ਰਾਸ਼ਟਰਪਤੀ ਸਕੱਤਰੇਤ
ਪੰਜ ਰਾਸ਼ਟਰਾਂ ਦੇ ਰਾਜਦੂਤਾਂ ਨੇ ਭਾਰਤ ਦੇ ਰਾਸ਼ਟਰਪਤੀ ਨੂੰ ਆਪਣੇ ਪਰੀਚੈ ਪੱਤਰ ਸੌਂਪੇ
Posted On:
16 MAR 2022 2:31PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਅੱਜ (16 ਮਾਰਚ, 2022) ਰਾਸ਼ਟਰਪਤੀ ਭਵਨ ਵਿਖੇ ਪੀਪਲਸ ਡੈਮੋਕ੍ਰੇਟਿਕ ਰੀਪਬਲਿਕ ਆਵ੍ ਅਲਜੀਰੀਆ, ਰਿਪਬਲਿਕ ਆਵ੍ ਮਲਾਵੀ, ਕੈਨੇਡਾ, ਇੰਡੋਨੇਸ਼ੀਆ ਗਣਰਾਜ ਅਤੇ ਰੂਸੀ ਸੰਘ ਦੇ ਰਾਜਦੂਤਾਂ/ਹਾਈ ਕਮਿਸ਼ਨਰਾਂ ਤੋਂ ਪਰੀਚੈ ਪੱਤਰ ਸਵੀਕਾਰ ਕੀਤੇ। ਜਿਨ੍ਹਾਂ ਨੇ ਆਪਣੇ ਪਰੀਚੈ ਪੱਤਰ ਪੇਸ਼ ਕੀਤੇ ਉਹ ਸਨ:
1. ਮਹਾਮਹਿਮ ਸ਼੍ਰੀ ਅਬਦੇਰਰਹਮਾਨ ਬੇਨਗੁਏਰਾ, ਪੀਪਲਸ ਡੈਮੋਕ੍ਰੇਟਿਕ ਰੀਪਬਲਿਕ ਆਵ੍ ਅਲਜੀਰੀਆ ਦੇ ਰਾਜਦੂਤ
2. ਮਹਾਮਹਿਮ ਸ਼੍ਰੀ ਲਿਓਨਾਰਡ ਸੇਂਜ਼ਾ ਮੇਂਗੇਜ਼ੀ, ਮਾਲਾਵੀ ਗਣਰਾਜ ਦੇ ਹਾਈ ਕਮਿਸ਼ਨਰ
3. ਮਹਾਮਹਿਮ ਸ਼੍ਰੀ ਕੈਮਰੂਨ ਡੀਨ ਮੈੱਕੇ, ਕੈਨੇਡਾ ਦੇ ਹਾਈ ਕਮਿਸ਼ਨਰ
4. ਮਹਾਮਹਿਮ ਸੁਸ਼੍ਰੀ ਇਨਾ ਹੈਗਨਿੰਗਤਯਾ ਕ੍ਰਿਸ਼ਨਮੂਰਤੀ, ਇੰਡੋਨੇਸ਼ੀਆ ਗਣਰਾਜ ਦੀ ਰਾਜਦੂਤ
5. ਮਹਾਮਹਿਮ ਸ਼੍ਰੀ ਡੇਨਿਸ ਐਵਗੇਨੀਵਿਚ ਅਲੀਪੋਵ, ਰੂਸੀ ਸੰਘ ਦੇ ਰਾਜਦੂਤ
ਪਹਿਚਾਣ ਪੱਤਰ ਪੇਸ਼ ਕਰਨ ਤੋਂ ਬਾਅਦ, ਰਾਸ਼ਟਰਪਤੀ ਨੇ ਪੰਜ ਰਾਜਦੂਤਾਂ ਨਾਲ ਵੱਖੋ-ਵੱਖਰੇ ਤੌਰ ‘ਤੇ ਗੱਲਬਾਤ ਕੀਤੀ। ਰਾਸ਼ਟਰਪਤੀ ਨੇ ਉਨ੍ਹਾਂ ਦੀਆਂ ਨਿਯੁਕਤੀਆਂ 'ਤੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਅਤੇ ਭਾਰਤ ਦੇ ਉਨ੍ਹਾਂ ਦੇਸ਼ਾਂ ਨਾਲ ਸਾਂਝੇ ਕੀਤੇ ਨਿੱਘੇ ਅਤੇ ਦੋਸਤਾਨਾ ਸਬੰਧਾਂ ਅਤੇ ਉਨ੍ਹਾਂ ਵਿੱਚੋਂ ਹਰੇਕ ਨਾਲ ਭਾਰਤ ਦੇ ਬਹੁਪੱਖੀ ਸਬੰਧਾਂ 'ਤੇ ਜ਼ੋਰ ਦਿੱਤਾ। ਰਾਸ਼ਟਰਪਤੀ ਨੇ ਉਨ੍ਹਾਂ ਨੂੰ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਸਫ਼ਲਤਾ ਅਤੇ ਮਿੱਤਰ ਲੋਕਾਂ ਦੀ ਭਲਾਈ ਅਤੇ ਪ੍ਰਗਤੀ ਅਤੇ ਸਮ੍ਰਿਧੀ ਲਈ ਵੀ ਸ਼ੁਭਕਾਮਨਾਵਾਂ ਦਿੱਤੀਆਂ।
ਰਾਸ਼ਟਰਪਤੀ ਨੇ ਰਾਜਦੂਤਾਂ ਅਤੇ ਹਾਈ ਕਮਿਸ਼ਨਰਾਂ ਦੇ ਜ਼ਰੀਏ ਉਨ੍ਹਾਂ ਦੀ ਲੀਡਰਸ਼ਿਪ ਨੂੰ ਆਪਣਾ ਵਿਅਕਤੀਗਤ ਸਨਮਾਨ ਵੀ ਜਤਾਇਆ। ਸਮਾਗਮ ਵਿੱਚ ਮੌਜੂਦ ਰਾਜਦੂਤਾਂ ਨੇ ਭਾਰਤ ਨਾਲ ਆਪਣੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਮਿਲ ਕੇ ਕੰਮ ਕਰਨ ਦੀ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਇਆ।
*************
ਡੀਐੱਸ/ਬੀਐੱਮ
(Release ID: 1806817)
Visitor Counter : 194