ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪੀਐੱਮ ਆਵਾਸ ਯੋਜਨਾ ਦੇ ਲਾਭਾਰਥੀ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਲਿਖਿਆ ਪੱਤਰ; ਪੱਕੇ ਘਰ ਨੂੰ ਦੱਸਿਆ ਬਿਹਤਰ ਕੱਲ੍ਹ ਦੀ ਬੁਨਿਆਦ


ਲਾਭਾਰਥੀਆਂ ਦੇ ਜੀਵਨ ਵਿੱਚ ਆਏ ਇਹ ਯਾਦਗਾਰ ਪਲ ਹੀ ਰਾਸ਼ਟਰ ਦੀ ਸੇਵਾ ਵਿੱਚ ਬਿਨਾ ਥਕੇ, ਬਿਨਾ ਰੁਕੇ ਨਿਰੰਤਰ ਕਾਰਜ ਕਰਦੇ ਰਹਿਣ ਦੀ ਪ੍ਰੇਰਣਾ ਅਤੇ ਊਰਜਾ ਦਿੰਦੇ ਹਨ: ਪ੍ਰਧਾਨ ਮੰਤਰੀ

Posted On: 12 APR 2022 10:53AM by PIB Chandigarh

 “ਮਕਾਨ ਸਿਰਫ ਇੱਟ, ਸੀਮਿੰਟ ਨਾਲ ਤਿਆਰ ਢਾਂਚਾ ਨਹੀਂ ਬਲਕਿ ਇਸ ਨਾਲ ਸਾਡੀਆਂ ਭਾਵਨਾਵਾਂ, ਸਾਡੀਆਂ ਆਕਾਂਖਿਆਵਾਂ ਜੁੜੀਆਂ ਹੁੰਦੀਆਂ ਹਨ। ਘਰ ਦੀ ਚਾਰਦਿਵਾਰੀ ਸਾਨੂੰ ਸੁਰੱਖਿਆ ਤਾਂ ਪ੍ਰਦਾਨ ਕਰਦੀ ਹੈ, ਨਾਲ ਹੀ ਸਾਡੇ ਅੰਦਰ ਇੱਕ ਬਿਹਤਰ ਕੱਲ੍ਹ ਦਾ ਭਰੋਸਾ ਅਤੇ ਵਿਸ਼ਵਾਸ ਵੀ ਜਗਾਉਂਦੀ ਹੈ।” ਇਹ ਕਹਿਣਾ ਹੈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਜਿਨ੍ਹਾਂ ਨੇ ਮੱਧ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ ਦੇ ਸੁਧੀਰ ਕੁਮਾਰ ਜੈਨ ਨੂੰ ਪੱਤਰ ਲਿਖ ਕੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਪੱਕਾ ਘਰ ਮਿਲਣ ‘ਤੇ ਵਧਾਈਆਂ ਦਿੱਤੀਆਂ ਅਤੇ ਨਾਲ ਹੀ ਕਿਹਾ ਹੈ ਕਿ ਆਪਣੀ ਛੱਤ, ਆਪਣਾ ਘਰ ਪਾਉਣ ਦੀ ਖੁਸ਼ੀ ਅਨਮੋਲ ਹੁੰਦੀ ਹੈ।

ਸੁਧੀਰ ਨੂੰ ਲਿਖੇ ਪੱਤਰ ਵਿੱਚ ਪ੍ਰਧਾਨ ਮੰਤਰੀ ਨੇ ਅੱਗੇ ਲਿਖਿਆ ਹੈ, ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਜ਼ਰੀਏ ਤੁਹਾਡਾ ਆਪਣੇ ਘਰ ਦਾ ਸੁਪਨਾ ਸਾਕਾਰ ਹੋਇਆ ਹੈ। ਇਸ ਉਪਲਬਧੀ ਦੇ ਬਾਅਦ ਤੁਹਾਡੇ ਅੰਦਰ ਜੋ ਸੰਤੋਸ਼ ਦਾ ਭਾਵ ਹੈ ਉਸ ਦਾ ਆਭਾਸ ਪੱਤਰ ਵਿੱਚ ਤੁਹਾਡੇ ਸ਼ਬਦਾਂ ਤੋਂ ਸਹਿਜ ਹੀ ਹੋ ਜਾਂਦਾ ਹੈ। ਤੁਹਾਡੇ ਪਰਿਵਾਰ ਦੇ ਗਰਿਮਾਪੂਰਨ ਜੀਵਨ ਅਤੇ ਦੋਵਾਂ ਬੱਚਿਆਂ ਦੇ ਬਿਹਤਰ ਭਵਿੱਖ ਦੇ ਲਈ ਇਹ ਘਰ ਇੱਕ ਨਵੇਂ ਅਧਾਰ ਦੀ ਤਰ੍ਹਾਂ ਹੈ।

 

