ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਪ੍ਰੈੱਸ ਬਿਆਨ

Posted On: 02 MAY 2022 8:15PM by PIB Chandigarh

ਚਾਂਸਲਰ ਸ਼ੋਲਜ਼,

Friends,

Guten Tag (ਗੂਟੇਨ ਟਾਗ), Namaskar!

 

 

ਸਭ ਤੋਂ ਪਹਿਲਾਂਮੇਰੇ ਅਤੇ ਮੇਰੇ ਪ੍ਰਤੀਨਿਧੀਮੰਡਲ ਦੇ ਗਰਮਜੋਸ਼ੀ ਭਰੇ ਸੁਆਗਤ ਦੇ ਲਈ ਮੈਂ ਚਾਂਸਲਰ ਸ਼ੋਲਜ਼ ਦਾ ਹਿਰਦੇ ਤੋਂ ਧੰਨਵਾਦ ਕਰਦਾ ਹਾਂ। ਮੈਨੂੰ ਖੁਸ਼ੀ ਹੈ ਕਿ ਇਸ ਵਰ੍ਹੇ ਦੀ ਮੇਰੀ ਪਹਿਲੀ ਵਿਦੇਸ਼ ਯਾਤਰਾ ਜਰਮਨੀ ਤੋਂ ਹੋ ਰਹੀ ਹੈ। ਇਸ ਵਰ੍ਹੇ ਦੇ ਸ਼ੁਰੂਆਤ ਵਿੱਚ ਕਿਸੇ ਵਿਦੇਸ਼ੀ ਲੀਡਰ ਦੇ ਨਾਲ ਮੇਰੀ ਪਹਿਲੀ ਟੈਲੀਫੋਨ ਵਾਰਤਾ ਵੀ ਮੇਰੇ ਮਿੱਤਰ ਚਾਂਸਲਰ ਸ਼ੋਲਜ਼ ਦੇ ਨਾਲ ਹੋਈ ਸੀ।ਚਾਂਸਲਰ ਸ਼ੋਲਜ਼ ਦੇ ਲਈ ਵੀ ਅੱਜ ਦੀ ਭਾਰਤ-ਜਰਮਨੀ IGC ਇਸ ਵਰ੍ਹੇ ਵਿੱਚ ਕਿਸੇ ਵੀ ਦੇਸ਼ ਦੇ ਨਾਲ ਪਹਿਲੀ IGC ਹੈ। ਇਹ ਕਈ ਫਸਟਸ ਦਰਸਾਉਂਦੇ ਹਨ ਕਿ ਭਾਰਤ ਅਤੇ ਜਰਮਨੀਦੋਨੋਂ ਦੇਸ਼ ਇਸ ਮਹੱਤਵਪੂਰਨ partnership ਨੂੰ ਕਿਤਨੀ ਪ੍ਰਾਥਮਿਕਤਾ ਦੇ ਰਹੇ ਹਨ। ਲੋਕਤਾਂਤਰਿਕ ਦੇਸ਼ਾਂ ਦੇ ਤੌਰ ‘ਤੇ ਭਾਰਤ ਅਤੇ ਜਰਮਨੀ ਕਈ common ਕਦਰਾਂ-ਕੀਮਤਾਂ ਨੂੰ ਸਾਂਝਾ ਕਰਦੇ ਹਨ। ਇਨ੍ਹਾਂ ਸਾਂਝੀਆਂ ਕਦਰਾਂ-ਕੀਮਤਾਂ ਅਤੇ ਸਾਂਝੇ ਹਿਤਾਂ ਦੇ ਅਧਾਰ ‘ਤੇ ਪਿਛਲੇ ਕੁਝ ਵਰ੍ਹਿਆਂ ਵਿੱਚ ਸਾਡੇ ਦੁਵੱਲੇ ਸਬੰਧਾਂ ਵਿੱਚ ਜ਼ਿਕਰਯੋਗ ਪ੍ਰਗਤੀ ਹੋਈ ਹੈ।

 

