ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਸ਼੍ਰੀ ਅਨੁਰਾਗ ਸਿੰਘ ਠਾਕੁਰ 26 ਤੋਂ 28 ਮਾਰਚ ਤੱਕ ਦੁਬਈ ਦੇ ਦੌਰੇ ’ਤੇ ਰਹਿਣਗੇ
ਦੁਬਈ ਐਕਸਪੋ ਵਿੱਚ ਇੰਡੀਆ ਪਵੇਲੀਅਨ ਵਿੱਚ ਸੀਈਓ ਰਾਊਂਡਟੇਬਲ ਸੰਮੇਲਨ ਅਤੇ ‘ਸੇਲਿਬ੍ਰੇਟਿੰਗ ਐਂਡ ਟੇਕਿੰਗ ਇੰਡੀਅਨ ਮੀਡੀਆ ਐਂਡ ਐਂਟਰਟੇਨਮੈਂਟ ਇੰਡਸਟ੍ਰੀ ਗਲੋਬਲ’’ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ
Posted On:
25 MAR 2022 4:16PM by PIB Chandigarh
ਕੇਂਦਰੀ ਸੂਚਨਾ ਤੇ ਪ੍ਰਸਾਰਣ ਅਤੇ ਯੁਵਾ ਮਾਮਲੇ ਤੇ ਖੇਡ ਮੰਤਰੀ, ਸ਼੍ਰੀ ਅਨੁਰਾਗ ਸਿੰਘ ਠਾਕੁਰ 26 ਤੋਂ 28 ਮਾਰਚ, 2022 ਤੱਕ ਦੁਬਈ ਦੇ ਤਿੰਨ ਦਿਨਾ ਸਰਕਾਰੀ ਦੌਰੇ ’ਤੇ ਰਹਿਣਗੇ। ਇਸ ਦੌਰੇ ਦੇ ਦੌਰਾਨ ਕੇਂਦਰੀ ਮੰਤਰੀ ਸੀਈਓ ਰਾਊਂਡਟੇਬਲ ਬੈਠਕ ਵਿੱਚ ਹਿੱਸਾ ਲੈਣਗੇ। ਇਸ ਰਾਊਂਡਟੇਬਲ ਬੈਠਕ ਵਿੱਚ ਸਿਨਮਾ ਅਤੇ ਟੈਲੀਵਿਜ਼ਨ ਦੀ ਦੁਨੀਆ ਦੀਆਂ ਪ੍ਰਮੁੱਖ ਹਸਤੀਆਂ ਸ਼ਾਮਲ ਹੋਣਗੀਆਂ। ਸ਼੍ਰੀ ਅਨੁਰਾਗ ਸਿੰਘ ਠਾਕੁਰ ਦੁਬਈ ਐਕਸਪੋ ਵਿੱਚ ਇੰਡੀਆ ਪਵੇਲੀਅਨ ਵੀ ਜਾਣਗੇ ਜਿੱਥੇ ਪੂਰਾ ਹਫ਼ਤਾ ‘ਮੀਡੀਆ ਅਤੇ ਮਨੋਰੰਜਨ ਹਫ਼ਤੇ’ ਦਾ ਆਯੋਜਨ ਕੀਤਾ ਜਾ ਰਿਹਾ ਹੈ। ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਇਸ ਦੌਰੇ ਦੇ ਦੌਰਾਨ ਵਿਭਿੰਨ ਮੰਤਰੀਆਂ ਅਤੇ ਉਦਯੋਗ ਜਗਤ ਦੇ ਮੁਖੀਆਂ ਨਾਲ ਵੀ ਮੁਲਾਕਾਤ ਕਰਨਗੇ।
