ਜਹਾਜ਼ਰਾਨੀ ਮੰਤਰਾਲਾ
ਸ਼੍ਰੀ ਸਰਬਾਨੰਦ ਸੋਨੋਵਾਲ ਨੇ ਕੋਵਿਡ ਦੇ ਮੁਸ਼ਕਿਲ ਸਮੇਂ ਦੇ ਦੌਰਾਨ ਦੇਸ਼ ਨੂੰ ਆਤਮਨਿਰਭਰ ਬਣਾਉਣ ਅਤੇ ਗਲੋਬਲ ਸਪਲਾਈ ਲੜੀ ਨੂੰ ਚਾਲੂ ਰੱਖਣ ਵਿੱਚ ਨਾਵਿਕਾ ਦੇ ਮਹੱਤਵਪੂਰਨ ਯੋਗਦਾਨ ਦੀ ਪ੍ਰਸ਼ੰਸਾ ਕੀਤੀ
Posted On:
05 APR 2022 12:34PM by PIB Chandigarh
ਕੇਂਦਰੀ ਪੋਰਟ, ਸ਼ਿਪਿੰਗ ਅਤੇ ਜਲਮਾਰਗ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਕੋਵਿਡ ਦੇ ਮੁਸ਼ਕਿਲ ਸਮੇਂ ਦੇ ਦੌਰਾਨ ਦੇਸ਼ ਨੂੰ ਆਤਮਨਿਰਭਰ ਬਣਾਉਣ ਅਤੇ ਗਲੋਬਲ ਸਪਲਾਈ ਲੜੀ ਨੂੰ ਚਾਲੂ ਰੱਖਣ ਵਿੱਚ ਨਾਵਿਕਾਂ ਦੇ ਮਹੱਤਵਪੂਰਨ ਯੋਗਦਾਨ ਦੀ ਪ੍ਰਸ਼ੰਸਾ ਕੀਤੀ।
59ਵੇਂ ਰਾਸ਼ਟਰੀ ਸਮੁੰਦਰੀ ਦਿਵਸ ਸਮਾਰੋਹ ਵਿੱਚ ਸਮੁੰਦਰੀ ਸਮੁਦਾਏ ਦੇ ਸਾਰੇ ਹਿਤਧਾਰਕਾਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਭਾਰੀ ਚੁਣੌਤੀਆਂ ਦੇ ਬਾਵਜੂਦ ਭਾਰਤੀ ਨਾਵਿਕਾਂ ਨੇ ਪੂਰੇ ਸਾਹਸ ਦੇ ਨਾਲ ਵਿਸ਼ਵ ਵਿੱਚ ਭਾਰਤ ਦਾ ਝੰਡਾ ਲਗਾਤਾਰ ਉੱਚਾ ਰੱਖਿਆ। ਉਨ੍ਹਾਂ ਨੇ ਕਿਹਾ ਕਿ ਗਲੋਬਲ ਸਪਲਾਈ ਲੜੀ ਨੂੰ ਚਾਲੂ ਰੱਖਣ ਵਿੱਚ ਭਾਰਤੀ ਨਾਵਿਕਾਂ ਦੁਆਰਾ ਨਿਭਾਈ ਗਈ ਭੂਮਿਕਾ ਦਾ ਇਸ ਤੱਥ ਨਾਲ ਹੀ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਕੋਵਿਡ-19 ਮਹਾਮਾਰੀ ਦੇ ਪ੍ਰਕੋਪ ਦੇ ਦੌਰਾਨ ਵੀ ਸਾਲ 2021 ਵਿੱਚ ਭਾਰਤੀ ਅਤੇ ਵਿਦੇਸ਼ੀ ਜਹਾਜ਼ਾਂ ‘ਤੇ 2,10,000 ਤੋਂ ਅਧਿਕ ਭਾਰਤੀ ਨਾਵਿਕਾਂ ਨੇ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ।
