ਨੀਤੀ ਆਯੋਗ

ਸਟੇਟ ਐੱਨਰਜੀ ਐਂਡ ਕਲਾਈਮੇਟ ਇੰਡੈਕਸ ਰਾਉਂਡ- 1 ਈਵੈਂਟ ਸ਼ੁਰੂ ਹੋਈ

Posted On: 11 APR 2022 1:46PM by PIB Chandigarh

 ਨੀਤੀ ਆਯੋਗ ਨੇ 11 ਅਪ੍ਰੈਲ 2022 ਨੂੰ ਨੀਤੀ ਆਯੋਗ ਦੇ ਵਾਈਸ ਚੇਅਰਮੈਨ ਡਾ. ਰਾਜੀਵ ਕੁਮਾਰ ਦੀ ਪ੍ਰਧਾਨਗੀ ਵਿੱਚ ਇੱਕ ਸਮਾਗਮ ਵਿੱਚ ਸਟੇਟ ਐੱਨਰਜੀ ਐਂਡ ਕਲਾਈਮੇਟ ਇੰਡੈਕਸ-ਰਾਊਂਡ I ਦੀ ਸ਼ੁਰੂਆਤ ਕੀਤੀ। ਇਸ ਮੌਕੇ 'ਤੇ ਨੀਤੀ ਆਯੋਗ ਦੇ ਮੈਂਬਰ ਡਾ. ਵੀ ਕੇ ਸਾਰਸਵਤ, ਨੀਤੀ ਆਯੋਗ ਦੇ ਸੀਈਓ ਸ਼੍ਰੀ ਅਮਿਤਾਭ ਕਾਂਤ, ਬਿਜਲੀ ਮੰਤਰਾਲੇ ਦੇ ਸਕੱਤਰ ਅਤੇ ਨੀਤੀ ਆਯੋਗ ਦੇ ਅਡੀਸ਼ਨਲ ਸਕੱਤਰ (ਊਰਜਾ) ਸ਼੍ਰੀ ਆਲੋਕ ਕੁਮਾਰ ਵੀ ਮੌਜੂਦ ਸਨ।

 

 ਐਡੀਸ਼ਨਲ ਸਕੱਤਰ ਡਾ. ਰਾਕੇਸ਼ ਸਰਵਾਲ ਨੇ ਰਿਪੋਰਟ ਦੇ ਮੁੱਖ ਨਤੀਜੇ ਪੇਸ਼ ਕੀਤੇ। ਸਟੇਟ ਐੱਨਰਜੀ ਐਂਡ ਕਲਾਈਮੇਟ ਇੰਡੈਕਸ (ਐੱਸਈਸੀਆਈ) ਰਾਉਂਡ I ਰਾਜਾਂ ਦੇ ਪ੍ਰਦਰਸ਼ਨ ਨੂੰ 6 ਪੈਰਾਮੀਟਰਾਂ 'ਤੇ ਰੈਂਕਿੰਗ ਦਿੰਦਾ ਹੈ, ਯਾਨੀ, (1) ਡਿਸਕੌਮ ਦੀ ਕਾਰਗੁਜ਼ਾਰੀ (2) ਊਰਜਾ ਦੀ ਪਹੁੰਚਯੋਗਤਾ, ਸਮਰੱਥਾ ਅਤੇ ਭਰੋਸੇਯੋਗਤਾ (3) ਸਵੱਛ ਊਰਜਾ ਪਹਿਲਾਂ (4) ਊਰਜਾ ਦਕਸ਼ਤਾ (5) ਵਾਤਾਵਰਣ ਦੀ ਸਥਿਰਤਾ;  ਅਤੇ (6) ਨਵੀਆਂ ਪਹਿਲਾਂ। ਪੈਰਾਮੀਟਰਾਂ ਨੂੰ ਅੱਗੇ 27 ਸੂਚਕਾਂ ਵਿੱਚ ਵੰਡਿਆ ਗਿਆ ਹੈ। ਕੰਪੋਜ਼ਿਟ ਐੱਸਈਸੀਆਈ ਰਾਉਂਡ I ਦੇ ਸਕੋਰ ਦੇ ਅਧਾਰ 'ਤੇ, ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਤਿੰਨ ਸਮੂਹਾਂ ਵਿੱਚ ਸ਼੍ਰੇਣੀਬੱਧ ਕੀਤਾ ਗਿਆ ਹੈ: ਫਰੰਟ ਰਨਰ, ਅਚੀਵਰ ਅਤੇ ਖ਼ਾਹਿਸ਼ੀ।