ਸਾਡੀ ਪਿਛਲੀ IGC ਸਾਲ 2019 ਵਿੱਚ ਹੋਈ ਸੀ।ਤਦ ਤੋਂ ਵਿਸ਼ਵ ਵਿੱਚ ਮਹੱਤਵਪੂਰਨ ਪਰਿਵਰਤਨ ਹੋਏ ਹਨ।ਕੋਵਿਡ-19 ਮਹਾਮਾਰੀ ਨੇ ਆਲਮੀ ਅਰਥਵਿਵਸਥਾ ‘ਤੇ ਵਿਨਾਸ਼ਕਾਰੀ ਪ੍ਰਭਾਵ ਪਾਇਆ ਹੈ।ਹਾਲ ਦੀ ਜਿਉਪੋਲੀਟੀਕਲ ਘਟਨਾਵਾਂ ਨੇ ਵੀ ਦਿਖਾਇਆ ਹੈ ਕਿ ਵਿਸ਼ਵ ਦੀ ਸ਼ਾਂਤੀ ਸਥਿਰਤਾ ਕਿਤਨੀ ਨਾਜ਼ੁਕ ਸਥਿਤੀ ਵਿੱਚ ਹੈ,ਅਤੇ ਸਾਰੇ ਦੇਸ਼ ਕਿਤਨੇ inter-connected ਹਨ। ਯੂਕ੍ਰੇਨ ਦੇ ਸੰਕਟ ਦੇ ਅਰੰਭ ਤੋਂ ਹੀ ਅਸੀਂ  ਤੁਰੰਤ ਯੁੱਧ-ਵਿਰਾਮ ਦਾ ਸੱਦਾ ਦਿੱਤਾਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਸੀ ਕਿ ਵਿਵਾਦ ਨੂੰ ਸੁਲਝਾਉਣ ਦੇ ਲਈ ਗੱਲਬਾਤ ਹੀ ਇੱਕਮਾਤਰ ਉਪਾਅ ਹੈ।ਸਾਡਾ ਮੰਨਣਾ ਹੈ ਕਿ ਯੁੱਧ ਵਿੱਚ ਕੋਈ ਜੇਤੂ ਪਾਰਟੀ ਨਹੀਂ ਹੋਵੇਗੀਸਾਰਿਆਂ ਨੂੰ ਨੁਕਸਾਨ ਹੋਵੇਗਾ।ਇਸ ਲਈ ਅਸੀਂ ਸ਼ਾਂਤੀ ਦੇ ਪੱਖ ਵਿੱਚ ਹਾਂ। ਯੂਕ੍ਰੇਨ ਸੰਘਰਸ਼ ਨਾਲ ਉਤਪੰਨ ਉਥਲ-ਪੁਥਲ ਦੇ ਕਾਰਨ ਤੇਲ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨਵਿਸ਼ਵ ਵਿੱਚ ਅਨਾਜ ਅਤੇ ਫਰਟੀਲਾਈਜ਼ਰ ਦੀ ਵੀ ਕਮੀ ਹੋ ਰਹੀ ਹੈ। ਇਸ ਨਾਲ ਵਿਸ਼ਵ ਦੇ ਹਰ ਪਰਿਵਾਰ ‘ਤੇ ਬੋਝ ਪਿਆ ਹੈਕਿੰਤੂ ਵਿਕਾਸਸ਼ੀਲ ਅਤੇ ਗ਼ਰੀਬ ਦੇਸ਼ਾਂ ‘ਤੇ ਇਸ ਦਾ ਅਸਰ ਹੋਰ ਗੰਭੀਰ ਹੋਵੇਗਾ। ਇਸ ਸੰਘਰਸ਼ ਦੇ humanitarian impact ਤੋਂ ਭਾਰਤ ਬਹੁਤ ਹੀ ਚਿੰਤਿਤ ਹੈ। ਅਸੀਂ ਆਪਣੀ ਤਰਫ਼ੋਂ ਯੂਕ੍ਰੇਨ ਨੂੰ ਮਾਨਵੀ ਸਹਾਇਤਾ ਭੇਜੀ ਹੈ। ਅਸੀਂ ਹੋਰ ਮਿੱਤਰ ਦੇਸ਼ਾਂ ਨੂੰ ਵੀ ਅਨਾਜ ਨਿਰਯਾਤ,ਤੇਲ ਸਪਲਾਈ ਅਤੇ ਆਰਥਿਕ ਸਹਾਇਤਾ ਦੇ ਮਾਧਿਅਮ ਨਾਲ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।

