ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਗਾਂਧੀਨਗਰ ਵਿੱਚ ਗਲੋਬਲ ਆਯੁਸ਼ ਨਿਵੇਸ਼ ਅਤੇ ਨਵੀਨਤਾ ਸੰਮੇਲਨ ਦਾ ਉਦਘਾਟਨ ਕੀਤਾ


ਡਬਲਿਊਐੱਚਓ ਡੀਜੀ ਨੇ ਜਨਤਕ ਸਿਹਤ ਵਿੱਚ ਨਵੀਨਤਾ ਦੀ ਸ਼ਕਤੀ ਦੀ ਵਰਤੋਂ ਲਈ ਪ੍ਰਧਾਨ ਮੰਤਰੀ ਅਤੇ ਭਾਰਤ ਸਰਕਾਰ ਦੀ ਤਾਰੀਫ਼ ਕੀਤੀ

ਡੀਜੀ ਨੇ ਪ੍ਰਧਾਨ ਮੰਤਰੀ ਨੂੰ ਕਿਹਾ, "ਤੁਹਾਡਾ ਸਮਰਥਨ ਰਵਾਇਤੀ ਦਵਾਈਆਂ ਦੀ ਵਰਤੋਂ ਵਿੱਚ ਮਹੱਤਵਪੂਰਨ ਤਬਦੀਲੀ ਲਿਆਵੇਗਾ"

ਪ੍ਰਧਾਨ ਮੰਤਰੀ ਨੇ ਡਾ. ਟੇਡਰੋਸ ਗ਼ੈਬਰੇਯਸਸ ਨੂੰ ਗੁਜਰਾਤੀ ਨਾਮ ‘ਤੁਲਸੀ ਭਾਈ’ ਦਿੱਤਾ

"ਆਯੁਸ਼ ਦੇ ਖੇਤਰ ਵਿੱਚ ਨਿਵੇਸ਼ ਅਤੇ ਨਵੀਨਤਾ ਦੀਆਂ ਬੇਅੰਤ ਸੰਭਾਵਨਾਵਾਂ ਹਨ"

"ਆਯੁਸ਼ ਸੈਕਟਰ 2014 ਵਿੱਚ $3 ਬਿਲੀਅਨ ਤੋਂ ਵੀ ਘੱਟ ਤੋਂ ਵਧ ਕੇ $18 ਬਿਲੀਅਨ ਤੋਂ ਵੱਧ ਹੋਇਆ"

"ਭਾਰਤ ਜੜੀ-ਬੂਟੀਆਂ ਦਾ ਖਜ਼ਾਨਾ ਹੈ, ਇਹ ਇੱਕ ਤਰ੍ਹਾਂ ਨਾਲ ਸਾਡਾ 'ਗ੍ਰੀਨ ਗੋਲਡ' (ਹਰਾ ਸੋਨਾ) ਹੈ"

“ਪਿਛਲੇ ਕੁਝ ਸਾਲਾਂ ਵਿੱਚ ਵੱਖ-ਵੱਖ ਦੇਸ਼ਾਂ ਨਾਲ 50 ਤੋਂ ਵੱਧ ਸਮਝੌਤਿਆਂ ਨੂੰ ਰਸਮੀ ਰੂਪ ਦਿੱਤਾ ਗਿਆ ਹੈ। ਸਾਡੇ ਆਯੁਸ਼ ਮਾਹਿਰ ਭਾਰਤੀ ਮਿਆਰ ਬਿਊਰੋ ਦੇ ਸਹਿਯੋਗ ਨਾਲ ਆਈਐੱਸਓ ਮਿਆਰ ਵਿਕਸਿਤ ਕਰ ਰਹੇ ਹਨ। ਇਹ 150 ਤੋਂ ਵੱਧ ਦੇਸ਼ਾਂ ਵਿੱਚ ਆਯੁਸ਼ ਲਈ ਇੱਕ ਵਿਸ਼ਾਲ ਨਿਰਯਾਤ ਬਜ਼ਾਰ ਖੋਲ੍ਹੇਗਾ

"ਐੱਫਐੱਸਐੱਸਏਆਈ ਦਾ 'ਆਯੁਸ਼ ਅਹਾਰ' ਔਸ਼ਧੀ ਪੋਸ਼ਣ ਪੂਰਕਾਂ ਦੇ ਉਤਪਾਦਕਾਂ ਨੂੰ ਬਹੁਤ ਸਹੂਲਤ ਦੇਵੇਗਾ"

"ਵਿਸ਼ੇਸ਼ ਆਯੁਸ਼ ਚਿੰਨ੍ਹ ਦੁਨੀਆ ਭਰ ਦੇ ਲੋਕਾਂ ਨੂੰ ਗੁਣਵੱਤਾ ਵਾਲੇ ਆਯੁਸ਼ ਉਤਪਾਦਾਂ ਦਾ ਭਰੋਸਾ ਦੇਵੇਗਾ&