ਸ਼ਨੀਵਾਰ ਨੂੰ ਹੋਣ ਵਾਲੇ ਸੀਈਓ ਰਾਊਂਡਟੇਬਲ ਸੰਮੇਲਨ ਵਿੱਚ ਵੋਕਸ ਸਿਨਮਾਜ ਦੇ ਸੀਈਓ ਸ਼੍ਰੀ ਇਗਨੇਸ ਲਾਹੌਦ; ਸਟਾਰ ਸਿਨਮਾਜ ਦੇ ਸੀਓਓ ਸ਼੍ਰੀ ਸੱਤਿਆਜੀਤ ਪੇਂਢਾਰਕਰ; ਚੈਨਲ-2 ਗਰੁੱਪ ਦੇ ਸੰਸਥਾਪਕ ਪ੍ਰਬੰਧ ਨਿਰਦੇਸ਼ਕ ਸ਼੍ਰੀ ਅਜੇ ਸੇਠੀ; ਏਆਰਐੱਨ ਗਰੁੱਪ ਦੇ ਸ਼੍ਰੀ ਵਿਵੇਕ ਸੇਠੀਆ ਅਤੇ ਸ਼੍ਰੀ ਮੈਥਯੂ ਜਾਨਸਨ ਤੇ ਸਟਾਰ ਟੀਵੀ ਦੇ ਅੰਤਰਰਾਸ਼ਟਰੀ ਵਪਾਰ ਦੇ ਪ੍ਰਮੁੱਖ ਸ਼੍ਰੀ ਸੁਧੀਰ ਨਾਗਪਾਲ ਹਿੱਸਾ ਲੈਣਗੇ।
ਐਤਵਾਰ 27 ਮਾਰਚ, 2022 ਨੂੰ ਸ਼੍ਰੀ ਠਾਕੁਰ ਦੁਬਈ ਐਕਸਪੋ ਵਿੱਚ ‘‘ਸੈਲੀਬ੍ਰੇਟਿੰਗ ਐਂਡ ਟੇਕਿੰਗ ਇੰਡੀਅਨ ਮੀਡੀਆ ਐਂਡ ਐਂਟਰਟੇਨਮੈਂਟ ਇੰਡਸਟ੍ਰੀ ਗਲੋਬਲ’’ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਇੰਡੀਆ ਪਵੇਲੀਅਨ ਦਾ ਦੌਰਾ ਕਰਨਗੇ। ਇਸ ਦੌਰਾਨ ਕੇਂਦਰੀ ਮੰਤਰੀ ਨਾਲ ਉੱਘੀ ਫਿਲਮ ਹਸਤੀ ਸ਼੍ਰੀ ਰਣਵੀਰ ਸਿੰਘ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਕੇਂਦਰੀ ਮੰਤਰੀ ਇੰਡੀਆ ਪਵੇਲੀਅਨ ਦੇ ਆਪਣੇ ਦੌਰੇ ਦੇ ਕ੍ਰਮ ਵਿੱਚ ਮੀਡੀਆ ਅਤੇ ਮਨੋਰੰਜਨ ਜਗਤ ਦੀਆਂ ਕਈ ਹਸਤੀਆਂ ਨਾਲ ਗੱਲਬਾਤ ਕਰਨਗੇ। ਸ਼੍ਰੀ ਅਨੁਰਾਗ ਸਿੰਘ ਠਾਕੁਰ 28 ਮਾਰਚ ਨੂੰ ਐਕਸਪੋ ਵਿੱਚ ਦੁਬਈ ਫਿਲਮ ਐਂਡ ਟੀਵੀ ਕਮਿਸ਼ਨ, ਦੁਬਈ ਵਿਕਾਸ ਅਥਾਰਿਟੀ ਦੇ ਕਾਰਜਕਾਰੀ ਬੋਰਡ ਮੈਂਬਰ ਸ਼੍ਰੀ ਜਮਾਲ ਅਲ ਸ਼ਰੀਫ ਨਾਲ ਮੁਲਾਕਾਤ ਕਰਨਗੇ।
ਮੀਡੀਆ ਅਤੇ ਮਨੋਰੰਜਨ ਦੇ ਖੇਤਰ ਵਿੱਚ ਭਾਰਤ ਦੇ ਹਿਤਾਂ ਨੂੰ ਪ੍ਰੋਤਸਾਹਨ ਦੇਣ ਦੇ ਉਦੇਸ਼ ਨਾਲ ਕੇਂਦਰੀ ਮੰਤਰੀ ਦੇ ਕਈ ਲੋਕਾਂ ਨਾਲ ਮਿਲਣ ਦੀ ਸੰਭਾਵਨਾ ਹੈ। ਪ੍ਰਸਤਾਵਿਤ ਬੈਠਕਾਂ ਵਿੱਚ ਮਹਾਮਹਿਮ ਸ਼ੇਖ ਸੁਰੂਰ ਬਿਨ ਮੁਹੰਮਦ ਬਿਨ ਖਲੀਫਾ ਅਲ ਨਾਹਯਾਨ, ਮਾਣਯੋਗ ਸੱਭਿਆਚਾਰ ਅਤੇ ਯੁਵਾ ਮੰਤਰੀ ਮਹਾਮਹਿਮ ਨੂਰਾ ਬਿੰਤ ਮੁਹੰਮਦ ਅਲ ਕਾਬੀ, ਅੰਤਰਰਾਸ਼ਟਰੀ ਸਹਿਯੋਗ ਰਾਜ ਮੰਤਰੀ ਮਹਾਮਹਿਮ ਰੀਮ ਇਬਰਾਹਿਮ ਅਲ ਹਾਸ਼ਿਮੀ, ਅੰਤਰਰਾਸ਼ਟਰੀ ਮਾਨਵੀ ਸ਼ਹਿਰ (ਆਈਐੱਚਸੀ) ਬੋਰਡ ਦੇ ਮੈਂਬਰ ਅਤੇ ਦੁਬਈ ਦੇ ਟੂਰਿਜ਼ਮ ਅਤੇ ਵਣਜ ਮਾਰਕਿਟਿੰਗ ਵਿਭਾਗ (ਦੁਬਈ ਟੂਰਿਜ਼ਮ) ਦੇ ਡਾਇਰੈਕਟਰ ਜਨਰਲ ਮਹਾਮਹਿਮ ਹਲਾਲ ਸਈਦ ਅਲਮਾਰਰੀ ਨਾਹਯਾਨ, ਸ਼ਾਰਜਾਹ ਮੀਡੀਆ ਸਿਟੀ (ਸ਼ਮਸ) ਦੇ ਚੇਅਰਮੈਨ ਮਹਾਮਹਿਮ ਡਾ. ਖਾਲਿਦ ਉਮਰ ਅਲ ਮਿਦਫਾ, ਸੰਸਕ੍ਰਿਤ ਅਤੇ ਟੂਰਿਜ਼ਮ ਵਿਭਾਗ ਦੇ ਚੇਅਰਮੈਨ ਅਤੇ ਟੂਫੌਰ54 ਦੇ ਚੇਅਰਮੈਨ ਮਹਾਮਹਿਮ ਮੁਹੰਮਦ ਖਲੀਫਾ ਅਲ ਮੁਬਾਰਕ, ਸ਼ਾਰਜਾਹ ਮੀਡੀਆ ਸਿਟੀ (ਸ਼ਮਸ) ਦੇ ਮੈਨੇਜਿੰਗ ਡਾਇਰੈਕਟਰ ਮਹਾਮਹਿਮ ਸ਼ਿਹਾਬ ਅਲਹਮਾਦੀ, ਟੇਕੌਮ ਸਮੂਹ ਦੇ ਗਰੁੱਪ ਸੀਈਓ ਸ਼੍ਰੀ ਮਾਲੇਕ ਅਲ ਮਾਲੇਕ, ਦੁਬਈ ਮੀਡੀਆ ਸਿਟੀ, ਦੁਬਈ ਸਟੂਡੀਓ ਸਿਟੀ ਅਤੇ ਦੁਬਈ ਪ੍ਰੋਡਕਸ਼ਨ ਸਿਟੀ, ਟੇਕੋਮ ਗਰੁੱਪ ਦੁਬਈ ਦੇ ਪ੍ਰਬੰਧ ਨਿਰਦੇਸ਼ਕ ਸ਼੍ਰੀ ਮਾਜਿਦ ਅਲ ਸੁਵੇਦੀ, ਗਲਾਦਾਰੀ ਬ੍ਰਦਰਜ਼ ਸਮੂਹ ਦੇ ਸਹਿ ਚੇਅਰਮੈਨ ਸ਼੍ਰੀ ਸੁਹੈਲ ਗਲਾਦਾਰੀ, ਗਲਫ ਨਿਊ ਦੇ ਚੇਅਰਮੈਨ ਸ਼੍ਰੀ ਅਬਦੁੱਲਾ ਬਿਨ ਖਲੀਫਾ ਅਲ-ਅੱਤਿਯਾਹ, ਮਿਡਿਲ ਈਸਟ ਬਰਾਡਕਾਸਟਿੰਗ ਸੈਂਟਰ (ਐੱਮਬੀਸੀ) ਦੇ ਸੰਸਥਾਪਕ ਅਤੇ ਚੇਅਰਮੈਨ ਵਲੀਦ ਬਿਨ ਇਬਰਾਹਿਮ ਅਲ-ਇਬਰਾਹਿਮ ਦੇ ਨਾਮ ਸ਼ਾਮਲ ਹਨ।
***********
ਡੀਐੱਸ/ਏਕੇ
(Release ID: 1809885)
ਵਿਜ਼ੀਟਰ ਕਾਊਂਟਰ : 149