ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਅਹਿੰਸਾ ਯਾਤਰਾ ਸੰਪੰਨਤਾ ਸਮਾਰੋਹ ਕਾਰਯਕ੍ਰਮ ਨੂੰ ਸੰਬੋਧਨ ਕੀਤਾ
ਉਨ੍ਹਾਂ 'ਵਸੁਧੈਵ ਕੁਟੁੰਬਕਮ' ਦੀ ਪਰੰਪਰਾ ਨੂੰ ਅੱਗੇ ਵਧਾਉਣ ਅਤੇ 'ਏਕ ਭਾਰਤ ਸ਼੍ਰੇਸ਼ਠ ਭਾਰਤ' ਦੇ ਮੰਤਰ ਨੂੰ ਅਧਿਆਤਮਿਕ ਵਚਨ ਵਜੋਂ ਪ੍ਰਚਾਰਨ ਲਈ ਤੇਰਾਪੰਥ ਦੀ ਪ੍ਰਸ਼ੰਸਾ ਕੀਤੀ
"ਵਾਸਤਵਿਕ ਸਵੈ-ਬੋਧ ਕਿਸੇ ਵੀ ਕਿਸਮ ਦੇ ਨਸ਼ੇ ਦੀ ਅਣਹੋਂਦ ਵਿੱਚ ਹੀ ਸੰਭਵ ਹੈ"
"ਭਾਰਤ ਦੀ ਪ੍ਰਵਿਰਤੀ ਕਦੇ ਵੀ ਸਰਕਾਰ ਜ਼ਰੀਏ ਹੀ ਸਭ ਕੁਝ ਕਰਨ ਦੀ ਨਹੀਂ ਰਹੀ ਹੈ; ਇੱਥੇ ਸਰਕਾਰ, ਸਮਾਜ ਅਤੇ ਅਧਿਆਤਮਿਕ ਅਥਾਰਿਟੀ ਦੀ ਹਮੇਸ਼ਾ ਬਰਾਬਰ ਭੂਮਿਕਾ ਰਹੀ ਹੈ”
Posted On:
27 MAR 2022 4:26PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਦੇ ਜ਼ਰੀਏ ਇੱਕ ਸੰਦੇਸ਼ ਦੁਆਰਾ ਸ਼ਵੇਤਾਂਬਰ ਤੇਰਾਪੰਥ ਦੀ ਅਹਿੰਸਾ ਯਾਤਰਾ ਸੰਪੰਨਤਾ ਸਮਾਰੋਹ ਕਾਰਯਕ੍ਰਮ ਨੂੰ ਸੰਬੋਧਨ ਕੀਤਾ।
ਸ਼ੁਰੂਆਤ ਵਿੱਚ, ਪ੍ਰਧਾਨ ਮੰਤਰੀ ਨੇ ਭਾਰਤੀ ਸੰਤਾਂ ਦੀ ਹਜ਼ਾਰਾਂ ਵਰ੍ਹੇ ਪੁਰਾਣੀ ਪਰੰਪਰਾ ਨੂੰ ਯਾਦ ਕੀਤਾ ਜੋ ਨਿਰੰਤਰ ਚਲਦੇ ਰਹਿਣ 'ਤੇ ਜ਼ੋਰ ਦਿੰਦੀ ਹੈ। ਉਨ੍ਹਾਂ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤਾ ਕਿ ਸ਼ਵੇਤੰਬਰਾ ਤੇਰਾਪੰਥ ਨੇ ਆਲਸ ਦੇ ਤਿਆਗ ਨੂੰ ਅਧਿਆਤਮਿਕ ਪ੍ਰਤੀਬੱਧਤਾ ਵਿੱਚ ਬਦਲ ਦਿੱਤਾ ਹੈ। ਉਨ੍ਹਾਂ ਤਿੰਨ ਦੇਸ਼ਾਂ ਵਿੱਚ 18 ਹਜ਼ਾਰ ਕਿਲੋਮੀਟਰ ਦੀ ‘ਪਦਯਾਤਰਾ’ ਪੂਰੀ ਕਰਨ ਲਈ ਆਚਾਰੀਆ ਮਹਾਸ਼ਰਮਣ ਜੀ ਦੀ ਤਾਰੀਫ਼ ਕੀਤੀ। ਪ੍ਰਧਾਨ ਮੰਤਰੀ ਨੇ ‘ਵਸੁਧੈਵ ਕੁਟੁੰਬਕਮ’ ਦੀ ਪਰੰਪਰਾ ਦਾ ਵਿਸਤਾਰ ਕਰਨ ਅਤੇ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਦੇ ਮੰਤਰ ਨੂੰ ਅਧਿਆਤਮਿਕ ਵਚਨ ਵਜੋਂ ਪ੍ਰਚਾਰਨ ਲਈ ਆਚਾਰੀਆ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਸ਼ਵੇਤੰਬਰਾ ਤੇਰਾਪੰਥ ਨਾਲ ਆਪਣੀ ਲੰਬੀ ਸਾਂਝ ਨੂੰ ਵੀ ਯਾਦ ਕੀਤਾ ਅਤੇ ਉਨ੍ਹਾਂ ਦੇ ਪਿਛਲੇ ਕਥਨ ਨੂੰ ਵੀ ਯਾਦ ਕੀਤਾ ਕਿ “ਯੇ ਤੇਰਾ ਪੰਥ ਹੈ, ਇਹ ਮੇਰਾ ਪੰਥ ਹੈ’ (‘ये तेरा पंथ है, ये मेरा पंथ है’) – ਇਹ ਤੇਰਾਪੰਥ ਮੇਰਾ ਮਾਰਗ ਹੈ।
ਪ੍ਰਧਾਨ ਮੰਤਰੀ ਨੇ 2014 ਵਿੱਚ ਲਾਲ ਕਿਲੇ ਤੋਂ ਰਵਾਨਾ ਕੀਤੀ ਗਈ ‘ਪਦਯਾਤਰਾ’ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ ਅਤੇ ਇਸ ਇਤਫ਼ਾਕ ਨੂੰ ਨੋਟ ਕੀਤਾ ਕਿ ਉਨ੍ਹਾਂ ਨੇ ਖੁਦ ਵੀ ਉਸੇ ਵਰ੍ਹੇ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਆਪਣੀ ਨਵੀਂ ਯਾਤਰਾ ਸ਼ੁਰੂ ਕੀਤੀ ਅਤੇ ਲੋਕ ਸੇਵਾ ਅਤੇ ਲੋਕ ਭਲਾਈ ਦੀ ਯਾਤਰਾ ਸ਼ੁਰੂ ਕੀਤੀ। ਸ਼੍ਰੀ ਮੋਦੀ ਨੇ ਪਦਯਾਤਰਾ ਦੇ ਥੀਮ ਯਾਨੀ ਸਦਭਾਵਨਾ, ਨੈਤਿਕਤਾ ਅਤੇ ਨਸ਼ਾ ਮੁਕਤੀ ਦੀ ਵੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਵਾਸਤਵਿਕ ਸਵੈ-ਬੋਧ ਕਿਸੇ ਵੀ ਕਿਸਮ ਦੇ ਨਸ਼ੇ ਦੀ ਅਣਹੋਂਦ ਵਿੱਚ ਹੀ ਸੰਭਵ ਹੈ। ਨਸ਼ੇ ਤੋਂ ਮੁਕਤੀ ਬ੍ਰਹਿਮੰਡ ਵਿੱਚ ਆਪਣੇ ਆਪ ਨੂੰ ਅਭੇਦ ਕਰਨ ਵੱਲ ਲੈ ਜਾਂਦੀ ਹੈ ਅਤੇ ਸਭ ਦੀ ਭਲਾਈ ਹੁੰਦੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਦੌਰਾਨ ਦੇਸ਼ ਆਪਣੇ-ਆਪ ਤੋਂ ਪਰੇ ਹੋ ਕੇ ਸਮਾਜ ਅਤੇ ਰਾਸ਼ਟਰ ਪ੍ਰਤੀ ਫਰਜ਼ ਨਿਭਾਉਣ ਦਾ ਸੱਦਾ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਔਰ ਸਬਕਾ ਪ੍ਰਯਾਸ’ ਦੀ ਭਾਵਨਾ ਨਾਲ ਅੱਗੇ ਵਧ ਰਿਹਾ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਦੀ ਪ੍ਰਵਿਰਤੀ ਕਦੇ ਵੀ ਸਰਕਾਰ ਦੁਆਰਾ ਸਭ ਕੁਝ ਕਰਨ ਦੀ ਨਹੀਂ ਰਹੀ ਹੈ ਅਤੇ ਇੱਥੇ ਸਰਕਾਰ, ਸਮਾਜ ਅਤੇ ਅਧਿਆਤਮਿਕ ਅਥਾਰਿਟੀ ਦੀ ਹਮੇਸ਼ਾ ਬਰਾਬਰ ਭੂਮਿਕਾ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਲਈ ਕਰਤੱਵ ਦੇ ਮਾਰਗ 'ਤੇ ਚਲਦਿਆਂ ਇਸ ਭਾਵਨਾ ਨੂੰ ਪ੍ਰਤਿਬਿੰਬਤ ਕਰ ਰਿਹਾ ਹੈ।
ਅੰਤ ਵਿੱਚ, ਪ੍ਰਧਾਨ ਮੰਤਰੀ ਨੇ ਅਧਿਆਤਮਿਕ ਲੀਡਰਾਂ ਨੂੰ ਬੇਨਤੀ ਕੀਤੀ ਕਿ ਉਹ ਦੇਸ਼ ਨੂੰ ਅੱਗੇ ਵਧਾਉਣ ਦੇ ਪ੍ਰਯਤਨਾਂ ਅਤੇ ਸੰਕਲਪਾਂ ਨੂੰ ਜਾਰੀ ਰੱਖਣ।
************
ਡੀਐੱਸ
(Release ID: 1810281)
Visitor Counter : 146
Read this release in:
Assamese
,
English
,
Urdu
,
Marathi
,
Hindi
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam