ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਲੂ ਦੇ ਪ੍ਰਬੰਧਨ ਅਤੇ ਮੌਨਸੂਨ ਦੀ ਤਿਆਰੀ ਦੀ ਸਥਿਤੀ ਦੀ ਸਮੀਖਿਆ ਦੇ ਲਈ ਇੱਕ ਉੱਚ ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ


ਲੂ ਜਾਂ ਅੱਗ ਦੀਆਂ ਘਟਨਾਵਾਂ ਵਿੱਚ ਜਾਨੀ ਨੁਕਸਾਨ ਤੋਂ ਬਚਣ ਦੇ ਲਈ ਸਾਰੇ ਉਪਾਅ ਕਰੋ : ਪ੍ਰਧਾਨ ਮੰਤਰੀ

ਅੱਗ ਦੇ ਖਤਰਿਆਂ ਨੂੰ ਰੋਕਣ ਲਈ ਦੇਸ਼ ਵਿੱਚ ਵਣਾਂ ਦੀ ਕਟਾਈ ਨੂੰ ਘੱਟ ਕਰਨ ਲਈ ਸਮੁੱਚੇ ਪ੍ਰਯਤਨਾਂ ਦੀ ਜ਼ਰੂਰਤ: ਪ੍ਰਧਾਨ ਮੰਤਰੀ

ਰਾਜਾਂ ਨੂੰ ‘ਹੜ੍ਹ ਤਿਆਰੀ ਯੋਜਨਾ’ ਤਿਆਰ ਕਰਨ ਦੀ ਸਲਾਹ ਦਿੱਤੀ

ਐੱਨਡੀਆਰਐੱਫ ਹੜ੍ਹ ਸੰਭਾਵਿਤ ਰਾਜਾਂ ਵਿੱਚ ਤੈਨਾਤੀ ਯੋਜਨਾ ਵਿਕਸਿਤ ਕਰੇਗਾ

ਪ੍ਰਧਾਨ ਮੰਤਰੀ ਨੇ ਤਟਵਰਤੀ ਖੇਤਰਾਂ ਵਿੱਚ ਮੌਸਮ ਸਬੰਧੀ ਚੇਤਾਵਨੀਆਂ ਦੇ ਸਮੇਂ ਸਿਰ ’ਤੇ ਪ੍ਰਸਾਰਿਤ ਕਰਨ ਸਮੇਤ ਇਹਤਿਹਾਤੀ ਕਦਮ ਉਠਾਉਣ ਦਾ ਨਿਰਦੇਸ਼ ਦਿੱਤਾ

ਭਾਈਚਾਰਿਆਂ ਨੂੰ ਸੰਵੇਦਨਸ਼ੀਲ ਬਣਾਉਣ ਲਈ ਸੋਸ਼ਲ ਮੀਡੀਆ ਦਾ ਸਰਗਰਮ ਤੌਰ ’ਤੇ ਉਪਯੋਗ ਕਰੋ: ਪ੍ਰਧਾਨ ਮੰਤਰੀ

Posted On: 05 MAY 2022 7:54PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਲੂ ਦੇ ਪ੍ਰਬੰਧਨ ਅਤੇ ਮੌਨਸੂਨ ਦੀ ਤਿਆਰੀ ਦੀ ਸਥਿਤੀ ਦੀ ਸਮੀਖਿਆ ਕੀਤੀ ।