Posted On: 20 APR 2022 1:24PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗਾਂਧੀਨਗਰਗੁਜਰਾਤ ਵਿੱਚ ਮਹਾਤਮਾ ਮੰਦਿਰ ਵਿੱਚ ਗਲੋਬਲ ਆਯੁਸ਼ ਨਿਵੇਸ਼ ਅਤੇ ਨਵੀਨਤਾ ਸੰਮੇਲਨ ਦਾ ਉਦਘਾਟਨ ਕੀਤਾ। ਇਸ ਮੌਕੇ 'ਤੇ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਸ੍ਰੀ ਪ੍ਰਵਿੰਦ ਕੁਮਾਰ ਜੁਗਨਾਥ ਅਤੇ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੇ ਡਾਇਰੈਕਟਰ-ਜਨਰਲ ਡਾ. ਟੇਡਰੋਸ ਗ਼ੈਬਰੇਯਸਸ ਮੌਜੂਦ ਸਨ। ਕੇਂਦਰੀ ਮੰਤਰੀ ਡਾ. ਮਨਸੁਖ ਮਾਂਡਵੀਯਾਸ਼੍ਰੀ ਸਬਾਨੰਦ ਸੋਨੋਵਾਲਸ਼੍ਰੀ ਮੁੰਜਪਾਰਾ ਮਹੇਂਦਰਭਾਈ ਅਤੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰਭਾਈ ਪਟੇਲ ਮੌਜੂਦ ਸਨ। 3 ਦਿਨ ਚੱਲਣ ਵਾਲੇ ਇਸ ਸੰਮੇਲਨ ਵਿੱਚ ਲਗਭਗ 90 ਉੱਘੇ ਬੁਲਾਰਿਆਂ ਅਤੇ 100 ਪ੍ਰਦਰਸ਼ਕਾਂ ਦੀ ਮੌਜੂਦਗੀ ਦੇ ਨਾਲ 5 ਪਲੈਨਰੀ ਸੈਸ਼ਨ, 8 ਗੋਲਮੇਜ਼, 6 ਵਰਕਸ਼ਾਪਾਂ ਅਤੇ 2 ਸਿੰਪੋਜ਼ੀਅਮ ਹੋਣਗੇ। ਇਹ ਸੰਮੇਲਨ ਨਿਵੇਸ਼ ਦੀ ਸੰਭਾਵਨਾ ਨੂੰ ਉਜਾਗਰ ਕਰਨ ਵਿੱਚ ਮਦਦ ਕਰੇਗਾ ਅਤੇ ਨਵੀਨਤਾਖੋਜ ਅਤੇ ਵਿਕਾਸਸਟਾਰਟ-ਅੱਪ ਈਕੋਸਿਸਟਮ ਅਤੇ ਵੈੱਲਨੈੱਸ ਉਦਯੋਗ ਨੂੰ ਹੁਲਾਰਾ ਦੇਵੇਗਾ। ਇਹ ਉਦਯੋਗ ਨੇਤਾਵਾਂਸਿੱਖਿਆ ਸ਼ਾਸਤਰੀਆਂ ਅਤੇ ਵਿਦਵਾਨਾਂ ਨੂੰ ਇਕੱਠੇ ਲਿਆਉਣ ਅਤੇ ਭਵਿੱਖ ਦੇ ਸਹਿਯੋਗ ਲਈ ਇੱਕ ਪਲੈਟਫੌਰਮ ਵਜੋਂ ਕੰਮ ਕਰਨ ਵਿੱਚ ਮਦਦ ਕਰੇਗਾ।

