ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

ਨਹਿਰੂ ਯੁਵਾ ਕੇਂਦਰ ਸੰਗਠਨ ‘ਸੁਤੰਤਰਤਾ ਸੈਨਾਨੀਆਂ ਨੂੰ ਸ਼ਰਧਾਂਜਲੀ’ ਵਿਸ਼ੇ ‘ਤੇ 623 ਜ਼ਿਲ੍ਹਿਆਂ ਵਿੱਚ ਸ਼ਹੀਦ ਦਿਵਸ ਦਾ ਆਯੋਜਨ ਕਰੇਗਾ


ਐੱਨਵਾਈਕੇਐੱਸ ਨਾਲ ਜੁੜੇ ਯੁਵਾ ਵਲੰਟੀਅਰ 8 ਰਾਜਾਂ ਅਤੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 14 ਸਥਾਨਾਂ ‘ਤੇ ਆਯੋਜਿਤ ਕੀਤੇ ਜਾ ਰਹੇ ਵਿਸ਼ੇਸ਼ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਗੇ

Posted On: 22 MAR 2022 12:26PM by PIB Chandigarh

ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਇੱਕ ਹਿੱਸੇ ਦੇ ਰੂਪ ਵਿੱਚ ਨਹਿਰੂ ਯੁਵਾ ਕੇਂਦਰ ਸੰਗਠਨ (ਐੱਨਵਾਈਕੇਐੱਸ) 23 ਮਾਰਚ 2022 ਨੂੰ ਦੇਸ਼ ਭਰ ਦੇ ਸਾਰੇ 623 ਜ਼ਿਲ੍ਹਿਆਂ ਐੱਨਵਾਈਕੇਐੱਸ ਵਿੱਚ ਵੱਡੀ ਸੰਖਿਆ ਵਿੱਚ ਯੁਵਾ ਵਲੰਟੀਅਰ ਅਤੇ ਐੱਨਵਾਈਕੇਐੱਸ ਨਾਲ ਜੁੜੇ ਯੁਵਾ ਕਲੱਬਾਂ ਦੇ ਮੈਂਬਰਾਂ ਨੂੰ ਸ਼ਾਮਲ ਕਰਕੇ ਸ਼ਹੀਦ ਦਿਵਸ ਦਾ ਆਯੋਜਨ ਕਰੇਗਾ।

 

ਜ਼ਿਕਰਯੋਗ ਹੈ ਕਿ 23 ਮਾਰਚ 1931 ਨੂੰ ਸੁਤੰਤਰਤਾ ਸੈਨਾਨੀ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਦੇ ਦਿੱਤੀ ਗਈ ਸੀ। ਸਾਡੇ ਦੇਸ਼ ਦੇ ਬਹਾਦੁਰ ਯੁਵਾ ਸੁਤੰਤਰਤਾ ਸੈਨਾਨੀਆਂ ਅਤੇ ਮਹਾਨ ਸਪੂਤਾਂ ਦੁਆਰਾ ਕੀਤੇ ਗਏ ਬਲਿਦਾਨਾਂ ਦੀ ਯਾਦ ਵਿੱਚ ਭਾਰਤ ਹਰ ਸਾਲ 23 ਮਾਰਚ ਨੂੰ ਸ਼ਹੀਦ ਦਿਵਸ ਮਨਾਉਦਾ ਹੈ।

ਇਸ ਅਵਸਰ ‘ਤੇ ਇਸ ਸਾਲ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਹਿੱਸੇ ਦੇ ਰੂਪ ਵਿੱਚ ਸ਼ਹੀਦ ਦਿਵਸ ਦਾ ਆਯੋਜਨ ਐੱਨਵਾਈਕੇਐੱਸ ਦੁਆਰਾ ਸੁਤੰਤਰਤਾ ਸੈਨਾਨੀਆਂ ਨੂੰ ਸ਼ਰਧਾਂਜਲੀ ਵਿਸ਼ੇ ‘ਤੇ ਕੇਦ੍ਰਿਤ ਕਰਦੇ ਹੋਏ ਕੀਤਾ ਜਾ ਰਿਹਾ ਹੈ। ਵਿਸ਼ੇ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼ਹੀਦ ਦਿਵਸ 2022 ਦੇ ਦੌਰਾਨ, ਨਹਿਰੂ ਯੁਵਾ ਕੇਂਦਰ ਸੰਗਠਨ ਦੇਸ਼ ਭਰ ਦੇ ਸਾਰੇ 623 ਜ਼ਿਲ੍ਹੇ ਐੱਨਵਾਈਕੇਐੱਸ ਵਿੱਚ ਸੁਤੰਤਰਤਾ ਸੈਨਾਨੀਆਂ ਦੁਆਰਾ ਕੀਤੇ ਗਏ ਯੋਗਦਾਨ ਦਾ ਉਤਸਵ ਮਨਾਵੇਗਾ।

