ਵਣਜ ਤੇ ਉਦਯੋਗ ਮੰਤਰਾਲਾ
ਕੇਂਦਰ ਜੀਆਈ-ਟੈਗ ਵਾਲੇ ਖੇਤੀਬਾੜੀ ਉਤਪਾਦਾਂ ਦੇ ਨਿਰਯਾਤ ਨੂੰ ਪ੍ਰੋਤਸਾਹਿਤ ਕਰਨ ‘ਤੇ ਧਿਆਨ ਦੇ ਰਿਹਾ ਹੈ
ਭਾਰਤ ਦੇ ਜਾਆਈ-ਟੈਗ ਵਾਲੇ ਉਤਪਾਦਾਂ ਦੇ ਲਈ ਯੂਕੇ, ਦੱਖਣ ਕੋਰਿਆ ਅਤੇ ਬਹਰੀਨ ਵਿੱਚ ਨਵੇਂ ਬਜ਼ਾਰ
ਵਰਚੁਅਲ ਕ੍ਰੇਤਾ-ਵਿਕ੍ਰੇਤਾ ਬੈਠਕਾਂ ਬਜ਼ਾਰ ਤੱਕ ਪਹੁੰਚ ਵਿੱਚ ਸੁਧਾਰ ਲਿਆਉਣ ਦਾ ਮਹੱਤਵਪੂਰਨ ਮੰਚ
Posted On:
17 MAR 2022 11:08AM by PIB Chandigarh
ਜਿਓਗ੍ਰਾਫੀਕਲ ਇੰਡੀਕੇਸ਼ਨਸ (ਜੀਆਈ ਟੈਗ) ਵਾਲੇ ਸਥਾਨਕ ਪੱਧਰ ‘ਤੇ ਮੌਜੂਦ ਖੇਤੀਬਾੜੀ ਉਤਪਾਦਾਂ ਦੇ ਨਿਰਯਾਤ ਨੂੰ ਪ੍ਰੋਤਸਾਹਨ ਦੇਣ ਦੇ ਕ੍ਰਮ ਵਿੱਚ ਕੇਂਦਰ ਨਵੇਂ ਉਤਪਾਦਾਂ ਤੇ ਨਵੇਂ ਨਿਰਯਾਤ ਮੰਜ਼ਿਲਾਂ ਦੀ ਪਹਿਚਾਣ ਕਰਨ ਦੇ ਪ੍ਰਯਤਨ ਵਿੱਚ ਲਗਿਆ ਹੈ।
ਦਾਰਜਲਿੰਗ ਚਾਹ ਅਤੇ ਬਾਸਮਤੀ ਚਾਵਲ, ਭਾਰਤ ਦੇ ਦੋ ਲੋਕਪ੍ਰਿਯ ਜੀਆਈ-ਟੈਗ ਖੇਤੀਬਾੜੀ ਉਤਪਾਦ ਹਨ, ਜਿਨ੍ਹਾਂ ਦੀ ਪਹੁੰਚ ਵਿਸ਼ਵ ਭਰ ਦੇ ਬਜ਼ਾਰਾਂ ਤੱਕ ਹੈ। ਹਾਲਾਕਿ, ਦੇਸ਼ ਦੇ ਵਿਭਿੰਨ ਸਥਾਨਾਂ ਦੇ ਜੀਆਈ-ਟੈਗ ਉਤਪਾਦਾਂ ਦੀ ਭਰਮਾਰ ਹੈ ਅਤੇ ਉਨ੍ਹਾਂ ਦੇ ਗਾਹਕ ਵੀ ਮੌਜੂਦ ਹਨ, ਲੇਕਿਨ ਜ਼ਿਆਦਾ ਤੋਂ ਜ਼ਿਆਦਾ ਵਿਕ੍ਰੇਤਾਵਾਂ ਤੱਕ ਪਹੁੰਚ ਬਣਾਉਣ ਦੇ ਲਈ ਜ਼ਰੂਰੀ ਹੈ ਕਿ ਉਨ੍ਹਾਂ ਉਤਪਾਦਾਂ ਨੂੰ ਬਿਹਤਰ ਤਰੀਕੇ ਨਾਲ ਬਜ਼ਾਰ ਵਿੱਚ ਉਤਾਰਿਆ ਜਾਵੇ।