ਡਾ. ਟੇਡਰੋਸ ਗ਼ੈਬਰੇਯਸਸ ਨੇ ਮਹਾਤਮਾ ਗਾਂਧੀ ਦੇ ਰਾਜ ਅਤੇ ਦੇਸ਼ ਵਿੱਚ ਮੌਜੂਦ ਹੋਣ 'ਤੇ ਆਪਣੀ ਖੁਸ਼ੀ ਜ਼ਾਹਰ ਕੀਤੀਜਿਸ ਨੂੰ ਉਨ੍ਹਾਂ ਨੇ 'ਸੰਸਾਰ ਦਾ ਮਾਣਕਰਾਰ ਦਿੱਤਾ। ਉਨ੍ਹਾਂ ਕਿਹਾ ਕਿ 'ਵਸੁਧੈਵ ਕੁਟੰਬਕਮਦਾ ਭਾਰਤ ਦਾ ਫਲਸਫਾ ਕੱਲ੍ਹ ਜਾਮਨਗਰ ਵਿੱਚ ਡਬਲਿਊਐੱਚਓ ਗਲੋਬਲ ਸੈਂਟਰ ਫੌਰ ਟ੍ਰੈਡੀਸ਼ਨਲ ਮੈਡੀਸਿਨ (ਜੀਸੀਟੀਐੱਮ) ਦੀ ਸ਼ੁਰੂਆਤ ਦੀ ਚਾਲਕ ਸ਼ਕਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਸਥਾਪਨਾ ਇਤਿਹਾਸਿਕ ਹੈ ਅਤੇ ਇਹ ਗੇਮ ਚੇਂਜਰ ਸਾਬਤ ਹੋਵੇਗੀ। ਉਨ੍ਹਾਂ ਦੱਸਿਆ ਕਿ ਕੇਂਦਰ ਨੂੰ ਸਬੂਤਡੇਟਾ ਅਤੇ ਸਥਿਰਤਾ ਅਤੇ ਰਵਾਇਤੀ ਦਵਾਈਆਂ ਦੀ ਵਰਤੋਂ ਦੇ ਅਨੁਕੂਲਤਾ ਦੇ ਏਜੰਡਾ ਨੂੰ ਚਲਾਉਣ ਲਈ ਨਵੀਨਤਾ ਦੇ ਇੰਜਣ ਵਜੋਂ ਤਿਆਰ ਕੀਤਾ ਗਿਆ ਹੈ। ਡੀਜੀ ਨੇ ਜਨਤਕ ਸਿਹਤ ਵਿੱਚ ਨਵੀਨਤਾ ਦੀ ਸ਼ਕਤੀ ਨੂੰ ਵਰਤਣ ਲਈ ਪ੍ਰਧਾਨ ਮੰਤਰੀ ਅਤੇ ਭਾਰਤ ਸਰਕਾਰ ਦੀ ਤਾਰੀਫ਼ ਕੀਤੀ। ਉਨ੍ਹਾਂ ਭਾਰਤੀ ਹਸਪਤਾਲਾਂ ਵਿੱਚ ਡੇਟਾ ਅਤੇ ਏਕੀਕ੍ਰਿਤ ਜਾਣਕਾਰੀ ਸਾਂਝਾਕਰਨ ਪ੍ਰਣਾਲੀਆਂ ਦੀ ਵਰਤੋਂ ਦੀ ਸ਼ਲਾਘਾ ਕੀਤੀ। ਉਨ੍ਹਾਂ ਰਵਾਇਤੀ ਦਵਾਈ ਵਿੱਚ ਖੋਜ ਲਈ ਡੇਟਾ ਇਕੱਠਾ ਕਰਨ ਦੀ ਭਾਵਨਾ ਨੂੰ ਉਤਸ਼ਾਹਤ ਕਰਨ ਲਈ ਆਯੁਸ਼ ਮੰਤਰਾਲੇ ਦੀ ਪ੍ਰਸ਼ੰਸਾ ਕੀਤੀ। ਆਯੁਸ਼ ਉਤਪਾਦਾਂ ਵਿੱਚ ਵਧਦੀ ਗਲੋਬਲ ਮੰਗ ਅਤੇ ਨਿਵੇਸ਼ ਨੂੰ ਧਿਆਨ ਵਿੱਚ ਰੱਖਦੇ ਹੋਏ ਡੀਜੀ ਨੇ ਕਿਹਾ ਕਿ ਪੂਰੀ ਦੁਨੀਆ ਭਾਰਤ ਵਿੱਚ ਆ ਰਹੀ ਹੈ ਅਤੇ ਭਾਰਤ ਪੂਰੀ ਦੁਨੀਆ ਵਿੱਚ ਜਾ ਰਿਹਾ ਹੈ। ਉਨ੍ਹਾਂ ਆਮ ਤੌਰ 'ਤੇ ਸਿਹਤ ਅਤੇ ਖਾਸ ਤੌਰ 'ਤੇ ਪਰੰਪਰਾਗਤ ਦਵਾਈਆਂ ਵਿੱਚ ਨਵੀਨਤਾ ਈਕੋਸਿਸਟਮਇਨੋਵੇਟਰਾਂਉਦਯੋਗਾਂ ਅਤੇ ਸਰਕਾਰ ਦੁਆਰਾ ਵਾਤਾਵਰਣ ਦੇ ਟਿਕਾਊ ਅਤੇ ਬਰਾਬਰੀ ਵਾਲੇ ਢੰਗ ਨਾਲ ਰਵਾਇਤੀ ਦਵਾਈਆਂ ਦਾ ਵਿਕਾਸ ਕਰਨ ਵਿੱਚ ਲੰਬੇ ਸਮੇਂ ਦੇ ਨਿਵੇਸ਼ 'ਤੇ ਜ਼ੋਰ ਦਿੱਤਾ ਅਤੇ ਜਦੋਂ ਇਹ ਦਵਾਈਆਂ ਬਜ਼ਾਰ ਵਿੱਚ ਆਉਂਦੀਆਂ ਹਨਇਨ੍ਹਾਂ ਪਰੰਪਰਾਵਾਂ ਨੂੰ ਵਿਕਸਿਤ ਕਰਨ ਵਾਲੇ ਭਾਈਚਾਰਿਆਂ ਦੇ ਹਿਤਾਂ ਦੀ ਰੱਖਿਆ ਕਰਨ ਨਾਲ ਵੀ ਲਾਭ ਵੀ ਹੋਣਾ ਚਾਹੀਦਾ ਹੈਜਿਸ ਵਿੱਚ ਬੌਧਿਕ ਸੰਪਤੀ ਦੇ ਲਾਭਾਂ ਨੂੰ ਸਾਂਝਾ ਕਰਨਾ ਸ਼ਾਮਲ ਹੈ। ਡੀਜੀ ਨੇ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦਿਆਂ ਭਾਸ਼ਣ ਦੀ ਸਮਾਪਤੀ ਕੀਤੀ। ਡੀਜੀ ਡਬਲਿਊਐੱਚਓ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕਿਹਾ ਇਸ ਮਹੱਤਵਪੂਰਨ ਪਹਿਲ ਦਾ ਸਮਰਥਨ ਕਰਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਜਿਸ ਬਾਰੇ ਮੇਰਾ ਮੰਨਣਾ ਹੈ ਕਿ ਨਾ ਸਿਰਫ ਕੇਂਦਰ ਬਲਕਿ ਤੁਹਾਡਾ ਸਹਿਯੋਗ ਰਵਾਇਤੀ ਦਵਾਈਆਂ ਦੀ ਵਰਤੋਂ ਵਿੱਚ ਮਹੱਤਵਪੂਰਨ ਤਬਦੀਲੀ ਲਿਆਵੇਗਾ। ਉਨ੍ਹਾਂ ਨੇ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਸ੍ਰੀ ਪ੍ਰਵਿੰਦ ਕੁਮਾਰ ਜੁਗਨਾਥ ਦੀ ਰਵਾਇਤੀ ਦਵਾਈ ਪ੍ਰਤੀ ਵਚਨਬੱਧਤਾ ਲਈ ਵੀ ਸ਼ਲਾਘਾ ਕੀਤੀ। ਉਨ੍ਹਾਂ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਸਾਲ ਵਿੱਚ ਡਬਲਿਊਐੱਚਓ ਦੇ 75 ਸਾਲ ਦੇ ਹੋਣ ਦੇ ਖੁਸ਼ੀ ਵਾਲੇ ਸੰਜੋਗ ਦਾ ਵੀ ਜ਼ਿਕਰ ਕੀਤਾ।

ਸ਼੍ਰੀ ਪ੍ਰਵਿੰਦ ਕੁਮਾਰ ਜੁਗਨਾਥ ਨੇ ਰਵਾਇਤੀ ਦਵਾਈਆਂ ਦੇ ਦਾਇਰੇ ਵਿੱਚ ਪਾਏ ਯੋਗਦਾਨ ਲਈ ਭਾਰਤ ਅਤੇ ਗੁਜਰਾਤ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਆਪਣੇ ਦੇਸ਼ ਵਿੱਚ ਸਿਹਤ ਦੇ ਖੇਤਰ ਵਿੱਚ ਭਾਰਤ ਦੇ ਸਮਰਥਨ ਦਾ ਵੀ ਜ਼ਿਕਰ ਕੀਤਾ। ਭਾਰਤ ਨਾਲ ਸਾਂਝੇ ਵੰਸ਼ ਨੂੰ ਧਿਆਨ ਵਿੱਚ ਰੱਖਦੇ ਹੋਏਮਾਰੀਸ਼ਸ ਦੇ ਪ੍ਰਧਾਨ ਮੰਤਰੀ ਨੇ ਆਪਣੇ ਦੇਸ਼ ਵਿੱਚ ਆਯੁਰਵੇਦ ਨੂੰ ਦਿੱਤੇ ਗਏ ਮਹੱਤਵ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਮਾਰੀਸ਼ਸ ਵਿੱਚ ਇੱਕ ਆਯੁਰਵੈਦਿਕ ਹਸਪਤਾਲ ਦੀ ਸਥਾਪਨਾ ਬਾਰੇ ਜਾਣਕਾਰੀ ਦਿੱਤੀ ਅਤੇ ਪਹਿਲੇ ਲੌਕਡਾਊਨ ਦੌਰਾਨ ਰਵਾਇਤੀ ਦਵਾਈਆਂ ਦੇ ਦਾਨ ਲਈ ਭਾਰਤ ਦਾ ਧੰਨਵਾਦ ਕੀਤਾ। ਸ਼੍ਰੀ ਪ੍ਰਵਿੰਦ ਕੁਮਾਰ ਜੁਗਨਾਥ ਨੇ ਕਿਹਾ, "ਇਹ ਏਕਤਾ ਦੇ ਕਈ ਸੰਕੇਤਾਂ ਵਿਚੋਂ ਇੱਕ ਹੈਜਿਸ ਲਈ ਅਸੀਂ ਭਾਰਤ ਸਰਕਾਰ ਅਤੇ ਖਾਸ ਤੌਰ 'ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਸਦਾ ਧੰਨਵਾਦੀ ਹਾਂ।"

ਇਸ ਮੌਕੇ 'ਤੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਗਲੋਬਲ ਆਯੁਸ਼ ਨਿਵੇਸ਼ ਅਤੇ ਨਵੀਨਤਾ ਸੰਮੇਲਨ ਦਾ ਵਿਚਾਰ ਉਨ੍ਹਾਂ ਨੂੰ ਮਹਾਮਾਰੀ ਦੇ ਸਮੇਂ ਵਿੱਚ ਆਇਆ ਜਦੋਂ ਆਯੁਸ਼ ਨੇ ਲੋਕਾਂ ਦੀ ਪ੍ਰਤੀਰੋਧਕ ਸ਼ਕਤੀ ਨੂੰ ਸੁਧਾਰਨ ਲਈ ਇੱਕ ਮਜ਼ਬੂਤ ਸਹਾਇਤਾ ਪ੍ਰਦਾਨ ਕੀਤੀ ਅਤੇ ਆਯੁਸ਼ ਉਤਪਾਦਾਂ ਵਿੱਚ ਦਿਲਚਸਪੀ ਅਤੇ ਮੰਗ ਵਿੱਚ ਵਾਧਾ ਹੋਇਆ। ਮਹਾਮਾਰੀ ਨਾਲ ਨਜਿੱਠਣ ਲਈ ਭਾਰਤੀ ਯਤਨਾਂ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਨੇ ਆਧੁਨਿਕ ਫੌਰਮਾ ਕੰਪਨੀਆਂ ਅਤੇ ਵੈਕਸੀਨ ਨਿਰਮਾਤਾਵਾਂ ਦੁਆਰਾ ਦਿੱਤੇ ਵਾਅਦੇ ਦਾ ਜ਼ਿਕਰ ਕੀਤਾਜਿਨ੍ਹਾਂ ਨੂੰ ਸਹੀ ਸਮੇਂ 'ਤੇ ਨਿਵੇਸ਼ ਪ੍ਰਾਪਤ ਹੋਇਆ। ਉਨ੍ਹਾਂ ਪੁੱਛਿਆ ਕਿ, “ਕੌਣ ਕਲਪਨਾ ਕਰ ਸਕਦਾ ਸੀ ਕਿ ਅਸੀਂ ਇੰਨੀ ਜਲਦੀ ਕੋਰੋਨਾ ਵੈਕਸੀਨ ਵਿਕਸਿਤ ਕਰਨ ਦੇ ਯੋਗ ਹੋਵਾਂਗੇ?”