 

 ਰਾਜਾਂ ਨੂੰ ਆਕਾਰ ਅਤੇ ਭੂਗੋਲਿਕ ਅੰਤਰਾਂ ਦੇ ਅਧਾਰ 'ਤੇ ਵੱਡੇ ਰਾਜਾਂ, ਛੋਟੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ। ਵੱਡੇ ਰਾਜਾਂ ਦੀ ਸ਼੍ਰੇਣੀ ਵਿੱਚ ਗੁਜਰਾਤ, ਕੇਰਲ ਅਤੇ ਪੰਜਾਬ ਨੂੰ ਚੋਟੀ ਦੇ ਤਿੰਨ ਪ੍ਰਦਰਸ਼ਨਕਾਰ ਵਜੋਂ ਰੈਂਕ ਦਿੱਤਾ ਗਿਆ ਹੈ। ਗੋਆ, ਛੋਟੇ ਰਾਜਾਂ ਦੀ ਸ਼੍ਰੇਣੀ ਵਿੱਚ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਰਾਜ ਵਜੋਂ ਉੱਭਰਿਆ, ਉਸ ਤੋਂ ਬਾਅਦ ਤ੍ਰਿਪੁਰਾ ਅਤੇ ਮਣੀਪੁਰ ਦਾ ਸਥਾਨ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ, ਚੰਡੀਗੜ੍ਹ, ਦਿੱਲੀ, ਅਤੇ ਦਮਨ ਅਤੇ ਦਿਉ/ਦਾਦਰਾ ਅਤੇ ਨਗਰ ਹਵੇਲੀ ਚੋਟੀ ਦੇ ਪ੍ਰਦਰਸ਼ਨ ਕਰਨ ਵਾਲੇ ਹਨ। ਰਿਪੋਰਟ ਵਿੱਚ ਵਿਸਤ੍ਰਿਤ ਸਟੇਟ ਪ੍ਰੋਫਾਈਲਾਂ ਅਤੇ ਸਕੋਰ-ਕਾਰਡਾਂ ਨੂੰ ਸ਼ਾਮਲ ਕੀਤਾ ਗਿਆ ਹੈ ਜੋ ਵਿਭਿੰਨ ਪੈਰਾਮੀਟਰਾਂ 'ਤੇ ਹਰੇਕ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਇੱਕ ਵਿਆਪਕ ਸਨੈਪਸ਼ਾਟ ਪ੍ਰਦਾਨ ਕਰਦਾ ਹੈ।

 

 ਰਿਪੋਰਟ ਦਾ ਇਹ ਸੰਸਕਰਣ ਦੱਸਦਾ ਹੈ ਕਿ ਰਾਜ ਪੱਧਰ 'ਤੇ ਕੁਝ ਮਹੱਤਵਪੂਰਨ ਅੰਕੜੇ ਉਪਲਬਧ ਨਹੀਂ ਹਨ। ਅਜਿਹੇ ਡੇਟਾ ਨੂੰ ਹਾਸਲ ਕਰਨ ਲਈ ਇੱਕ ਮਜ਼ਬੂਤ ਵਿਧੀ ਵਿਕਸਿਤ ਕਰਨ ਦੀ ਲੋੜ ਹੈ ਤਾਂ ਜੋ ਇਸ ਨੂੰ ਰਿਪੋਰਟ ਦੇ ਭਵਿੱਖ ਦੇ ਸੰਸਕਰਣਾਂ ਵਿੱਚ ਸ਼ਾਮਲ ਕੀਤਾ ਜਾ ਸਕੇ। 

 