ਪ੍ਰਧਾਨ ਮੰਤਰੀ ਦੇ ‘ਵੋਕਲ ਫੋਰ ਲੋਕਲ’ ਅਤੇ ‘ਆਤਮਨਿਰਭਰ ਭਾਰਤ’ ਦੇ ਸੱਦੇ ਦੇ ਅਨੁਰੂਪ ਕੇਂਦਰ, ਐਗਰੀਕਲਚਰ ਐਂਡ ਪ੍ਰੋਸੈਸਡ ਫੂਡ ਐਕਸਪੋਰਟ ਡਿਵੈਲਪਮੈਂਟ ਅਥਾਰਿਟੀ (ਏਪੀਈਡੀਏ) ਦੇ ਜ਼ਰੀਏ ਕਾਲਾ ਨਮਕ ਚਾਵਲ, ਨਗਾ ਮਿਰਚ, ਅਸਾਮ ਕਾਜੀ ਨੇਮੁ, ਬੰਗਲੁਰੂ ਲਾਲ ਪਿਆਜ਼, ਨਾਗਪੁਰੀ ਸੰਤਰਾ, ਜੀਆਈ ਕਿਸਮ ਦੇ ਅੰਬ, ਜੀਆਈ-ਟੈਗ ਵਾਲੀ ਸ਼ਾਹੀ ਲੀਚੀ, ਭਲਿਯਾ ਕਨਕ, ਮਦੁਰੈ ਮੱਲੀ, ਬਰਧਮਾਨ ਮਿਹੀਦਾਨਾ ਅਤੇ ਸੀਤਾਭੋਗ, ਧਨਉ ਗੋਲਵਾੜ ਸਪੋਤਾ, ਜਲਗਾਓਂ ਕੇਲਾ, ਵਜ਼ਾਕੁਲੁਮ ਅਨਾਨਾਸ, ਮਾਰਾਯੂਰ ਗੁੜ, ਆਦਿ ਜਿਹੇ ਉਤਪਾਦਾਂ ਨੂੰ ਦੁਨੀਆ ਭਰ ਦੇ ਨਵੇਂ ਬਜ਼ਾਰਾਂ ਵਿੱਚ ਭੇਜ ਰਿਹਾ ਹੈ। ਇਸ ਨੂੰ ਫਿਲਹਾਲ ਟੈਸਟਿੰਗ ਦੇ ਤੌਰ ‘ਤੇ ਭੇਜਿਆ ਜਾ ਰਿਹਾ ਹੈ।
ਵਰ੍ਹੇ 2021 ਵਿੱਚ ਜੀਆਈ-ਟੈਗ ਵਾਲੇ ਪ੍ਰਮੁੱਖ ਉਤਪਾਦਾਂ ਨੂੰ ਜਹਾਜ ਤੋਂ ਭੇਜਿਆ ਗਿਆ, ਜਿਨ੍ਹਾਂ ਵਿੱਚ ਨਾਗਾਲੈਂਡ ਦੀ ਨਗਾ ਮਿਰਚ ਨੂੰ ਯੂਕੇ, ਮਣੀਪੁਰ ਅਤੇ ਅਸਾਮ ਦੇ ਕਾਲੇ ਚਾਵਲ ਨੂੰ ਯੂਕੇ, ਅਸਾਮੀ ਨਿੰਬੁ ਨੂੰ ਯੂਕੇ ਅਤੇ ਇਟਲੀ, ਜੀਆਈ-ਟੈਗ ਵਾਲੇ ਪੱਛਮ ਬੰਗਾਲ ਦੇ ਅੰਬਾਂ ਦੀਆਂ ਤਿੰਨ ਕਿਸਮਾਂ (ਫਜ਼ਲੀ, ਖਿਰਾਸਾਪਤੀ ਅਤੇ ਲਕਸ਼ਮਣਭੋਗ) ਨੂੰ ਯੂਕੇ ਤੇ ਬਿਹਾਰ ਦੇ ਇੱਕ ਜੀਆਈ ਅੰਬ (ਜਰਦਾਲੂ) ਨੂੰ ਬਾਹਰੀਨ ਤੇ ਕਤਰ ਨਿਰਯਾਤ ਕੀਤਾ ਗਿਆ। ਪੱਛਮੀ ਬੰਗਾਲ ਦੇ ਦੱਖਣ 24 ਪਰਗਨਾ ਜ਼ਿਲ੍ਹੇ ਤੋਂ ਜੋਏਨਗਰ ਮੋਯਾ ਨਾਮਕ ਮਿਠਾਈ ਨੂੰ ਨਮੂਨੇ ਦੇ ਤੌਰ ‘ਤੇ ਕੋਲਕਾਤਾ ਏਅਰਪੋਰਟ ਨਾਲ ਬਹਰੀਨ ਰਵਾਨਾ ਕੀਤਾ ਗਿਆ।
