ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ 15 ਅਪ੍ਰੈਲ ਨੂੰ ਭੁਜ (Bhuj) ਵਿੱਚ ਕੇ.ਕੇ. ਪਟੇਲ ਸੁਪਰ ਸਪੈਸ਼ਲਿਟੀ ਹਸਪਤਾਲ ਰਾਸ਼ਟਰ ਨੂੰ ਸਮਰਪਿਤ ਕਰਨਗੇ

प्रविष्टि तिथि: 13 APR 2022 7:36PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 15 ਅਪ੍ਰੈਲ, 2022 ਨੂੰ ਸਵੇਰੇ 11 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਗੁਜਰਾਤ ਦੇ ਭੁਜ (Bhujਵਿੱਚ ਕੇ.ਕੇਪਟੇਲ ਸੁਪਰ ਸਪੈਸ਼ਲਿਟੀ ਹਸਪਤਾਲ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਸ ਹਸਪਤਾਲ ਦਾ ਨਿਰਮਾਣ ਸ਼੍ਰੀ ਕੱਛੀ (Kutchiਲੇਵਾ ਪਟੇਲ ਸਮਾਜਭੁਜ ਦੁਆਰਾ ਕੀਤਾ ਗਿਆ ਹੈ

ਇਹ ਪੂਰੇ ਕੱਛ ਵਿੱਚ ਪਹਿਲਾ ਧਰਮਾਰਥ ਸੁਪਰ ਸਪੈਸ਼ਲਿਟੀ ਹਸਪਤਾਲ ਹੈ ਇਹ ਕੁੱਲ ਮਿਲਾ ਕੇ 200 ਬੈੱਡ ਵਾਲਾ ਹਸਪਤਾਲ ਹੈ ਇਸ ਹਸਪਤਾਲ ਵਿੱਚ ਮਰੀਜ਼ਾਂ ਨੂੰ ਸੁਪਰ ਸਪੈਸ਼ਲਿਟੀ ਸੇਵਾਵਾਂ ਜਿਵੇਂ ਕਿ ਇੰਟਰਵੈਂਸ਼ਨਲ ਕਾਰਡੀਓਲੌਜੀ (ਕੈਥਲੈਬ)ਕਾਰਡੀਓਥੌਰੈਸਿਕ ਸਰਜਰੀਰੈਡੀਏਸ਼ਨ ਆਂਕੋਲੌਜੀ,  ਮੈਡੀਕਲ ਆਂਕੋਲੌਜੀਸਰਜੀਕਲ ਆਂਕੋਲੌਜੀਨੈਫਰੋਲੌਜੀਯੂਰੋਲੌਜੀਨਿਊਕਲੀਅਰ ਮੈਡੀਸਿਨ,  ਤੰਤ੍ਰਿਕਾ ਸ਼ਲਯ ਚਿਕਿਤਸਾ (ਨਿਊਰੋ ਸਰਜਰੀ)ਜੁਆਇੰਟ ਰਿਪਲੇਸਮੈਂਟ ਅਤੇ ਹੋਰ ਸਹਾਇਕ ਸੇਵਾਵਾਂ ਜਿਵੇਂ ਕਿ ਵਿਗਿਆਨ ਸੰਬੰਧੀ ਟੈਸਟ ਲੈਬਾਰਟਰੀਰੇਡੀਓਲੌਜੀਆਦਿ ਸੁਲਭ ਕਰਵਾਈ ਜਾਂਦੀ ਹੈ। ਕੇਕੇਪਟੇਲ ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ ਇਸ ਖੇਤਰ ਦੇ ਲੋਕਾਂ ਨੂੰ ਕਿਫ਼ਾਇਤੀ ਸੁਪਰ ਸਪੈਸ਼ਲਿਟੀ ਚਿਕਿਤਸਾ ਸੇਵਾਵਾਂ ਬੜੀ ਅਸਾਨੀ ਨਾਲ ਸੁਲਭ ਕਰਵਾਈਆਂ ਜਾਂਦੀਆਂ ਹਨ 

******

ਡੀਐੱਸ


(रिलीज़ आईडी: 1817179) आगंतुक पटल : 156
इस विज्ञप्ति को इन भाषाओं में पढ़ें: English , Urdu , हिन्दी , Marathi , Manipuri , Bengali , Assamese , Gujarati , Odia , Tamil , Telugu , Kannada , Malayalam