ਰਾਸ਼ਟਰਪਤੀ ਸਕੱਤਰੇਤ

ਰਾਸ਼ਟਰਪਤੀ ਨੇ ਚੇਤਰ ਸੁਕਲਾਦਿ, ਉਗਾਦੀ, ਗੁੜੀ ਪੜਵਾ, ਚੇਤੀ ਚੰਦ, ਨਵਰੇਹ ਅਤੇ ਸਾਜਿਬੂ ਚੇਰੋਬਾ ਦੀ ਪੂਰਵ ਸੰਧਿਆ ’ਤੇ ਦੇਸ਼ਵਾਸੀਆਂ ਨੂੰ ਵਧਾਈਆਂ ਦਿੱਤੀਆਂ

Posted On: 01 APR 2022 5:37PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਚੇਤਰ ਸੁਕਲਾਦਿ, ਉਗਾਦੀ ਗੁੜੀ ਪੜਵਾ, ਚੇਤੀ ਚੰਦ, ਨਵਰੇਹ ਅਤੇ ਸਾਜਿਬੂ ਚੇਰੋਬਾ ਦੀ ਪੂਰਵ ਸੰਧਿਆ ’ਤੇ ਦੇਸ਼ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਰਾਸ਼ਟਰਪਤੀ ਨੇ ਆਪਣੇ ਸੰਦੇਸ਼ ਵਿੱਚ ਕਿਹਾ, “ਚੇਤਰ ਸੁਕਲਾਦਿ, ਉਗਾਦੀ, ਗੁੜੀ ਪੜਵਾ, ਚੇਤੀ ਚੰਦ, ਨਵਰੇਹ ਅਤੇ ਸਾਜਿਬੂ ਚੇਰੋਬਾ ਤਿਉਹਾਰਾਂ ਦੇ ਸ਼ੁਭ ਅਵਸਰ ’ਤੇ, ਮੈਂ ਸਾਰੇ ਦੇਸ਼ਵਾਸੀਆਂ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ।

ਬਸੰਤ ਰੁੱਤ ਦੇ ਨਾਲ-ਨਾਲ ਭਾਰਤੀ ਨਵੇਂ ਵਰ੍ਹੇ ਦੇ ਸ਼ੁਭ-ਆਗਮਨ ਦੇ ਸੁਆਗਤ ਵਿੱਚ, ਸਮੁੱਚੇ ਦੇਸ਼ ਵਿੱਚ ਭਿੰਨ-ਭਿੰਨ ਸਰੂਪ ਵਿੱਚ ਮਨਾਏ ਜਾਣ ਵਾਲੇ ਇਹ ਤਿਉਹਾਰ ਸਾਨੂੰ ਸੱਭਿਆਚਾਰਕ ਅਤੇ ਸਮਾਜਿਕ ਏਕਤਾ ਦੇ ਸੂਤਰ ਵਿੱਚ ਪਿਰੋਂਦੇ ਹਨ। ਇਨ੍ਹਾਂ  ਉਲਾਸਮਈ ਤਿਉਹਾਰਾਂ ਦੇ ਜ਼ਰੀਏ ਸਾਡੇ ਸਮਾਜ ਵਿੱਚ ਸਦਭਾਵਨਾ ਅਤੇ ਏਕਤਾ ਦੀ ਭਾਵਨਾ ਮਜ਼ਬੂਤ ਹੁੰਦੀ ਹੈ।

ਮੇਰੀ ਕਾਮਨਾ ਹੈ ਕਿ ਇਹ ਤਿਉਹਾਰ ਸਾਰਿਆਂ ਦੇ ਜੀਵਨ ਵਿੱਚ ਪਰਸਪਰ ਪ੍ਰੇਮ ਅਤੇ ਸਦਭਾਵਨਾ ਦਾ  ਸੰਚਾਰ ਕਰਨ ਅਤੇ ਅਸੀਂ ਸਭ ਮਿਲ ਕੇ ਇਸ ਨਵ-ਵਰਸ਼ ਵਿੱਚ ਨਵੇਂ ਵਰ੍ਹੇ ਦੇ ਨਾਲ ਰਾਸ਼ਟਰ ਨਿਰਮਾਣ ਵਿੱਚ ਆਪਣਾ ਯੋਗਦਾਨ ਦੇਈਏ।”

******

ਡੀਐੱਸ/ਬੀਐੱਮ



(Release ID: 1812728) Visitor Counter : 92