ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਦਾ ਦਫ਼ਤਰ

ਪ੍ਰੋ. ਕੇ ਵਿਜੈ ਰਾਘਵਨ, ਭਾਰਤ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ, ਅਤੇ ਪ੍ਰੋ. ਵੀ ਕਾਮਾਕੋਟੀ, ਡਾਇਰੈਕਟਰ ਆਈਆਈਟੀ ਮਦਰਾਸ, ਨੇ ਐਕੁਆਮੈਪ (AquaMAP) ਜਲ ਪ੍ਰਬੰਧਨ ਅਤੇ ਨੀਤੀ ਕੇਂਦਰ ਦਾ ਉਦਘਾਟਨ ਕੀਤਾ

Posted On: 21 MAR 2022 11:41AM by PIB Chandigarh

 ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਨੇ 19 ਮਾਰਚ2022 ਨੂੰ ਆਈਆਈਟੀ ਮਦਰਾਸ ਵਿਖੇ ਨਵੇਂ ਜਲ ਪ੍ਰਬੰਧਨ ਅਤੇ ਨੀਤੀ ਕੇਂਦਰਐਕੁਆਮੈਪ (AquaMAP) ਦਾ ਉਦਘਾਟਨ ਕੀਤਾ ਅਤੇ ਇਸ ਦੀ ਵੈੱਬਸਾਈਟ – https://aquamap.iitm.ac.in/ ਲਾਂਚ ਕੀਤੀ। ਇਸ ਲਾਂਚ ਵਿੱਚ ਉਨ੍ਹਾਂ ਦੇ ਨਾਲ ਪ੍ਰੋ. ਵੀ ਕਾਮਾਕੋਟੀਡਾਇਰੈਕਟਰਆਈਆਈਟੀ ਮਦਰਾਸਪ੍ਰੋ. ਲਿਗੀ ਫਿਲਿਪਐਕੁਆਮੈਪ ਦੇ ਫੈਕਲਟੀ ਕੋਆਰਡੀਨੇਟਰਅਤੇ ਡਾ. ਪੀ ਬਾਲਾਸੁਬਰਾਮਣੀਯਨਸੀਈਓਥੀਮ ਵਰਕ ਵਿਸ਼ਲੇਸ਼ਣ ਅਤੇ ਕ੍ਰਿਸ਼ਨਣ ਨਰਾਇਣਨਪ੍ਰਧਾਨਇਤਿਹਾਸਾ ਰਿਸਰਚ ਐਂਡਡਿਜੀਟਲਆਈਆਈਟੀ ਮਦਰਾਸ ਦੇ ਸਾਬਕਾ ਵਿਦਿਆਰਥੀਆਂ ਦੀ ਐਸੋਸੀਏਸ਼ਨ (IIT Madras Alumni Association) ਦੇ ਮੈਂਬਰ ਸ਼ਾਮਲ ਸਨ।

 

 ਐਕੁਆਮੈਪ ਦੀ ਸਥਾਪਨਾ ਬਾਰੇ ਇੱਕ ਸੰਦਰਭ ਪ੍ਰਦਾਨ ਕਰਦੇ ਹੋਏਪ੍ਰੋ. ਵਿਜੈ ਰਾਘਵਨ ਨੇ ਕਿਹਾ, “ਸਾਡੀ ਦੁਨੀਆ ਜਲਵਾਯੂ ਤਬਦੀਲੀ ਅਤੇ ਜੈਵ ਵਿਭਿੰਨਤਾ 'ਤੇ ਦਬਾਅ ਦੇ ਨਤੀਜਿਆਂ ਦਾ ਸਾਹਮਣਾ ਕਰ ਰਹੀ ਹੈ। ਇਸ ਕਰਕੇਸਾਡੀ ਹਵਾਪਾਣੀ ਅਤੇ ਜ਼ਮੀਨ ਦਾ ਨਵੀਨੀਕਰਨ ਕਰਨਾ ਅਤੇ ਟਿਕਾਊ ਵਿਕਾਸ ਲਈ ਦਬਾਓ ਪਾਉਣਾ ਮਹੱਤਵਪੂਰਨ ਹੈ। ਪ੍ਰੋ. ਕਾਮਾਕੋਟੀ ਨੇ ਅੱਗੇ ਕਿਹਾ, "ਖੇਤੀਬਾੜੀ ਸੈਕਟਰ ਵਿੱਚ ਪਾਣੀ ਦੀ ਖ਼ਪਤ ਸਾਰੀਆਂ ਲੋੜਾਂ ਵਿੱਚੋਂ ਸਭ ਤੋਂ ਵੱਧ ਹੈਅਤੇ ਇਸ ਲਈ ਖੇਤੀ ਲਈ ਲੁੜੀਂਦੇ ਪਾਣੀ ਦੀ ਵਰਤੋਂ ਦੀ ਦਕਸ਼ਤਾ ਵਿੱਚ ਸੁਧਾਰ ਕਰਨ 'ਤੇ ਧਿਆਨ ਕੇਂਦਰਿਤ ਕਰਨਾ ਐਕੁਆਮੈਪ ਦੇ ਮੁੱਖ ਫੋਕਸਾਂ ਵਿੱਚੋਂ ਇੱਕ ਹੈ।"

