ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ

ਸ਼੍ਰੀ ਭਗਵੰਤ ਖੁਬਾ ਇੰਟਰਸੋਲਰ ਯੂਰੋਪ 2022 ਵਿੱਚ ਹਿੱਸਾ ਲੈਣ ਲਈ ਮਿਊਨਿਖ ਪਹੁੰਚੇ


ਕੇਂਦਰੀ ਮੰਤਰੀ ਨੇ ਪ੍ਰਵਾਸੀ ਭਾਰਤੀਆਂ ਨਾਲ ਮੁਲਾਕਾਤ ਕੀਤੀ

ਭਾਰਤ ਇਲੈਕਟ੍ਰਿਕ ਵਾਹਨ ਨਿਰਮਾਤਾਂ ਨੂੰ ਭਾਰਤ ਵਿੱਚ ਨਿਵੇਸ਼ ਕਰਨ ਲਈ ਇੱਕ ਵੱਡਾ ਅਵਸਰ ਪ੍ਰਦਾਨ ਕਰਦਾ ਹੈ:ਸ਼੍ਰੀ ਖੁਬਾ

ਪੂੰਜੀ ਨਿਵੇਸ਼ ਅਤੇ ਟੈਕਨੋਲੋਜੀ ਟ੍ਰਾਂਸਫਰ ਲਈ ਨਵਿਆਉਣਯੋਗ ਊਰਜਾ ਉਦਯੋਗ ਦੇ ਨਾਲ ਚਰਚਾ ਕੀਤੀ

ਕੇਂਦਰੀ ਮੰਤਰੀ “ਭਾਰਤ ਦਾ ਸੌਰ ਊਰਜਾ ਬਾਜ਼ਰ” ਵਿਸ਼ਿਆਂ ਤੇ ਮੁੱਖ ਭਾਸ਼ਣ ਦੇਣਗੇ

Posted On: 12 MAY 2022 11:10AM by PIB Chandigarh

ਕੇਂਦਰੀ ਨਵੀਨ ਅਤੇ ਨਵਿਆਉਣਯੋਗ ਊਰਜਾ ਰਾਜ ਮੰਤਰੀ ਸ਼੍ਰੀ ਭਗਵੰਤ ਖੁਬਾ “ਇੰਟਰਸੋਲਰ ਯੂਰੋਪ 2022” ਵਿੱਚ ਹਿੱਸਾ ਲੈਣ ਲਈ ਅੱਜ ਜਰਮਨੀ ਦੇ ਮਿਊਨਿਖ ਪਹੁੰਚੇ। ਕੇਂਦਰੀ ਮੰਤਰੀ ਅੱਜ ਨਿਵੇਸ਼ ਪ੍ਰੋਤਸਾਹਨ ਪ੍ਰੋਗਰਾਮ ਵਿੱਚ “ਭਾਰਤ ਦਾ ਸੌਰ ਊਰਜਾ ਬਾਜ਼ਰ” ਵਿਸ਼ਿਆ ‘ਤੇ ਮੁੱਖ ਭਾਸ਼ਣ ਦੇਣਗੇ।

ਇੰਡੋ ਜਨਮਨ ਐਨਰਜੀ ਫੋਰਮ (ਆਈਜੀਈਐੱਫ) ਦੇ ਡਾਇਰੈਕਟਰ ਸ਼੍ਰੀ ਟੋਬਿਯਾਸ ਵਿੰਟਰ ਅਤੇ ਨੈਸ਼ਨਲ ਸੌਲਰ ਐਨਰਜੀ ਫੈਡਰੇਸ਼ਨ ਆਵ੍ ਇੰਡੀਆ (ਐੱਨਐੱਸਈਐੱਫਆਈ) ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਸੁਬ੍ਰਹਮਣਯਮ ਪੁਲੀਪਕਾ ਨੇ ਕੇਂਦਰੀ ਮੰਤਰੀ ਦਾ ਸੁਆਗਤ ਕੀਤਾ। ਸ਼੍ਰੀ ਖੁਬਾ ਨੇ ਪ੍ਰਵਾਸੀ ਭਾਰਤੀਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਇੱਕ ਇਲੈਕਟ੍ਰਿਕ ਵਾਹਨ ਵਿੱਚ ਸਵਾਰੀ ਵੀ ਕੀਤੀ। ਸ਼੍ਰੀ ਖੁਬਾ ਨੇ ਇਸ ਅਵਸਰ ‘ਤੇ ਕਿਹਾ ਕਿ ਭਾਰਤ ਇਲੈਕਟ੍ਰਿਕ ਵਾਹਨ ਨਿਰਮਾਤਾਂ ਨੂੰ ਭਾਰਤ ਵਿੱਚ ਨਿਵੇਸ਼ ਕਰਨ ਲਈ ਇੱਕ ਵੱਡਾ ਅਵਸਰ ਪ੍ਰਦਾਨ ਕਰਦਾ ਹੈ।

 ਉਨ੍ਹਾਂ ਦੀ ਦੁਨੀਆ ਦੀ ਮੋਹਰੀ ਨਵਿਆਉਣਯੋਗ ਊਰਜਾ ਉਦਯੋਗ ਕੰਪਨੀਆਂ ਵਿੱਚੋਂ ਇੱਕ ਦੇ ਸਮੂਹ ਪ੍ਰਮੁੱਖ ਦੇ ਨਾਲ ਆਹਮਣੇ-ਸਾਹਮਣੇ ਚਰਚਾ ਹੋਈ। ਇਸ ਦੌਰਾਨ ਭਾਰਤ ਵਿੱਚ ਪੂੰਜੀ ਨਿਵੇਸ਼ ਅਤੇ ਨਵਿਆਉਣਯੋਗ ਊਰਜਾ ਅਤੇ ਇਲੈਕਟ੍ਰਿਕ ਵਾਹਨ ਨਿਰਮਾਤਾਵਾਂ ਲਈ ਭਾਰਤ ਦੁਆਰਾ ਪ੍ਰਦਾਨ ਕੀਤੇ ਜਾਣ ਵਾਲੇ ਅਵਸਰਾਂ ਬਾਰੇ ਚਰਚਾ ਕੀਤੀ ਗਈ।

 C:\Users\Punjabi\Downloads\IMG-20220512-WA00031356.jpg

C:\Users\Punjabi\Downloads\IMG-20220512-WA0007DJLU.jpg

C:\Users\Punjabi\Downloads\IMG-20220512-WA00041BFR.jpg

C:\Users\Punjabi\Downloads\IMG-20220512-WA0005PHHK.jpg

************

ਐੱਨਜੀ/ਆਈਜੀ



(Release ID: 1824843) Visitor Counter : 110