ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਸਿਵਲ ਸੇਵਾ ਦਿਵਸ ਉੱਤੇ ਪ੍ਰਧਾਨ ਮੰਤਰੀ ਲੋਕ ਪ੍ਰਸ਼ਾਸਨ ਵਿੱਚ ਉਤਕ੍ਰਿਸ਼ਟਤਾ ਲਈ ਪ੍ਰਧਾਨ ਮੰਤਰੀ ਪੁਰਸਕਾਰ ਪ੍ਰਦਾਨ ਕਰਨਗੇ

Posted On: 20 APR 2022 10:09AM by PIB Chandigarh

ਸਿਵਲ ਸੇਵਾ ਦਿਵਸ ਦੇ ਅਵਸਰ ਉੱਤੇ,  ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ  21 ਅਪ੍ਰੈਲ,  2022 ਨੂੰ ਸਵੇਰੇ 11 ਵਜੇ ਵਿਗਿਆਨ ਭਵਨ,  ਨਵੀਂ ਦਿੱਲੀ ਵਿੱਚ ਲੋਕ ਪ੍ਰਸ਼ਾਸਨ ਵਿੱਚ ਉਤਕ੍ਰਿਸ਼ਟਤਾ ਦੇ ਲਈ ਪ੍ਰਧਾਨ ਮੰਤਰੀ ਪੁਰਸਕਾਰ ਪ੍ਰਦਾਨ ਕਰਨਗੇ।  ਉਹ ਪ੍ਰੋਗਰਾਮ  ਦੇ ਦੌਰਾਨ ਸਿਵਲ ਅਧਿਕਾਰੀਆਂ ਨੂੰ ਸੰਬੋਧਨ ਵੀ ਕਰਨਗੇ ।

ਲੋਕ ਪ੍ਰਸ਼ਾਸਨ ਵਿੱਚ ਉਤਕ੍ਰਿਸ਼ਟਤਾ ਦੇ ਲਈ ਪ੍ਰਧਾਨ ਮੰਤਰੀ ਪੁਰਸਕਾਰ ਦੀ ਸਥਾਪਨਾ ਆਮ ਨਾਗਰਿਕਾਂ  ਦੀ ਭਲਾਈ ਦੇ ਲਈ ਜ਼ਿਲ੍ਹਾ/ਲਾਗੂਕਰਨ ਇਕਾਈਆਂ ਅਤੇ ਕੇਂਦਰੀ/ਰਾਜ ਸੰਗਠਨਾਂ ਦੁਆਰਾ ਕੀਤੇ ਗਏ ਅਸਾਧਾਰਣ ਅਤੇ ਇਨੋਵੇਟਿਵ ਕਾਰਜਾਂ ਨੂੰ ਮਾਨਤਾ ਦੇਣ ਲਈ ਕੀਤੀ ਗਈ ਹੈ ।  ਉਨ੍ਹਾਂ ਨੂੰ ਸ਼ਨਾਖਤ ਕੀਤੇ ਪ੍ਰਾਥਮਿਕਤਾ ਵਾਲੇ ਪ੍ਰੋਗਰਾਮਾਂ ਅਤੇ ਇਨੋਵੇਸ਼ਨ ਦੇ ਪ੍ਰਭਾਵੀ ਲਾਗੂਕਰਨ ਲਈ ਵੀ ਸਨਮਾਨਿਤ ਕੀਤਾ ਜਾਂਦਾ ਹੈ ।

ਨਿਮਨਲਿਖਿਤ ਪੰਜ ਸ਼ਨਾਖਤ ਕੀਤੇ ਪ੍ਰਾਥਮਿਕਤਾ ਵਾਲੇ ਪ੍ਰੋਗਰਾਮਾਂ ਵਿੱਚ ਕੀਤੇ ਗਏ ਮਿਸਾਲੀ ਕਾਰਜਾਂ ਲਈ ਸਿਵਲ ਸੇਵਾ ਦਿਵਸ 2022 ਉੱਤੇ ਪੁਰਸਕਾਰ ਪੇਸ਼ ਕੀਤੇ ਜਾਣਗੇ:  (i)  ਪੋਸ਼ਣ ਅਭਿਯਾਨ ਵਿੱਚ ਜਨਭਾਗੀਦਾਰੀ ਜਾਂ ਲੋਕਾਂ ਦੀ ਭਾਗੀਦਾਰੀ ਨੂੰ ਹੁਲਾਰਾ ਦੇਣਾ,  (ii)  ਖੇਲੋ ਇੰਡੀਆ ਯੋਜਨਾ ਦੇ ਜ਼ਰੀਏ ਖੇਡਾਂ ਅਤੇ ਆਰੋਗਯ ਵਿੱਚ ਉਤਕ੍ਰਿਸ਼ਟਤਾ ਨੂੰ ਹੁਲਾਰਾ ਦੇਣਾ,  (iii) ਪੀਐੱਮ ਸਵਨਿਧੀ ਯੋਜਨਾ ਵਿੱਚ ਡਿਜੀਟਲ ਭੁਗਤਾਨ ਅਤੇ ਸੁਸ਼ਾਸਨ,   ( iv )  ਇੱਕ ਜ਼ਿਲ੍ਹਾ ਇੱਕ ਉਤਪਾਦ ਯੋਜਨਾ  ਦੇ ਜ਼ਰੀਏ ਸੰਪੂਰਨ ਵਿਕਾਸ ,   ( v )  ਮਾਨਵ ਦਖਲਅੰਦਾਜ਼ੀ ਦੇ ਬਿਨਾ ਸੇਵਾਵਾਂ ਨੂੰ ਸ਼ੁਰੂ ਤੋਂ ਅੰਤ ਤੱਕ ,  ਨਿਰਵਿਘਨ ਰੂਪ ਵਿੱਚ ਲੋਕਾਂ ਤੱਕ ਪਹੁੰਚਾਉਣਾ।

ਇਸ ਸਾਲ 5 ਸ਼ਨਾਖਤ ਕੀਤੇ ਪ੍ਰਾਥਮਿਕਤਾ ਪ੍ਰੋਗਰਾਮਾਂ ਅਤੇ ਲੋਕ ਪ੍ਰਸ਼ਾਸਨ/ਸੇਵਾਵਾਂ ਪ੍ਰਦਾਨ ਕਰਨਾ ਆਦਿ ਦੇ ਖੇਤਰ ਵਿੱਚ ਇਨੋਵੇਸ਼ਨਾਂ ਲਈ ਕੁੱਲ 16 ਪੁਰਸਕਾਰ ਦਿੱਤੇ ਜਾਣਗੇ ।

*****

ਡੀਐੱਸ/ਐੱਲਪੀ


(Release ID: 1818480) Visitor Counter : 144