ਬੈਠਕ ਦੇ ਦੌਰਾਨ,  ਆਈਐੱਮਡੀ ਅਤੇ ਐੱਨਡੀਐੱਮਏ ਨੇ ਦੇਸ਼ ਭਰ ਵਿੱਚ ਮਾਰਚ-ਮਈ 2022 ਵਿੱਚ ਉੱਚ ਤਾਪਮਾਨ ਦੇ ਬਣੇ ਰਹਿਣ ਬਾਰੇ ਜਾਣਕਾਰੀ ਦਿੱਤੀ।  ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਰਾਜ,  ਜ਼ਿਲ੍ਹਾ ਅਤੇ ਸ਼ਹਿਰ ਦੇ ਪੱਧਰ ਉੱਤੇ ਮਿਆਰੀ ਪ੍ਰਤੀਕਿਰਿਆ ਦੇ ਰੂਪ ਵਿੱਚ ਹੀਟ ਐਕਸ਼ਨ ਪਲਾਨ ਤਿਆਰ ਕਰਨ ਦੀ ਸਲਾਹ ਦਿੱਤੀ ਗਈ ਹੈ।  ਦੱਖਣ-ਪੱਛਮ ਮੌਨਸੂਨ ਦੀਆਂ ਤਿਆਰੀਆਂ  ਦੇ ਸਬੰਧ ਵਿੱਚ,  ਸਾਰੇ ਰਾਜਾਂ ਨੂੰ ‘ਹੜ੍ਹ ਦੀ ਤਿਆਰੀ ਯੋਜਨਾ’ ਤਿਆਰ ਕਰਨ ਅਤੇ ਉਚਿਤ ਤਿਆਰੀ ਦੇ ਉਪਾਅ ਕਰਨ ਦੀ ਸਲਾਹ ਦਿੱਤੀ ਗਈ ਹੈ।  ਐੱਨਡੀਆਰਐੱਫ ਨੂੰ ਹੜ੍ਹ ਪ੍ਰਭਾਵਿਤ ਰਾਜਾਂ ਵਿੱਚ ਆਪਣੀ ਨਿਯੁਕਤੀ ਯੋਜਨਾ ਤਿਆਰ ਕਰਨ ਦੀ ਸਲਾਹ ਦਿੱਤੀ ਗਈ ਹੈ। ਭਾਈਚਾਰਿਆਂ ਨੂੰ ਸੰਵੇਦਨਸ਼ੀਲ ਬਣਾਉਣ ਲਈ ਸੋਸ਼ਲ ਮੀਡੀਆ ਦੇ ਸਰਗਰਮ ਉਪਯੋਗ ਨੂੰ ਵਿਆਪਕ ਰੂਪ ਨਾਲ ਅਪਣਾਇਆ ਜਾਣਾ ਚਾਹੀਦਾ ਹੈ ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਨੂੰ ਗਰਮੀ ਦੀ ਲਹਿਰ ਜਾਂ ਅੱਗ ਦੀ ਘਟਨਾ  ਦੇ ਕਾਰਨ ਹੋਣ ਵਾਲੀਆਂ ਮੌਤਾਂ ਤੋਂ ਬਚਣ ਲਈ ਸਾਰੇ ਉਪਾਅ ਕਰਨ ਦੀ ਜ਼ਰੂਰਤ ਹੈ ਅਤੇ ਕਿਹਾ ਕਿ ਅਜਿਹੀ ਕਿਸੇ ਵੀ ਘਟਨਾ  ਦੇ ਪ੍ਰਤੀ ਸਾਡੇ ਰਿਸਪੌਂਸ ਦਾ ਸਮਾਂ ਨਿਊਨਤਮ ਹੋਣਾ ਚਾਹੀਦਾ ਹੈ ।

 

ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਵਧਦੇ ਤਾਪਮਾਨ ਨੂੰ ਦੇਖਦੇ ਹੋਏ ਨਿਯਮਿਤ ਤੌਰ ਉੱਤੇ ਹਸਪਤਾਲਾਂ ਦਾ ਨਿਯਮਿਤ ਫਾਇਰ ਸੇਫਟੀ ਆਡਿਟ ਕੀਤੇ ਜਾਣ ਦੀ ਜ਼ਰੂਰਤ ਹੈ। ਪ੍ਰਧਾਨ ਮੰਤਰੀ ਨੇ ਅੱਗ ਦੇ ਖਤਰਿਆਂ ਦੀ ਰੋਕਥਾਮ ਲਈ ਦੇਸ਼ ਵਿੱਚ ਵਿਵਿਧ ਵਣ ਈਕੋ-ਸਿਸਟਮ ਵਿੱਚ ਜੰਗਲਾਂ  ਦੀ ਕਟਾਈ ਨੂੰ ਕਾਫ਼ੀ ਹੱਦ ਤੱਕ ਘੱਟ ਕਰਨ,  ਸੰਭਾਵਿਤ ਅੱਗ ਦਾ ਸਮੇਂ ’ਤੇ ਪਤਾ ਲਗਾਉਣ ਅਤੇ ਅੱਗ ਨਾਲ ਲੜਨ ਲਈ ਵਣ ਕਰਮੀਆਂ ਅਤੇ ਸੰਸਥਾਨਾਂ ਦੀਆਂ ਸਮਰੱਥਾਵਾਂ ਨੂੰ ਵਧਾਉਣ ਅਤੇ ਅੱਗ ਲਗਣ ਦੀ ਘਟਨਾ  ਦੇ ਬਾਅਦ ਬਚਾਅ ਦੇ ਲਈ ਤੇਜ਼ੀ ਨਾਲ ਕੰਮ ਕਰਨ ਦੀ ਜ਼ਰੂਰਤ ਬਾਰੇ ਚਰਚਾ ਕੀਤੀ ।

