ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਕਨੈਕਟੀਵਿਟੀ ਪ੍ਰੋਗਰਾਮ
Posted On:
13 APR 2022 12:15PM by PIB Chandigarh
ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਅੰਤਿਮ ਸਥਾਨ ਤੱਕ ਪਹੁੰਚਣ ਦੀ ਸੋਚ ਦੇ ਅਨੁਰੂਪ ਅਸੀਂ ਟਾਪੂਆਂ ਵਿੱਚ ਨਿਰਵਿਘਨ ਕਨੈਕਟੀਵਿਟੀ ਪ੍ਰਦਾਨ ਕਰਨ ਦੇ ਲਈ ਹਰ ਮੌਸਮ ਵਿੱਚ ਸੁਰੱਖਿਅਤ ਸੜਕਾਂ ਦਾ ਨਿਰਮਾਣ ਕਰਨ ਦੇ ਲਈ ਪ੍ਰਤਿਬੱਧ ਹਾਂ।
ਸ਼੍ਰੀ ਗਡਕਰੀ ਨੇ ਇੱਕ ਦੇ ਬਾਅਦ ਇੱਕ ਕਈ ਟਵੀਟ ਕਰਕੇ ਦੱਸਿਆ ਕਿ ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ ਵਿੱਚ ਰਾਸ਼ਟਰੀ ਰਾਜਮਾਰਗ (ਐੱਨਐੱਚ)-4 ਦੇ ਬਯੋਦਨਾਬਾਦ ਤੋਂ ਫੇਰਾਰਗੰਜ ਖੰਡ ਦਾ ਕੰਮ 2019 ਵਿੱਚ ਪੂਰਾ ਹੋ ਗਿਆ ਸੀ। ਉਨ੍ਹਾਂ ਨੇ ਕਿਹਾ ਕਿ 170 ਕਰੋੜ ਰੁਪਏ ਦੀ ਲਾਗਤ ਨਾਲ ਨਿਰਮਿਤ 26 ਕਿਲੋਮੀਟਰ ਦੇ ਇਸ ਖੰਡ ਦੀ ਪਰਿਕਲਪਨਾ ਆਕਾਂਖੀ ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਕਨੈਕਟੀਵਿਟੀ ਪ੍ਰੋਗਰਾਮ ਦੇ ਤਹਿਤ ਕੀਤੀ ਗਈ ਸੀ।
ਮੰਤਰੀ ਨੇ ਕਿਹਾ ਕਿ ਇਸ ਨੇ ਪੋਰਟ ਬਲੇਯਰ ਤੋਂ ਅੰਡੇਮਾਨ ਜ਼ਿਲ੍ਹੇ ਦੇ ਹੋਰ ਸ਼ਹਿਰਾਂ ਤੱਕ ਪਹੁੰਚ ਵਿੱਚ ਸੁਧਾਰ ਅਤੇ ਨਿਰਵਿਘਨ ਆਵਾਜਾਈ ਸੁਨਿਸ਼ਚਿਤ ਕੀਤੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਐੱਨਐੱਚ-4 ਯਾਨੀ ‘ਅੰਡੇਮਾਨ ਟ੍ਰੰਕ ਰੋਡ ਦ੍ਵੀਪਾਂ ਦੀ ਲਾਈਫਲਾਈਨ (ਜੀਵਨ ਰੇਖਾ) ਹੈ ਅਤੇ ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ ਦੇ ਸਾਮਾਜਿਕ - ਆਰਥਿਕ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ।
*****
ਐੱਮਜੇਪੀਐੱਸ
(Release ID: 1816476)
Visitor Counter : 120