ਆਯੁਸ਼ ਖੇਤਰ ਦੁਆਰਾ ਕੀਤੀਆਂ ਗਈਆਂ ਤਰੱਕੀਆਂ ਦਾ ਵਰਣਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, “ਅਸੀਂ ਪਹਿਲਾਂ ਹੀ ਆਯੁਸ਼ ਦਵਾਈਆਂਪੂਰਕਾਂ ਅਤੇ ਸ਼ਿੰਗਾਰ ਸਮੱਗਰੀ ਦੇ ਉਤਪਾਦਨ ਵਿੱਚ ਬੇਮਿਸਾਲ ਵਾਧਾ ਦੇਖ ਰਹੇ ਹਾਂ। 2014 ਵਿੱਚਜਿੱਥੇ ਆਯੁਸ਼ ਖੇਤਰ $3 ਬਿਲੀਅਨ ਤੋਂ ਘੱਟ ਸੀਅੱਜ ਇਹ ਵੱਧ ਕੇ $18 ਬਿਲੀਅਨ ਤੋਂ ਵੱਧ ਹੋ ਗਿਆ ਹੈ।" ਉਨ੍ਹਾਂ ਕਿਹਾ ਕਿ ਆਯੁਸ਼ ਮੰਤਰਾਲੇ ਨੇ ਰਵਾਇਤੀ ਦਵਾਈਆਂ ਦੇ ਖੇਤਰ ਵਿੱਚ ਸਟਾਰਟਅੱਪ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਕਈ ਵੱਡੇ ਕਦਮ ਚੁੱਕੇ ਹਨ। ਸ਼੍ਰੀ ਮੋਦੀ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਆਲ ਇੰਡੀਆ ਇੰਸਟੀਟਿਊਟ ਆਵ੍ ਆਯੁਰਵੇਦ ਦੁਆਰਾ ਵਿਕਸਿਤ ਇੱਕ ਇਨਕਿਊਬੇਸ਼ਨ ਸੈਂਟਰ ਦਾ ਉਦਘਾਟਨ ਕੀਤਾ ਗਿਆ ਹੈ। ਮੌਜੂਦਾ ਯੁਗ ਦਾ ਯੂਨੀਕੌਰਨ ਦੇ ਯੁਗ ਦੇ ਤੌਰ 'ਤੇ ਵਰਣਨ ਕਰਦੇ ਹੋਏਪ੍ਰਧਾਨ ਮੰਤਰੀ ਨੇ ਦੱਸਿਆ ਕਿ ਸਾਲ 2022 ਵਿੱਚ ਹੀਹੁਣ ਤੱਕ ਭਾਰਤ ਤੋਂ 14 ਸਟਾਰਟ-ਅੱਪ ਯੂਨੀਕੌਰਨ ਕਲੱਬ ਵਿੱਚ ਸ਼ਾਮਲ ਹੋ ਚੁੱਕੇ ਹਨ। ਉਨ੍ਹਾਂ ਉਮੀਦ ਜਤਾਈ, “ਮੈਨੂੰ ਯਕੀਨ ਹੈ ਕਿ ਸਾਡੇ ਆਯੁਸ਼ ਸਟਾਰਟ-ਅੱਪਸ ਤੋਂ ਬਹੁਤ ਜਲਦੀ ਯੂਨੀਕੋਰਨ ਨਿਕਲਣਗੇ। ਔਸ਼ਧੀ ਪੌਦਿਆਂ ਦਾ ਉਤਪਾਦਨ ਕਿਸਾਨਾਂ ਦੀ ਆਮਦਨ ਅਤੇ ਆਜੀਵਿਕਾ ਵਧਾਉਣ ਅਤੇ ਇਸ ਵਿੱਚ ਰੋਜ਼ਗਾਰ ਪੈਦਾ ਕਰਨ ਦਾ ਇੱਕ ਚੰਗਾ ਸਾਧਨ ਹੋ ਸਕਦਾ ਹੈਬਾਰੇ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਇਸ ਵਿੱਚ ਸ਼ਾਮਲ ਕਿਸਾਨਾਂ ਲਈ ਮੰਡੀ ਨਾਲ ਅਸਾਨੀ ਨਾਲ ਜੁੜਨ ਦੀ ਸਹੂਲਤ ਦੀ ਮਹੱਤਤਾ ਨੂੰ ਉਜਾਗਰ ਕੀਤਾ। ਇਸ ਦੇ ਲਈਸਰਕਾਰ ਆਯੁਸ਼ ਈ-ਮਾਰਕੀਟ ਸਥਾਨ ਦੇ ਆਧੁਨਿਕੀਕਰਨ ਅਤੇ ਵਿਸਤਾਰ 'ਤੇ ਵੀ ਕੰਮ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, “ਭਾਰਤ ਜੜੀ-ਬੂਟੀਆਂ ਦੇ ਪੌਦਿਆਂ ਦਾ ਖਜ਼ਾਨਾ ਹੈਇਹ ਇੱਕ ਤਰ੍ਹਾਂ ਨਾਲ ਸਾਡਾ ਗ੍ਰੀਨ ਗੋਲਡ’ ਹੈ।

