ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਉਪ ਰਾਸ਼ਟਰਪਤੀ ਨੇ ਜ਼ਿੰਮੇਵਾਰ ਮੀਡੀਆ ਕਵਰੇਜ ਦਾ ਸੱਦਾ ਦਿੱਤਾ


ਉਪ ਰਾਸ਼ਟਰਪਤੀ ਨੇ ਮੀਡੀਆ ਵਿੱਚ ਵਧ ਰਹੀ ਸਨਸਨੀਖੇਜ਼ਤਾ 'ਤੇ ਆਪਣੀ ਚਿੰਤਾ ਜ਼ਾਹਰ ਕੀਤੀ

ਪ੍ਰੈੱਸ ਦੀ ਆਜ਼ਾਦੀ ਲੋਕਤੰਤਰ ਲਈ ਲਾਜ਼ਮੀ: ਉਪ ਰਾਸ਼ਟਰਪਤੀ

ਉਪ ਰਾਸ਼ਟਰਪਤੀ ਨੇ ਏਆਈਆਰ ਐੱਫਐੱਮ ਸਟੇਸ਼ਨ ਨੇਲੋਰ ਵਿਖੇ 10 ਕੇਵੀ ਐੱਫਐੱਮ ਸੰਚਾਲਨ ਲਈ 100 ਮੀਟਰ ਟਾਵਰ ਦਾ ਉਦਘਾਟਨ ਕੀਤਾ

Posted On: 27 APR 2022 12:29PM by PIB Chandigarh

ਉਪ  ਰਾਸ਼ਟਰਪਤੀ ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਮੀਡੀਆ ਨੂੰ ਨੈਤਿਕ ਪੱਤਰਕਾਰੀ ਦੀਆਂ ਕਦਰਾਂ-ਕੀਮਤਾਂ ਦੀ ਪਾਲਣਾ ਕਰਨ ਅਤੇ ਖਬਰਾਂ ਦੀ ਕਵਰੇਜ ਲਈ ਜ਼ਿੰਮੇਵਾਰ ਬਣਨ ਦਾ ਸੱਦਾ ਦਿੱਤਾ।

ਉਨ੍ਹਾਂ ਖ਼ਬਰਾਂ ਨੂੰ ਵਧਾ-ਚੜ੍ਹਾ ਕੇ ਪੇਸ਼ ਕਰਨ ਦੀ ਪ੍ਰਵਿਰਤੀ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਹ ਲੋਕਾਂ ਨੂੰ ਗਲਤ ਜਾਣਕਾਰੀ ਦੇਣ ਦੇ ਬਰਾਬਰ ਹੈ। ਉਨ੍ਹਾਂ ਕਿਹਾ, "ਕਈ ਵਾਰਅਜਿਹੀ ਗਲਤ ਜਾਣਕਾਰੀ ਦਹਿਸ਼ਤ ਦਾ ਕਾਰਨ ਬਣ ਸਕਦੀ ਹੈ ਅਤੇ ਉਨ੍ਹਾਂ ਅੱਗੇ ਕਿਹਾ ਕਿ "ਸੱਚਾਈ ਦੇ ਨੇੜੇ ਰਹੋ ਅਤੇ ਸਨਸਨੀ ਤੋਂ ਦੂਰ ਰਹੋ"।

ਸ਼੍ਰੀ ਨਾਇਡੂ ਨੇ ਅੱਜ ਨੇਲੋਰ ਵਿੱਚ ਆਲ ਇੰਡੀਆ ਰੇਡੀਓ ਐੱਫਐੱਮ ਸਟੇਸ਼ਨ ਵਿਖੇ 10 ਕੇਵੀ ਐੱਫਐੱਮ ਸੰਚਾਲਨ ਲਈ 100 ਮੀਟਰ ਟਾਵਰ ਦਾ ਉਦਘਾਟਨ ਕੀਤਾ। ਏਆਈਆਰ ਸਟੂਡੀਓ ਵਿੱਚ ਪਹੁੰਚਣ ਤੋਂ ਤੁਰੰਤ ਬਾਅਦਸ਼੍ਰੀ ਨਾਇਡੂ ਨੇ ਲਾਈਵ ਪ੍ਰਸਾਰਣ ਰਾਹੀਂ ਇੱਕ ਵਿਸ਼ੇਸ਼ ਸੰਬੋਧਨ ਦਿੱਤਾ ਅਤੇ ਐੱਫਐੱਮ ਟਾਵਰ ਨੇਲੋਰ ਦੇ ਲੋਕਾਂ ਨੂੰ ਸਮਰਪਿਤ ਕੀਤਾ। ਉਨ੍ਹਾਂ ਖੁਸ਼ੀ ਜ਼ਾਹਰ ਕੀਤੀ ਕਿ ਜਿਸ ਸਟੇਸ਼ਨ ਦੀ ਉਨ੍ਹਾਂ ਨੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਹੁੰਦਿਆਂ ਨੀਂਹ ਰੱਖੀ ਸੀਉਹ ਅੱਜ ਕੰਮ ਕਰ ਰਿਹਾ ਹੈ।

ਇਸ ਉਪਰੰਤ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੀ ਨਾਇਡੂ ਨੇ ਜ਼ੋਰ ਦੇ ਕੇ ਕਿਹਾ ਕਿ ਪ੍ਰੈੱਸ ਦੀ ਆਜ਼ਾਦੀ ਲੋਕਤੰਤਰ ਵਿੱਚ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਮੀਡੀਆ ਵੱਖ-ਵੱਖ ਮੁੱਦਿਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਅਤੇ ਲੋਕਤੰਤਰ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਇਸ ਸੰਦਰਭ ਵਿੱਚਉਨ੍ਹਾਂ ਰਾਸ਼ਟਰੀ ਵਿਕਾਸ ਵਿੱਚ ਪ੍ਰਸਾਰਣ ਮੀਡੀਆ ਦੀ ਅਹਿਮ ਭੂਮਿਕਾ ਨੂੰ ਰੇਖਾਂਕਿਤ ਕੀਤਾ।

ਡਿਜੀਟਲ ਯੁੱਗ ਵਿੱਚ ਮੀਡੀਆ ਦੀ ਵਿਆਪਕ ਪਹੁੰਚ ਨੂੰ ਧਿਆਨ ਵਿੱਚ ਰੱਖਦੇ ਹੋਏਸ਼੍ਰੀ ਨਾਇਡੂ ਨੇ ਮੀਡੀਆ ਨੂੰ ਸਮਾਜ ਦੀਆਂ ਹਕੀਕਤਾਂ ਨੂੰ ਪ੍ਰਤੀਬਿੰਬਤ ਕਰਨ ਅਤੇ ਹਮੇਸ਼ਾ ਪੱਤਰਕਾਰੀ ਦੇ ਮੁੱਖ ਸਿਧਾਂਤਾਂ ਨਾਲ ਜੁੜੇ ਰਹਿਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਮੀਡੀਆ ਨੂੰ ਆਤਮ-ਨਿਰੀਖਣ ਅਤੇ ਸਵੈ-ਨਿਯੰਤ੍ਰਿਤ ਕਰਨ ਦੀ ਵੀ ਲੋੜ ਹੈ। ਉਨ੍ਹਾਂ ਇਹ ਵੀ ਸੁਝਾਅ ਦਿੱਤਾ ਕਿ ਲੋਕਾਂ ਨੂੰ ਮੀਡੀਆ ਸੰਸਥਾਵਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈਜੋ ਇਮਾਨਦਾਰ ਅਤੇ ਨੈਤਿਕ ਪੱਤਰਕਾਰੀ ਦਾ ਪਾਲਣ ਕਰਦੇ ਹਨ।