 

ਅੱਜ ਛੇਵੀਂ IGC ਨਾਲ ਭਾਰਤ-ਜਰਮਨੀ ਭਾਗੀਦਾਰੀ ਨੂੰ ਇੱਕ ਨਵੀਂ ਦਿਸ਼ਾ ਮਿਲੀ ਹੈ। ਇਸ IGC ਨੇ - Energy ਅਤੇ Environment - ਦੋਨੋਂ ਖੇਤਰਾਂ ਵਿੱਚ ਸਾਡੇ ਸਹਿਯੋਗ ਨੂੰ ਮਹੱਤਵਪੂਰਨ ਗਾਈਡੈਂਸ ਦਿੱਤੀ ਹੈ। ਮੈਨੂੰ ਵਿਸਵਾਸ਼ ਹੈ ਕਿ ਅੱਜ ਕੀਤੇ ਗਏ ਨਿਰਣਿਆਂ ਦਾ ਸਾਡੇ ਖੇਤਰ ਅਤੇ ਵਿਸ਼ਵ ਦੇ ਭਵਿੱਖ ‘ਤੇ ਸਾਕਾਰਾਤਮਕ ਪ੍ਰਭਾਵ ਪਵੇਗਾ। ਅੱਜ ਅਸੀਂ Indo-Germany Partnership on Green and Sustainable Development ਲਾਂਚ ਕਰ ਰਹੇ ਹਾਂ। ਭਾਰਤ ਨੇ ਗਲਾਸਗੋ ਵਿੱਚ ਆਪਣੇ climate ambition ਵਧਾ ਕੇ ਵਿਸ਼ਵ ਨੂੰ ਇਹ ਦਰਸਾਇਆ ਕਿ ਸਾਡੇ ਲਈ green and sustainable growth ਇੱਕ ਆਰਟੀਕਲ ਆਵ੍ ਫੇਥ ਹੈ। ਇਸ ਨਵੀਂ ਪਾਰਟਨਰਸ਼ਿਪ ਦੇ ਤਹਿਤਜਰਮਨੀ ਨੇ ਸਾਲ 2030 ਤੱਕ 10 ਬਿਲੀਅਨ ਯੂਰੋ ਦੀ ਅਤਿਰਿਕਤ ਵਿਕਾਸ ਸਹਾਇਤਾ ਨਾਲ ਭਾਰਤ ਦੇ ਗ੍ਰੀਨ ਗ੍ਰੋਥ ਪਲਾਨਸ ਨੂੰ ਸਪੋਰਟ ਕਰਨ ਦਾ ਨਿਰਣਾ ਲਿਆ ਹੈ। ਇਸ ਦੇ ਲਈ ਮੈਂ ਜਰਮਨੀ ਅਤੇ Chancellor ਸ਼ੋਲਜ਼ ਦਾ ਧੰਨਵਾਦ ਕਰਦਾ ਹਾਂ।

 

 

