ਰੇਲ ਮੰਤਰਾਲਾ
azadi ka amrit mahotsav

ਭਾਰਤੀ ਰੇਲਵੇ ਬਿਜਲੀ ਪਲਾਂਟਾਂ ਨੂੰ ਕੋਇਲਾ ਸਪਲਾਈ ਦੀ ਆਪਣੀ ਗਤੀ ਬਰਕਰਾਰ ਰੱਖਦੀ ਹੋਈ ਹੈ


ਰੇਲਵੇ ਨੇ ਬਿਜਲੀ ਪਲਾਂਟਾਂ ਨੂੰ ਕੋਇਲੇ ਦੀ ਢੁਲਾਈ ਲਈ ਅਤਿਰਿਕਤ ਰੇਕ ਤੈਨਾਤ ਕੀਤੇ

ਸਾਲ 2021-22 ਦੇ ਦੌਰਾਨ, ਰੇਲਵੇ ਨੇ ਕੋਇਲਾ ਸਪਲਾਈ ਵਿੱਚ 111 ਮਿਲੀਅਨ ਟਨ ਦਾ ਰਿਕਾਰਡ ਵਾਧਾ ਦਰਜ ਕੀਤਾ


ਬਿਜਲੀ ਖੇਤਰ ਲਈ ਕੋਇਲੇ ਦੀ ਲੋਡਿੰਗ ਨੂੰ ਪ੍ਰਾਥਮਿਕਤਾ ਦੇਣ ਲਈ ਰੇਲਵੇ ਨੇ ਕਈ ਕਦਮ ਚੁੱਕੇ ਹਨ

Posted On: 25 APR 2022 1:58PM by PIB Chandigarh

ਬਿਜਲੀ ਪਲਾਂਟਾਂ ਨੂੰ ਕੋਇਲੇ ਦੀ ਸਪਲਾਈ ਸੁਨਿਸ਼ਚਿਤ ਕਰਨ ਲਈ ਭਾਰਤੀ ਰੇਲਵੇ ਦੁਆਰਾ ਆਪਣੇ ਨੈੱਟਵਰਕ ਦੇ ਰਾਹੀਂ ਕੋਇਲੇ ਦਾ ਟ੍ਰਾਂਸਪੋਰਟੇਸ਼ਨ ਵਧਾਉਣ ਲਈ ਅਤਿਰਿਕਤ ਟ੍ਰੇਨਾਂ ਅਤੇ ਰੇਕਾਂ ਦੇ ਉਪਯੋਗ ਦੀ ਸ਼ੁਰੂਆਤ ਕੀਤੀ ਗਈ ਹੈ। ਭਾਰਤੀ ਰੇਲਵੇ ਦੁਆਰਾ ਕੋਇਲੇ ਦੀ ਢੁਲਾਈ ਵਿੱਚ ਤੇਜ਼ੀ ਲਿਆਈ ਗਈ ਹੈ ਜਿਸ ਦੇ ਕਾਰਨ ਸਤੰਬਰ 2021 ਤੋਂ ਮਾਰਚ 2022 ਦੇ ਦੌਰਾਨ 32% ਅਧਿਕ ਕੋਇਲੇ ਦੀ ਲੋਡਿੰਗ ਹੋਈ ਹੈ। 22 ਅਪ੍ਰੈਲ ਦੇ ਬਾਅਦ ਸੰਸਾਧਨ ਨੂੰ ਕੁਸ਼ਲਤਾਪੂਰਵਕ ਜੁਟਾਕੇ ਮਾਲ ਢੁਲਾਈ ਵਿੱਚ ਵੀ 10% ਦਾ ਵਾਧਾ ਹੋਇਆ ਹੈ।

