ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਮੁੰਬਈ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ ਲਤਾ ਦੀਨਾਨਾਥ ਮੰਗੇਸ਼ਕਰ ਪੁਰਸਕਾਰ ਪ੍ਰਾਪਤ ਕੀਤਾ
“ਪੀੜ੍ਹੀਆਂ ਤੋਂ ਪ੍ਰੇਮ ਅਤੇ ਭਾਵਨਾ ਦਾ ਉਪਹਾਰ ਦੇਣ ਵਾਲੀ ਲਤਾ ਦੀਦੀ ਤੋਂ ਆਪਣੀ ਭੈਣ ਜਿਹਾ ਪਿਆਰ ਪਾਉਣ ਤੋਂ ਵੱਡੀ ਖੁਸ਼ਕਿਸਮਤੀ ਹੋਰ ਕੀ ਹੋ ਹੋਵੇਗੀ”
“ਮੈਂ ਇਹ ਪੁਰਸਕਾਰ ਸਾਰੇ ਦੇਸ਼ ਵਾਸੀਆਂ ਨੂੰ ਸਮਰਪਿਤ ਕਰਦਾ ਹਾਂ। ਜਿਸ ਤਰ੍ਹਾਂ ਲਤਾ ਦੀਦੀ ਲੋਕਾਂ ਦੀ ਸੀ, ਉਵੇਂ ਹੀ ਉਨ੍ਹਾਂ ਦੇ ਨਾਮ ’ਤੇ ਮੈਨੂੰ ਦਿੱਤਾ ਗਿਆ ਇਹ ਪੁਰਸਕਾਰ ਵੀ ਲੋਕਾਂ ਦਾ ਹੈ”
“ਉਨ੍ਹਾਂ ਨੇ ਆਜ਼ਾਦੀ ਤੋਂ ਪਹਿਲਾਂ ਭਾਰਤ ਨੂੰ ਆਵਾਜ਼ ਦਿੱਤੀ ਸੀ ਅਤੇ ਦੇਸ਼ ਦੀ ਇਨ੍ਹਾਂ 75 ਸਾਲਾਂ ਦੀ ਯਾਤਰਾ ਵੀ ਉਨ੍ਹਾਂ ਦੀ ਆਵਾਜ਼ ਨਾਲ ਜੁੜੀ ਰਹੀ ਹੈ”
“ਲਤਾ ਜੀ ਨੇ ਸੰਗੀਤ ਦੀ ਪੂਜਾ ਕੀਤੀ ਲੇਕਿਨ ਭਾਰਤ ਦੇਸ਼ ਭਗਤੀ ਅਤੇ ਰਾਸ਼ਟਰ ਸੇਵਾ ਨੂੰ ਵੀ ਉਨ੍ਹਾਂ ਦੇ ਗੀਤਾਂ ਤੋਂ ਪ੍ਰੇਰਨਾ ਮਿਲੀ”
“ਲਤਾ ਜੀ ‘ਏਕ ਭਾਰਤ, ਸ੍ਰੇਸ਼ਠ ਭਾਰਤ’ ਦੀ ਮਧੁਰ ਪੇਸ਼ਕਾਰੀ ਦੀ ਤਰ੍ਹਾਂ ਸੀ”
“ਲਤਾ ਜੀ ਦੇ ਸੁਰਾਂ ਨੇ ਪੂਰੇ ਦੇਸ਼ ਨੂੰ ਇੱਕ ਕਰਨ ਦਾ ਕੰਮ ਕੀਤਾ। ਵਿਸ਼ਵ ਪੱਧਰ ’ਤੇ ਵੀ,ਉਹ ਭਾਰਤ ਦੀ ਸੱਭਿਆਚਾਰਕ ਰਾਜਦੂਤ ਸੀ”
Posted On:
24 APR 2022 7:20PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅੱਜ ਮੁੰਬਈ ਵਿੱਚ ਮਾਸਟਰ ਦੀਨਾਨਾਥ ਮੰਗੇਸ਼ਕਰ ਪੁਰਸਕਾਰ ਸਮਾਰੋਹ ਵਿੱਚ ਸ਼ਾਮਲ ਹੋਏ। ਇਸ ਮੌਕੇ ’ਤੇ ਪ੍ਰਧਾਨ ਮੰਤਰੀ ਨੂੰ ਪਹਿਲੇ ਲਤਾ ਦੀਨਾਨਾਥ ਮੰਗੇਸ਼ਕਰ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ। ਭਾਰਤ ਰਤਨ ਲਤਾ ਮੰਗੇਸ਼ਕਰ ਦੀ ਯਾਦ ਵਿੱਚ ਸਥਾਪਿਤ ਕੀਤਾ ਗਿਆ ਇਹ ਪੁਰਸਕਾਰ ਹਰ ਵਰ੍ਹੇ ਸਿਰਫ ਇੱਕ ਵਿਅਕਤੀ ਨੂੰ ਦੇਸ਼ ਦੇ ਨਿਰਮਾਣ ਵਿੱਚ ਬੇਮਿਸਾਲ ਯੋਗਦਾਨ ਦੇ ਲਈ ਦਿੱਤਾ ਜਾਵੇਗਾ। ਇਸ ਮੌਕੇ ’ਤੇ ਮਹਾਰਾਸ਼ਟਰ ਦੇ ਰਾਜਪਾਲ ਸ਼੍ਰੀ ਭਗਤ ਸਿੰਘ ਕੋਸ਼ਿਆਰੀ ਅਤੇ ਮੰਗੇਸ਼ਕਰ ਪਰਿਵਾਰ ਦੇ ਮੈਂਬਰ ਵੀ ਮੌਜੂਦ ਸਨ।
ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਮੈਨੂੰ ਸੰਗੀਤ ਜਿਹੇ ਡੂੰਘੇ ਵਿਸ਼ੇ ਦੀ ਜ਼ਿਆਦਾ ਜਾਣਕਾਰੀ ਤਾਂ ਨਹੀਂ ਹੈ, ਲੇਕਿਨ ਸੱਭਿਆਚਾਰਕ ਬੋਧ ਤੋਂ ਇਹ ਮਹਿਸੂਸ ਹੁੰਦਾ ਹੈ ਕਿ ਸੰਗੀਤ ਇੱਕ ‘ਸਾਧਨਾ’ ਵੀ ਹੈ ਅਤੇ ਇੱਕ ਭਾਵਨਾ ਵੀ। ਉਨ੍ਹਾਂ ਨੇ ਕਿਹਾ,“ਜੋ ਅਭਿਵਿਅਕਤ ਨੂੰ ਵਿਅਕਤ ਕਰ ਦੇਵੇ, ਉਹ ਸ਼ਬਦ ਹੈ। ਜੋ ਵਿਅਕਤ ਵਿੱਚ ਊਰਜਾ ਅਤੇ ਚੇਤਨਾ ਦਾ ਸੰਚਾਰ ਕਰ ਦੇਵੇ, ਉਹ ‘ਨਾਦ’ ਹੈ। ਜੋ ਚੇਤਨ ਵਿੱਚ ਭਾਵਾਂ ਅਤੇ ਭਾਵਨਾਵਾਂ ਨੂੰ ਭਰ ਕੇ ਇਸ ਨੂੰ ਰਚਨਾ ਅਤੇ ਸੰਵੇਦਨਸ਼ੀਲਤਾ ਦੀ ਸਿਖਰ ’ਤੇ ਲੈ ਜਾਂਦਾ ਹੈ ਉਹ ‘ਸੰਗੀਤ’ਹੈ। ਸੰਗੀਤ ਤੁਹਾਨੂੰ ਬਹਾਦਰੀ ਅਤੇ ਮਾਂ ਦੇ ਪਿਆਰ ਨਾਲ ਭਰ ਸਕਦਾ ਹੈ। ਇਹ ਕਿਸੇ ਨੂੰ ਦੇਸ਼ ਭਗਤੀ ਅਤੇ ਫ਼ਰਜ਼ ਦੀ ਭਾਵਨਾ ਦੇ ਸਿਖਰ ’ਤੇ ਲੈ ਕੇ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ,“ਅਸੀਂ ਸਾਰੇ ਖ਼ੁਸ਼ਕਿਸਮਤ ਹਾਂ ਕਿ ਅਸੀਂ ਸੰਗੀਤ ਦੀ ਇਸ ਸਮਰੱਥਾ ਅਤੇ ਤਾਕਤ ਨੂੰ ਲਤਾ ਦੀਦੀ ਦੇ ਰੂਪ ਵਿੱਚ ਸਾਹਮਣੇ ਦੇਖਿਆ ਹੈ।” ਇੱਕ ਵਿਅਕਤੀਗਤ ਟਿੱਪਣੀ ਕਰਦੇ ਹੋਏ,ਸ਼੍ਰੀ ਮੋਦੀ ਨੇ ਕਿਹਾ,“ਮੇਰੇ ਲਈ ਲਤਾ ਦੀਦੀ ‘ਸੁਰ ਸਮਰਾਗੀ’ ਹੋਣ ਦੇ ਨਾਲ-ਨਾਲ ਮੇਰੀ ਵੱਡੀ ਭੈਣ ਵੀ ਸੀ। ਪੀੜ੍ਹੀਆਂ ਤੋਂ ਪ੍ਰੇਮ ਅਤੇ ਭਾਵਨਾਵਾਂ ਦਾ ਉਪਹਾਰ ਦੇਣ ਵਾਲੀ ਲਤਾ ਦੀਦੀ ਤੋਂ ਆਪਣੀ ਭੈਣ ਜਿਹਾ ਪਿਆਰ ਪਾਉਣ ਤੋਂ ਵੱਡੀ ਖੁਸ਼ਕਿਸਮਤੀ ਹੋਰ ਕੀ ਹੋਵੇਗੀ।”