ਪ੍ਰਧਾਨ ਮੰਤਰੀ ਨੇ ਆਯੁਸ਼ ਉਤਪਾਦਾਂ ਦੇ ਨਿਰਯਾਤ ਨੂੰ ਉਤਸ਼ਾਹਿਤ ਕਰਨ ਲਈ ਪਿਛਲੇ ਸਾਲਾਂ ਵਿੱਚ ਕੀਤੇ ਗਏ ਬੇਮਿਸਾਲ ਯਤਨਾਂ ਦਾ ਵਰਣਨ ਕੀਤਾ। ਦੂਜੇ ਦੇਸ਼ਾਂ ਨਾਲ ਆਯੁਸ਼ ਦਵਾਈਆਂ ਦੀ ਆਪਸੀ ਮਾਨਤਾ 'ਤੇ ਜ਼ੋਰ ਦਿੱਤਾ ਗਿਆ ਹੈ। ਇਸ ਦੇ ਲਈ ਪਿਛਲੇ ਕੁਝ ਸਾਲਾਂ ਵਿੱਚ ਵੱਖ-ਵੱਖ ਦੇਸ਼ਾਂ ਨਾਲ 50 ਤੋਂ ਵੱਧ ਐੱਮਓਯੂ (ਸਹਿਮਤੀ ਪੱਤਰ) ਕੀਤੇ ਗਏ ਹਨ। ਉਨ੍ਹਾਂ ਕਿਹਾ, "ਸਾਡੇ ਆਯੁਸ਼ ਮਾਹਿਰ ਭਾਰਤੀ ਮਿਆਰ ਬਿਊਰੋ ਦੇ ਸਹਿਯੋਗ ਨਾਲ ਆਈਐੱਸਓ ਮਿਆਰਾਂ ਨੂੰ ਵਿਕਸਿਤ ਕਰ ਰਹੇ ਹਨ। ਇਹ 150 ਤੋਂ ਵੱਧ ਦੇਸ਼ਾਂ ਵਿੱਚ ਆਯੁਸ਼ ਲਈ ਇੱਕ ਵਿਸ਼ਾਲ ਨਿਰਯਾਤ ਬਜ਼ਾਰ ਖੋਲ੍ਹੇਗਾ।"

ਸ਼੍ਰੀ ਮੋਦੀ ਨੇ ਇਹ ਵੀ ਦੱਸਿਆ ਕਿ ਐੱਫਐੱਸਐੱਸਆਈ ਨੇ ਪਿਛਲੇ ਹਫਤੇ ਆਪਣੇ ਨਿਯਮਾਂ ਵਿੱਚ 'ਆਯੁਸ਼ ਅਹਾਰਨਾਮ ਦੀ ਇੱਕ ਨਵੀਂ ਸ਼੍ਰੇਣੀ ਦਾ ਐਲਾਨ ਕੀਤਾ ਹੈ। ਇਹ ਜੜੀ ਬੂਟੀਆਂ ਦੇ ਪੌਸ਼ਟਿਕ ਪੂਰਕਾਂ ਦੇ ਉਤਪਾਦਕਾਂ ਨੂੰ ਬਹੁਤ ਸਹੂਲਤ ਦੇਵੇਗਾ। ਇਸੇ ਤਰ੍ਹਾਂ ਭਾਰਤ ਵੀ ਇੱਕ ਵਿਸ਼ੇਸ਼ ਆਯੁਸ਼ ਚਿੰਨ੍ਹ ਬਣਾਉਣ ਜਾ ਰਿਹਾ ਹੈ। ਇਹ ਨਿਸ਼ਾਨ ਭਾਰਤ ਵਿੱਚ ਬਣੇ ਉੱਚਤਮ ਗੁਣਵੱਤਾ ਆਯੁਸ਼ ਉਤਪਾਦਾਂ 'ਤੇ ਲਾਗੂ ਹੋਵੇਗਾ। ਇਹ ਆਯੁਸ਼ ਚਿੰਨ੍ਹ ਆਧੁਨਿਕ ਟੈਕਨੋਲੋਜੀ ਦੇ ਪ੍ਰਬੰਧਾਂ ਨਾਲ ਲੈਸ ਹੋਵੇਗਾ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, "ਇਸ ਨਾਲ ਦੁਨੀਆ ਭਰ ਦੇ ਲੋਕਾਂ ਨੂੰ ਗੁਣਵੱਤਾ ਵਾਲੇ ਆਯੁਸ਼ ਉਤਪਾਦਾਂ ਦਾ ਭਰੋਸਾ ਮਿਲੇਗਾ।"