ਨਾਲ ਹੀ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਹੈ ਕਿ ਪੀਐੱਮ ਆਵਾਸ ਯੋਜਨਾ ਦੇ ਤਹਿਤ ਹੁਣ ਤੱਕ ਕਰੋੜਾਂ ਲਾਭਾਰਥੀਆਂ ਨੂੰ ਆਪਣਾ ਪੱਕਾ ਘਰ ਮਿਲ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਹਰ ਜ਼ਰੂਰਤਮੰਦ ਪਰਿਵਾਰ ਨੂੰ ਘਰ ਉਪਲਬਧ ਕਰਵਾਉਣ ਦੇ ਲਕਸ਼ ਨੂੰ ਪੂਰੀ ਪ੍ਰਤੀਬੱਧਤਾ ਦੇ ਨਾਲ ਤੇਜ਼ ਗਤੀ ਨਾਲ ਅੱਗੇ ਵਧ ਰਹੀ ਹੈ। ਪੀਐੱਮ ਨੇ ਕਿਹਾ ਕਿ ਸਰਕਾਰ ਜਨ-ਕਲਿਆਣ ਦੀਆਂ ਵਿਭਿੰਨ ਯੋਜਨਾਵਾਂ ਦੇ ਜ਼ਰੀਏ ਦੇਸ਼ਵਾਸੀਆਂ ਦੇ ਜੀਵਨ ਵਿੱਚ ਸਕਾਰਾਤਮਕ ਬਦਲਾਵ ਲਿਆਉਣ ਦੇ ਇਮਾਨਦਾਰ ਪ੍ਰਯਤਨ ਕਰ ਰਹੀ ਹੈ।

 

ਪ੍ਰਧਾਨ ਮੰਤਰੀ ਮੋਦੀ ਨੇ ਸੁਧੀਰ ਨੂੰ ਲਿਖੇ ਪੱਤਰ ਵਿੱਚ ਕਿਹਾ ਹੈ ਕਿ ਉਨ੍ਹਾਂ ਲਾਭਾਰਥੀਆਂ ਦੇ ਜੀਵਨ ਵਿੱਚ ਆਏ ਇਹ ਯਾਦਗਾਰ ਪਲ ਹੀ ਉਨ੍ਹਾਂ ਨੂੰ ਰਾਸ਼ਟਰ ਦੀ ਸੇਵਾ ਵਿੱਚ ਬਿਨਾ ਥਕੇ, ਬਿਨਾ ਰੁਕੇ ਨਿਰੰਤਰ ਕਾਰਜ ਕਰਦੇ ਰਹਿਣ ਦੀ ਪ੍ਰੇਰਣਾ ਅਤੇ ਊਰਜਾ ਦਿੰਦੇ ਹਨ।

ਦਰਅਸਲ ਕੁਝ ਹੀ ਸਮੇਂ ਪਹਿਲਾਂ ਪੀਐੱਮ ਆਵਾਸ ਯੋਜਨਾ ਦੇ ਤਹਿਤ ਸੁਧੀਰ ਨੂੰ ਆਪਣਾ ਖੁਦ ਦਾ ਪੱਕਾ ਘਰ ਮਿਲਿਆ ਹੈ ਇਸ ਦੇ ਲਈ ਸੁਧੀਰ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਪੱਤਰ ਲਿਖ ਕੇ ਉਨ੍ਹਾਂ ਦਾ ਧੰਨਵਾਦ ਕੀਤਾ ਸੀ। ਸੁਧੀਰ ਨੇ ਪੀਐੱਮ ਨੂੰ ਲਿਖੀ ਚਿੱਠੀ ਵਿੱਚ ਪੀਐੱਮ ਆਵਾਸ ਯੋਜਨਾ ਨੂੰ ਬੇਘਰ ਗਰੀਬ ਪਰਿਵਾਰਾਂ ਦੇ ਲਈ ਵਰਦਾਨ ਦੱਸਿਆ ਸੀ। ਸੁਧੀਰ ਨੇ ਪੱਤਰ ਵਿੱਚ ਲਿਖਿਆ ਸੀ ਕਿ ਹੁਣ ਤੱਕ ਉਹ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਸਨ ਅਤੇ 6-7 ਬਾਰ ਮਕਾਨ ਬਦਲ ਚੁੱਕੇ ਸਨ। ਉਨ੍ਹਾਂ ਨੇ ਦੱਸਿਆ ਕਿ ਬਾਰ-ਬਾਰ ਮਕਾਨ ਬਦਲਣ ਦੀ ਪੀੜਾ ਕੀ ਹੁੰਦੀ ਹੈ, ਇਸ ਨੂੰ ਉਹ ਭਲੀ ਭਾਂਤੀ ਸਮਝਦੇ ਹਨ।

********

ਡੀਐੱਸ


(Release ID: 1816056) Visitor Counter : 136