ਸਾਲ 2021-22 ਦੇ ਦੌਰਾਨ ਭਾਰਤੀ ਰੇਲਵੇ ਨੇ ਕੋਇਲੇ ਢੁਲਾਈ ਵਿੱਚ 111 ਮਿਲੀਅਨ ਟਨ ਦਾ ਰਿਕਾਰਡ ਵਾਧਾ ਕੀਤਾ ਹੈ ਅਤੇ 653  ਮਿਲੀਅਨ ਟਨ ਕੋਇਲੇ ਦੀ ਰਿਕਾਰਡ ਲੋਡਿੰਗ ਕੀਤੀ ਹੈ ਪਿਛਲੇ ਸਾਲ 542 ਮਿਲੀਅਨ ਟਨ ਕੋਇਲੇ ਦਾ ਲਦਾਨ ਕੀਤਾ ਗਿਆ ਸੀ। ਇਸ ਪ੍ਰਕਾਰ ਕੋਇਲੇ ਦੀ ਲੋਡਿੰਗ ਵਿੱਚ 20.4% ਦਾ ਵਾਧਾ ਦਰਜ ਹੋਇਆ ਹੈ।

ਇਸ ਦੇ ਇਲਾਵਾ ਸਤੰਬਰ-2021 ਤੋਂ ਮਾਰਚ-2022 ਤੱਕ ਦੀ ਮਿਆਦ ਦੇ ਦੌਰਾਨ ਬਿਜਲੀ ਪਲਾਂਟਾਂ ਨੂੰ ਕੋਇਲੇ ਦੀ ਲੋਡਿੰਗ ਵਿੱਚ ਕੇਵਲ 1 ਤਿਮਾਹੀਆਂ ਵਿੱਚ ਹੀ 32% ਦਾ ਵਾਧਾ ਹੋਇਆ ਸੀ।

ਅਪ੍ਰੈਲ 2022 ਵਿੱਚ ਭਾਰਤੀ ਰੇਲਵੇ ਨੇ ਬਿਜਲੀ ਪਲਾਂਟਾਂ ਨੂੰ ਕੋਇਲੇ ਦੀ ਲੋਡਿੰਗ ਨੂੰ ਪ੍ਰਾਥਮਿਕਤਾ ਦੇਣ ਲਈ ਅਨੇਕ ਕਦਮ ਉਠਾਏ ਹਨ ਜਿਸ ਦੇ ਕਾਰਨ ਇੱਕ ਹਫਤੇ ਦੇ ਦੌਰਾਨ ਹੀ ਕੋਇਲੇ ਦੀ ਸਪਲਾਈ ਵਿੱਚ 10% ਤੋਂ ਅਧਿਕ ਦਾ ਵਾਧਾ ਹੋਇਆ ਹੈ।

ਕੋਇਲੇ ਦੀ ਸਪਲਾਈ ਵਿੱਚ ਇਹ ਸੁਧਾਰ ਭਾਰਤੀ ਰੇਲਵੇ ਦੁਆਰਾ ਕੀਤੇ ਗਏ ਵੱਖ-ਵੱਖ ਉਪਾਵਾਂ ਦੇ ਕਾਰਨ ਸੰਭਵ ਹੋਇਆ ਹੈ ਜਿਨ੍ਹਾਂ ਵਿੱਚੋਂ ਕੁੱਝ ਇਸ ਪ੍ਰਕਾਰ ਹਨ:

  • ਕੋਇਲਾ ਟ੍ਰੇਨਾਂ ਦੀ ਆਵਾਜਾਈ ਨੂੰ ਪ੍ਰਾਥਮਿਕਤਾ ਦਿੱਤੀ ਗਈ ਹੈ ਅਤੇ ਹਰੇਕ ਟ੍ਰੇਨ ਦੀ ਲੋਡਿੰਗ ਤੋਂ ਲੈ ਕੇ ਆਵਾਜਾਈ ਅਤੇ ਅਨਲੋਡਿੰਗ ਤੱਕ ਦੀ ਪੂਰੀ ਪ੍ਰਕਿਰਿਆ ਦੇ ਚੱਕਰ ਦੇ ਦੌਰਾਨ ਵਿਆਪਕ ਰੂਪ ਤੋਂ ਗਹਿਨ ਨਿਗਰਾਨੀ ਕੀਤੀ ਜਾ ਰਹੀ ਹੈ।