 ਇਸ ਮੌਕੇ 'ਤੇ ਬੋਲਦਿਆਂ ਨੀਤੀ ਆਯੋਗ ਦੇ ਉਪ ਚੇਅਰਮੈਨ ਡਾ. ਰਾਜੀਵ ਕੁਮਾਰ ਨੇ ਕਿਹਾ ਕਿ ਸੀਓਪੀ-26, ਗਲਾਸਗੋ ਵਿਖੇ ਮਾਣਯੋਗ ਪ੍ਰਧਾਨ ਮੰਤਰੀ ਦੁਆਰਾ ਐਲਾਨੇ ਗਏ 'ਪੰਚਾਮ੍ਰਿਤ' ਲਕਸ਼ਾਂ ਦੀ ਪ੍ਰਾਪਤੀ ਲਈ ਸਾਡੇ ਪ੍ਰਯਤਨਾਂ ਨੂੰ ਲੋਕ ਲਹਿਰ ਵਿੱਚ ਬਦਲਣ ਦੀ ਲੋੜ ਹੈ। ਅਜਿਹਾ ਕਰਨ ਲਈ ਰਾਜਾਂ ਦੀ ਭੂਮਿਕਾ ਮਹੱਤਵਪੂਰਣ ਹੋਣ ਵਾਲੀ ਹੈ। ਰਾਜਾਂ ਦੁਆਰਾ ਗਵਰਨੈਂਸ ਦੀ ਇਨੋਵੇਸ਼ਨ ਅਤੇ ਆਪਸੀ ਲਰਨਿੰਗ ਨਤੀਜਿਆਂ ਨੂੰ ਬਿਹਤਰ ਬਣਾਉਣ ਵਿੱਚ ਬਹੁਤ ਅੱਗੇ ਜਾਏਗੀ ਅਤੇ ਐੱਸਈਸੀਆਈ ਰਾਉਂਡ I ਇਸ ਦਿਸ਼ਾ ਵਿੱਚ ਸਹੀ ਕਦਮ ਹੈ।

 

 ਡਾ. ਵੀ ਕੇ ਸਾਰਸਵਤ, ਮੈਂਬਰ, ਨੀਤੀ ਆਯੋਗ, ਨੇ ਟਿੱਪਣੀ ਕੀਤੀ ਕਿ ਊਰਜਾ ਅਤੇ ਜਲਵਾਯੂ ਨਾਲ ਸਬੰਧਿਤ ਲਕਸ਼ਾਂ ਨੂੰ ਪ੍ਰਾਪਤ ਕਰਨ ਅਤੇ ਦੇਸ਼ ਨੂੰ ਊਰਜਾ ਖੇਤਰ ਵਿੱਚ ਸਵੈ-ਨਿਰਭਰ ਬਣਾਉਣ ਲਈ ਕੇਂਦਰ ਅਤੇ ਰਾਜਾਂ ਦਰਮਿਆਨ ਤਾਲਮੇਲ ਅਤੇ ਭਾਈਵਾਲੀ ਮਹੱਤਵਪੂਰਨ ਹੋਵੇਗੀ। ਉਨ੍ਹਾਂ ਕਿਹਾ ਕਿ ਹਿਤਧਾਰਕਾਂ ਨਾਲ ਵਿਆਪਕ ਵਿਚਾਰ-ਵਟਾਂਦਰੇ ਤੋਂ ਬਾਅਦ, ਇਸ ਰਿਪੋਰਟ ਵਿੱਚ ਰਾਜਾਂ ਦੀ ਕਾਰਗੁਜ਼ਾਰੀ ਨੂੰ ਟਰੈਕ ਕਰਨ ਅਤੇ ਦਰਜਾਬੰਦੀ ਕਰਨ ਲਈ ਕਈ ਮੁੱਖ ਮਾਪਦੰਡਾਂ ਦੀ ਪਹਿਚਾਣ ਕੀਤੀ ਗਈ ਹੈ।

 

