ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਲੀਗਲ ਮੈਟਰੋਲੋਜੀ ਐਕਟ, 2009 ਦੇ ਗੈਰ-ਅਪਰਾਧੀਕਰਣ ‘ਤੇ ਚਰਚਾ ਲਈ ਰਾਸ਼ਟਰੀ ਵਰਕਸ਼ਾਪ


ਬੇਲੋੜੀ ਦਖਲਅੰਦਾਜ਼ੀ ਨੂੰ ਖਤਮ ਕਰਨ ਅਤੇ ਉਪਭੋਗਤਾਵਾਂ ਦੇ ਹਿਤਾਂ ਦੀ ਰੱਖਿਆ ਕਰਦੇ ਹੋਏ ਰੋਜ਼ਗਾਰ ਕਰਨ ਵਿੱਚ ਸੁਗਮਤਾ ਲਈ ਐੱਲਐੱਮ ਅਧਿਨਿਯਮ ਦੇ ਗੈਰ-ਅਪਰਾਧੀਕਰਣ ‘ਤੇ ਵਿਚਾਰ ਕੀਤਾ ਜਾ ਰਿਹਾ ਹੈ

ਕੇਂਦਰੀ ਮੰਤਰੀ ਸ਼੍ਰੀ ਪੀਯੂਸ਼ ਗੋਇਲ 9 ਮਈ ਨੂੰ ਵਿਗਿਆਨ ਭਵਨ ਵਿੱਚ ਵਰਕਸ਼ਾਪ ਦੀ ਪ੍ਰਧਾਨਗੀ ਕਰਨਗੇ

Posted On: 08 MAY 2022 12:26PM by PIB Chandigarh

ਉਪਭੋਗਤਾ ਮਾਮਲੇ ਵਿਭਾਗ 9 ਮਈ, 2022 ਨੂੰ ‘ਲੀਗਲ ਮੈਟਰੋਲੋਜੀ ਐਕਟ, 2009 ‘ਤੇ ਇੱਕ ਦਿਨਾਂ ਰਾਸ਼ਟਰੀ ਵਰਕਸ਼ਾਪ’ ਦਾ ਆਯੋਜਨ ਕਰੇਗਾ, ਜਿਸ ਦਾ ਉਦੇਸ਼ ਉਪਭੋਗਤਾਵਾਂ ਅਤੇ ਉਦਯੋਗਾਂ ਵਿੱਚ ਸੰਤੁਲਨ ਬਣਾਉਂਦੇ ਹੋਏ ਲੀਗਲ ਮੈਟਰੋਲੋਜੀ ਐਕਟ, 2009 ਦੇ ਗੈਰ-ਅਪਰਾਧੀਕਰਨ ਦੇ ਮੁੱਦੇ ‘ਤੇ ਸਾਰੇ ਹਿਤਧਾਕਰਾਂ ਦੇ ਨਾਲ ਵਿਚਾਰ-ਵਟਾਂਦਰਾ ਕਰਨਾ ਹੈ। ਬੇਲੋੜੀ ਦਖਲਅੰਦਾਜ਼ੀ ਨੂੰ ਖਤਮ ਕਰਨ ਰੋਜ਼ਗਾਰ ਵਿੱਚ ਸੁਗਮਤਾ ਲਈ ਲੀਗਲ ਮੈਟਰੋਲੋਜੀ ਐਕਟ, 2009 ਦੇ ਗੈਰ-ਅਪਰਾਧੀਕਰਨ ‘ਤੇ ਵਿਚਾਰ ਕੀਤਾ ਜਾ ਰਿਹਾ ਹੈ।

ਇਸ ਦੇ ਇਲਾਵਾ, ਵਰਕਸ਼ਾਪ ਦਾ ਉਦੇਸ਼ ਇਹ ਸੁਨਿਸ਼ਚਿਤ ਕਰਨਾ ਹੈ ਕਿ ਰੋਜ਼ਗਾਰ ‘ਤੇ ਬੋਝ ਵਧਾਏ ਬਿਨਾ ਅਤੇ ਆਰਥਿਕ ਵਿਕਾਸ ਵਿੱਚ ਰੁਕਾਵਟ ਪਾਏ ਬਿਨਾ ਗੈਰ-ਮਾਨਕ ਵਜਨ ਅਤੇ ਉਪਾਵਾਂ ਦੇ ਉਪਯੋਗ ਅਤੇ ਗਲਤ ਪ੍ਰਗਟੀਕਰਣ ਦੇ ਰਾਹੀਂ ਉਪਭੋਗਤਾ ਦੇ ਹਿਤਾਂ ਦੀ ਉਮੀਦ ਨਾ ਕੀਤੀ ਜਾਏ। ਇਸ ਵਰਕਸ਼ਾਪ ਦਾ ਉਦੇਸ਼ ਰੋਜ਼ਗਾਰ ਵਿੱਚ ਸੁਗਤਮਾ ਨੂੰ ਹੁਲਾਰਾ ਅਤੇ ਉਪਭੋਗਤਾਵਾਂ ਦੇ ਹਿਤਾਂ ਦੀ ਰੱਖਿਆ ਲਈ ਲੀਗਲ ਮੈਟਰੋਲੋਜੀ ਐਕਟ ਦੇ ਗੈਰ-ਅਪਰਾਧੀਕਰਣ ਦੇ ਦੁਆਰਾ ਸਫਲਤਾ ਦੀ ਪਹਿਚਾਣ ਕਰਨ ਲਈ ਹਿਤਧਾਰਕਾਂ ਦਾ ਸਲਾਹ-ਮਸ਼ਵਰਾ ਪ੍ਰਾਪਤ ਕਰਨਾ ਹੈ।

