ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਕੱਲ੍ਹ ‘ਖੇਲੋ ਇੰਡੀਆ ਯੂਨੀਵਰਸਿਟੀ ਗੇਮਸ 2021’ ਦਾ ਸ਼ੁਭਾਰੰਭ ਕਰਨਗੇ


ਸ਼੍ਰੀ ਥਾਵਰ ਚੰਦ ਗਹਿਲੋਤ, ਸ਼੍ਰੀ ਅਮਿਤ ਸ਼ਾਹ, ਸ਼੍ਰੀ ਬਸਵਰਾਜ ਬੋਮਈ, ਸ਼੍ਰੀਮਤੀ ਨਿਰਮਲਾ ਸੀਤਾਰਮਣ, ਸ਼੍ਰੀ ਅਨੁਰਾਗ ਸਿੰਘ ਠਾਕੁਰ ਅਤੇ ਸ਼੍ਰੀ ਨਿਸਿਥ ਪ੍ਰਮਾਣਿਕ ਉਦਘਾਟਨ ਸਮਾਰੋਹ ਵਿੱਚ ਸ਼ਾਮਲ ਹੋਣਗੇ

ਬੰਗਲੁਰੂ ਦੇ ਕਾਂਤੀਰਵਾ ਇੰਡੌਰ ਸਟੇਡੀਅਮ ਵਿੱਚ ਸਿਤਾਰਿਆਂ ਨਾਲ ਸਜੇ ਉਦਘਾਟਨ ਸਮਾਰੋਹ ਵਿੱਚ ਸ਼ਾਮਲ ਹੋਣਗੇ ਅਣਗਿਣਤ ਮੰਨੇ ਪ੍ਰਮੰਨੇ ਖਿਡਾਰੀ


ਮੱਲਖੰਬ ਅਤੇ ਯੋਗਾਸਨ ਜਿਹੇ ਸਵਦੇਸ਼ੀ ਖੇਡਾਂ ਸਹਿਤ 20 ਵੱਖ-ਵੱਖ ਮੁਕਾਬਲਿਆਂ ਵਿੱਚ 200 ਤੋਂ ਵੀ ਅਧਿਕ ਯੂਨੀਵਰਸਿਟੀਆਂ ਦੇ ਲਗਭਗ 3879 ਪ੍ਰਤੀਯੋਗੀ ਹਿੱਸਾ ਲੈਣਗੇ

Posted On: 23 APR 2022 3:23PM by PIB Chandigarh

ਭਾਰਤ ਦੇ ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਐਤਵਾਰ ਨੂੰ ਬੰਗਲੁਰੂ ਦੇ ਸ਼੍ਰੀ ਕਾਂਤੀਰਵਾ ਇੰਡੋਰ ਸਟੇਡੀਅਮ ਵਿੱਚ ਦੂਜਾ ‘ਖੇਲੋ ਇੰਡੀਆ ਯੂਨੀਵਰਸਿਟੀ ਗੇਮਸ 2021’ ਦਾ ਸ਼ੁਭਾਰੰਭ ਕਰਨਗੇ। ਕਰਨਾਟਕ ਦੇ ਰਾਜਪਾਲ ਸ਼੍ਰੀ ਥਾਵਰ ਚੰਦ ਗਹਿਲੋਤ, ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ, ਮੁੱਖ ਮੰਤਰੀ ਸ਼੍ਰੀ ਬਸਵਰਾਜ ਬੋਮਈ, ਕੇਂਦਰੀ ਵਿੱਤ ਅਤੇ ਕਾਰਪੋਰੇਟ ਕਾਰਜ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ, ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ,  ਰਾਜ ਮੰਤਰੀ, ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਸ਼੍ਰੀ ਨਿਸਿਥ ਪ੍ਰਮਾਣਿਕ ਇਸ ਮੌਕੇ ‘ਤੇ ਸਨਮਾਨਿਤ ਮਹਿਮਾਨ ਹੋਣਗੇ। ਦੇਸ਼ ਤੇ ਗੌਰਵ ਕਰਨ ਵਾਲੇ ਅਣਗਣਿਤ ਪੂਰਵ ਅਤੇ ਵਰਤਮਾਨ ਐਥਲੀਟ ਸਿਤਾਰਿਆਂ ਨਾਲ ਸਜੇ ਇਸ ਉਦਘਾਟਨ ਸਮਾਰੋਹ  ਦੀ ਸ਼ੋਭਾ ਵਧਾਉਣਗੇ।