 ਸ਼੍ਰੀ ਅਮਿਤਾਭ ਕਾਂਤ, ਸੀਈਓ, ਨੀਤੀ ਆਯੋਗ ਨੇ ਕਿਹਾ ਕਿ ਆਕਾਂਖੀ ਜਲਵਾਯੂ ਲਕਸ਼ਾਂ ਨੂੰ ਪ੍ਰਾਪਤ ਕਰਨ ਲਈ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਇੱਕ ਅਨੁਕੂਲ ਨੀਤੀ ਮਾਹੌਲ ਦੀ ਲੋੜ ਹੋਵੇਗੀ।  ਉਨ੍ਹਾਂ ਇਹ ਵੀ ਟਿੱਪਣੀ ਕੀਤੀ ਕਿ ਸਟੇਟ ਐੱਨਰਜੀ ਐਂਡ ਕਲਾਈਮੇਟ ਇੰਡੈਕਸ-ਰਾਊਂਡ I ਊਰਜਾ ਸੈਕਟਰ 'ਤੇ ਰਾਜਾਂ ਨਾਲ ਗੱਲਬਾਤ ਸ਼ੁਰੂ ਕਰਨ ਵਿੱਚ ਮਦਦ ਕਰੇਗਾ ਤਾਂ ਜੋ ਲੋੜੀਂਦੇ ਨੀਤੀਗਤ ਸੁਧਾਰ ਕੀਤੇ ਜਾ ਸਕਣ।

 

 ਸਕੱਤਰ ਪਾਵਰ ਨੇ ਸਟੇਟ ਐੱਨਰਜੀ ਐਂਡ ਕਲਾਈਮੇਟ ਇੰਡੈਕਸ ਦੇ ਨਾਲ ਆਉਣ ਲਈ ਨੀਤੀ ਆਯੋਗ ਦੁਆਰਾ ਕੀਤੇ ਗਏ ਕੰਮ ਦੀ ਸ਼ਲਾਘਾ ਕੀਤੀ। ਉਨ੍ਹਾਂ ਜ਼ੋਰ ਦਿੱਤਾ ਕਿ ਸਵੱਛ ਊਰਜਾ ਤਬਦੀਲੀ ਲਾਜ਼ਮੀ ਹੈ। ਡਿਸਕੌਮ’ਸ ਦੀ ਭੂਮਿਕਾ ਸਰਵਉੱਚ ਹੈ ਅਤੇ ਉਨ੍ਹਾਂ ਦੀ ਵਿਵਹਾਰਕਤਾ ਸਭ ਤੋਂ ਮਹੱਤਵਪੂਰਨ ਹੈ। ਉਨ੍ਹਾਂ ਇਸ਼ਾਰਾ ਕੀਤਾ ਕਿ ਇਸ ਦੇ ਨਾਲ ਹੀ ਰੈਗੂਲੇਟਰੀ ਅਸਾਸਿਆਂ ਨੂੰ ਖ਼ਤਮ ਕਰਨ ਦੀ ਜ਼ਰੂਰਤ ਹੈ ਜੋ ਡਿਸਕੌਮਸ ਨੂੰ ਗੈਰ-ਵਿਹਾਰਕ ਬਣਾ ਰਹੀਆਂ ਹਨ।


 

 ਐੱਸਈਸੀਆਈ ਦੇ ਅਧੀਨ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਵਿਸਤ੍ਰਿਤ ਰੈਂਕਿੰਗ ਹੇਠਾਂ ਦਿੱਤੀ ਸਾਰਣੀ ਵਿੱਚ ਦਰਸਾਈ ਗਈ ਹੈ;

 

 ਚਿੱਤਰ 1 https://ci5.googleusercontent.com/proxy/GY84_8Jh-5W0DVKxb2KhwLVQECsZJoZiXP9AAEk7VOb2kBHfMpde9zgdrRi4ib_9UvpG0v7ggrasqFjVIgd2tvonaq_mer-EhaPQNHZ98hv9UE1OoaY6u6Ptqw=s0-d-e1-ft#https://static.pib.gov.in/WriteReadData/userfiles/image/image001IODJ.jpg

 

 ਚਿੱਤਰ 2 https://ci3.googleusercontent.com/proxy/ySRjFcgDDv4eEVXOJ8_7__RhZhIaavrlrmYzwzesiNptlOj_X3qJwQ73W6oLWU7A3Lfj7_sKdjgXAGEkBOCfsb1_rv4Ehr2_B_D9npPGbiAEbz-CN2UwkWoKWw=s0-d-e1-ft#https://static.pib.gov.in/WriteReadData/userfiles/image/image002WR75.jpg


 

 ਚਿੱਤਰ 3 https://static.pib.gov.in/WriteReadData/userfiles/image/image003VIC3.jpg  

 

***********

 

ਡੀਐੱਸ/ਐੱਲਪੀ/ਏਕੇ



(Release ID: 1815694) Visitor Counter : 151