ ਵਿੱਚ ਹੋਈਆਂ ਚੋਣਾਂ ਨੇ ਪੂਰੀ ਦੁਨੀਆ ਵਿੱਚ ਚੋਣਾਂ ਦੇ ਸੰਚਾਲਨ ਦੀ ਪ੍ਰਕਿਰਿਆ ਵਿੱਚ ਇੱਕ ਵਿਆਪਕ ਬਦਲਾਅ ਲਿਆ ਦਿੱਤਾ ਹੈ

ਇਸ ਕਾਨਫਰੰਸ ਦੌਰਾਨ, ਕਮਿਸ਼ਨ ਨੇ ਅੱਜ ਭਾਰਤੀ ਚੋਣ ਕਮਿਸ਼ਨ (ਈਸੀਆਈ) ਦੇ ਮੈਗਜ਼ੀਨ ‘ਮਾਈ ਵੋਟ ਮੈਟਰਸ’ ਦਾ ਨਵੀਨਤਮ ਅੰਕ ਜਾਰੀ ਕੀਤਾ। ਇਸ ਤਿਮਾਹੀ ਮੈਗਜ਼ੀਨ ਦੇ ਤਾਜ਼ਾ ਅੰਕ ਵਿੱਚ 2022 ਵਿੱਚ ਪੰਜ ਚੋਣਾਂ ਵਾਲੇ ਰਾਜਾਂ ਦੁਆਰਾ ਕੀਤੀਆਂ ਗਈਆਂ ਪਹਿਲ ਅਤੇ ਯਤਨਾਂ ਅਤੇ ਜ਼ਮੀਨ ਨਾਲ ਜੁੜੀਆਂ ਚੋਣ ਕਹਾਣੀਆਂ ਨਾਲ ਸਬੰਧਿਤ ਕਈ ਲੇਖ ਸ਼ਾਮਲ ਹਨ ਈ ਲਿੰਕ : https://eci.gov.in/files/file/14171-my-vote-matters-vol-iii-issue-2/

ਕਮਿਸ਼ਨ ਨੇ ਇਲੈਕਸ਼ਨ ਸਟੈਟਿਸਟਿਕਸ ਦੀ ਪਾਕੇਟ ਬੁੱਕ ਵੀ ਜਾਰੀ ਕੀਤੀ। ਇਸ ਪੁਸਤਿਕਾ ਵਿੱਚ ਪੇਸ਼ ਅੰਕੜੇ 2017 ਤੋਂ 2021 ਤੱਕ ਦੇਸ਼ ਦੁਆਰਾ ਤੈਅ ਕੀਤੀ ਗਈ ਚੋਣ ਯਾਤਰਾ ਦੇ ਰੋਚਕ ਜਾਣਕਾਰੀ ਦਿੰਦੇ ਹਨ। ਇਸ ਵਿੱਚ ਇਸ ਸਮੇਂ ਦੌਰਾਨ ਹੋਈਆਂ ਸਾਰੀਆਂ ਆਮ ਚੋਣਾਂ ਅਤੇ ਰਾਜ ਸਭਾ ਅਤੇ ਵਿਧਾਨ ਪਰਿਸ਼ਦਾਂ ਦੀਆਂ ਚੋਣਾਂ ਨਾਲ ਜੁੜੇ ਮੁੱਖ ਅੰਸ਼ ਸ਼ਾਮਲ ਹਨ ਇਲੈਕਸ਼ਨ ਸਟੈਟਿਸਟਿਕਸ ਪਾਕੇਟ ਬੁੱਕ 2014 ਤੋਂ ਭਾਰਤ ਦੇ ਚੋਣ ਕਮਿਸ਼ਨ ਦਾ ਇੱਕ ਨਿਯਮਿਤ ਪ੍ਰਕਾਸ਼ਨ ਹੈ ਜੋ ਭਾਰਤੀ ਚੋਣਾਂ ’ਤੇ ਡੇਟਾ ਨੂੰ ਸਰਲ ਰੂਪ ਵਿੱਚ ਪੇਸ਼ ਕਰਦਾ ਹੈ।

