ਸਿੱਖਿਆ ਮੰਤਰਾਲਾ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 1 ਅਪ੍ਰੈਲ, 2022 ਨੂੰ ‘ਪਰੀਕਸ਼ਾ ਪੇ ਚਰਚਾ’ ਦੇ 5ਵੇਂ ਸੰਸਕਰਣ ਦੇ ਦੌਰਾਨ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨਾਲ ਗੱਲਬਾਤ ਕਰਨਗੇ
Posted On:
31 MAR 2022 8:28PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 1 ਅਪ੍ਰੈਲ, 2022 ਨੂੰ ‘ਪਰੀਕਸ਼ਾ ਪੇ ਚਰਚਾ’ ਦੇ 5ਵੇਂ ਸੰਸਕਰਣ ਦੇ ਦੌਰਾਨ ਦੁਨੀਆ ਭਰ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨਾਲ ਗੱਲਬਾਤ ਕਰਨਗੇ। ਪ੍ਰੋਗਰਾਮ ਦੇ ਹਿੱਸੇ ਵਜੋਂ, ਪ੍ਰਧਾਨ ਮੰਤਰੀ ਸਕੂਲਾਂ ਦੇ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ, ਉਨ੍ਹਾਂ ਦੇ ਮਾਤਾ-ਪਿਤਾ ਅਤੇ ਅਧਿਆਪਕਾਂ ਨਾਲ ਸਵੇਰੇ 11 ਵਜੇ ਤੋਂ ਤਾਲਕਟੋਰਾ ਸਟੇਡੀਅਮ, ਨਵੀਂ ਦਿੱਲੀ ਵਿਖੇ ਟਾਊਨ-ਹਾਲ ਇੰਟਰਐਕਟਿਵ ਫਾਰਮੈਟ ਵਿੱਚ ਗੱਲਬਾਤ ਕਰਨਗੇ।
ਦੇਸ਼ ਦੇ ਕੋਵਿਡ-19 ਮਹਾਮਾਰੀ ਤੋਂ ਬਾਹਰ ਆਉਣ ਅਤੇ ਪਰੀਖਿਆਵਾਂ ਦੇ ਔਫਲਾਈਨ ਮੋਡ 'ਤੇ ਵਾਪਸ ਜਾਣ ਦੇ ਮੱਦੇਨਜ਼ਰ ਪ੍ਰੋਗਰਾਮ ਦਾ ਪੰਜਵਾਂ ਐਡੀਸ਼ਨ ਵਿਸ਼ੇਸ਼ ਮਹੱਤਵ ਰੱਖਦਾ ਹੈ। ਪ੍ਰਧਾਨ ਮੰਤਰੀ ਨੂੰ ਸਵਾਲ ਪੁੱਛਣ ਵਾਲੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਵਿਸ਼ਿਆਂ ਦੇ ਇੱਕ ਸਮੂਹ 'ਤੇ ਇੱਕ ਔਨਲਾਈਨ ਰਚਨਾਤਮਕ ਲੇਖਣ ਮੁਕਾਬਲੇ ਦੇ ਅਧਾਰ 'ਤੇ ਸ਼ੌਰਟ-ਲਿਸਟ ਕੀਤਾ ਗਿਆ ਹੈ। ਇਹ ਮੁਕਾਬਲਾ ਮਾਈਗੌਵ (MyGov) ਪਲੈਟਫਾਰਮ ਰਾਹੀਂ 28 ਦਸੰਬਰ 2021 ਤੋਂ 3 ਫਰਵਰੀ, 2022 ਤੱਕ ਆਯੋਜਿਤ ਕੀਤਾ ਗਿਆ ਸੀ।