  • ਇਸ ਪ੍ਰਾਥਮਿਕਤਾ ਅਤੇ ਨਿਗਰਾਨੀ ਦੇ ਰਾਹੀਂ ਦੂਰ-ਦਰਾਡੇ ਦੇ ਪਲਾਂਟਾਂ ਤੱਕ ਕੋਇਲਾ ਟ੍ਰੇਨਾਂ ਦੇ ਆਵਾਜਾਈ ਸਮੇਂ ਵਿੱਚ ਪ੍ਰਮੁੱਖ ਬਿਜਲੀ ਪਲਾਂਟਾਂ ਲਈ 12% ਤੋਂ 36% ਦੀ ਮਹੱਤਵਪੂਰਨ ਕਮੀ ਆਈ ਹੈ।

  • ਭਾਰਤੀ ਰੇਲਵੇ ਨੇ ਲੰਬੀ ਦੂਰੀ ਦੇ ਬਿਜਲੀ ਪਲਾਂਟਾਂ ਤੱਕ ਕੋਇਲੇ ਦੀ ਢੁਲਾਈ ਨੂੰ ਪ੍ਰਾਥਮਿਕਤਾ ਦਿੱਤੀ ਹੈ ਜੋ ਇਸ ਤੱਥ ਤੋਂ ਸਾਬਿਤ ਹੁੰਦਾ ਹੈ ਕਿ ਕੋਇਲਾ ਟ੍ਰੇਨਾਂ ਦੀ ਔਸਤ ਲੀਡ ਵਿੱਚ 1 ਤੋਂ 10 ਅਪ੍ਰੈਲ ਦੀ ਔਸਤ ਲੀਡ ਦੀ ਤੁਲਨਾ ਵਿੱਚ ਪਿਛਲੇ ਪੰਜ ਦਿਨਾਂ ਵਿੱਚ 7% ਦਾ ਵਾਧਾ ਹੋਇਆ ਹੈ।

  • ਇਸ ਵਾਧੇ ਦੇ ਬਾਵਜੂਦ ਕੋਇਲਾ ਟ੍ਰੇਨਾਂ ਦੀ ਔਸਤ ਲੀਡ ਵਿੱਚ ਇਨ੍ਹਾਂ ਸਟੌਕ ਲਈ ਇੱਕ ਹੀ ਰੇਕ ਦੀਆਂ ਦੋ ਲਗਾਤਾਰ ਲੋਡਿੰਗ ਦਰਮਿਆਨ ਲਗਣ ਵਾਲੇ ਸਮੇਂ ਵਿੱਚ ਵੀ 10% ਦੀ ਕਮੀ ਆਈ ਹੈ।

  • ਇਨ੍ਹਾਂ ਪਰਿਚਾਲਨ ਇਨੋਵੇਸ਼ਨ ਦੇ ਨਾਲ ਭਾਰਤੀ ਰੇਲਵੇ ਨੇ ਬਿਜਲੀ ਪਲਾਂਟਾਂ ਨੂੰ ਕੋਇਲਾ ਟ੍ਰੇਨਾਂ ਦੀ ਸਪਲਾਈ ਵਿੱਚ ਵਾਧਾ ਕਰਨ ਦੇ ਨਾਲ-ਨਾਲ ਟਿਕਾਊ ਆਧਾਰ ‘ਤੇ ਅਧਿਕ ਕੋਇਲਾ ਰੇਕ ਲੋਡ ਕੀਤੇ ਹਨ।

***

 

ਆਰਕੇਜੇ/ਐੱਮ


(Release ID: 1820222)