ਨਮੂਨਾ ਭੇਜਣ ਦੇ ਬਾਅਦ ਬਹਰੀਨ ਤੋਂ ਜੋਏਨਗਰ ਮੋਯਾ ਦੇ ਹੋਰ ਆਡਰ ਮਿਲਣ ਲਗੇ।
ਬਿਹਾਰ ਤੋਂ ਜੀਆਈ-ਟੈਗ ਵਾਲੇ ਉਤਪਾਦਾਂ ਦੇ ਨਿਰਯਾਤ ਨੂੰ ਹੁਲਾਰਾ ਦੇਣ ਦੇ ਲਈ ਜੀਆਈ-ਟੈਗ ਵਾਲੀ 524 ਕਿਲੋਗ੍ਰਾਮ ਸ਼ਾਹੀ ਲੀਚੀ ਦਾ ਪਹਿਲਾ ਸ਼ਿਪਮੈਂਟ ਮਈ 2021 ਵਿੱਚ ਬਿਹਾਰ ਦੇ ਮੁਜ਼ੱਫਰਨਗਰ ਤੋਂ ਲੰਡਨ ਰਵਾਨਾ ਕੀਤਾ ਗਿਆ। ਇਸੇ ਵਰ੍ਹੇ ਆਂਧਰਾ ਪ੍ਰਦੇਸ਼ ਦੇ ਜੀਆਈ-ਟੈਗ ਵਾਲੇ ਬੰਗਾਨਪੱਲੀ ਅੰਬ ਨੂੰ ਦੱਖਣ ਕੋਰੀਆ ਭੇਜਿਆ ਗਿਆ।
ਸਰਕਾਰ ਨੇ ਵਾਰਾਣਸੀ ਵਿੱਚ ਨਿਰਯਾਤ ਕੇਂਦਰ ਬਣਾਉਣ, ਖਾਸ ਤੌਰ ‘ਤੇ ਜੀਆਈ-ਟੈਗ ਵਾਲੇ ਖੇਤੀਬਾੜੀ ਉਤਪਾਦਾਂ ਦੇ ਲਈ, ਕਿਸਾਨ ਉਤਪਾਦਕ ਸੰਗਠਨਾਂ (ਐੱਫਪੀਓ), ਖੁਰਾਕ ਉਤਪਾਦ ਕੰਪਨੀਆਂ ਅਤੇ ਨਿਰਯਾਤਕਾਂ ਨੂੰ ਅੰਤਰਰਾਸ਼ਟਰੀ ਵਪਾਰਕ ਭਾਈਚਾਰਿਆਂ ਨਾਲ ਜੋੜਣ ‘ਤੇ ਬਹੁਤ ਜ਼ੋਰ ਦਿੱਤਾ ਹੈ।
ਜੀਆਈ-ਟੈਗ ਵਾਲੇ ਉਤਪਾਦਾਂ ਦੇ ਪ੍ਰੋਤਸਾਹਨ ਨੂੰ ਸੁਨਿਸ਼ਚਿਤ ਕਰਨ ਦੇ ਲਈ, ਵਾਰਾਣਸੀ ਦੇ ਲਾਲ ਬਹਾਦੁਰ ਸ਼ਾਸਤ੍ਰੀ ਇੰਟਰਨੈਸ਼ਨਲ ਏਅਰਪੋਰਟ ਦੇ ਰਵਾਨਗੀ ਖੇਤਰ ਵਿੱਚ ਇੱਕ ਮੁੱਖ ਸਥਾਨ ਦੀ ਪਹਿਚਾਣ ਕੀਤੀ ਗਈ ਹੈ। ਜੂਨ 2021 ਵਿੱਚ ਮੌਸਮ ਦੇ ਪਹਿਲੇ ਸ਼ਿਪਮੈਂਟ ਦੇ ਤਹਿਤ ਜੀਆਈ-ਟੈਗ ਵਾਲੇ 1048 ਕਿਲੋਗ੍ਰਾਮ ਮਲੀਹਾਬਾਦੀ ਅੰਬ ਨੂੰ ਲਖਨਊ ਤੋਂ ਯੂਕੇ ਅਤੇ ਸੰਯੁਕਤ ਅਰਬ ਅਮੀਰਾਤ ਨਿਰਯਾਤ ਕੀਤਾ ਗਿਆ।
