ਵਣਜ ਤੇ ਉਦਯੋਗ ਮੰਤਰਾਲਾ
azadi ka amrit mahotsav

ਓਮਾਨ ਵਿੱਚ ਇੱਕ ਉੱਚ ਪੱਧਰੀ ਬਹੁ-ਖੇਤਰੀ ਵਫ਼ਦ 10 ਤੋਂ 14 ਮਈ 2022 ਤੱਕ ਭਾਰਤ ਦਾ ਦੌਰਾ ਕਰੇਗਾ


ਕਾਰਜ ਸੂਚੀ ਵਿੱਚ ਭਾਰਤ- ਓਮਾਨ ਜੁਆਇੰਟ ਬਿਜ਼ਨਸ ਕਾਉਂਸਿਲ (ਜੇਸੀਐੱਸ), ਸੰਯੁਕਤ ਵਪਾਰ ਪਰਿਸ਼ਦ(ਜੇਬੀਸੀ) ਅਤੇ ਕਈ ਬੀ2ਬੀ ਪ੍ਰੋਗਰਾਮ, ਉਦਯੋਗ ਦੇ ਨਾਲ ਆਪਸੀ ਗੱਲਬਾਤ ਅਤੇ ਨਿਵੇਸ਼ਕ ਮੀਟਿੰਗ ਸ਼ਾਮਲ


ਇਸ ਦੌਰ ਨਾਲ ਭਾਰਤ ਅਤੇ ਓਮਾਨ ਦਰਮਿਆਨ ਪਹਿਲੇ ਤੋ ਹੀ ਗੂੜੇ ਅਤੇ ਗਤੀਸ਼ੀਲ ਆਰਥਿਕ ਸੰਬੰਧਾਂ ਨੂੰ ਅੱਪਡੇਟ ਅਤੇ ਹਰ ਦ੍ਰਿੜ ਬਣਾਉਣ ਵਿੱਚ ਮਦਦ ਮਿਲੇਗੀ

Posted On: 10 MAY 2022 11:30AM by PIB Chandigarh

ਓਮਾਨ ਦੇ ਵਣਜ, ਉਦਯੋਗ ਅਤੇ ਨਿਵੇਸ਼ ਸੰਵਰਧਨ ਮੰਤਰੀ ਸ਼੍ਰੀ ਕੈਸ ਬਿਨ ਮੋਹੰਮਦ ਅਲ ਯੁਸੁਫ ਦੀ ਅਗਵਾਈ ਹੇਠ ਇੱਕ ਉੱਚ ਪੱਧਰੀ ਬਹੁ-ਖੇਤਰੀ ਵਫ਼ਦ 10 ਤੋਂ 14 ਮਈ 2022 ਤੱਕ ਭਾਰਤ ਦਾ ਦੌਰਾ ਕਰੇਗਾ। ਇਸ 48 ਮੈਂਬਰਾਂ ਵਫ਼ਦ ਵਿੱਚ ਸਿਹਤ, ਫਾਰਮਾਸਿਊਟੀਕਲ, ਮਾਈਨਿੰਗ, ਟੂਰਿਜ਼ਮ, ਦੂਰਸੰਚਾਰ, ਊਰਜਾ, ਸ਼ਿਪਿੰਗ ਅਤੇ ਰੀਅਲ ਐਸਟੇਟ ਸਹਿਤ ਵੱਖ-ਵੱਖ ਖੇਤਰਾਂ ਦੇ ਸੀਨੀਅਰ ਅਧਿਕਾਰੀ ਅਤੇ ਵਿਵਸਾਇਕ ਪ੍ਰਤੀਨਿਧੀ ਸ਼ਾਮਲ ਹਨ।

ਯਾਤਰਾ ਦੇ ਦੌਰਾਨ, ਦੋਨਾਂ ਪੱਖਾਂ ਦੇ ਸੀਨੀਅਰ ਅਧਿਕਾਰੀ 11 ਮਈ 2022 ਨੂੰ ਨਵੀਂ ਦਿੱਲੀ ਵਿੱਚ ਆਯੋਜਿਤ ਹੋਣ ਵਾਲੇ ਭਾਰਤ- ਓਮਾਨ ਜੁਆਇੰਟ ਬਿਜ਼ਨਸ ਕਾਉਂਸਿਲ (ਜੇਸੀਐੱਮ) ਦੇ 10ਵੇਂ ਸੈਸ਼ਨ ਵਿੱਚ ਹਿੱਸਾ ਲੈਣਗੇ ਜਿਸ ਦੀ ਸਹਿ-ਪ੍ਰਧਾਨਗੀ ਭਾਰਤ ਸਰਕਾਰ ਦੇ ਕੇਂਦਰੀ ਵਣਜ ਅਤੇ ਉਦਯੋਗ, ਉਪਭੋਗਤਾ ਮਾਮਲੇ, ਫੂਡ ਅਤੇ ਜਨਤਕ ਵੰਡ ਅਤੇ ਟੈਕਸਟਾਈਲ ਮੰਤਰੀ ਸ਼੍ਰੀ ਪੀਯੂਸ਼ ਗੋਇਲ ਅਤੇ ਓਮਾਨ ਦੇ ਵਣਜ, ਉਦਯੋਗ ਅਤੇ ਇਨਵੇਂਸਟਮੈਂਟ ਪ੍ਰੋਮੋਸ਼ਨ ਮੰਤਰੀ ਸ਼੍ਰੀ ਕੈਸ ਬਿਨ ਮੋਹੰਮਦ ਅਲ ਯੁਸੁਫ ਕਰਨਗੇ।

