ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਸ਼੍ਰੀ ਅਨੁਰਾਗ ਠਾਕੁਰ ਨੇ ਬੰਗਲੁਰੂ ਵਿੱਚ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ 2021 ਤੋਂ ਪਹਿਲੇ ਵੱਖ-ਵੱਖ ਯੂਨੀਵਰਸਿਟੀਆਂ ਦੇ ਪ੍ਰਤੀਭਾਗੀਆਂ ਨਾਲ ਗੱਲਬਾਤ ਕੀਤੀ
ਕੇਂਦਰੀ ਮੰਤਰੀ ਨੇ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ 2021 ਵਿੱਚ ਪ੍ਰਤੀਭਾਗੀਆਂ ਨੂੰ ਇੱਕ ਯਾਦਗਾਰ ਅਨੁਭਵ ਦਿਲਾਉਣ ਦੇ ਉਦੇਸ਼ ਨਾਲ ਕੀਤੀ ਗਈ ਵਿਵਸਥਾ ਦਾ ਨਿਰੀਖਣ ਕੀਤਾ
Posted On:
24 APR 2022 4:41PM by PIB Chandigarh
ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਮੱਲਖੰਭ ਅਤੇ ਯੋਗਾਸਨ ਸਹਿਤ 13 ਮੁਕਾਬਲਿਆਂ ਲਈ ਬਣੇ ਜੈਨ ਯੂਨੀਵਰਸਿਟੀ ਗਲੋਬਲ ਕੈਂਪਸ-ਸਥਲ ਦਾ ਅਚਾਨਕ ਦੌਰਾ ਕੀਤਾ
ਐਥਲੈਟਿਕ ਯੁਵਾ ਮੰਤਰੀ ਨੇ ਵੱਖ-ਵੱਖ ਖੇਡ ਸਥਾਨਾਂ ਦਾ ਨਿਰੀਖਣ ਕੀਤਾ ਅਤੇ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ 2021 ਵਿੱਚ ਪ੍ਰਤੀਭਾਗੀਆਂ ਨੂੰ ਇੱਕ ਯਾਦਗਾਰ ਅਨੁਭਵ ਦਿਲਾਉਣ ਦੇ ਉਦੇਸ਼ ਤੋਂ ਕੀਤੀਆਂ ਗਈਆਂ ਵਿਵਸਥਾਵਾਂ ਸਾਰੇ ਜਾਣਕਾਰੀ ਲਈ । ਇੱਕ ਕ੍ਰਿਕੇਟਰ ਦੇ ਰੂਪ ਵਿੱਚ ਆਪਣੇ ਖੇਡ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਸ਼੍ਰੀ ਠਾਕੁਰ ਨੇ ਕਿਹਾ “ਜੈਨ ਯਨੀਵਰਸਿਟੀ ਕਰਨਾਟਕ ਸਰਕਾਰ ਦੇ ਨਾਲ ਮਿਲਕੇ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਵਿੱਚ ਹਿੱਸਾ ਲੈਣ ਵਾਲੇ ਐਥਲੀਟਾਂ ਨੂੰ ਸਰਵਸ਼੍ਰੇਸ਼ਠ ਸੁਵਿਧਾਵਾਂ ਉਪਲਬਧ ਕਰਵਾਉਂਦੇ ਹੋਏ ਬਿਹਤਰ ਸ਼ਾਨਦਾਰ ਤਰੀਕੇ ਨਾਲ ਇਨ੍ਹਾਂ ਖੇਡਾਂ ਦੀ ਮੇਜਬਾਨੀ ਕਰ ਰਹੀ ਹੈ।