ਉਨ੍ਹਾਂ ਨੇ ਕਿਹਾ ਕਿ ਇਸ ਤੋਂ ਇਹ ਵੀ ਸੁਨਿਸ਼ਚਿਤ ਹੁੰਦਾ ਹੈ ਕਿ ਭਾਰਤ ਅਤੇ ਗਲੋਬਲ ਵਪਾਰ ਅਤੇ ਵਣਜ ਗਤੀਵਿਧੀਆਂ ਬਿਨਾ ਕਿਸੇ ਰੁਕਾਵਟ ਦੇ ਚਲਦੀਆਂ ਰਹੀਆਂ। ਸ਼੍ਰੀ ਸੋਨੋਵਾਲ ਨੇ ਕਿਹਾ ਕਿ ਮਹਾਮਾਰੀ ਦੇ ਦੌਰਾਨ ਦੁਨੀਆ ਭਰ ਵਿੱਚ ਕੰਮ ਕਰ ਰਹੇ ਭਾਰਤੀ ਨਾਵਿਕਾਂ ਦੇ ਨਾਲ ਅਸੀਂ ਆਪਣੇ ਖੁਸ਼ਹਾਲ ਪ੍ਰਾਚੀਨ ਭਾਰਤੀ ਲੋਕਾਚਾਰ ਅਤੇ ਵਸੁਧੈਵ ਕੁਟੁਮਬਕਮ ਯਾਨੀ ਸੰਪੂਰਣ ਵਿਸ਼ਵ ਇੱਕ ਪਰਿਵਾਰ ਦੇ ਦਰਸ਼ਨ ਦਾ ਵਿਸ਼ਵ ਦੇ ਸਾਹਮਣੇ ਇੱਕ ਉਦਾਹਰਣ ਵੀ ਸਥਾਪਿਤ ਕੀਤਾ ਹੈ।
ਸ਼੍ਰੀ ਸੋਨੋਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਹ ਘੋਸ਼ਣਾ ਕੀਤੀ ਹੈ ਕਿ ਭਾਰਤ 2070 ਤੱਕ ‘ਨੈਟ ਜ਼ੀਰੋ’ ਟੀਚੇ ਨੂੰ ਹਾਸਿਲ ਕਰ ਲੈਣਗੇ। ਅਨੁਸਾਰ, ਇਸ ਸਾਲ ਰਾਸ਼ਟਰੀ ਸਮੁੰਦਰੀ ਦਿਵਸ ਦਾ ਵਿਸ਼ਾ ਭਾਰਤੀ ਸਮੁੰਦਰੀ ਉਦਯੋਗ ਵਿੱਚ ਭਾਰਤ ਨੇ ਹਮੇਸ਼ਾ ਵਾਤਾਵਰਣ ਸੁਰੱਖਿਆ ਦਾ ਸਮਰਥਨ ਕੀਤਾ ਹੈ ਚਾਹੇ ਉਹ ਘਰੇਲੂ ਜਹਾਜ਼ਾਂ ‘ਤੇ ਗਲੋਬਲ ਸਲਫਰ ਕੈਪ ਨੂੰ ਲਾਗੂ ਕਰਨਾ ਹੋਵੇ ਜਾਂ ਆਈਐੱਮਓ ਗ੍ਰੀਨਹਾਊਸ ਗੈਸ ਨਿਕਾਸੀ ਦੇ ਨਿਯਮਾਂ ਦਾ ਲਾਗੂਕਰਨ ਹੋਵੇ ਜਾ 2070 ਤੱਕ ਨੈਟ ਜ਼ੀਰੋ ਤੱਕ ਪਹੁੰਚਣ ਲਈ ਯੂਐੱਨਐੱਫਸੀਸੀ ਦੇ ਪੱਖਾਂ ਦੇ ਸੰਮੇਲਨ ਦੀ ਪ੍ਰਤੀਬੱਧਤਾ ਹੈ।
ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੁਪਨੇ ਨੂੰ ਸਾਕਾਰ ਕਰਨ ਦੇ ਅਨੁਪਾਲਨ ਅਤੇ ਸਮੁੰਦਰੀ ਭਾਰਤ ਵਿਜ਼ਨ, 2030 ਦੇ ਰਾਹੀਂ ਉਨ੍ਹਾਂ ਨੂੰ ਇਹ ਵਿਸ਼ਵਾਸ ਸੀ ਕਿ ਭਾਰਤ ਆਉਣ ਵਾਲੇ ਸਾਲਾਂ ਵਿੱਚ ਸਮੁੰਦਰੀ ਖੇਤਰ ਦੇ ਰਾਹੀਂ ਦੁਨੀਆ ਦੀ ਅਗਵਾਈ ਕਰੇਗਾ।
ਉਨ੍ਹਾਂ ਨੇ ਇਹ ਵੀ ਕਿਹਾ ਕਿ 2016 ਤੋਂ 2019 ਦਰਮਿਆਨ ਵਿਸ਼ਵ ਸ਼ਿਪਿੰਗ ਵਿੱਚ ਭਾਰਤੀ ਨਾਵਿਕਾਂ ਦੀ ਹਿੱਸੇਦਾਰੀ ਵਿੱਚ 25% ਦਾ ਵਾਧਾ ਹੋਇਆ ਹੈ।
