ਨੀਤੀ ਆਯੋਗ
azadi ka amrit mahotsav

ਨੀਤੀ ਆਯੋਗ 11 ਅਪ੍ਰੈਲ ਨੂੰ ਰਾਜ ਊਰਜਾ ਅਤੇ ਜਲਵਾਯੂ ਸੂਚਕਾਂਕ ਜਾਰੀ ਕਰੇਗਾ

Posted On: 08 APR 2022 12:50PM by PIB Chandigarh

ਨੀਤੀ ਆਯੋਗ 11 ਅਪ੍ਰੈਲ 2022 ਨੂੰ ਰਾਜ ਊਰਜਾ ਅਤੇ ਜਲਵਾਯੂ ਸੂਚਕਾਂਕ ਰਾਊਂਡ-1 ਜਾਰੀ ਕਰੇਗਾ।

 

ਸੂਚਕਾਂਕ ਨੀਤੀ ਆਯੋਗ ਦੇ ਚੇਅਰਮੈਨ ਡਾ. ਰਾਜੀਵ ਕੁਮਾਰ ਜਾਰੀ ਕਰਨਗੇ। ਇਸ ਅਵਸਰ ‘ਤੇ ਨੀਤੀ ਆਯੋਗ ਦੇ ਮੈਂਬਰ ਡਾ. ਵੀ ਕੇ ਸਾਰਸਵਤ ਅਤੇ ਸੀਈਓ ਅਮਿਤਾਭ ਕਾਂਤ, ਵੱਖ-ਵੱਖ  ਸਰਕਾਰੀ ਵਿਭਾਗਾਂ ਦੇ ਸਕੱਤਰ ਅਤੇ ਊਰਜਾ ਖੇਤਰ ਦੇ ਹਿਤਧਾਰਕ ਮੌਜੂਦ ਰਹਿਣਗੇ।

ਰਾਜ ਊਰਜਾ ਅਤੇ ਜਲਵਾਯੂ ਸੂਚਕਾਂਕ (ਐੱਸਈਸੀਆਈ) ਰਾਊਂਡ-1 ਦਾ ਉਦੇਸ਼ 6 ਮਾਨਕਾਂ ‘ਤੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਰੈਂਕਿੰਗ ਕਰਨਾ ਹੈ। ਇਨ੍ਹਾਂ ਮਾਨਕਾਂ ਵਿੱਚ (1) ਬਿਜਲੀ ਵੰਡ ਕੰਪਨੀਆਂ (ਡਿਸਕੌਮ) ਦਾ ਕਾਰਜ ਪ੍ਰਦਰਸ਼ਨ, (2) ਊਰਜਾ ਦੀ ਪਹੁੰਚ ਕਿਫਾਇਤੀ ਅਤੇ ਭਰੋਸੇਯੋਗਤਾ (3) ਸਵੱਛ ਊਰਜਾ ਪਹਿਲ, (4) ਊਰਜਾ ਕੁਸ਼ਲਤਾ , (5) ਵਾਤਾਵਰਣ ਨਿਰੰਤਰਤਾ ਅਤੇ (6) ਨਵੇਂ ਪਹਿਲੂ ਸ਼ਾਮਲ ਹਨ। ਇਨ੍ਹਾਂ ਮਾਨਕਾਂ ਵਿੱਚ ਕੁੱਲ 27 ਸੰਕੇਤਕ ਸ਼ਾਮਲ ਹਨ। ਐੱਸਈਸੀਆਈ ਰਾਊਂਡਅਪ-1 ਦੇ ਅੰਕਾਂ ਦੇ ਪਰਿਣਾਮ ਦੇ ਅਧਾਰ ‘ਤੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਤਿੰਨ ਸਮੂਹਾਂ- ਫ੍ਰੰਟ ਰਨਰਸ, ਐਚੀਵਰਸ ਅਤੇ ਐਸਪਿਰੇਂਟ੍ਰਸ ਵਿੱਚ ਵਰਗੀਕ੍ਰਿਤ ਕੀਤਾ ਗਿਆ ਹੈ। 

ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਸੂਚਕਾਂਕ ਦਾ ਉਪਯੋਗ ਕਰਕੇ ਆਪਣੇ ਮਾਨਕ ਦੀ ਤੁਲਨਾ ਵਿਰੋਧੀਆਂ ਨਾਲ ਕਰਨਗੇ ਬਿਹਤਰ ਨੀਤੀ ਵਿਵਸਥਾ ਵਿਕਸਿਤ ਕਰਨ ਦੀਆਂ ਸੰਭਾਵਿਤ ਚੁਣੌਤੀਆਂ ਦਾ ਵਿਸ਼ਲੇਸ਼ਣ ਕਰਨਗੇ ਅਤੇ ਆਪਣੇ ਊਰਜਾ ਸੰਸਾਧਨਾਂ ਦਾ ਕੁਸ਼ਲਤਾਪੂਰਵਕ ਪ੍ਰਬੰਧਨ ਕਰਨਗੇ।

************

 


ਡੀਐੱਸ/ਐੱਲਪੀ/ਏਕੇ


(Release ID: 1815038) ਵਿਜ਼ੀਟਰ ਕਾਊਂਟਰ : 159