 

 ਐਕੁਆਮੈਪ ਦਾ ਉਦੇਸ਼ ਸਮਾਰਟ ਅਤੇ ਅਨੁਕੂਲ ਜਲ ਪ੍ਰਬੰਧਨ ਪ੍ਰੈਕਟਿਸ ਨੂੰ ਡਿਜ਼ਾਈਨ ਅਤੇ ਵਿਕਸਿਤ ਕਰਕੇ ਅਤੇ ਉਨ੍ਹਾਂ ਨੂੰ ਫੀਲਡ ਵਿੱਚਵਿਭਿੰਨ ਸਥਾਨਾਂ 'ਤੇਪ੍ਰਬੰਧਨ ਅਤੇ ਨਵੀਨਤਾਕਾਰੀ ਟੈਕਨੋਲੋਜੀਆਂ ਵਿੱਚ ਸਰਬਸ਼੍ਰੇਸ਼ਠ ਪ੍ਰੈਕਟਿਸਾਂ ਦਾ ਲਾਭ ਉਠਾਉਂਦੇ ਹੋਏ ਇੱਕ ਸਕੇਲੇਬਲ ਮੌਡਲ ਦੇ ਰੂਪ ਵਿੱਚ ਲਾਗੂ ਕਰਨਾ ਹੈ। ਐਕੁਆਮੈਪ ਇੱਕ ਰਾਸ਼ਟਰੀ ਜਲ ਕੇਂਦਰ ਹੈ ਅਤੇ ਆਈਆਈਟੀ ਮਦਰਾਸ 'ਪਾਣੀ ਦੀ ਸੁਰੱਖਿਆ ਅਤੇ ਖੇਤੀਬਾੜੀ ਸਥਿਰਤਾ ਲਈ ਡਾਟਾ ਵਿਗਿਆਨਦੇ ਵਿਆਪਕ ਥੀਮ ਦੇ ਆਸ-ਪਾਸ ਆਈਆਈਟੀ ਧਾਰਵਾੜ ਦੇ ਨਾਲ ਸਹਿਯੋਗ ਕਰ ਰਿਹਾ ਹੈ।

 

 ਐਕੁਆਮੈਪ (AquaMAP) ਦੀਆਂ ਪ੍ਰਮੁੱਖ ਗਤੀਵਿਧੀਆਂ ਵਿੱਚ ਸ਼ਾਮਲ ਹਨ:

 

1.       ਫੀਲਡ (ਪਿੰਡਾਂ ਅਤੇ ਕਸਬਿਆਂ ਵਿੱਚ) ਪਾਣੀ ਦੀਆਂ ਟੈਕਨੋਲੋਜੀਆਂ ਅਤੇ ਪ੍ਰਬੰਧਨ ਪ੍ਰੈਕਟਿਸਾਂ ਨੂੰ ਲਾਗੂ ਕਰਨਾ

2.       ਧਿਆਨ ਕੇਂਦਰਿਤ ਕਰਨ ਲਈ ਪਾਣੀ/ਗੰਦੇ ਪਾਣੀ ਦੇ ਪ੍ਰਬੰਧਨ ਵਿੱਚ ਵੱਡੀਆਂ ਚੁਣੌਤੀਆਂ ਦੀ ਪਹਿਚਾਣ ਕਰਨਾ

3.       ਇੱਕ ਅਤਿ-ਆਧੁਨਿਕ ਹਾਈਡਰੋ-ਇਨਫੋਰਮੈਟਿਕਸ ਲੈਬਾਰਟਰੀ ਦੀ ਸਥਾਪਨਾ ਕਰਨਾ

 