ਕਰਨਾਟਕ ਦੇ ਯੁਵਾ ਅਧਿਕਾਰਿਤਾ ਅਤੇ ਖੇਡ ਮੰਤਰੀ ਸ਼੍ਰੀ ਨਾਰਾਇਣ ਗੌੜਾ ਵੀ ਸਨਮਾਨਿਤ ਮਹਿਮਾਣਾਂ ਵਿੱਚ ਸ਼ਾਮਲ ਹੋਣਗੇ। ਕਰਨਾਟਕ ਦੇ ਐੱਮਐੱਲਸੀ ਸ਼੍ਰੀ ਬਸਵਰਾਜ ਹੋਰਾਟੀ, ਉੱਚ ਸਿੱਖਿਆ ਮੰਤਰੀ, ਆਈਟੀ ਅਤੇ ਬੀਟੀ, ਵਿਗਿਆਨ ਅਤੇ ਟੈਕਨੋਲੋਜੀ , ਕੌਸ਼ਲ ਵਿਕਾਸ ਅਤੇ ਉੱਦਮਤਾ ਅਤੇ ਆਜੀਵਿਕਾ ਡਾ. ਅਸ਼ਵਤਨਾਰਾਇਣ ਸੀਐੱਨ, ਸ਼ਿਵਾਜੀ ਨਗਰ ਦੇ ਐੱਮਐੱਲਸੀ ਰਿਜਵਾਨ ਅਰਸ਼ਦ ਵੀ ਇਸ ਮੌਕੇ ‘ਤੇ ਮੌਜੂਦ ਰਹਿਣਗੇ।

ਕਰਨਾਟਕ ਦੀ ਖੁਸ਼ਹਾਲ ਸੱਭਿਆਚਾਰਕ ਪਰੰਪਰਾ ਨੂੰ ਪ੍ਰਤੀਬਿੰਬਿਤ ਕਰਨ ਲਈ ਵਿਸ਼ੇਸ਼ ਰੂਪ ਤੋਂ ਤਿਆਰ ਕੀਤੇ ਗਏ ਇੱਕ ਸੱਭਿਆਚਾਰਕ ਪ੍ਰੋਗਰਾਮ ਨੂੰ ਦੇਖਣ ਲਈ ਦੇਸ਼ ਭਰ ਦੇ ਪ੍ਰਤੀਨਿਧੀਆਂ ਸਹਿਤ 2,500 ਤੋਂ ਵੀ ਅਧਿਕ ਉਪਸਥਿਤ ਲੋਕ ਸਟੇਡੀਅਮ ਵਿੱਚ ਇੱਕਠੇ ਹੋਣਗੇ। ਇਸੀ ਤਰ੍ਹਾਂ ਇਸ ਅਵਸਰ ‘ਤੇ ਇੱਕ ਲੇਜ਼ਰ ਸ਼ੋਅ ਦਰਸ਼ਕਾਂ ਨੂੰ ਮਨਮੋਹਕ ਕਰਨ ਦੇ ਨਾਲ-ਨਾਲ ਇਸ ਨੂੰ ਇੱਕ ਅਜਿਹੇ ਰਾਜ ਦੇ ਰੂਪ ਵਿੱਚ ਪ੍ਰਦਰਸ਼ਿਤ ਕਰੇਗਾ ਜਿਸ ਵਿੱਚ ਟੈਕਨੋਲੋਜੀ ਨਿਰੰਤਰ ਫਲਦੀ ਹੈ। 