ਸਾਡੇ complimentary strengths ਨੂੰ ਦੇਖਦੇ ਹੋਏ ਅਸੀਂ ਇੱਕ Green Hydrogen Task Force ਵੀ ਬਣਾਉਣ ਦਾ ਨਿਰਣਾ ਲਿਆ ਹੈ। ਦੋਨੋਂ ਦੇਸ਼ਾਂ ਵਿੱਚ Green ਹਾਈਡਰੋਜਨ ਇਨਫ੍ਰਾਸਟ੍ਰਕਚਰ ਨੂੰ ਬਣਾਉਣ ਵਿੱਚ ਇਹ ਬਹੁਤ ਉਪਯੋਗੀ ਰਹੇਗਾ।ਭਾਰਤ ਅਤੇ ਜਰਮਨੀ ਦੋਨਾਂ ਨੂੰ ਹੀ ਹੋਰ ਦੇਸ਼ਾਂ ਵਿੱਚ Development cooperation ਦਾ ਲੰਬਾ ਅਨੁਭਵ ਹੈ। ਅੱਜ ਅਸੀਂ ਆਪਣੇ ਅਨੁਭਵਾਂ ਨੂੰ ਜੋੜ ਕੇ ਤ੍ਰੈਪੱਖੀ cooperation ਦੇ ਜ਼ਰੀਏ ਤੀਸਰੇ ਦੇਸ਼ਾਂ ਵਿੱਚ ਸੰਯੁਕਤ ਪਰਿਯੋਜਨਾਵਾਂ ‘ਤੇ ਕਾਰਜ ਕਰਨ ਦਾ ਵੀ ਨਿਰਣਾ ਲਿਆ ਹੈ। ਸਾਡਾ ਇਹ ਸਹਿਯੋਗ ਵਿਕਾਸਸ਼ੀਲ ਵਿਸ਼ਵ ਦੇ ਲਈ ਪਾਰਦਰਸ਼ੀ ਅਤੇ sustainable ਵਿਕਾਸ ਪਰਿਯੋਜਨਾਵਾਂ ਦਾ ਵਿਕਲਪ ਪ੍ਰਦਾਨ ਕਰੇਗਾ।

 

Friends,

Post-COVID ਕਾਲ ਵਿੱਚ ਭਾਰਤ ਹੋਰ ਵੱਡੀਆਂ ਅਰਥਵਿਵਸਥਾਵਾਂ ਦੇ ਮੁਕਾਬਲੇ ਸਭ ਤੋਂ ਤੇਜ਼ growth ਦੇਖ ਰਿਹਾ ਹੈ। ਸਾਨੂੰ ਵਿਸਵਾਸ਼ ਹੈ ਕਿ ਭਾਰਤ ਆਲਮੀ ਰਿਕਵਰੀ ਦਾ ਮਹੱਤਵਪੂਰਨ ਥੰਮ੍ਹ ਬਣੇਗਾ। ਹਾਲ ਹੀ ਵਿੱਚ ਅਸੀਂ ਬਹੁਤ ਘੱਟ ਸਮੇਂ ਵਿੱਚ UAE ਅਤੇ ਆਸਟ੍ਰੇਲੀਆ ਦੇ ਨਾਲ ਵਪਾਰ ਸਮਝੌਤਿਆਂ ‘ਤੇ ਹਸਤਾਖਰ ਕੀਤੇ। EU ਦੇ ਨਾਲ ਵੀ ਅਸੀਂ FTA ਵਾਰਤਾਵਾਂ ਵਿੱਚ ਜਲਦੀ ਪ੍ਰਗਤੀ ਦੇ ਲਈ ਪ੍ਰਤੀਬੱਧ ਹਾਂ। ਭਾਰਤ ਦੇ ਕੁਸ਼ਲ ਵਰਕਰਾਂ ਅਤੇ ਪ੍ਰੋਫੈਸ਼ਨਲਸ ਨਾਲ ਕਈ ਦੇਸ਼ਾਂ ਦੀਆਂ ਅਰਥਵਿਵਸਥਾਵਾਂ ਨੂੰ ਲਾਭ ਮਿਲਿਆ ਹੈ। ਮੈਨੂੰ ਵਿਸਵਾਸ਼ ਹੈ ਕਿ ਭਾਰਤ ਅਤੇ ਜਰਮਨੀ ਦੇ ਦਰਮਿਆਨ ਹੋ ਰਹੇ Comprehensive Migration & Mobility Partnership Agreement ਨਾਲ ਦੋਨਾਂ ਦੇਸ਼ਾਂ ਦੇ ਦਰਮਿਆਨ ਆਵਾਜਾਈ ਸੁਗਮ ਬਣੇਗੀ।

 

ਮੈਂ ਫਿਰ ਇੱਕ ਵਾਰ ਤੁਹਾਡੇ ਸਮੇਂ ਦੇ ਲਈ ਤੁਹਾਡੇ initiative ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ।         

 

 ***

 

ਡੀਐੱਸ/ਏਕੇ


(Release ID: 1822371) Visitor Counter : 155