ਉੱਤਰ ਪੂਰਬੀ ਖੇਤਰ, ਜਿਵੇਂ ਮਣੀਪੁਰ ਦੇ ਕਾਲੇ ਚਾਵਲ, ਮਣੀਪੁਰ ਦੇ ਕਚਾਈ ਨਿੰਬੁ, ਮੀਜੋ ਮਿਰਚ, ਅਰੁਣਾਚਲੀ ਸੰਤਰੇ, ਮੇਘਾਲਯ ਦੀ ਖਾਸੀ ਮੈਨਡਰਿਨ, ਅਸਾਮੀ ਕਾਜੀ ਨੇਮੁ, ਕਰਬੀ ਆਂਗਲੋਂਗ ਅਦਰਕ, ਜੋਹਾ ਚਾਵਲ ਅਤੇ ਤ੍ਰਿਪੁਰਾ ਦੇ ਅਨਾਨਾਸ ਜਿਹੇ ਅਨੋਖੇ ਜੀਆਈ-ਟੈਗ ਵਾਲੇ ਉਤਪਾਦਾਂ ਨੂੰ ਪ੍ਰੋਤਸਾਹਨ ਦੇਣ ਦੇ ਲਈ, ਕੇਂਦਰ ਅਪੇੜਾ ਦੇ ਜ਼ਰੀਏ ਵਿਕ੍ਰੇਤਾ-ਕ੍ਰੇਤਾ ਬੈਠਕਾਂ ਦਾ ਆਯੋਜਨ ਕਰਦਾ ਰਿਹਾ ਹੈ। ਨਾਲ ਹੀ ਉੱਤਰ ਪੂਰਬੀ ਰਾਜਾਂ, ਐੱਫਪੀਓ/ਐੱਫਪੀਸੀ, ਨਿਰਯਾਤਕਾਂ, ਸੰਘਾਂ ਅਤੇ ਭਾਰਤੀ ਰੇਲ, ਏਏਆਈਸੀਐੱਲਏਐੱਸ, ਨਾਫੇਡ, ਡੀਜੀਐੱਫਟੀ, ਆਈਆਈਐੱਫਪੀਟੀ ਜਿਹੇ ਸਰਕਾਰੀ ਵਿਭਾਗਾਂ ਦੇ ਪ੍ਰਤਿਨਿਧੀਆਂ ਦੇ ਸਹਿਯੋਗ ਨਾਲ ਸਮਰੱਥਾ ਨਿਰਮਾਣ ਵਰਕਸ਼ਾਪਾਂ ਦਾ ਵੀ ਆਯੋਜਨ ਕੇਂਦਰ ਕਰਦਾ ਰਿਹਾ ਹੈ।
ਹੋਰ ਖੇਤਰਾਂ ਦੇ ਜੀਆਈ-ਟੈਗ ਵਾਲੇ ਉਤਪਾਦਾਂ ਵਿੱਚ ਸਾਂਗਲੀ ਕਿਸ਼ਮਿਸ਼, ਨਾਗਪੁਰੀ ਸੰਤਰਾ, ਧਨਾਉ ਗੋਲਵਾੜ ਚੀਕੂ, ਮਰਾਠਾਵਾੜ ਕੇਸਰ ਅੰਬ, ਜਲਗਾਂਓ ਦਾ ਕੇਲਾ ਮਹਾਰਾਸ਼ਟਰ ਤੋਂ, ਓਡੀਸ਼ਾ ਦੀ ਕੰਧਾਮਲ ਹਲਦੀ, ਕਰਨਾਟਕ ਦੀ ਬੰਗਲੁਰੂ ਲਾਲ ਪਿਆਜ਼, ਇਲਾਹਾਬਾਦੀ ਸੁਰਖ ਅਮਰੂਦ, ਕਾਲਾ ਨਮਕ ਚਾਵਲ ਉੱਤਰ ਪ੍ਰਦੇਸ਼ ਤੋਂ, ਤਮਿਲਨਾਡੂ ਦੀ ਮਦੁਰੈ ਮੱਲੀ ਦੇ ਮੋਤੀਆ ਫੁੱਲ ਆਦਿ ਸ਼ਾਮਲ ਹਨ।
