ਘੱਟ ਗਿਣਤੀ ਮਾਮਲੇ ਮੰਤਰਾਲਾ

ਕੇਂਦਰੀ ਘੱਟ ਗਿਣਤੀ ਮਾਮਲੇ ਮੰਤਰੀ ਸ਼੍ਰੀ ਮੁਖਤਾਰ ਅੱਬਾਸ ਨਕਵੀ ਅਤੇ ਉੱਤਰ ਪ੍ਰਦੇਸ਼ ਦੇ ਜਲ ਸ਼ਕਤੀ ਮੰਤਰੀ ਸ਼੍ਰੀ ਸੁਤੰਤਰ ਦੇਵ ਸਿੰਘ ਕੱਲ ਉੱਤਰ ਪ੍ਰਦੇਸ਼ ਦੇ ਪਟਵਾਈ, ਰਾਮਪੁਰ ਵਿੱਚ ਦੇਸ਼ ਦੇ ਪਹਿਲੇ “ਅੰਮ੍ਰਿਤ ਸਰੋਵਰ” ਦਾ ਉਦਘਾਟਨ ਕਰਨਗੇ


“ਅੰਮ੍ਰਿਤ ਸਰੋਵਰ” ਦਾ ਨਿਰਮਾਣ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰੇਰਣਾ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਯਾਨਾਥ ਦੇ ਮਾਰਗਦਰਸ਼ਨ ਵਿੱਚ ਕੀਤਾ ਗਿਆ ਹੈ: ਸ਼੍ਰੀ ਨਕਵੀ

Posted On: 12 MAY 2022 2:22PM by PIB Chandigarh

ਕੇਂਦਰੀ ਘੱਟ ਗਿਣਤੀ ਮਾਮਲੇ ਮੰਤਰੀ ਸ਼੍ਰੀ ਮੁਖਤਾਰ ਅੱਬਾਸ ਨਕਵੀ ਅਤੇ ਉੱਤਰ ਪ੍ਰਦੇਸ਼ ਦੇ ਜਲ ਸ਼ਕਤੀ ਮੰਤਰੀ ਸ਼੍ਰੀ ਸੁਤੰਤਰ ਦੇਵ ਸਿੰਘ ਦੁਆਰਾ 13 ਮਈ, 2022 ਨੂੰ ਪਟਵਾਈ, ਰਾਮਪੁਰ (ਯੂਪੀ) ਵਿੱਚ ਦੇਸ਼ ਦੇ ਪਹਿਲੇ “ਅੰਮ੍ਰਿਤ ਸਰੋਵਰ” ਦਾ ਉਦਘਾਟਨ ਕੀਤਾ ਜਾਵੇਗਾ।

ਸ਼੍ਰੀ ਨਕਵੀ ਨੇ ਅੱਜ ਨਵੀਂ ਦਿੱਲੀ ਵਿੱਚ ਕਿਹਾ ਕਿ ਇਸ ਸ਼ਾਨਦਾਰ “ਅੰਮ੍ਰਿਤ ਸਰੋਵਰ” ਦਾ ਨਿਰਮਾਣ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰੇਰਣਾ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਯਾਨਾਥ ਦੇ ਮਾਰਗ ਦਰਸ਼ਨ ਵਿੱਚ ਕੀਤਾ ਗਿਆ ਹੈ।

ਉਨ੍ਹਾਂ ਨੇ ਕਿਹਾ ਕਿ ਇਸ ਸ਼ਾਨਦਾਰ “ਅੰਮ੍ਰਿਤ ਸਰੋਵਰ” ਨੂੰ ਬਹੁਤ ਹੀ ਘੱਟ ਸਮੇਂ ਵਿੱਚ ਤਿਆਰ ਕਰਨ ਵਿੱਚ ਆਮ ਲੋਕਾਂ, ਗ੍ਰਾਮੀਣਾਂ ਦੀ ਹਿੱਸੇਦਾਰੀ ਅਤੇ ਸਹਿਯੋਗ ਤੇ ਗ੍ਰਾਮ ਪੰਚਾਇਤ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਤਤਪਰਤਾ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ।

IMG-20220511-WA0071.jpg

ਸ਼੍ਰੀ ਨਕਵੀ  ਨੇ ਕਿਹਾ ਕਿ ਪਿਛਲੇ ਮਹੀਨੇ ‘ਮਨ ਕੀ ਬਾਤ’ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਨੇ ਰਾਮਪੁਰ ਦੇ ਪਟਵਾਈ ਵਿੱਚ ਇਸ “ਅੰਮ੍ਰਿਤ ਸਰੋਵਰ” ਦਾ ਜ਼ਿਕਰ ਕੀਤਾ ਸੀ।