ਉਨ੍ਹਾਂ ਨੇ ਕਿਹਾ ਕਿ ਪਿਛਲੇ 3 ਸਾਲਾਂ ਵਿੱਚ ਕਈ ਸਰਕਾਰੀ ਉਪਾਵਾਂ ਦੇ ਕਾਰਨ ਭਾਰਤੀ ਕ੍ਰੂਜ ਉਦਯੋਗ ਦਾ ਤੇਜ਼ੀ ਨਾਲ ਵਿਕਾਸ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਅਗਲੇ ਇੱਕ ਦਹਾਕੇ ਵਿੱਚ ਭਾਰਤੀ ਕ੍ਰੂਜ ਬਜ਼ਾਰ ਵਿੱਚ ਵਧਦੀ ਹੋਈ ਮੰਗ ਅਤੇ ਖਰਚ ਕਰਨ ਯੋਗ ਆਮਦਨ ਵਿੱਚ ਵਾਧੇ ਦੇ ਕਾਰਨ 8 ਗੁਣਾ ਵਾਧਾ ਹੋਣ ਦੀ ਸਮਰੱਥਾ ਹੈ।
ਸ਼੍ਰੀ ਸੋਨੋਵਾਲ ਨੇ ਸਮੁੰਦਰੀ ਸਮੁਦਾਏ ਦੁਆਰਾ ਦਿੱਤੇ ਗਏ ਸ਼ਾਨਦਾਰ ਯੋਗਦਾਨ ਦੀ ਵੀ ਸਰਾਹਨਾ ਕਰਦੇ ਹੋਏ ਦੱਸਿਆ ਕਿ ਸਰਕਾਰ ਲੌਜਿਸਟਿਕ ਲਾਗਤ ਨੂੰ ਘੱਟ ਕਰਨ ਅਤੇ ਸ਼ਿਪਿੰਗ ਦੀ ਸੁਵਿਧਾ ਲਈ ਈਜ਼ ਆਵ੍ ਡੂਇੰਗ ਬਿਜਨੇਸ ਨੂੰ ਹੁਲਾਰਾ ਦੇ ਰਹੀ ਹੈ ਅਤੇ ਭਾਰਤੀ ਸਮੁੰਦਰੀ ਖੇਤਰ ਦੀ ਦੁਨੀਆ ਵਿੱਚ ਮੋਹਰੀ ਸਥਿਤੀ ਹਾਸਲ ਕਰਨ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ।
ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਰਾਜ ਮੰਤਰੀ ਸ਼੍ਰੀ ਸ਼ਾਂਤਨੁ ਠਾਕੁਰ ਦੁਆਰਾ ਸਫਦਰਜੰਗ ਮਕਬਰੇ ‘ਤੇ ਸਵੇਰੇ ਵਾਕਥੌਨ ਨੂੰ ਹਰੀ ਝੰਡੀ ਦਿਖਾਕੇ ਰਵਾਨਾ ਕਰਨ ਦੇ ਨਾਲ ਹੋਈ। ਇਸ ਅਵਸਰ ‘ਤੇ ਮੰਤਰਾਲੇ ਦੇ ਸੀਨੀਅਰ ਅਧਿਕਾਰੀ, ਡਾਇਰੈਕਟਰ ਜਨਰਲ ਸ਼ਿਪਿੰਗ, ਪੋਰਟ ਅਧਿਕਾਰੀ ਅਤੇ ਐੱਨਸੀਆਰ ਐੱਮਟੀਆਈ ਦੇ ਸਥਿਤ ਸਮੁੰਦਰੀ ਸੰਸਥਾਨਾਂ ਦੇ ਲਗਭਗ 600 ਸਿਖਿਆਰਥੀ ਕੈਡੇਟ, ਵਿਦਿਅਕ ਸੰਸਥਾਵਾਂ ਦੇ ਨਾਲ-ਨਾਲ ਐੱਨਸੀਆਰ ਖੇਤਰ ਦੇ ਮਰਚੈਂਟ ਨੇਵੀ ਦੇ ਅਧਿਕਾਰੀ ਵੀ ਮੌਜੂਦ ਸਨ।
ਰਾਸ਼ਟਰੀ ਸਮੁੰਦਰੀ ਦਿਵਸ ਸਮਾਰੋਹ ਦਾ ਵਿਸ਼ੇਸ਼ ਮਹੱਤਵ ਹੈ ਕਿਉਂਕਿ ਠੀਕ 103 ਸਾਲ ਪਹਿਲੇ 5 ਅਪ੍ਰੈਲ 1919 ਨੂੰ ਇੱਕ ਇਤਿਹਾਸ ਰਚਿਆ ਗਿਆ ਸੀ ਜਦ ਐੱਸਐੱਸ ਲੋਯਲਟੀ, ਨਾਮਕ ਪਹਿਲਾ ਜਹਾਜ਼ ਭਾਰਤੀ ਝੰਡੇ ਦੇ ਨਾਲ ਮੁੰਬਈ ਤੋਂ ਲੰਦਨ ਲਈ ਰਵਾਨਾ ਹੋਇਆ ਸੀ।
************
ਐੱਮਜੇਪੀਐੱਸ
(Release ID: 1813790)
Visitor Counter : 122