'ਮਾਈ ਵੋਟ ਮੈਟਰਸ' ਅਤੇ ਇਲੈਕਸ਼ਨ ਸਟੈਟਿਸਟਿਕਸ ਪਾਕੇਟ ਬੁੱਕ ਦੇ ਨਾਲ- ਨਾਲ, ਕਮਿਸ਼ਨ ਨੇ 1957 ਤੋਂ 1977 ਦਰਮਿਆਨ ਹੋਈਆਂ ਦੂਜੀਆਂ ਤੋਂ ਸੱਤਵੀਆਂ ਆਮ ਚੋਣਾਂ ਦੀ ਰੀਪ੍ਰਿੰਟ ਨੈਰੇਟਿਵ ਰਿਪੋਰਟ ਵੀ ਜਾਰੀ ਕੀਤੀ। ਇਹ ਨੈਰੇਟਿਵ ਰਿਪੋਰਟ ਇੱਕ ਵਿਆਪਕ ਦਸਤਾਵੇਜ਼ ਹੈ ਜਿਸ ਵਿੱਚ ਭਾਰਤੀ ਚੋਣਾਂ ਨੂੰ ਸੁਤੰਤਰ, ਨਿਰਪੱਖ, ਸਹਿਭਾਗੀ ਅਤੇ ਸਮਾਵੇਸ਼ੀ ਬਣਾਉਣ ਦੇ ਲਈ ਕਮਿਸ਼ਨ ਦੇ ਸਾਰੇ ਅਣਥੱਕ ਯਤਨਾਂ ਨੂੰ ਦਰਜ ਕੀਤਾ ਗਿਆ ਹੈ।

ਚੋਣਾਂ ਵਾਲੇ ਪੰਜ ਰਾਜਾਂ ਦੇ ਮੁੱਖ ਚੋਣ ਅਧਿਕਾਰੀਆਂ ਨੇ ਹਾਲ ਹੀ ਵਿੱਚ ਹੋਈਆਂ ਰਾਜ ਵਿਧਾਨ ਸਭਾ ਚੋਣਾਂ ਦੌਰਾਨ ਆਪਣੇ ਅਨੁਭਵਾਂ, ਸਿੱਖਿਆ ਅਤੇ ਅਪਣਾਏ ਗਏ ਨਵੀਨ ਉਪਾਵਾਂ ਬਾਰੇ ਇੱਕ ਸੰਖੇਪ ਪੇਸ਼ਕਾਰੀ ਦਿੱਤੀ।

ਇਸ ਕਾਨਫਰੰਸ ਵਿੱਚ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਚੋਣ ਅਧਿਕਾਰੀ, ਸੀਨੀਅਰ ਡੀਈਸੀ, ਡੀਈਸੀ, ਡੀਜੀ ਅਤੇ ਕਮਿਸ਼ਨ ਦੇ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਹੋਏ। ਦੂਸਰੇ ਦਿਨ ਬਖਤਾਵਰਪੁਰ ਵਿਖੇ ਨਵੇਂ ਏਕੀਕ੍ਰਿਤ ਚੋਣ ਕੰਪਲੈਕਸ ਦਾ ਦੌਰਾ ਕਰਨ ਦੇ ਨਾਲ-ਨਾਲ ਵਿਵਸਥਿਤ ਵੋਟਰ ਸਿੱਖਿਆ ਅਤੇ ਨਿਰਵਾਚਕੀ ਭਾਗੀਦਾਰੀ ( ਸਿਸਟਮੈਟਿਕ ਵੋਟਰ ਐਜੂਕੇਸ਼ਨ ਅਤੇ ਇਲੈਕਟਰਲ ਪਾਰਟੀਸੀਪੇਸ਼ਨ) (ਸਵੀਪ) ਰਣਨੀਤੀ 'ਤੇ ਇੱਕ ਵੱਖਰੀ ਚਰਚਾ ਵੀ ਤੈਅ ਕੀਤੀ ਗਈ ਹੈ।

 

****

ਆਰਪੀ(Release ID: 1825228) Visitor Counter : 35