ਵਰ੍ਹੇ 2020 ਵਿੱਚ ਵਰਚੁਅਲ ਵਿਕ੍ਰੇਤਾ-ਕ੍ਰੇਤਾ ਬੈਠਕਾਂ ਦਾ ਆਯੋਜਨ ਸੰਯੁਕਤ ਅਰਬ ਅਮੀਰਾਤ ਅਤੇ ਅਮਰੀਕਾ ਦੇ ਨਾਲ ਹੋਇਆ। ਇਹ ਦੋਵਾਂ ਅਪੇੜਾ ਵਿੱਚ ਦਰਜ ਉਤਪਾਦਾਂ ਦੇ ਸਭ ਤੋਂ ਵੱਡੇ ਨਿਰਯਾਤ ਬਜ਼ਾਰ ਹਨ। ਇਹ ਬੈਠਕਾਂ ਅਬੂ ਧਾਬੀ ਅਤੇ ਵਾਸ਼ਿੰਗਟਨ ਡੀਸੀ ਸਥਿਤ ਭਾਰਤੀ ਦੂਤਾਵਾਸਾਂ ਦੇ ਸਹਿਯੋਗ ਨਾਲ ਹੋਈਆਂ।
ਜੀਆਈ ਉਤਪਾਦਾਂ ‘ਤੇ ਬੈਠਕ ਨੇ ਭਾਰਤੀ ਨਿਰਯਾਤਕਾਂ ਅਤੇ ਅਮਰੀਕਾ ਅਤੇ ਸੰਯੁਕਤ ਅਰਬ ਅਮੀਰਾਤ ਨੇ ਆਯਾਤਕਾਂ ਦੇ ਵਿੱਚ ਗੱਲਬਾਤ ਦਾ ਮੰਚ ਉਪਲੱਬਧ ਕਰਾਇਆ। ਨਿਰਯਾਤਕਾਂ ਨੂੰ ਜੀਆਈ ਉਤਪਾਦਕਾਂ ਦੀ ਸਮਰੱਥਾ ਬਾਰੇ ਦੱਸਿਆ ਗਿਆ, ਜਿਨ੍ਹਾਂ ਵਿੱਚ ਬਾਸਮਤੀ ਚਾਵਲ, ਅੰਬ, ਅਨਾਰ, ਬੰਗਲੁਰੂ ਲਾਲ ਪਿਆਜ਼, ਸਾਂਗਲੀ ਅੰਗੂਰ/ਕਿਸ਼ਮਿਸ਼, ਕੇਲਾ ਅਤੇ ਉੱਤਰ-ਪੂਰਬੀ ਖੇਤਰ ਦੇ ਉਤਪਾਦ, ਜਿਹੇ ਅਸਾਮ ਦਾ ਜੋਹਾ ਚਾਵਲ, ਕਾਲਾ ਚਾਵਲ, ਨਗਾ ਮਿਰਚ, ਆਦਿ ਸ਼ਾਮਲ ਸਨ। ਇਨ੍ਹਾਂ ਦੇ ਪ੍ਰੋਸੈਸਡ ਉਤਪਾਦਾਂ ਦੀ ਵੀ ਜਾਣਕਾਰੀ ਦਿੱਤੀ ਗਈ। ਅਪ੍ਰੈਲ 2020 ਤੋਂ ਮਾਰਚ 2021 ਦੌਰਾਨ ਸੰਯੁਕਤ ਅਰਬ ਅਮੀਰਾਤ, ਇੰਡੋਨੇਸ਼ੀਆ, ਕੁਵੈਤ, ਈਰਾਨ, ਥਾਈਲੈਂਡ, ਭੂਟਾਨ, ਬੇਲਜ਼ੀਅਮ, ਸਵਿਜ਼ਰਲੈਂਡ, ਜਰਮਨੀ, ਸਉਦੀ ਅਰਬ, ਉਜ਼ਬੇਕਿਸਤਾਨ ਆਦਿ ਜਿਹੇ ਵੱਡੇ ਆਯਾਤਕ ਦੇਸ਼ਾਂ ਦੇ ਨਾਲ ਬੈਠਕਾਂ ਕੀਤੀਆਂ ਗਈਆਂ, ਜਿਨ੍ਹਾਂ ਦੇ ਦੌਰਾਨ ਅਪੇੜਾ ਵਿੱਚ ਦਰਜ ਉਤਪਾਦਾਂ ਨੂੰ ਪ੍ਰੋਤਸਾਹਨ ਦਿੱਤਾ ਗਿਆ। ਜੀਆਈ-ਟੈਗ ਵਾਲੇ ਉਤਪਾਦਾਂ ਦੇ ਨਿਰਯਾਤ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ।
ਅਪੇੜਾ ਨੇ ਬਹਰੀਨ ਦੇ ਅਲ-ਜਜ਼ੀਰਾ ਗਰੁੱਪ ਅਤੇ ਦੋਹਾ, ਕਤਰ ਦੇ ਫੈਮਿਲੀ ਫੂਟ ਸੈਂਟਰ ਜਿਹੇ ਵਿਦੇਸ਼ੀ ਖੁਦਰਾ ਸਟੋਰਾਂ ਦੇ ਸਹਿਯੋਗ ਨਾਲ ਜੀਆਈ-ਟੈਗ ਉਤਪਾਦਾਂ ਨੂੰ ਪ੍ਰੋਤਸਾਹਨ ਦੇਣ ਦੀ ਵਿਵਸਥਾ ਕੀਤੀ। ਇਨ੍ਹਾਂ ਉਤਪਾਦਾਂ ਨੂੰ ਉਪਰੋਕਤ ਕੰਪਨੀਆਂ ਦੇ ਖੁਦਰਾ ਸਟੋਰਾਂ ਵਿੱਚ ਰੱਖਿਆ ਗਿਆ। ਕਰਨਾਟਕ ਦੇ ਜੀਆਈ-ਟੈਗ ਨਨਜਾਨਗੁੜ ਕੇਲੇ ਨੂੰ ਨਮੂਨੇ ਦੇ ਤੌਰ ‘ਤੇ ਸੰਯੁਕਤ ਅਰਬ ਅਮੀਰਾਤ ਦੇ ਲੂ-ਲੂ ਗਰੁੱਪ ਨੂੰ ਭੇਜਿਆ ਗਿਆ। ਇਸ ਕਦਮ ਤੋਂ ਨਿਰਯਾਤ ਨੂੰ ਹੁਲਾਰਾ ਮਿਲਿਆ।
ਹੁਣ ਤੱਕ 417 ਜੀਆਈ ਉਤਪਾਦ ਰਜਿਸਟਰਡ ਹਨ, ਜਿਨ੍ਹਾਂ ਵਿੱਚੋਂ ਲਗਭਗ 150 ਜੀਆਈ-ਟੈਗ ਵਾਲੇ ਉਤਪਾਦ ਖੇਤੀਬਾੜੀ ਅਤੇ ਖੁਰਾਕ ਉਤਪਾਦ ਹਨ। ਇਨ੍ਹਾਂ ਵਿੱਚੋਂ 100 ਤੋਂ ਵੱਧ ਰਜਿਸਟਰਡ ਜੀਆਈ ਉਤਪਾਦ ਜਿਹੇ ਅਨਾਜ, ਤਾਜੇ ਫਲ ਅਤੇ ਸਬਜ਼ੀਆਂ, ਪ੍ਰੋਸੈੱਸਡ ਉਤਪਾਦ ਆਦਿ ਅਪੇੜਾ ਦੀ ਅਨੁਸੂਚੀ ਵਿੱਚ ਦਰਜ ਹਨ।
*****
ਏਐੱਮ/ਪੀਕੇ/ਐੱਮਐੱਸ
(Release ID: 1807048)
Visitor Counter : 185