ਕਰਨਾਟਕ ਸਰਕਾਰ ਅਤੇ ਭਾਰਤੀ ਖੇਡ ਅਥਾਰਿਟੀ ਦੇ ਅਨੋਖੇ ਸਮਰਥਨ ਨਾਲ ਜੈਨ ਯੂਨੀਵਰਸਿਟੀ ਦੁਆਰਾ ਆਯੋਜਿਤ ‘ਖੇਲੋ ਇੰਡੀਆ ਯੂਨੀਵਰਸਿਟੀ ਗੇਮਸ 2021’ ਭਾਰਤ ਦਾ ਸਭ ਤੋਂ ਵੱਡਾ ਖੇਡ ਆਯੋਜਨ ਹੋਵੇਗਾ ਅਤੇ ਮਹਾਮਾਰੀ ਦੇ ਬਾਅਦ ਸਾਮੂਹਿਕ ਭਾਗੀਦਾਰੀ ਵਾਲੀ ਇਹ ਪਹਿਲਾ ਮੁਕਾਬਲਾ ਹੋਵੇਗਾ। ਇਨ੍ਹਾਂ ਖੇਡਾਂ ਦਾ ਭੁਵਨੇਸ਼ਵਰ ਵਿੱਚ ਸ਼ੁਰੂਆਤੀ ਸੰਸਕਰਣ ਖਤਮ ਹੋਣੇ ਦੇ ਬਾਅਦ ਹੀ ਇਹ ਮਹਾਮਾਰੀ ਫੈਲ ਗਈ ਸੀ।

ਖੇਲੋ ਇੰਡੀਆ ਯੂਨੀਵਰਸਿਟੀ ਗੇਮਸ 2021 (ਕੇਆਈਯੂਜੀ 2021) ਦੇ ਜ਼ਰੀਏ ਕਰਨਾਟਕ ਸਰਕਾਰ ਵਾਤਾਵਰਣ ਸਥਿਰਤਾ ਜਿਹੇ ਮਹੱਤਵਪੂਰਨ ਮੁੱਦਿਆਂ ‘ਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ। ਖੇਡ ਦੇ ਮੈਦਾਨ ਦੇ ਬਾਹਰ ਇਨ੍ਹਾਂ ਖੇਡਾਂ ਵਿੱਚ ਇਸਤੇਮਾਲ ਆਉਣ ਵਾਲੀ ਹਰ ਚੀਜ਼ ਰੀਯੂਜ਼ੇਬਲ ਮਟੀਰੀਅਲ ਤੋਂ ਬਣੀ ਹੋਵੇਗੀ। ਐਥਲੀਟਾਂ ਦੇ ਟ੍ਰਾਂਸਪੋਰਟ ਲਈ ਇਲੈਕਟ੍ਰਿਕ ਵਾਹਨਾਂ ਦਾ ਉਪਯੋਗ ਕੀਤਾ ਜਾਵੇਗਾ ਅਤੇ ਹਰ ਜਗ੍ਹਾ ਦੇ ਸੋਰਤ ‘ਤੇ ਸਾਰੇ ਕਚਰੇ ਨੂੰ ਗਿੱਲੇ ਅਤੇ ਸੁੱਕੇ ਕਚਰੇ ਦੇ ਰੂਪ ਵਿੱਚ ਅਲਗ ਕੀਤਾ ਜਾਵੇਗਾ। ਕੇਆਈਯੂਜੀ 2021 ਵਾਕਈ ਹਰਿਤ ਖੇਡ ਹੋਣਗੇ। 

