ਭਾਰਤੀ ਪ੍ਰਤੀਯੋਗਿਤਾ ਕਮਿਸ਼ਨ

ਭਾਰਤੀ ਪ੍ਰਤੀਯੋਗਤਾ ਕਮਿਸ਼ਨ ਨੇ ਜੇਨਰੇਲੀ ਪਾਰਟੀਸਿਪੇਸ਼ੰਸ ਨੀਦਰਲੈਂਡਜ਼ ਐੱਨ.ਵੀ. ਨੂੰ ਫਿਊਚਰ ਜੇਨਰੇਲੀ ਇੰਡੀਆ ਇੰਸ਼ੋਰੈਂਸ ਕੰਪਨੀ ਲਿਮਿਟਿਡ ਵਿੱਚ ਇਕਵਿਟੀ ਹਿੱਸੇਦਾਰੀ ਦਾ ਅਧਿਗ੍ਰਹਿਣ ਕਰਨ ਦੀ ਅਨੁਮਤੀ ਪ੍ਰਦਾਨ ਕੀਤੀ

Posted On: 16 MAR 2022 9:10AM by PIB Chandigarh

ਭਾਰਤੀ ਪ੍ਰਤੀਯੋਗਤਾ ਕਮਿਸ਼ਨ (ਸੀਸੀਆਈ) ਨੇ ਜੇਨਰੇਲੀ ਪਾਰਟੀਸਿਪੇਸ਼ੰਸ ਨੀਦਰਲੈਂਡਜ਼ ਐੱਨ.ਵੀ. ਨੂੰ ਫਿਊਚਰ ਜੇਨਰੇਲੀ ਇੰਡੀਆ ਇੰਸ਼ੋਰੈਂਸ ਕੰਪਨੀ ਲਿਮਿਟਿਡ (ਐੱਫਜੀਆਈਆਈਸੀ) ਵਿੱਚ ਇਕਵਿਟੀ ਹਿੱਸੇਦਾਰੀ ਦਾ ਅਧਿਗ੍ਰਹਿਣ ਕਰਨ ਦੀ ਅਨੁਮਤੀ ਪ੍ਰਦਾਨ ਕੀਤੀ ਹੈ।

ਜੇਨਰੇਲੀ ਪਾਰਟੀਸਿਪੇਸ਼ੰਸ ਨੀਦਰਲੈਂਡਜ਼ ਐੱਨ.ਵੀ. (ਜੀਪੀਐੱਨ/ਅਧਿਗ੍ਰਹਿਣਕਰਤਾ), ਐੱਸੀਕਿਯੂਰੇਜ਼ਿਯੋਨੀ ਜੇਨਰੇਲੀ ਐੱਸਪੀਏ (ਜੇਨਰੇਲੀ ਗਰੁੱਪ) ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਹੈ। ਇਹ ਜੇਨਰੇਲੀ ਗਰੁੱਪ ਦੀਆਂ ਕੰਪਨੀਆਂ ਦੀ ਮਾਲਿਕ ਕੰਪਨੀ ਹੈ। ਜੇਨਰੇਲੀ ਗਰੁੱਪ ਗਲੋਬਲ ਬੀਮਾ ਪ੍ਰਦਾਤਾ ਕੰਪਨੀ ਹੈ ਅਤੇ ਐੱਫਜੀਆਈਆਈਸੀ  ਦੇ ਜ਼ਰੀਏ ਭਾਰਤ ਵਿੱਚ ਆਮ ਬੀਮਾ ਉਦਯੋਗ ਖੇਤਰ ਵਿੱਚ ਕੰਮ ਕਰਦੀ ਹੈ।

ਫਿਊਚਰ ਜੇਨਰੇਲੀ ਇੰਡੀਆ ਇੰਸ਼ੋਰੈਂਸ ਕੰਪਨੀ ਲਿਮਿਟਿਡ (ਐੱਫਜੀਆਈਆਈਸੀ/ਅਧਿਗ੍ਰਹਿਤ) ਜਨਰਲ ਇੰਸ਼ੋਰੈਂਸ ਕੰਪਨੀ ਹੈ ਅਤੇ ਭਾਰਤ ਵਿੱਚ ਗੈਰ-ਜੀਵਨ ਬੀਮਾ ਜਾਂ ਜਨਰਲ ਇੰਸ਼ੋਰੈਂਸ ਸੇਵਾਵਾਂ ਪ੍ਰਦਾਨ ਕਰਦੀ ਹੈ।

ਪ੍ਰਸਤਾਵਿਤ ਸਮਾਯੋਜਨ ਜੀਪੀਐੱਨ ਦੁਆਰਾ ਐੱਫਜੀਆਈਆਈਸੀ ਦੇ ਸ਼ੇਅਰਾਂ ਦੇ ਅਧਿਗ੍ਰਹਿਣ ਨਾਲ ਸੰਬੰਧਿਤ ਹੈ। ਜੀਪੀਐੱਨ ਇਸ ਕੰਪਨੀ ਦੀ ਮੌਜੂਦਾ ਸ਼ੇਅਰਧਾਰਕ ਹੈ। ਜੀਪੀਐੱਨ ਨੇ ਫਿਊਚਰ ਐਂਟਰਪ੍ਰਾਈਸੇਸ ਲਿਮਿਟਿਡ ਦੇ ਕੋਲ ਐੱਫਜੀਆਈਆਈਸੀ ਦੀ ਇਕਵਿਟੀ ਸ਼ੇਅਰ ਪੂੰਜੀ ਦਾ ਲਗਭਗ 25% ਹਿੱਸਾ ਲੈਣ ਦਾ ਪ੍ਰਸਤਾਵ ਕੀਤਾ ਹੈ ਜਿਸ ਦੇ ਅਧਾਰ ‘ਤੇ  ਐੱਫਜੀਆਈਆਈਸੀ ਵਿੱਚ ਜੀਪੀਐੱਨ ਦੀ ਕੁੱਲ (ਪ੍ਰਤੱਖ ਅਤੇ ਅਪ੍ਰਤੱਖ) ਹਿੱਸੇਦਾਰੀ 49% ਤੋਂ ਵਧਾਕੇ ਲਗਭਗ 74%ਹੋ ਜਾਵੇਗੀ।

ਸੀਸੀਆਈ ਦਾ ਵਿਸਤ੍ਰਿਤ ਆਦੇਸ਼ ਜਲਦ ਹੀ ਜਾਰੀ ਕੀਤਾ ਜਾਵੇਗਾ।

****

ਆਰਐੱਮ/ਕੇਐੱਮਐੱਨ



(Release ID: 1806527) Visitor Counter : 146