ਟੀਵੀ ਬਹਿਸਾਂ ਵਿੱਚ ਡਿੱਗਦੇ ਮਿਆਰਾਂ ਨੂੰ ਪ੍ਰਤੀਬਿੰਬਤ ਕਰਦੇ ਹੋਏਉਨ੍ਹਾਂ ਮਹੱਤਵਪੂਰਨ ਰਾਸ਼ਟਰੀ ਮੁੱਦਿਆਂ 'ਤੇ ਵਧੇਰੇ ਸਾਰਥਕ ਅਤੇ ਸਨਮਾਨਜਨਕ ਚਰਚਾ ਕਰਨ ਲਈ ਕਿਹਾ। ਇਹ ਯਾਦ ਦਿਵਾਉਂਦੇ ਹੋਏ ਕਿ ਭਾਰਤ ਦੀ 60 ਪ੍ਰਤੀਸ਼ਤ ਪੇਂਡੂ ਆਬਾਦੀ ਹੈਉਨ੍ਹਾਂ ਸਾਰੇ ਮੀਡੀਆ ਸੰਗਠਨਾਂ ਨੂੰ ਪੇਂਡੂ ਭਾਰਤ ਦੇ ਮੁੱਦਿਆਂ 'ਤੇ ਵਧੇਰੇ ਧਿਆਨ ਦੇਣ ਦਾ ਸੱਦਾ ਦਿੱਤਾ।

ਸੋਸ਼ਲ ਮੀਡੀਆ ਦੇ ਉਭਾਰ 'ਤੇ ਛੋਹਦਿਆਂਉਨ੍ਹਾਂ ਨੇ ਫਰਜ਼ੀ ਖ਼ਬਰਾਂ ਦੇ ਵਰਤਾਰੇ 'ਤੇ ਆਪਣੀ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਲੋਕਾਂ ਨੂੰ ਗੈਰ-ਪ੍ਰਮਾਣਿਤ ਅਤੇ ਬੇਬੁਨਿਆਦ ਜਾਣਕਾਰੀ ਦੂਜਿਆਂ ਨੂੰ ਅੱਗੇ ਨਹੀਂ ਭੇਜਣੀ ਚਾਹੀਦੀ।

ਉਪ  ਰਾਸ਼ਟਰਪਤੀ ਨੇ ਰੇਡੀਓ ਦੀ ਪ੍ਰਸਿੱਧੀ ਅਤੇ ਵੱਖ-ਵੱਖ ਮੁੱਦਿਆਂ 'ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਇਸ ਦੀ ਮਹੱਤਤਾ ਨੂੰ ਨੋਟ ਕੀਤਾ। ਉਨ੍ਹਾਂ ਨੇ ਯਾਦ ਕੀਤਾ ਕਿ ਕਿਵੇਂ ਰੇਡੀਓ ਬਹੁਤ ਸਾਰੇ ਕਲਾਕਾਰਾਂ ਨੂੰ ਮਾਨਤਾ ਦੇਣ ਦੇ ਨਾਲ-ਨਾਲ ਪ੍ਰਸਾਰ ਸੇਵਾਵਾਂ ਨੂੰ ਕਿਸਾਨਾਂ ਦੇ ਨੇੜੇ ਲਿਆਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ।

ਆਂਧਰਾ ਪ੍ਰਦੇਸ਼ ਸਰਕਾਰ ਦੇ ਖੇਤੀਬਾੜੀ ਅਤੇ ਸਹਿਕਾਰਤਾਮੰਡੀਕਰਨਫੂਡ ਪ੍ਰੋਸੈਸਿੰਗ ਮੰਤਰੀ ਸ਼੍ਰੀ ਕਾਕਾਨੀ ਗੋਵਰਧਨ ਰੈੱਡੀਆਂਧਰਾ ਪ੍ਰਦੇਸ਼ ਦੇ ਵਿਧਾਇਕ ਸ਼੍ਰੀ ਕੋਟਾਮਰੇਡੀ ਸ਼੍ਰੀਧਰ ਰੈੱਡੀਸੀਈਓ ਪ੍ਰਸਾਰ ਭਾਰਤੀ ਸ਼੍ਰੀ ਸ਼ਸ਼ੀ ਸ਼ੇਖਰ ਵੇਮਪਤੀਡੀਜੀ ਆਲ ਇੰਡੀਆ ਰੇਡੀਓ ਸ਼੍ਰੀ ਐੱਨ ਵੇਣੁਧਰ ਰੈੱਡੀ ਅਤੇ ਹੋਰ ਪਤਵੰਤੇ ਇਸ ਸਮਾਗਮ ਦੌਰਾਨ ਮੌਜੂਦ ਸਨ।

*****

ਐੱਮਐੱਸ/ਆਰਕੇ


(Release ID: 1820683)