ਮੱਲਖੰਬ ਅਤੇ ਯੋਗਾਸਨ ਜਿਹੀਆਂ ਸਵਦੇਸ਼ੀ ਖੇਡਾਂ ਸਹਿਤ 20 ਵੱਖ-ਵੱਖ ਵਿਸ਼ਿਆਂ ਵਿੱਚ 200 ਤੋਂ ਜ਼ਿਆਦਾ ਯੂਨੀਵਰਸਿਟੀਆਂ ਦੇ ਲਗਭਗ 3879 ਪ੍ਰਤੀਯੋਗੀ ਇਸ ਵਿੱਚ ਹਿੱਸਾ ਲੈਣਗੇ। ਕਾਂਤੀਰਵਾ ਸਟੇਡੀਅਮ ਕੰਪਲੈਕਸ ਵਿੱਚ ਐਥਲੈਟਿਕਸ ਅਤੇ ਬਾਸਕੇਟਬਾਲ ਦੀ ਮੇਜਬਾਨੀ ਹੋਵੇਗੀ ਉਥੇ ਸੂਟਿੰਗ ਸਾਈ ਪਰਿਸਰ ਵਿੱਚ ਅਤੇ ਹਾਕੀ ਪ੍ਰਤੀਯੋਗੀਤਾਵਾਂ ਦਾ ਆਯੋਜਨ ਕਰੀਯੱਪਾ ਸਟੇਡੀਅਮ ਵਿੱਚ ਹੋਵੇਗਾ। ਅਨੇਕ ਸਾਰੇ ਪ੍ਰੋਗਰਾਮ ਜੈਨ ਵਿੱਦਿਅਕ ਸੰਸਥਾਵਾਂ ਪਰਿਸਰ ਵਿੱਚ ਹੋਣਗੇ।

ਕੇਆਈਯੂਜੀ 2021 ਵਿੱਚ ਹਿੱਸਾ ਲੈਣ ਵਾਲੇ 8000 ਤੋਂ ਅਧਿਕ ਪ੍ਰਤੀਭਾਗੀਆਂ,ਕੋਚ ਅਤੇ ਅਧਿਕਾਰੀਆਂ ਦੇ ਕੋਲ,  ਮੁਕਾਬਲੇ ਨਾਲ ਸੰਬੰਧਿਤ ਕਿਸੀ ਵੀ ਜਾਣਕਾਰੀ ਲਈ ਆਪਣੀ ਤਰ੍ਹਾਂ ਦੇ ਪਹਿਲੇ ਮੋਬਾਈਲ ਐਪ ਦੀ ਸੁਵਿਧਾ ਹੈ। ਵਨ-ਸਟੌਪ ਐੱਪ ਵਿੱਚ ਅਨੇਕ ਵੇਰਵਿਆਂ ਦੇ ਨਾਲ ਆਵਾਸ, ਭੋਜਨ, ਟ੍ਰਾਂਸਪੋਰਟ ਸੇਵਾ, ਐਮਰਜੈਂਸੀ  ਸੰਪਰਕ, ਵੱਖ-ਵੱਖ ਸਥਾਨਾਂ ਤੱਕ ਪਹੁੰਚਣ ਲਈ ਨਕਸ਼ੇ ਅਤੇ ਖੇਡਾਂ ਬਾਰੇ ਮਹੱਤਵਪੂਰਨ ਸੂਚਨਾਵਾਂ ਉਪਲਬਧ ਹੋਵੇਗੀ। 

ਉਦਘਟਾਨ ਸਮਾਰੋਹ ਬਾਰੇ ਕਰਨਾਟਕ ਸਰਕਾਰ ਦੇ ਯੁਵਾ ਅਧਿਕਾਰਿਤਾ ਅਤੇ ਖੇਡ ਮੰਤਰੀ ਸ਼੍ਰੀ ਕੇਸੀ ਨਾਰਾਇਣ ਗੌੜਾ ਨੇ ਕਿਹਾ “ਐਤਵਾਰ ਨੂੰ ਹੋਣ ਵਾਲੇ ਉਦਘਾਟਨ ਸਮਾਰੋਹ ਲਈ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਅੱਜ ਸਵੇਰੇ ਉਪ ਰਾਸ਼ਟਰਪਤੀ ਸ਼੍ਰੀ ਵੈਂਕਈਆ ਨਾਇਡੂ ਜੀ ਦਾ ਬੰਗਲੁਰੂ ਵਿੱਚ ਆਗਮਨ ਹੋਇਆ ਹੈ।”