ਓਮਾਨ ਦੇ ਵਫ਼ਦ ਦਾ ਦੌਰਾ ਅਜਿਹੇ ਮਹੱਤਵਪੂਰਨ ਸਮੇਂ ‘ਤੇ ਹੋ ਰਿਹਾ ਹੈ ਜਦ ਦੋਨਾਂ ਦੇਸ਼ਾਂ ਦਰਮਿਆਨ ਵਪਾਰ ਵਿੱਤੀ ਸਾਲ 2021-2022 ਦੇ ਦੌਰਾਨ 82% ਵਧ ਕੇ 9.94 ਬਿਲੀਅਨ ਡਾਲਰ ਤੱਕ ਪਹੁੰਚ ਗਿਆ ਹੈ। ਇਹ ਦੌਰਾ ਭਾਰਤ ਅਤੇ ਓਮਾਨ ਦਰਮਿਆਨ ਪਹਿਲੇ ਤੋਂ ਹੀ ਗੂੜੇ ਅਤੇ ਗਤੀਸ਼ੀਲ ਆਰਥਿਕ ਸੰਬੰਧਾਂ ਨੂੰ ਅੱਪਡੇਟ ਅਤੇ ਹੋਰ ਦ੍ਰਿੜ ਬਣਾਉਣ ਦਾ ਇੱਕ ਉਤਕ੍ਰਿਸ਼ਟ ਅਵਸਰ ਪ੍ਰਦਾਨ ਕਰਦਾ ਹੈ।

 

12 ਮਈ, 2022 ਨੂੰ ਭਾਰਤ- ਓਮਾਨ ਜੁਆਇੰਟ ਬਿਜ਼ਨਸ ਕਾਉਂਸਿਲ(ਜੇਬੀਸੀ) ਦੀ ਇੱਕ ਮੀਟਿੰਗ ਸੰਯੁਕਤ ਰੂਪ ਤੋਂ ਫਿੱਕੀ ਅਤੇ ਓਮਾਨ ਵਣਜ ਅਤੇ ਉਦਯੋਗ ਚੈਂਬਰ ਦੁਆਰਾ ਆਯੋਜਿਤ ਕੀਤੀ ਜਾਵੇਗੀ। ਜੇਬੀਸੀ ਵਿੱਚ ਦੋਨਾਂ ਪੱਖਾਂ ਦੇ ਮਾਣਯੋਗ ਮੰਤਰੀਆਂ ਦੀ ਸਹਿਭਾਗਿਤਾ ਹੋਵੇਗੀ ਜੋ ਉਪਸਥਿਤ ਜਨਸਮੂਹ ਨੂੰ ਸੰਬੋਧਿਤ ਵੀ ਕਰਨਗੇ ਅਤੇ ਭਾਰਤ ਅਤੇ ਓਮਾਨ ਦੇ ਵਿਵਸਾਇਕ ਸਮੁਦਾਏ ਦੇ ਨਾਲ ਆਪਸੀ ਗੱਲਬਾਤ ਵੀ ਕਰਨਗੇ। ਓਮਾਨ ਦੇ ਸੈਲਾਨੀ ਵਫ਼ਦ ਦੇ ਭਾਰਤ ਵਿੱਚ ਉਨ੍ਹਾਂ ਦੇ ਪ੍ਰਵਾਸ ਦੇ ਦੌਰਾਨ ਨਵੀਂ ਦਿੱਲੀ ਅਤੇ ਮੁੰਬਈ ਵਿੱਚ ਬੀ2ਬੀ ਪ੍ਰੋਗਰਾਮ, ਉਦਯੋਗ ਜਗਤ ਦੇ ਨਾਲ ਆਪਸੀ ਗੱਲਬਾਤ, ਨਿਵੇਸ਼ਕਾਂ ਦੀਆਂ ਮੀਟਿੰਗਾਂ ਨਾਲ ਸੰਬੰਧਿਤ ਪ੍ਰੋਗਰਾਮ ਅਤੇ ਇਸੇ ਪ੍ਰਕਾਰ ਦੇ ਹੋਰ ਕਈ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਣਾ ਨਿਰਧਾਰਿਤ ਹੈ। 

 

************

ਏਐੱਮ/ਐੱਮਐੱਸ


(Release ID: 1824265) Visitor Counter : 122