ਪ੍ਰਧਾਨ ਮੰਤਰੀ ਨੇ ਨਿਰਦੇਸ਼ ਦਿੱਤਾ ਕਿ ਆਉਣ ਵਾਲੇ ਮੌਨਸੂਨ ਨੂੰ ਦੇਖਦੇ ਹੋਏ ਪੇਅਜਲ ਦੀ ਗੁਣਵੱਤਾ ਦੀ ਨਿਗਰਾਨੀ ਦੀ ਵਿਵਸਥਾ ਸੁਨਿਸ਼ਚਿਤ ਕਰਨ ਦੀ ਜ਼ਰੂਰਤ ਹੈ,  ਤਾਕਿ ਪ੍ਰਦੂਸ਼ਣ ਅਤੇ ਜਲ-ਜਨਿਤ ਬਿਮਾਰੀਆਂ  ਦੇ ਫੈਲਣ ਤੋਂ ਬਚਿਆ ਜਾ ਸਕੇ।

ਬੈਠਕ ਵਿੱਚ ਲੂ ਅਤੇ ਆਗਾਮੀ ਮੌਨਸੂਨ ਦੇ ਮੱਦੇਨਜ਼ਰ ਕਿਸੇ ਵੀ ਘਟਨਾ ਲਈ ਸਾਰੀਆਂ ਪ੍ਰਣਾਲੀਆਂ ਦੀ ਤਿਆਰੀ ਸੁਨਿਸ਼ਚਿਤ ਕਰਨ ਲਈ ਕੇਂਦਰ ਅਤੇ ਰਾਜ ਦੀਆਂ ਏਜੰਸੀਆਂ ਦੇ ਦਰਮਿਆਨ ਕਾਰਗਰ ਤਾਲਮੇਲ ਦੀ ਜ਼ਰੂਰਤ ਬਾਰੇ ਚਰਚਾ ਕੀਤੀ ਗਈ ।

ਬੈਠਕ ਵਿੱਚ ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਕੱਤਰ,  ਪ੍ਰਧਾਨ ਮੰਤਰੀ ਦੇ ਸਲਾਹਕਾਰਕੈਬਨਿਟ ਸਕੱਤਰ,  ਗ੍ਰਹਿ,  ਸਿਹਤ,  ਜਲ ਸ਼ਕਤੀ ਮੰਤਰਾਲਿਆਂ ਦੇ ਸਕੱਤਰਐੱਨਡੀਐੱਮਏ ਮੈਂਬਰ,  ਰਾਸ਼ਟਰੀ ਆਪਦਾ ਪ੍ਰਬੰਧਨ ਅਥਾਰਿਟੀ (ਐੱਨਡੀਐੱਮਏ)ਭਾਰਤੀ ਮੌਸਮ ਵਿਗਿਆਨ ਵਿਭਾਗ (ਆਈਐੱਮਡੀ)   ਦੇ ਡਾਇਰੈਕਟਰ ਜਨਰਲ ਅਤੇ ਐੱਨਡੀਆਰਐੱਫ ਦੇ ਡਾਇਰੈਕਟਰ ਜਨਰਲ ਨੇ ਹਿੱਸਾ ਲਿਆ ।

******

ਡੀਐੱਸ/ਐੱਸਟੀ



(Release ID: 1823227) Visitor Counter : 152