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਆਮ ਤੌਰ ’ਤੇ ਪੁਰਸਕਾਰ ਲੈਂਦੇ ਹੋਏ ਬਹੁਤ ਸਹਿਜ ਨਹੀਂ ਮਹਿਸੂਸ ਕਰਦੇ, ਲੇਕਿਨ ਜਦੋਂ ਮੰਗੇਸ਼ਕਰ ਪਰਿਵਾਰ ਲਤਾ ਦੀਦੀ ਜਿਹੀ ਵੱਡੀ ਭੈਣ ਦਾ ਨਾਮ ਲੈਂਦਾ ਹੈ ਅਤੇ ਉਨ੍ਹਾਂ ਦੇ ਨਾਮ ’ਤੇ ਪੁਰਸਕਾਰ ਦਿੰਦਾ ਹੈ, ਤਾਂ ਇਹ ਉਨ੍ਹਾਂ ਦੇ ਸਨੇਹ ਅਤੇ ਪਿਆਰ ਦਾ ਪ੍ਰਤੀਕ ਬਣ ਜਾਂਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ,“ਮੇਰੇ ਲਈ ਇਸ ਨੂੰ ਨਾ ਕਹਿਣਾ ਸੰਭਵ ਨਹੀਂ ਹੈ। ਮੈਂ ਇਹ ਪੁਰਸਕਾਰ ਸਾਰੇ ਦੇਸ਼ਵਾਸੀਆਂ ਨੂੰ ਸਮਰਪਿਤ ਕਰਦਾ ਹਾਂ। ਜਿਸ ਤਰ੍ਹਾਂ ਲਤਾ ਦੀਦੀ ਲੋਕਾਂ ਦੀ ਸੀ, ਉਵੇਂ ਹੀ ਉਨ੍ਹਾਂ ਦੇ ਨਾਮ ’ਤੇ ਮੈਨੂੰ ਦਿੱਤਾ ਗਿਆ ਇਹ ਪੁਰਸਕਾਰ ਵੀ ਲੋਕਾਂ ਦਾ ਹੀ ਹੈ।” ਪ੍ਰਧਾਨ ਮੰਤਰੀ ਨੇ ਕਈ ਵਿਅਕਤੀਗਤ ਕਿੱਸੇ ਸੁਣਾਏ ਅਤੇ ਸੱਭਿਆਚਾਰਕ ਜਗਤ ਵਿੱਚ ਲਤਾ ਦੀਦੀ ਦੇ ਅਸੀਮ ਯੋਗਦਾਨ ਦੇ ਬਾਰੇ ਵਿੱਚ ਵਿਸਤਾਰ ਵਿੱਚ ਦੱਸਿਆ। ਪ੍ਰਧਾਨ ਮੰਤਰੀ ਨੇ ਕਿਹਾ,“ਲਤਾ ਜੀ ਦੀ ਜੀਵਨ ਯਾਤਰਾ ਅਜਿਹੇ ਸਮੇਂ ਵਿੱਚ ਪੂਰੀ ਹੋਈ ਜਦੋਂ ਸਾਡਾ ਦੇਸ਼ ਆਪਣੀ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ। ਉਨ੍ਹਾਂ ਨੇ ਆਜ਼ਾਦੀ ਤੋਂ ਪਹਿਲਾਂ ਭਾਰਤ ਨੂੰ ਆਵਾਜ਼ ਦਿੱਤੀ ਸੀ ਅਤੇ ਦੇਸ਼ ਦੀ ਇਨ੍ਹਾਂ 75 ਸਾਲਾਂ ਦੀ ਯਾਤਰਾ ਵੀ ਉਨ੍ਹਾਂ ਦੀ ਆਵਾਜ਼ ਦੇ ਨਾਲ ਜੁੜੀ ਰਹੀ ਹੈ।