ਕੇਂਦਰ ਸਰਕਾਰ ਅਤੇ ਰਾਜ ਦੇ ਮੰਤਰੀਆਂ ਦੇ ਇਲਾਵਾ ਪ੍ਰਕਾਸ਼ ਪਾਦੁਕੋਣ, ਪੰਕਜ ਆਡਵਾਣੀ, ਅੰਜੂ ਬਾਬੀ ਜਾਰਜ, ਅਸ਼ਵਨੀ ਨਾਚੱਪਾ, ਰੀਤ ਅਬ੍ਰਾਹਮ ਸਮੇਤ ਕਈ ਮੋਹਰੀ ਐਥਲੀਟ, ਜਿਨ੍ਹਾਂ ਨੇ ਅੰਤਰਰਾਸ਼ਟਰੀ ਪੱਧਰ ‘ਤੇ ਕਰਨਾਟਕ ਅਤੇ ਭਾਰਤ ਲਈ ਸ਼ੌਹਰਤ ਅਰਜਿਤ ਕੀਤੀ ਹੈ ਸਮਾਰੋਹ ਵਿੱਚ ਮੌਜੂਦ ਹੋਣਗੇ।

ਕਰਨਾਟਕ ਸਰਕਾਰ ਨੇ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ 2021 ਦੇ ਪ੍ਰਤੀਭਾਗੀਆਂ ਲਈ ਵਿਸ਼ੇਸ਼ ਵਿਵਸਥਾ ਕੀਤੀ ਹੈ। ਇਸ ਦੇ ਤਹਿਤ ਐਥਲੀਟਾਂ ਨੂੰ ਆਪਣੇ ਖੇਡ ਉਪਕਰਣਾਂ ਨੂੰ ਬੰਗਲੁਰੂ ਮੈਟਰੋ ਵਿੱਚ ਲੈ ਜਾਣ ਦੀ ਅਨੁਮਤੀ ਦਿੱਤੀ ਗਈ ਹੈ ਜਦੋ ਉਹ ਆਪਣੇ ਆਵਾਸ ਨਾਲ ਸੰਬੰਧਿਤ ਮੁਕਾਬਲੇ ਸਥਾਨਾਂ ਤੱਕ ਦੀ ਯਾਤਰਾ ਕਰਨਗੇ।               

ਰਾਜ ਸਰਕਾਰ ਨੇ ਵੀ ਸ਼ਹਿਰ ਦੇ ਪ੍ਰਮੁੱਖ ਸਥਾਨਾਂ ‘ਤੇ ਹੋਡਿੰਗ ਲਗਾਕੇ ਪੂਰੇ ਬੰਗਲੁਰੂ ਸ਼ਹਿਰ ਨੂੰ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ 2021 ਦੇ ਨਾਲ ਜੋੜਣ ਦੇ ਯਤਨ ਕੀਤੇ ਹਨ। ਪ੍ਰਤੀਭਾਗੀ ਉਸੇ ਸਮੇਂ ਤੋਂ ਕੇਆਈਯੂਜੀ ਵਾਤਾਵਰਣ ਵਿੱਚ ਪ੍ਰਵੇਸ਼ ਕਰ ਲੈਣਗੇ ਜਦ ਉਹ ਰੇਲਵੇ ਅਤੇ ਬਸ ਸਟੇਸ਼ਨਾਂ ਤੋਂ ਬਾਹਰ ਨਿਕਣਗੇ, ਕਿਉਂਕਿ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ 2021 ਦੇ ਵਿਗਿਆਪਨ ਬੋਰਡ ਉਨ੍ਹਾਂ ਦਾ ਸੁਆਗਤ ਕਰਨ ਦਾ ਇੰਤਜਾਰ ਕਰ ਰਹੇ ਹੋਣਗੇ।

*******

ਐੱਨਬੀ/ਓਏ



(Release ID: 1819882) Visitor Counter : 133