ਵਰਕਸ਼ਾਪ ਦੀ ਪ੍ਰਧਾਨਗੀ ਕੇਂਦਰੀ ਉਪਭੋਗਤਾ ਮਾਮਲੇ, ਖੁਰਾਕ ਅਤੇ ਜਨਤਕ ਵੰਡ, ਟੈਕਸਟਾਈਲ ਅਤੇ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਕਰਨਗੇ। ਉਪਭੋਗਤਾ ਮਾਮਲੇ, ਖੁਰਾਕ ਅਤੇ ਜਨਤਕ ਵੰਡ, ਵਾਤਾਵਰਣ, ਵਨ ਅਤੇ ਜਲਵਾਯੂ ਪਰਿਵਤਰਨ ਰਾਜ ਮਤਰੀ ਸ਼੍ਰੀ ਅਸ਼ਵਿਨੀ ਚੌਬੇ ਅਤੇ ਉਪਭੋਗਤਾ ਮਾਮਲੇ, ਖੁਰਾਕ ਅਤੇ ਜਨਤਕ ਵੰਡ ਅਤੇ ਗ੍ਰਾਮੀਣ ਵਿਕਾਸ ਰਾਜ ਮੰਤਰੀ ਸੁਸ਼੍ਰੀ ਸਾਧਵੀ ਨਿਰੰਜਨ ਜਯੋਤੀ ਵੀ ਇਸ ਅਵਸਰ ‘ਤੇ ਹਾਜ਼ਰ ਰਹਿਣਗੇ ਅਤੇ ਪ੍ਰਤਿਭਾਗੀਆਂ ਨੂੰ ਸੰਬੋਧਿਤ ਕਰੇਗੀ।

ਲੀਗਲ ਮੈਟਰੋਲੋਜੀ ਐਕਟ, 2009 ਦੇ ਗੈਰ-ਅਪਰਾਧੀਕਰਨ ‘ਤੇ ਵਿਚਾਰ ਕਰਨ ਲਈ ਪ੍ਰਮੁੱਖ ਮੁੱਦੇ ਹਨ: ਕੰਪਨੀਆਂ ‘ਤੇ ਬੋਝ ਘੱਟ ਕਰਨ ਅਤੇ ਨਿਵੇਸ਼ਕਾਂ ਦਰਮਿਆਨ ਵਿਸ਼ਵਾਸ ਨੂੰ ਪ੍ਰੇਰਿਤ ਕਰਨਾ, ਆਰਥਿਕ ਵਿਕਾਸ ਅਤੇ ਉਪਭੋਗਤਾ ਦੇ ਹਿਤਾਂ ਦੀ ਸੁਰੱਖਿਆ ‘ਤੇ ਧਿਆਨ ਕੇਂਦ੍ਰਿਤ ਕਰਨਾ,  ਮੇਨਸ ਰੀ (ਦੁਰਭਾਵਨਾਪੂਰਨ/ਅਪਰਾਧੀ ਇਰਾਦਾ) ਅਪਰਾਧੀ ਕਰੱਤਵ ਨੂੰ ਲਾਗੂ ਕਰਨ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। 

ਇਸ ਵਰਕਸ਼ਾਪ ਵਿੱਚ ਮੰਤਰੀਆਂ, ਸਕੱਤਰਾਂ, ਰਾਜ ਸਰਕਾਰਾਂ ਦੇ ਲੀਗਲ ਮੈਟਰੋਲੋਜੀ ਐਕਟ ਦੇ ਨਿਯੰਤਰਕ , ਉਦਯੋਗ , ਵੀਸੀਓ ਆਦਿ ਸਹਿਤ ਸਾਰੇ ਹਿਤਧਾਰਕ ਹਿੱਸਾ ਲੈਣਗੇ।

*****

 ਐੱਨਐੱਮ/ਐੱਨਐੱਸ



(Release ID: 1823961) Visitor Counter : 143