“ਮਨ ਕੀ ਬਾਤ” ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਸੀ, “ਮੈਨੂੰ ਇਹ ਜਾਣ ਕੇ ਚੰਗਾ ਲਗਦਾ ਹੈ ਕਿ ਅੰਮ੍ਰਿਤ ਸਰੋਵਰ ਦਾ ਸੰਕਲਪ ਲੈਣ ਦੇ ਬਾਅਦ ਕਈ ਥਾਵਾਂ ‘ਤੇ ਇਸ ਤੇਜ਼ ਗਤੀ ਨਾਲ ਕੰਮ ਸ਼ੁਰੂ ਹੋ ਗਿਆ ਹੈ। ਮੈਨੂੰ ਯੂਪੀ ਦੇ ਰਾਮਪੁਰ ਦੀ ਗ੍ਰਾਮ ਪੰਚਾਇਤ ਪਟਵਾਈ ਬਾਰੇ ਪਤਾ ਚਲਿਆ ਹੈ। ਗ੍ਰਾਮ ਸਭਾ ਦੀ ਜ਼ਮੀਨ ‘ਤੇ ਇੱਕ ਤਲਾਬ ਸੀ, ਲੇਕਿਨ ਉਹ ਗੰਦਗੀ ਅਤੇ ਕੂੜੇ ਦੇ ਢੇਰ ਨਾਲ ਭਰਿਆ ਸੀ। ਬਹੁਤ ਮਿਹਨਤ ਨਾਲ, ਸਥਾਨਾਕ ਲੋਕਾਂ ਦੀ ਮਦਦ ਨਾਲ, ਸਥਾਨਕ ਸਕੂਲੀ ਬੱਚਿਆਂ ਦੀ ਮਦਦ ਨਾਲ, ਪਿਛਲੇ ਕੁਝ ਹਫਤਿਆਂ ਵਿੱਚ ਉਸ ਗੰਦੇ ਤਲਾਬ ਨੂੰ ਬਦਲ ਦਿੱਤਾ ਹੈ। ਹੁਣ ਉਸ ਝੀਲ ਦੇ ਕਿਨਾਰੇ ਰਿਟੇਨਿੰਗ ਵਾਲ, ਬਾਉਂਡ੍ਰੀ ਵਾਲ, ਫੂਡ ਕੋਰਟ, ਫੁਆਰੇ ਅਤੇ ਲਾਈਟਿੰਗ ਜਿਹੀਆਂ ਕਈ ਵਿਵਸਥਾਵਾਂ ਕੀਤੀਆਂ ਗਈਆਂ ਹਨ। ਮੈਂ ਰਾਮਪੁਰ ਦੀ ਪਟਵਾਈ ਗ੍ਰਾਮ ਪੰਚਾਇਤ, ਪਿੰਡ ਦੇ ਲੋਕਾਂ, ਉੱਥੇ ਦੇ ਬੱਚਿਆਂ ਨੂੰ ਇਸ ਪ੍ਰਯਤਨ ਦੇ ਲਈ ਵਧਾਈ ਦਿੰਦਾ ਹਾਂ।” 

IMG-20220512-WA0012.jpg

ਸ਼੍ਰੀ ਨਕਵੀ ਨੇ ਕਿਹਾ ਕਿ ਪਟਵਾਈ ਦਾ ਇਹ “ਅੰਮ੍ਰਿਤ ਸਰੋਵਰ” ਨੇ ਸਿਰਫ ਵਾਤਾਵਰਣ ਦੀ ਰੱਖਿਆ ਅਤੇ ਜਲ ਸੰਭਾਲ ਵਿੱਚ ਮਦਦ ਕਰੇਗਾ, ਬਲਕਿ ਆਸਪਾਸ ਦੇ ਖੇਤਰਾਂ ਦੇ ਲੋਕਾਂ ਦੇ ਲਈ ਵੀ ਆਕਰਸ਼ਣ ਦਾ ਕੇਂਦਰ ਹੋਵੇਗਾ। ਇਸ “ਅੰਮ੍ਰਿਤ ਸਰੋਵਰ” ਵਿੱਚ ਵਿਭਿੰਨ ਮਨੋਰੰਜਨ ਸੁਵਿਧਾਵਾਂ ਦੇ ਨਾਲ-ਨਾਲ ਨੌਕਾ ਵਿਹਾਰ ਦੀ ਸੁਵਿਧਾ ਵੀ ਉਪਲਬਧ ਹੈ।

ਉੱਤਰ ਪ੍ਰਦੇਸ਼ ਦੇ ਰਾਜ ਮੰਤਰੀ ਸ਼੍ਰੀ ਬਲਦੇਵ ਸਿੰਘ ਔਲਖ, ਰਾਮਪੁਰ ਜ਼ਿਲ੍ਹਾ ਪੰਚਾਇਤ ਚੇਅਰਮੈਨ ਸ਼੍ਰੀ ਖਯਾਲੀਰਾਮ ਲੋਧੀ, ਮਿਲਕ ਵਿਧਾਇਕ ਸ਼੍ਰੀਮਤੀ ਰਾਜਬਾਲਾ, ਮੁਰਾਦਾਬਾਦ ਦੇ ਕਮਿਸ਼ਨਰ ਸ਼੍ਰੀ ਅੰਜਨੇਯ ਕੁਮਾਰ ਸਿੰਘ, ਰਾਮਪੁਰ ਦੇ ਜ਼ਿਲ੍ਹਾ ਅਧਿਕਾਰੀ ਸ਼੍ਰੀ ਰਵਿੰਦਰ ਕੁਮਾਰ ਮੰਦਾਰ, ਮੁੱਖ ਵਿਕਾਸ ਅਧਿਕਾਰੀ ਸ਼੍ਰੀਮਤੀ ਗਜਲ ਭਾਰਦਵਾਜ ਅਤੇ ਹੋਰ ਗਣਮਾਣ ਵਿਅਕਤੀ ਇਸ ਅਵਸਰ ‘ਤੇ ਮੌਜੂਦ ਰਹਿਣਗੇ।

*****

 

ਐੱਨ. ਏਓ/(ਐੱਮਓਐੱਮਏ ਰਿਲੀਜ਼)



(Release ID: 1825138) Visitor Counter : 115