ਪ੍ਰਧਾਨ ਮੰਤਰੀ ਨੇ ਮੰਗੇਸ਼ਕਰ ਪਰਿਵਾਰ ਦੀ ਰਾਸ਼ਟਰ ਭਗਤੀ ਦੇ ਗੁਣ ਦੇ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਕਿਹਾ,“ਸੰਗੀਤ ਦੇ ਨਾਲ-ਨਾਲ ਰਾਸ਼ਟਰ ਭਗਤੀ ਦੀ ਚੇਤਨਾ ਲਤਾ ਦੀਦੀ ਦੇ ਅੰਦਰ ਸੀ, ਉਸ ਦਾ ਸਰੋਤ ਉਨ੍ਹਾਂ ਦੇ ਪਿਤਾ ਜੀ ਹੀ ਸੀ।”ਸ਼੍ਰੀ ਮੋਦੀ ਨੇ ਇਹ ਘਟਨਾ ਸੁਣਾਈ ਜਦੋਂ ਆਜ਼ਾਦੀ ਦੀ ਲੜਾਈ ਦੇ ਦੌਰਾਨ ਸ਼ਿਮਲਾ ਵਿੱਚ ਬ੍ਰਿਟਿਸ਼ ਵਾਇਸਰਾਏ ਦੇ ਇੱਕ ਪ੍ਰੋਗਰਾਮ ਵਿੱਚ ਦੀਨਾਨਾਥ ਜੀ ਨੇ ਵੀਰ ਸਾਵਰਕਰ ਦਾ ਲਿਖਿਆ ਇੱਕ ਗੀਤ ਗਾਇਆ ਸੀ। ਲੋਕ ਗੀਤ ਵੀਰ ਸਾਵਰਕਰ ਨੇ ਬ੍ਰਿਟਿਸ਼ ਸ਼ਾਸਨ ਨੂੰ ਚੁਣੌਤੀ ਦਿੰਦੇ ਹੋਏ ਲਿਖਿਆ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਭਗਤੀ ਦੀ ਇਹ ਭਾਵਨਾ ਆਪਣੇ ਪਰਿਵਾਰ ਨੂੰ ਦੀਨਾਨਾਥ ਜੀ ਨੇ ਵਿਰਾਸਤ ਵਿੱਚ ਦਿੱਤੀ ਸੀ। ਲਤਾ ਜੀ ਨੇ ਸੰਗੀਤ ਨੂੰ ਆਪਣੀ ਪੂਜਾ ਬਣਾ ਲਿਆ ਲੇਕਿਨ ਦੇਸ਼ ਭਗਤੀ ਅਤੇ ਰਾਸ਼ਟਰ ਸੇਵਾ ਨੂੰ ਵੀ ਉਨ੍ਹਾਂ ਦੇ ਗੀਤਾਂ ਤੋਂ ਪ੍ਰੇਰਨਾ ਮਿਲੀ।
ਲਤਾ ਦੀਦੀ ਦੇ ਸ਼ਾਨਦਾਰ ਕੈਰੀਅਰ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ,“ਲਤਾ ਜੀ ‘ਏਕ ਭਾਰਤ, ਸ੍ਰੇਸ਼ਠ ਭਾਰਤ’ ਦੀ ਮਧੁਰ ਪੇਸ਼ਕਾਰੀ ਦੀ ਤਰ੍ਹਾਂ ਸੀ। ਉਨ੍ਹਾਂ ਨੇ 30 ਤੋਂ ਜ਼ਿਆਦਾ ਭਾਸ਼ਾਵਾਂ ਵਿੱਚ ਹਜ਼ਾਰਾਂ ਗਾਣੇ ਗਾਏ। ਚਾਹੇ ਉਹ ਹਿੰਦੀ ਹੋਣ, ਮਰਾਠੀ, ਸੰਸਕ੍ਰਿਤ ਜਾਂ ਦੂਸਰੀਆਂ ਭਾਸ਼ਾਵਾਂ ਹੋਣ, ਉਨ੍ਹਾਂ ਦਾ ਸਵਰ ਹਰ ਭਾਸ਼ਾ ਵਿੱਚ ਇੱਕੋ ਜਿਹਾ ਘੁਲਿਆ ਹੋਇਆ ਸੀ।” ਸ਼੍ਰੀ ਮੋਦੀ ਨੇ ਅੱਗੇ ਕਿਹਾ,“ਸੱਭਿਆਚਾਰ ਤੋਂ ਆਸਥਾ ਤੱਕ, ਪੂਰਬ ਤੋਂ ਪੱਛਮ ਤੱਕ, ਉੱਤਰ ਤੋਂ ਦੱਖਣ ਤੱਕ, ਲਤਾ ਜੀ ਦੇ ਸੁਰਾਂ ਨੇ ਪੂਰੇ ਦੇਸ਼ ਨੂੰ ਇੱਕ ਕਰਨ ਦਾ ਕੰਮ ਕੀਤਾ। ਵਿਸ਼ਵ ਪੱਧਰ ’ਤੇ ਵੀ,ਉਹ ਭਾਰਤ ਦੀ ਸੱਭਿਆਚਾਰਕ ਰਾਜਦੂਤ ਸੀ।” ਪ੍ਰਧਾਨ ਮੰਤਰੀ ਨੇ ਕਿਹਾ,“ਉਹ ਹਰ ਰਾਜ, ਹਰ ਖੇਤਰ ਦੇ ਲੋਕਾਂ ਦੇ ਮਨ ਵਿੱਚ ਵਸੀ ਹੋਈ ਹੈ। ਉਨ੍ਹਾਂ ਨੇ ਦਿਖਾਇਆ ਕਿ ਕਿਵੇਂ ਭਾਰਤੀਅਤਾ ਦੇ ਨਾਲ ਸੰਗੀਤ ਅਮਰ ਹੋ ਸਕਦਾ ਹੈ।” ਪ੍ਰਧਾਨ ਮੰਤਰੀ ਨੇ ਮੰਗੇਸ਼ਕਰ ਪਰਿਵਾਰ ਦੇ ਪਰਉਪਕਾਰੀ ਕੰਮਾਂ ਦੀ ਵੀ ਚਰਚਾ ਕੀਤੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੇ ਲਈ ਵਿਕਾਸ ਦਾ ਮਤਲਬ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪਰਿਆਸ ਹੈ। ਇਸ ਪ੍ਰੋਜੈਕਟ ਵਿੱਚ‘ਵਾਸੂਧੈਵ ਕੁਟੁੰਬਕਮ’ ਦੇ ਸਾਰਿਆਂ ਦੇ ਕਲਿਆਣ ਦੇ ਦਰਸ਼ਨ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਸਪਸ਼ਟ ਕੀਤਾ ਕਿ ਵਿਕਾਸ ਦੀ ਅਜਿਹੀ ਅਵਧਾਰਣਾ ਸਿਰਫ਼ ਭੌਤਿਕ ਸਮਰੱਥਾਵਾਂ ਤੋਂ ਹਾਸਲ ਨਹੀਂ ਕੀਤੀ ਜਾ ਸਕਦੀ। ਇਸਦੇ ਲਈ ਅਧਿਆਤਮਿਕ ਚੇਤਨਾ ਬੇਹੱਦ ਮਹੱਤਵਪੂਰਨ ਹੈ। ਇਸ ਲਈ ਭਾਰਤ ਯੋਗ, ਆਯੁਰਵੈਦ ਅਤੇ ਵਾਤਾਵਰਨ ਜਿਹੇ ਖੇਤਰਾਂ ਵਿੱਚ ਅਗਵਾਈ ਪ੍ਰਦਾਨ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਨੂੰ ਸਮਾਪਤ ਕਰਦੇ ਹੋਏ ਕਿਹਾ,“ਮੇਰਾ ਮੰਨਣਾ ਹੈ, ਸਾਡਾ ਭਾਰਤੀ ਸੰਗੀਤ ਵੀ ਭਾਰਤ ਦੇ ਇਸ ਯੋਗਦਾਨ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਆਓ ਅਸੀਂ ਇਸ ਵਿਰਾਸਤ ਨੂੰ ਉਨ੍ਹਾਂ ਮੁੱਲਾਂ ਦੇ ਨਾਲ ਜਿਉਂਦੇ ਰੱਖੀਏ ਅਤੇ ਇਸਨੂੰ ਅੱਗੇ ਵਧਾਈਏ ਅਤੇ ਉਸ ਨੂੰ ਵਿਸ਼ਵ ਸ਼ਾਂਤੀ ਦਾ ਇੱਕ ਮਾਧਿਅਮ ਬਣਾਈਏ।
****
ਡੀਐੱਸ
(Release ID: 1819833)
Visitor Counter : 149
Read this release in:
English
,
Urdu
,
Hindi
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam