ਗ੍ਰਹਿ ਮੰਤਰਾਲਾ

ਨੈਸ਼ਨਲ ਸੋਸ਼ਲਿਸਟ ਕਾਉਂਸਿਲ ਆਵ੍ ਨਾਗਾਲੈਂਡ /ਐੱਨਕੇ, ਨੈਸ਼ਨਲ ਸੋਸ਼ਲਿਸਟ ਕਾਉਂਸਿਲ ਆਵ੍ ਨਾਗਾਲੈਂਡ/ ਰਿਫੋਰਮੈਸ਼ਨ ਅਤੇ ਨੈਸ਼ਨਲ ਸੋਸ਼ਲਿਸਟ ਕਾਉਂਸਿਲ ਆਵ੍ ਨਾਗਾਲੈਂਡ/ ਕੇ- ਖਾਨਗੋ ਦੇ ਨਾਲ ਸੀਜ਼ਫਾਈਰ (ਜੰਗਬੰਦੀ) ਸਮਝੌਤੇ ਨੂੰ ਅੱਗੇ ਵਧਾਇਆ ਗਿਆ

Posted On: 20 APR 2022 9:52AM by PIB Chandigarh

ਭਾਰਤ ਸਰਕਾਰ ਅਤੇ ਨੈਸ਼ਨਲ ਸੋਸ਼ਲਿਸਟ ਕਾਉਂਸਿਲ ਆਵ੍ ਨਾਗਾਲੈਂਡ /ਐੱਨਕੇ (ਐੱਨਐੱਸਸੀਐੱਨ/ਐੱਨਕੇ), ਨੈਸ਼ਨਲ ਸੋਸ਼ਲਿਸਟ ਕਾਉਂਸਿਲ ਆਵ੍ ਨਾਗਾਲੈਂਡ/ ਰਿਫੋਰਮੈਸ਼ਨ (ਐੱਨਐੱਸਸੀਐੱਨ/ਆਰ) ਅਤੇ ਨੈਸ਼ਨਲ ਸੋਸ਼ਲਿਸਟ ਕਾਉਂਸਿਲ ਆਵ੍ ਨਾਗਾਲੈਂਡ/ ਕੇ- ਖਾਨਗੋ (ਐੱਨਐੱਸਸੀਐੱਨ/ਕੇ-ਖਾਨਗੋ) ਦਰਮਿਆਨ ਸੀਜ਼ਫਾਇਰ ਸਮਝੌਤੇ ਜਾਰੀ ਹਨ।

ਇਨ੍ਹਾਂ ਸੀਜ਼ਫਾਇਰ ਸਮਝੌਤਿਆਂ ਨੂੰ ਇੱਕ ਸਾਲ ਦੀ ਇੱਕ ਹੋਰ ਮਿਆਦ ਲਈ ਅੱਗੇ ਵਧਾਉਣ ਦਾ ਫੈਸਲਾ ਲਿਆ ਗਿਆ। ਐੱਨਐੱਸਸੀਐੱਨ/ਐੱਨਕੇ ਅਤੇ ਐੱਨਐੱਸਸੀਐੱਨ/ਆਰ ਦੇ ਨਾਲ ਇਹ ਸੀਜ਼ਫਾਇਰ ਸਮਝੌਤਾ 28 ਅਪ੍ਰੈਲ, 2022 ਤੋਂ ਲੈ ਕੇ 27 ਅਪ੍ਰੈਲ, 2023 ਤੱਕ ਅਤੇ ਐੱਨਐੱਸਸੀਐੱਨ/ਕੋ-ਖਾਨਗੋ ਦੇ ਨਾਲ ਇਹ ਸੀਜ਼ਫਾਈਰ ਸਮਝੌਤਾ 18 ਅਪ੍ਰੈਲ, 2022 ਤੋਂ ਲੈ ਕੇ 17 ਅਪ੍ਰੈਲ, 2023 ਤੱਕ ਪ੍ਰਭਾਵੀ ਰਹੇਗਾ। ਇਨ੍ਹਾਂ ਸਮਝੌਤਿਆਂ ‘ਤੇ 19 ਅਪ੍ਰੈਲ, 2022 ਨੂੰ ਹਸਤਾਖਰ ਕੀਤੇ ਗਏ ਹਨ।

*****


ਐੱਮਡਬਲਿਊ/ਆਰਕੇ/ਏਵਾਈ/ਆਰਆਰ



(Release ID: 1818483) Visitor Counter : 113