 ਪ੍ਰੋ. ਲੀਗੀ ਫਿਲਿਪ ਨੇਕੇਂਦਰ ਦੁਆਰਾ ਸਮਰਥਨ ਕੀਤੇ ਜਾ ਰਹੇ ਪਹਿਲੇ ਤਿੰਨ ਪ੍ਰੋਜੈਕਟਾਂ ਦੀ ਘੋਸ਼ਣਾ ਕਰਦੇ ਹੋਏਕਿਹਾ, “ਸਾਡੇ ਪਾਸ ਕੈਮਿਸਟਰੀਸਿਵਲਕੈਮੀਕਲਹਿਊਮੈਨਟੀਜ਼ ਵਿਭਾਗਾਂ ਦੀ ਇੱਕ ਬਹੁ-ਅਨੁਸ਼ਾਸਨੀ ਫੈਕਲਟੀ ਟੀਮ ਹੈਜੋ ਐਕੁਆਮੈਪ ਵਿੱਚ ਮੇਰਾ ਸਮਰਥਨ ਕਰ ਰਹੀ ਹੈ। ਸਾਡੇ ਗਵਰਨਿੰਗ ਅਤੇ ਐਡਵਾਈਜ਼ਰੀ ਬੋਰਡ ਵਿੱਚ ਸਾਨੂੰ ਸਲਾਹ ਦੇਣ ਵਾਲੇ ਪਾਣੀ ਦੇ ਮਾਹਿਰਾਂ ਦਾ ਇੱਕ ਸ਼ਾਨਦਾਰ ਸਮੂਹ ਵੀ ਹੈ।

 

1.       ਪਾਣੀ ਅਤੇ ਮਿੱਟੀ ਦੀ ਗੁਣਵੱਤਾ ਦਾ ਵਿਸ਼ਲੇਸ਼ਣ: ਵਾਤਾਵਰਣ ਪ੍ਰਬੰਧਨ ਲਈ ਪਿੰਡ ਦਾ ਇੱਕ ਡਿਜੀਟਲ ਜੁੜਵਾਂ ਸਿਰਜਣ ਕਰਨਾ

2.       ਸਵੱਛ ਅਤੇ ਤੰਦਰੁਸਤ ਪਿੰਡ ਲਈ ਕਚਰਾ ਪ੍ਰਬੰਧਨ

3.       ਗ੍ਰਾਮੀਣ ਜਲ ਸਪਲਾਈ ਸਕੀਮਾਂ ਦਾ ਆਟੋਮੈਟਿਕ ਕੰਟਰੋਲ

 

 ਡਾ. ਬਾਲਾਸੁਬਰਾਮਣੀਯਨ ਨੇ ਕਿਹਾ, “ਕ੍ਰਿਸ਼ਣਨ ਅਤੇ ਮੈਂ - ਸਾਨੂੰ ਐਕੁਆਮੈਪ ਜ਼ਰੀਏ ਸਾਡੀ ਮੂਲ ਸੰਸਥਾ ਅਤੇ ਰਾਸ਼ਟਰ ਨੂੰ ਵਾਪਸ ਦੇਣ ਦਾ ਮੌਕਾ ਦੇਣ ਲਈ ਆਈਆਈਟੀ ਮਦਰਾਸ ਦੇ ਧੰਨਵਾਦੀ ਹਾਂ। ਵਿਲੱਖਣ ਐਲੂਮਨੀ - ਸ਼ਮੂਲੀਅਤ ਮੋਡਲ ਦੇ ਜ਼ਰੀਏਇਹ ਕੇਂਦਰ ਪਾਣੀ ਦੇ ਡੋਮੇਨ ਵਿੱਚ ਮੁਹਾਰਤ ਅਤੇ ਦਿਲਚਸਪੀ ਦੇ ਨਾਲ ਸਾਡੇ ਸਾਬਕਾ ਵਿਦਿਆਰਥੀਆਂ ਨਾਲ ਸੰਪਰਕ ਕਰਨ ਦੇ ਸਮਰੱਥ ਹੋਵੇਗਾ।"

 

AquaMAP ਵੈੱਬਸਾਈਟ  https://aquamap.iitm.ac.in/ 'ਤੇ ਦੇਖੀ ਜਾ ਸਕਦੀ ਹੈ।

 

ਗਵਰਨਿੰਗ ਬੋਰਡ ਦੇ ਮੈਂਬਰਾਂਸਲਾਹਕਾਰ ਬੋਰਡ ਦੇ ਮੈਂਬਰਾਂ ਦੀ ਸੂਚੀhttps://dev-aquamap.pantheonsite.io/management/

 

 **********

 

 ਡੀਐੱਸ(Release ID: 1807715) Visitor Counter : 145