ਇਨ੍ਹਾਂ ਐਥਲੀਟਾਂ ਨੂੰ ਅੱਜ ਇੱਥੇ ਦੇਖਕੇ ਮੈਨੂੰ ਆਪਣੇ ਯੂਨੀਵਰਸਿਟੀ ਦੇ ਦਿਨਾਂ ਦੀ ਯਾਦ ਆ ਰਹੀ ਹੈ ਜਦੋਂ ਮੈਂ ਕ੍ਰਿਕੇਟ ਖੇਡਿਆ ਕਰਦਾ ਸੀ। ਉਦੋਂ ਬਿਹਾਰ ਦੇ ਦਰਭੰਗਾ ਅਤੇ ਸਮਸਤੀਪੁਰ ਜਿਹੀਆਂ ਜਗ੍ਹਾਂ ‘ਤੇ ਆਯੋਜਿਤ ਕੁੱਝ ਟੂਰਨਾਮੈਂਟ ਵਿੱਚ ਉਚਿਤ ਸੁਵਿਧਾਵਾਂ ਉਪਲਬਧ ਨਹੀਂ ਹੋਇਆ ਕਰਦੀਆਂ ਸਨ। ਲੇਕਿਨ ਅੱਜ ਬੁਨਿਆਦੀ ਢਾਂਚੇ ਵਿੱਚ ਕਾਫੀ ਸੁਧਾਰ ਹੋਇਆ ਹੈ ਅਤੇ ਤੁਸੀਂ ਦੇਖ ਸਕਦੇ ਹਨ ਕਿ ਐਥਲੀਟਾਂ ਨੂੰ ਇੱਥੇ ਕਿਸ ਤਰ੍ਹਾਂ ਦੀਆਂ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਦੇ ਰਾਹੀਂ ਸਾਡੀ ਇਸ ਪਹਿਲ ਦਾ ਉਦੇਸ਼ ਐਥਲੀਟਾਂ ਨੂੰ ਇੱਕ ਅਜਿਹਾ ਮੰਚ ਪ੍ਰਦਾਨ ਕਰਨਾ ਹੈ ਜੋ ਅੰਤਰਰਾਸ਼ਟਰੀ ਮਾਨਕਾਂ ਦੇ ਅਨੁਰੂਪ ਹੋਵੇ।
ਇਹ ਪੁੱਛਣ ‘ਤੇ ਕਿ ਉਹ ਨਵੋਦਿਤ ਐਥਲੀਟਾਂ ਨੂੰ ਕੀ ਕਹਿਣਾ ਚਾਹੁੰਦੇ, ਸ਼੍ਰੀ ਠਾਕੁਰ ਨੇ ਕਿਹਾ “ਖੇਡ ਭਾਵਨਾ ਦੇ ਨਾਲ ਖੇਡੋ। ਮੈਂ ਉਨ੍ਹਾਂ ਨੂੰ ਸਾਫ-ਸੁਥਰੇ ਖੇਡਾਂ ਨੂੰ ਅੱਗੇ ਵਧਾਉਣ ਅਤੇ ਪ੍ਰਦਰਸ਼ਨ ਨੂੰ ਬਿਹਤਰ ਕਰਨਾ ਵਾਲੀਆਂ ਦਵਾਈਆਂ ਦਾ ਇਸਤੇਮਾਲ ਨਹੀਂ ਕਰਨ ਦੀ ਸਲਾਹ ਦੇਵਾਗਾ। ਇਸ ਲਈ ਐਥਲੀਟਾਂ ਨੂੰ ਸਹੀ ਜਾਣਕਾਰੀ ਦੇਣ ਅਤੇ ਵਿਸ਼ੇਸ਼ ਰੂਪ ਤੋਂ ਯੂਨੀਵਰਸਿਟੀ ਪੱਧਰ ਦੇ ਯੁਵਾ ਐਥਲੀਟਾਂ ਦਰਮਿਆਨ ਡੋਪਿੰਗ ਬਾਰੇ ਅਧਿਕ ਜਾਗਰੂਕਤਾ ਫੈਲਾਉਣ ਲਈ ਸਾਡੇ ਇੱਥੇ ਨਾਡਾ ਮੌਜੂਦ ਹੈ।
ਕੇਂਦਰੀ ਮੰਤਰੀ ਨੇ ਵੱਖ-ਵੱਖ ਯੂਨੀਵਰਸਿਟੀਆਂ ਦੇ ਪ੍ਰਤੀਭਾਗੀਆਂ ਦੇ ਨਾਲ ਗੱਲਬਾਤ ਕਰਕੇ ਉਨ੍ਹਾਂ ਦੇ ਮੁਕਾਬਲੇ ਅਤੇ ਖੇਡ ਨਾਲ ਜੁੜੇ ਉਨ੍ਹਾਂ ਦੇ ਟੀਚਿਆਂ ਬਾਰੇ ਜਾਣਕਾਰੀ ਲਈ।
ਕੇਂਦਰੀ ਮੰਤਰੀ ਨੇ ਜਿਨ੍ਹਾਂ ਐਥਲੀਟਾਂ ਦੇ ਨਾਲ ਗੱਲ ਕੀਤੀ ਉਨ੍ਹਾਂ ਵਿੱਚੋਂ ਇੱਕ ਐੱਸਆਰਐੱਮ ਯੂਨੀਵਰਸਿਟੀ ਦੀ ਪੁਰਸ਼ ਵੌਲੀਬਾਲ ਟੀਮ ਦੇ ਐੱਸ. ਸੰਤੋਸ਼ ਸਨ। ਉਨ੍ਹਾਂ ਨੇ ਕਿਹਾ ਸਾਡੇ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਜੀ ਨਾਲ ਮੁਲਾਕਾਤ ਕਰਨਾ ਇੱਕ ਸੁਖਦ ਅਨੁਭਵ ਸੀ। ਉਨ੍ਹਾਂ ਨੇ ਸਾਨੂੰ ਸਖਤ ਮਿਹਨਤ ਕਰਦੇ ਰਹਿਣ
ਅਤੇ ਆਪਣੇ-ਆਪਣੇ ਰਾਜ ਅਤੇ ਯੂਨੀਵਰਸਿਟੀਆਂ ਲਈ ਖੇਲਦੇ ਰਹਿਣ ਲਈ ਪ੍ਰੋਤਸਾਹਿਤ ਕੀਤਾ। ਜਦ ਮੰਤਰੀ ਖੁਦ ਸਾਡੇ ਕੋਲ ਆਉਂਦੇ ਹਨ ਅਤੇ ਸਾਡੇ ਖੇਡ ਬਾਰੇ ਸਾਡੇ ਨਾਲ ਗੱਲ ਕਰਦੇ ਹਨ ਤਾਂ ਇਹ ਹਮੇਸ਼ਾ ਬਹੁਤ ਹੀ ਪ੍ਰੇਰਕ ਲਗਦਾ ਹੈ। ਇਸ ਦੇ ਇਲਾਵਾ ਅਸੀਂ ਰੋਜਾਨਾ ਇੱਕ ਸੀਨੀਅਰ ਮੰਤਰੀ ਨੂੰ ਐਥਲੀਟਾਂ ਦੇ ਨਾਲ ਖੇਲਦੇ ਹੋਏ ਦੇਖਣ ਦਾ ਸੁਅਵਸਰ ਨਹੀਂ ਮਿਲਦਾ ਹੈ। ਇਹ ਸਾਨੂੰ ਹੋਰ ਵੀ ਅਧਿਕ ਅਭਿਭੂਤ ਮਹਿਸੂਸ ਕਰਵਾਉਂਦਾ ਹੈ।
ਕੇਂਦਰੀ ਖੇਡ ਮੰਤਰੀ ਸਵੇਰੇ ਵੋਲੀਬਾਰ ਸਥਾਨ ‘ਤੇ ਉਸ ਸਮੇਂ ਪਹੁੰਚੇ ਜਦੋਂ ਮਹਿਲਾ ਵਰਗ ਵਿੱਚ ਐੱਚਆਰਐੱਮ (ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ) ਅਤੇ ਏਡਬਲਿਊਯੂ (ਐਡਮਾਸ ਯੂਨੀਵਰਸਿਟੀ, ਪੱਛਮੀ ਬੰਗਾਲ) ਅਤੇ ਪੁਰਸ਼ ਵਰਗ ਵਿੱਚ ਐੱਸਆਰਐੱਮ ਯੂਨੀਵਰਸਿਟੀ, ਚੇੱਨਈ ਅਤੇ ਏਡਬਲਿਊਯੂ ਦਰਮਿਆਨ ਮੈਚ ਚਲ ਰਹੇ ਸਨ। ਉਨ੍ਹਾਂ ਨੇ ਦੋਨਾਂ ਟੀਮਾਂ ਦੇ ਖਿਡਾਰੀਆਂ ਦੇ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਆਉਣ ਵਾਲੇ ਮੈਚਾ ਲਈ ਸ਼ੁਭਾਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਰੇਫਰੀ ਅਤੇ ਦਰਸ਼ਕਾਂ ਦੇ ਨਾਲ ਗੱਲਬਾਤ ਕੀਤੀ। ਇਸ ਦੇ ਇਲਾਵਾ, ਕੇਂਦਰੀ ਮੰਤਰੀ ਨੇ ਖੁਦ ਵੋਲੀਬਾਲ ਦੇ ਇੱਕ ਰਾਉਂਡ ਵਿੱਚ ਹਿੱਸਾ ਵੀ ਲਿਆ।
*******
ਐੱਨਬੀ/ਓਏ
(Release ID: 1819879)
Visitor Counter : 120