ਪ੍ਰਧਾਨ ਮੰਤਰੀ ਨੇ ਘੋਸ਼ਣਾ ਕੀਤੀ ਕਿ ਸਰਕਾਰ ਦੇਸ਼ ਭਰ ਵਿੱਚ ਆਯੁਸ਼ ਉਤਪਾਦਾਂ ਦੇ ਪ੍ਰਚਾਰਖੋਜ ਅਤੇ ਨਿਰਮਾਣ ਨੂੰ ਉਤਸ਼ਾਹਿਤ ਕਰਨ ਲਈ ਆਯੁਸ਼ ਪਾਰਕਾਂ ਦਾ ਇੱਕ ਨੈੱਟਵਰਕ ਵਿਕਸਿਤ ਕਰੇਗੀ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਆਯੁਸ਼ ਪਾਰਕ ਭਾਰਤ ਵਿੱਚ ਆਯੁਸ਼ ਨਿਰਮਾਣ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨਗੇ।

ਰਵਾਇਤੀ ਦਵਾਈਆਂ ਦੀ ਸੰਭਾਵਨਾ ਨੂੰ ਜਾਰੀ ਰੱਖਦੇ ਹੋਏਪ੍ਰਧਾਨ ਮੰਤਰੀ ਨੇ ਕੇਰਲ ਦੇ ਟੂਰਿਜ਼ਮ ਨੂੰ ਵਧਾਉਣ ਵਿੱਚ ਰਵਾਇਤੀ ਦਵਾਈਆਂ ਦੀ ਭੂਮਿਕਾ ਦਾ ਜ਼ਿਕਰ ਕੀਤਾ। ਇਹ ਸੰਭਾਵਨਾ ਭਾਰਤ ਦੇ ਹਰ ਕੋਨੇ ਵਿੱਚ ਹੈ। 'ਹੀਲ ਇਨ ਇੰਡੀਆਇਸ ਦਹਾਕੇ ਦਾ ਇੱਕ ਵੱਡਾ ਬ੍ਰਾਂਡ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਆਯੁਰਵੇਦਯੂਨਾਨੀਸਿੱਧ ਆਦਿ 'ਤੇ ਅਧਾਰਿਤ ਵੈੱਲਨੈੱਸ ਕੇਂਦਰ ਬਹੁਤ ਮਸ਼ਹੂਰ ਹੋ ਸਕਦੇ ਹਨ। ਇਸ ਨੂੰ ਹੋਰ ਅੱਗੇ ਵਧਾਉਣ ਲਈਪ੍ਰਧਾਨ ਮੰਤਰੀ ਨੇ ਜਾਰੀ ਰੱਖਦਿਆਂ ਕਿਹਾ ਸਰਕਾਰ ਵਿਦੇਸ਼ੀ ਨਾਗਰਿਕਾਂ ਲਈ ਇੱਕ ਹੋਰ ਪਹਿਲ ਕਰ ਰਹੀ ਹੈਜੋ ਆਯੁਸ਼ ਥੈਰੇਪੀ ਦਾ ਲਾਭ ਲੈਣ ਲਈ ਭਾਰਤ ਆਉਣਾ ਚਾਹੁੰਦੇ ਹਨ। ਪ੍ਰਧਾਨ ਮੰਤਰੀ ਨੇ ਐਲਾਨ ਕੀਤਾ, “ਬਹੁਤ ਜਲਦੀਭਾਰਤ ਇੱਕ ਵਿਸ਼ੇਸ਼ ਆਯੁਸ਼ ਵੀਜ਼ਾ ਸ਼੍ਰੇਣੀ ਸ਼ੁਰੂ ਕਰਨ ਜਾ ਰਿਹਾ ਹੈ। ਇਸ ਨਾਲ ਲੋਕਾਂ ਨੂੰ ਆਯੁਸ਼ ਥੈਰੇਪੀ ਲਈ ਭਾਰਤ ਦੀ ਯਾਤਰਾ ਕਰਨ ਦੀ ਸਹੂਲਤ ਮਿਲੇਗੀ।"

ਪ੍ਰਧਾਨ ਮੰਤਰੀ ਨੇ ਕੀਨੀਆ ਦੇ ਸਾਬਕਾ ਪ੍ਰਧਾਨ ਮੰਤਰੀਰਾਇਲਾ ਓਡਿੰਗਾ ਦੀ ਬੇਟੀ ਰੋਜ਼ਮੇਰੀ ਓਡਿੰਗਾ ਦੀ ਆਯੁਸ਼ ਦੇ ਇਲਾਜ ਤੋਂ ਬਾਅਦ ਅੱਖਾਂ ਦੀ ਰੋਸ਼ਨੀ ਮੁੜ ਪ੍ਰਾਪਤ ਕਰਨ ਦੀ ਆਯੁਰਵੇਦ ਦੀ ਸਫਲਤਾ ਦੀ ਕਹਾਣੀ ਵੀ ਸੁਣਾਈ। ਰੋਜ਼ਮੇਰੀ ਓਡਿੰਗਾ ਹਾਜ਼ਰੀਨ ਵਿੱਚ ਮੌਜੂਦ ਸੀ ਅਤੇ ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਜਾਣ-ਪਛਾਣ ਕਰਵਾਈ ਅਤੇ ਇਕੱਠ ਨੇ ਉਨ੍ਹਾਂ ਦੀ ਤਾੜੀਆਂ ਵਜਾ ਕੇ ਤਾਰੀਫ਼ ਕੀਤੀ। ਉਨ੍ਹਾਂ ਨੇ ਅੱਗੇ ਕਿਹਾ ਕਿ 21ਵੀਂ ਸਦੀ ਦਾ ਭਾਰਤ ਦੁਨੀਆ ਨਾਲ ਆਪਣੇ ਅਨੁਭਵ ਅਤੇ ਗਿਆਨ ਨੂੰ ਸਾਂਝਾ ਕਰਕੇ ਅੱਗੇ ਵਧਣਾ ਚਾਹੁੰਦਾ ਹੈ। ਉਨ੍ਹਾਂ ਕਿਹਾ, "ਸਾਡੀ ਪਰੰਪਰਾ ਸਮੁੱਚੀ ਮਨੁੱਖਤਾ ਲਈ ਵਿਰਾਸਤ ਵਾਂਗ ਹੈ।" ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਆਯੁਰਵੇਦ ਦੀ ਸਮ੍ਰਿੱਧੀ ਦੇ ਪਿੱਛੇ ਇੱਕ ਮੁੱਖ ਕਾਰਨ ਇਸ ਦਾ ਖੁੱਲ੍ਹਾ ਸ੍ਰੋਤ ਮਾਡਲ ਰਿਹਾ ਹੈ। ਆਈਟੀ ਸੈਕਟਰ ਵਿੱਚ ਓਪਨ-ਸੋਰਸ ਮੁਹਿੰਮ ਨਾਲ ਇਸ ਦੀ ਤੁਲਨਾ ਕਰਦੇ ਹੋਏਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਆਯੁਰਵੇਦ ਰਵਾਇਤੀ ਗਿਆਨ ਦੀ ਵੰਡ ਨਾਲ ਮਜ਼ਬੂਤੀ ਤੋਂ ਮਜ਼ਬੂਤ ਹੁੰਦੀ ਗਈ। ਉਨ੍ਹਾਂ ਨੇ ਸਾਡੇ ਪੂਰਵਜਾਂ ਤੋਂ ਪ੍ਰੇਰਣਾ ਲੈਂਦੇ ਹੋਏ ਓਪਨ ਸੋਰਸ ਦੀ ਉਸੇ ਭਾਵਨਾ ਨਾਲ ਕੰਮ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਆਸ ਪ੍ਰਗਟਾਈ ਕਿ ਨਵਾਂ ਅੰਮ੍ਰਿਤ ਕਾਲ ਰਵਾਇਤੀ ਦਵਾਈਆਂ ਦਾ ਸੁਨਹਿਰੀ ਦੌਰ ਹੋਵੇਗਾ।

ਪ੍ਰਧਾਨ ਮੰਤਰੀ ਦਾ ਸੰਬੋਧਨ ਬਹੁਤ ਹੀ ਨਿਜੀ ਅਤੇ ਦਿਲਚਸਪ ਨੋਟ 'ਤੇ ਸਮਾਪਤ ਹੋਇਆ। ਡਾ. ਟੇਡਰੋਸ ਗ਼ੈਬਰੇਯਸਸ ਦੇ ਭਾਰਤ ਲਈ ਪਿਆਰ ਅਤੇ ਆਪਣੇ ਭਾਰਤੀ ਅਧਿਆਪਕਾਂ ਲਈ ਉਨ੍ਹਾਂ ਸਤਿਕਾਰ ਅਤੇ ਗੁਜਰਾਤ ਲਈ ਉਨ੍ਹਾਂ ਦੇ ਪਿਆਰ ਦਾ ਵਰਣਨ ਕਰਦੇ ਹੋਏਸ਼੍ਰੀ ਮੋਦੀ ਨੇ ਉਨ੍ਹਾਂ ਨੂੰ 'ਤੁਲਸੀ ਭਾਈਦਾ ਇੱਕ ਗੁਜਰਾਤੀ ਨਾਮ ਦਿੱਤਾ। ਉਨ੍ਹਾਂ ਹਾਜ਼ਰੀਨ ਅਤੇ ਡਬਲਿਊਐੱਚਓ ਡੀਜੀ ਨੂੰ ਭਾਰਤੀ ਪ੍ਰੰਪਰਾ ਵਿੱਚ ਤੁਲਸੀ ਦੀ ਸ਼ੁਭ ਅਤੇ ਉੱਚੀ ਸਥਿਤੀ ਬਾਰੇ ਦੱਸਿਆ ਅਤੇ ਉਨ੍ਹਾਂ ਦੀ ਮੌਜੂਦਗੀ ਲਈ ਉਨ੍ਹਾਂ ਦਾ ਅਤੇ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਸ਼੍ਰੀ ਪ੍ਰਵਿੰਦ ਕੁਮਾਰ ਜੁਗਨਾਥ ਦਾ ਧੰਨਵਾਦ ਕੀਤਾ।

****

ਡੀਐੱਸ


(Release ID: 1818441) Visitor Counter : 221