ਇਸ ਸਾਲ 'ਪਰੀਕਸ਼ਾ ਪੇ ਚਰਚਾ ਰਚਨਾਤਮਕ ਲੇਖਣ ਮੁਕਾਬਲੇ' 'ਚ 15.7 ਲੱਖ ਪ੍ਰਤੀਭਾਗੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ, ਜਿਸ 'ਚ 12.1 ਲੱਖ ਤੋਂ ਵੱਧ ਵਿਦਿਆਰਥੀ, 2.7 ਲੱਖ ਅਧਿਆਪਕ ਅਤੇ 90 ਹਜ਼ਾਰ ਤੋਂ ਵੱਧ ਮਾਪੇ ਸ਼ਾਮਲ ਸਨ।
ਇਹ ਸਮਾਗਮ ਪਿਛਲੇ ਚਾਰ ਸਾਲਾਂ ਤੋਂ ਸਿੱਖਿਆ ਮੰਤਰਾਲੇ ਦੇ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਦੁਆਰਾ ਸਫਲਤਾਪੂਰਵਕ ਆਯੋਜਿਤ ਕੀਤਾ ਜਾ ਰਿਹਾ ਹੈ। ਪੀਪੀਸੀ ਦੇ ਪਹਿਲੇ ਤਿੰਨ ਐਡੀਸ਼ਨ ਨਵੀਂ ਦਿੱਲੀ ਵਿੱਚ ਟਾਊਨ-ਹਾਲ ਇੰਟਰਐਕਟਿਵ ਫਾਰਮੈਟ ਵਿੱਚ ਆਯੋਜਿਤ ਕੀਤੇ ਗਏ ਸਨ। ਪ੍ਰਧਾਨ ਮੰਤਰੀ ਦਾ ਗੱਲਬਾਤ ਪ੍ਰੋਗਰਾਮ "ਪਰੀਕਸ਼ਾ ਪੇ ਚਰਚਾ 1.0" ਦਾ ਪਹਿਲਾ ਐਡੀਸ਼ਨ 16 ਫਰਵਰੀ 2018 ਨੂੰ ਆਯੋਜਿਤ ਕੀਤਾ ਗਿਆ ਸੀ। ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ ਨਾਲ ਉਕਤ ਗੱਲਬਾਤ ਪ੍ਰੋਗਰਾਮ ਦਾ ਦੂਜਾ ਐਡੀਸ਼ਨ "ਪਰੀਕਸ਼ਾ ਪੇ ਚਰਚਾ 2.0" 29 ਜਨਵਰੀ 2019 ਨੂੰ ਅਤੇ ਤੀਜਾ ਐਡੀਸ਼ਨ 20 ਜਨਵਰੀ 2020 ਨੂੰ ਆਯੋਜਿਤ ਕੀਤਾ ਗਿਆ ਸੀ। ਕੋਵਿਡ-19 ਮਹਾਮਾਰੀ ਦੇ ਕਾਰਨ, ਚੌਥਾ ਐਡੀਸ਼ਨ 7 ਅਪ੍ਰੈਲ 2021 ਨੂੰ ਔਨਲਾਈਨ ਆਯੋਜਿਤ ਕੀਤਾ ਗਿਆ ਸੀ।
ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਦੂਰਦਰਸ਼ਨ (ਡੀਡੀ ਨੈਸ਼ਨਲ, ਡੀਡੀ ਨਿਊਜ਼, ਡੀਡੀ ਇੰਡੀਆ), ਰੇਡੀਓ ਚੈਨਲਾਂ, ਟੀਵੀ ਚੈਨਲਾਂ, ਐਡੂਮਿਨਔਫਇੰਡੀਆ, ਨਰੇਂਦਰਮੋਦੀ, ਪੀਐੱਮਓਇੰਡੀਆ, ਪੀਆਈਬੀਇੰਡੀਆ, ਦੂਰਦਰਸ਼ਨ ਨੈਸ਼ਨਲ, ਮਾਈਗੌਵਇੰਡੀਆ, ਡੀਡੀਨਿਊਜ਼, ਰਾਜ ਸਭਾ ਟੀਵੀ, ਸਵਯੰ ਪ੍ਰਭਾ ਦੇ ਯੂਟਿਊਬ ਚੈਨਲਾਂ ਸਮੇਤ ਡਿਜੀਟਲ ਮੀਡੀਆ 'ਤੇ ਕੀਤਾ ਜਾਵੇਗਾ।
******
ਐੱਮਜੇਪੀਐੱਸ/ਏਕੇ
(Release ID: 1812184)
Visitor Counter : 144