ਇਨ੍ਹਾਂ ਪ੍ਰੋਗਰਾਮਾਂ ਦਾ ਉਦੇਸ਼ ਇਨ੍ਹਾਂ ਸੁਤੰਤਰਤਾ ਸੈਨਾਨੀਆਂ ਦੇ ਜੀਵਨ, ਕਾਰਜ ਤੇ ਦਰਸ਼ਨ ਦੇ ਪ੍ਰਤੀ ਸਮਰਪਣ ਜਤਾਉਂਦੇ ਹੋਏ ਯੁਵਾ ਪੀੜੀ ਦਰਮਿਆਨ ਸ਼ੁਕਰਗੁਜ਼ਾਰ, ਮਾਣ, ਸਨਮਾਨ ਤੇ ਕਰੱਤਵ ਦੀ ਭਾਵਨਾ ਦਾ ਸਿਰਜਨਾ ਕਰਨਾ ਹੈ। ਉਨ੍ਹਾਂ ਦੀਆਂ ਗਾਥਾਵਾਂ ਨੌਜਵਾਨਾਂ ਵਿੱਚ ਨਾ ਸਿਰਫ ਦੇਸ਼ ਭਗਤੀ ਅਤੇ ਰਾਸ਼ਟਰਵਾਦ ਦੀ ਭਾਵਨਾ ਨੂੰ ਜਗਾਉਣਾ ਬਲਕਿ ਉਨ੍ਹਾਂ ਨੂੰ ਰਾਸ਼ਟਰ ਨਿਰਮਾਣ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਨਗੀਆਂ।

ਭਾਰਤ ਦੇ ਸੁਤੰਤਰਤਾ ਸੰਗ੍ਰਾਮ ਦੇ ਕ੍ਰਾਂਤੀਕਾਰੀ ਸ਼ਹੀਦਾਂ ਦੀ ਯਾਦਗਾਰ ਦਾ ਸਨਮਾਨ ਕਰਦੇ ਹੋਏ ਜ਼ਿਲ੍ਹੇ ਐੱਨਵਾਈਕੇਐੱਸ ਦੁਆਰਾ ਪ੍ਰਮੁੱਖ ਗਤੀਵਿਧੀਆਂ ਦੇ ਰੂਪ ਵਿੱਚ ਤਸਵੀਰਾਂ ਦੀ ਮਾਲਾ, ਦੀਪ ਜਗਾਉਣਾ, ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਜੀਵਨ ‘ਤੇ ਸੈਮੀਨਾਰ/ਲੈਕਚਰ , ਸਹੁੰ ਗ੍ਰਹਿਣ ਖੇਲਕੁੱਦ, ਨਾਟਕ, ਸਪੌਟ ਕੁਵਿਜ਼, ਉਪਹਾਰਾਂ ਦੀ ਵੰਡ, ਪਲੋਗ ਰਨ ਅਤੇ ਗਿਆਨ ਮੁਕਾਬਲੇ ਆਦਿ ਸ਼ਾਮਲ ਹਨ।

ਇਨ੍ਹਾਂ ਗਤੀਵਿਧੀਆਂ ਦੇ ਇਲਾਵਾ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੇ ਨਾਲ-ਨਾਲ ਨੌਜਵਾਨਾਂ, ਵਿਦਿਅਕ ਸੰਸਥਾਵਾਂ, ਹੋਰ ਯੁਵਾ ਸੰਗਠਨਾਂ ਜਿਵੇਂ ਐੱਨਐੱਸਐੱਸ, ਐੱਨਸੀਸੀ ਅਤੇ ਭਾਰਤ ਸਕਾਉਟ੍ਸ ਐਂਡ ਗਾਈਡ ਵਿੱਚ ਰਾਸ਼ਟਰੀਯਤਾ ਅਤੇ ਦੇਸ਼ਭਗਤੀ ਦੀ ਭਾਵਨਾ ਜਗਾਈ ਜਾਵੇਗੀ। ਐੱਨਵਾਈਕੇਐੱਸ ਵੱਖ-ਵੱਖ ਪ੍ਰੋਗਰਾਮਾਂ ਵਿੱਚ ਸੁਤੰਤਰਤਾ ਸੈਨਾਨੀਆਂ, ਵਿਦਿਅਕ, ਕਲਾਕਾਰਾਂ, ਪ੍ਰਤਿਸ਼ਠਿਤ, ਵਿਅਕਤੀਆਂ ਅਤੇ ਰਾਜ/ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਸ਼ਾਮਲ ਕਰ ਰਿਹਾ ਹੈ। ਐੱਨਵਾਈਕੇਐੱਸ ਨਾਲ ਜੁੜੇ ਨੌਜਵਾਨ ਵਲੰਟੀਅਰ, ਸੱਭਿਆਚਾਰ ਮੰਤਰਾਲੇ ਦੁਆਰਾ 8 ਰਾਜਾਂ ਅਤੇ 02 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 14 ਸਥਾਨਾਂ ‘ਤੇ ਆਯੋਜਿਤ ਕੀਤੇ ਜਾ ਰਹੇ ਭਾਰਤ ਦਾ ਸੁਤੰਤਰਤਾ ਸੰਗ੍ਰਾਮ ਦੇ ਇਤਿਹਾਸ ਨਾਲ ਜੁੜੇ ਵਿਸ਼ੇਸ਼ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਗੇ।

 *******

ਐੱਨਬੀ/ਓਏ


(Release ID: 1808499) Visitor Counter : 255