ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਈਜ਼ ਆਵ੍ ਡੂਇੰਗ ਬਿਜ਼ਨਸ- ਟ੍ਰੇਡ ਸਰਟੀਫਿਕੇਟ ਨਾਲ ਸੰਬੰਧਿਤ ਡ੍ਰਾਫਟ ਨੋਟੀਫਿਕੇਸ਼ਨ ਜਾਰੀ

Posted On: 07 MAY 2022 10:38AM by PIB Chandigarh

ਸੜਕ ਪਰਿਵਹਨ ਅਤੇ ਰਾਜਮਾਰਗ ਮੰਤਰਾਲੇ ਨੇ ਟ੍ਰੇਡ ਸਰਟੀਫਿਕੇਟ ਨਾਲ ਸੰਬੰਧਿਤ ਕੇਂਦਰੀ ਮੋਟਰ ਵਾਹਨ ਨਿਯਮ 1989 ਦੇ ਕੁਝ ਪ੍ਰਾਵਧਾਨਾਂ ਵਿੱਚ ਸੰਸ਼ੋਧਨ ਦੇ ਸੰਬੰਧ ਵਿੱਚ ਇੱਕ ਡ੍ਰਾਫਟ ਨੋਟੀਫਿਕੇਸ਼ਨ ਮਿਤੀ 5.5.2022 ਪ੍ਰਕਾਸ਼ਿਤ ਕੀਤੀ ਹੈ।

ਟ੍ਰੇਡ ਸਰਟੀਫਿਕੇਟ ਦੀ ਜ਼ਰੂਰਤ ਸਿਰਫ ਅਜਿਹੇ ਵਾਹਨਾਂ ਦੇ ਮਾਮਲੇ ਵਿੱਚ ਹੁੰਦੀ ਹੈ ਜੋ ਨਾ ਤਾ ਰਜਿਸਟਰਡ ਹਨ ਅਤੇ ਨਾ ਹੀ ਅਸਥਾਈ ਤੌਰ ‘ਤੇ ਰਜਿਸਟਰਡ ਹਨ। ਅਜਿਹੇ ਵਾਹਨਾਂ ਨੂੰ ਸਿਰਫ ਮੋਟਰ ਵਾਹਨਾਂ ਦੇ ਡੀਲਰ/ਨਿਰਮਾਤਾ/ਆਯਾਤਕ, ਜਾਂ ਨਿਯਮ 126 ਵਿੱਚ ਦਰਸਾਈ ਕੋਈ ਜਾਂਚ ਏਜੰਸੀ ਜਾਂ ਕੇਂਦਰ ਸਰਕਾਰ ਦੁਆਰਾ ਦਰਸਾਈ ਕਿਸੇ ਇਕਾਈ ਦੇ ਕੰਟਰੋਲ ਵਿੱਚ ਲਿਆ ਜਾ ਸਕਦਾ ਹੈ।

 

 “ਈਜ਼ ਆਵ੍ ਡੂਇੰਗ ਬਿਜ਼ਨਸ” ਨੂੰ ਹੁਲਾਰਾ ਦੇਣ ਦੇ ਪ੍ਰਯਤਨਾਂ ਵਿੱਚ ਇਹ ਪ੍ਰਸਤਾਵਿਤ ਹੈ ਕਿ ਅਜਿਹੀ ਏਜੰਸੀ ਆਰਟੀਓ ਜਾਏ ਬਿਨਾ ਵਾਹਨ ਪੋਰਟਲ ‘ਤੇ ਇੱਕ ਹੀ ਆਵੇਦਨ ਵਿੱਚ ਕਈ ਪ੍ਰਕਾਰ ਦੇ ਵਾਹਨਾਂ ਦੇ ਲਈ ਇਲੈਕਟ੍ਰੌਨਿਕ ਤੌਰ ‘ਤੇ ਟ੍ਰੇਡ ਸਰਟੀਫਿਕੇਟ ਅਤੇ ਟ੍ਰੇਡ ਰਜਿਸਟ੍ਰੇਸ਼ਨ ਮਾਰਕਸ ਦੇ ਲਈ ਅਪਲਾਈ ਕਰ ਸਕਦੀ ਹੈ। ਅਪਲਾਈ ਕੀਤੇ ਜਾ ਰਹੇ ਟ੍ਰੇਡ ਰਜਿਸਟ੍ਰੇਸ਼ਨ ਮਾਰਕਸ ਦੀ ਸੰਖਿਆ ਦੇ ਅਧਾਰ ‘ਤੇ ਸ਼ੁਲਕ ਨੂੰ ਵਿਵਸਥਿਤ ਕਰਨ ਦਾ ਵੀ ਪ੍ਰਸਤਾਵ ਹੈ। ਇਸ ਦੇ ਇਲਾਵਾ, ਕਿਉਂਕਿ ਵਪਾਰ ਪ੍ਰਮਾਣ ਪੱਤਰ ਅਤੇ ਰਜਿਸਟਰਡ ਅੰਕ ਔਨਲਾਈਨ ਯਾਨੀ ਪੋਰਟਲ ‘ਤੇ ਇਲੈਕਟ੍ਰੌਨਿਕ ਤੌਰ ‘ਤੇ ਵੰਡਣ ਦਾ ਪ੍ਰਸਤਾਵ ਹੈ, ਇਸ ਲਈ ਵਪਾਰ ਪ੍ਰਮਾਣ ਪੱਤਰ ਦੇ ਨੁਕਸਾਨ ਜਾਂ ਨਸ਼ਟ ਹੋਣ ਦੀ ਸੂਚਨਾ ਅਤੇ ਡੁਪਲੀਕੇਟ ਦੇ ਲਈ ਆਵੇਦਨ ਦੇ ਸੰਬੰਧ ਵਿੱਚ ਅਨੁਪਾਲਨ ਪ੍ਰਕਿਰਿਆ ਨੂੰ ਹਟਾ ਦਿੱਤਾ ਗਿਆ ਹੈ। ਟ੍ਰੇਡ ਸਰਟੀਫਿਕੇਟ ਦੀ ਵੈਧਤਾ 12 ਮਹੀਨੇ ਤੋਂ ਵਧਾ ਕੇ 5 ਵਰ੍ਹੇ ਕਰ ਦਿੱਤੀ ਗਈ ਹੈ।

ਡ੍ਰਾਫਟ ਨੋਟੀਫਿਕੇਸ਼ਨ ਦੇਖਣ ਦੇ ਲਈ ਇੱਥੇ ਕਲਿਕ ਕਰੋ -

 

****************

ਐੱਮਜੇਪੀਐੱਸ


(Release ID: 1823902) Visitor Counter : 116