ਰੇਲ ਮੰਤਰਾਲਾ
azadi ka amrit mahotsav

ਰੇਲਵੇ ਕਮੇਟੀ ਗੈਰ-ਤਕਨੀਕੀ ਲੋਕਪ੍ਰਿਯ ਸ਼੍ਰੇਣੀਆਂ ਦੇ ਉਮੀਦਵਾਰਾਂ ਦੀਆਂ ਸਮੱਸਿਆਵਾਂ ਦਾ ਸਮਾਧਾਨ ਕੀਤਾ


ਗੈਰ-ਤਕਨੀਕੀ ਲੋਕਪ੍ਰਿਯ ਸ਼੍ਰੇਣੀਆਂ (ਸੀਈਐੱਨ 01/2019) ਵਿੱਚ ਦੂਸਰੇ ਪੜਾਅ ਦੇ ਕੰਪਿਊਟਰ ਅਧਾਰਿਤ ਟੈਸਟ (ਸੀਬੀਟੀ) ਦੇ ਲਈ ਵੇਤਨਮਾਨ ਪੱਧਰ ਦੇ ਅਨੁਸਾਰ 20 ਗੁਨਾ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ
ਅਪ੍ਰੈਲ 2022 ਦੇ ਪਹਿਲੇ ਸਪਤਾਹ ਤੱਕ ਸਾਰੇ ਵੇਤਨਮਾਨ ਪੱਧਰ ਦੇ ਸੰਸ਼ੋਧਿਤ ਪਰਿਣਾਮ ਐਲਾਨ ਕੀਤੇ ਜਾਣਗੇ
ਆਰਆਰਸੀ-01/2019 (ਲੇਵਲ-1) ਦੇ ਲਈ, ਇੱਕ ਪੜਾਅ ਦੀ ਪਰੀਖਿਆ ਆਯੋਜਿਤ ਕੀਤੀ ਜਾਵੇਗੀ

Posted On: 10 MAR 2022 4:11PM by PIB Chandigarh

ਰੇਲ ਮੰਤਰਾਲੇ ਨੇ ਆਦੇਸ਼ ਨੰ. ਈਆਰਬੀ-I/2022/23/06 ਮਿਤੀ 26 ਜਨਵਰੀ 2022 ਦੇ ਅਨੁਸਾਰ ਸੀਈਐੱਨ 01/2019 (ਗੈਰ-ਤਕਨੀਕੀ ਲੋਕਪ੍ਰਿਯ ਸ਼੍ਰੇਣੀਆਂ) ਅਤੇ ਸੀਈਐੱਨ ਆਰਆਰਸੀ-01/2019 (ਲੇਵਲ-1) ਦੇ ਉਮੀਦਵਾਰਾਂ ਦੀਆਂ ਸਮੱਸਿਆਵਾਂ ਦੀ ਜਾਂਚ ਦੇ ਲਈ ਇੱਕ ਕਮੇਟੀ ਗਠਿਤ ਕੀਤੀ ਹੈ। ਹੁਣ ਇਸ ਪ੍ਰਕਾਰ ਫੈਸਲਾ ਲਿਆ ਗਿਆ ਹੈ:

● ਸੀਈਐੱਨ 01/2019 (ਗੈਰ-ਤਕਨੀਕੀ ਲੋਕਪ੍ਰਿਯ ਸ਼੍ਰੇਣੀਆਂ) ਦੇ ਲਈ ਦੂਸਰੇ ਪੜਾਅ ਦੇ ਕੰਪਿਊਟਰ ਅਧਾਰਿਟ ਟੈਸਟ (ਸੀਬੀਟੀ) ਦੇ ਲਈ ਵੇਤਨਮਾਨ ਪੱਧਰ ਦੇ ਅਨੁਸਾਰ 20 ਗੁਨਾ ਉਮੀਦਵਾਰਾਂ ਨੂੰ ਸ਼ੌਰਟਲਿਸਟ ਕੀਤਾ ਜਾਵੇਗਾ।

● ਪਹਿਲਾਂ ਤੋਂ ਹੀ ਯੋਗ ਐਲਾਨ ਕੀਤੇ ਗਏ ਉਮੀਦਵਾਰਾਂ ਯੋਗ ਬਣੇ ਰਹਿਣਗੇ।

● ਚੋਣ ਕੀਤੇ ਜਾਣ ਵਾਲੇ ਅਤਿਰਿਕਤ ਉਮੀਦਵਾਰਾਂ ਦੀ ਸੂਚੀ ਹਰੇਕ ਵੇਤਨਮਾਨ ਪੱਧਰ ‘ਤੇ ਨੋਟੀਫਾਈ ਕੀਤੀ ਜਾਵੇਗੀ।

 

● ਹਰੇਕ ਵੇਤਨਮਾਨ ਪੱਧਰ ਦੇ ਲਈ ਆਰਆਰਬੀ ਦੇ ਅਨੁਸਾਰ ਦੂਸਰੇ ਪੜਾਅ ਸੀਬੀਟੀ, ਜਿਸ ਵਿੱਚ ਇੱਕ ਆਰਆਰਬੀ ਦੇ ਸਾਰੇ ਉਮੀਦਵਾਰਾਂ ਨੂੰ ਇੱਕ ਹੀ ਸ਼ਿਫਟ ਵਿੱਚ ਸਮਾਯੋਜਿਤ ਕੀਤਾ ਜਾਵੇਗਾ, ਜਿਸ ਨਾਲ ਨੋਰਮਲਾਈਜ਼ੇਸ਼ਨ ਸਮਾਪਤ ਹੋ ਜਾਵੇਗਾ। ਜਿੱਥੇ ਸਮਰੱਥਾ ਦੀ ਕਮੀ ਦੇ ਕਾਰਨ ਜਾਂ ਸਿੰਗਲ ਸ਼ਿਫਟ ਸੰਭਵ ਨਹੀਂ ਹੈ, ਉੱਥੇ ਪਰਸੈਂਟਾਈਲ ਅਧਾਰਿਤ ਨੋਰਮਲਾਈਜ਼ੇਸ਼ਨ ਕੀਤਾ ਜਾਵੇਗਾ।

● ਸੀਈਐੱਨ ਆਰਆਰਸੀ-01/2019 (ਲੇਵਲ-1) ਸਿੰਗਲ ਸਟੇਜ ਪਰੀਖਿਆ ਹੋਵੇਗੀ। ਕੋਈ ਦੂਸਰਾ ਪੜਾਅ ਸੀਬੀਟੀ ਦਾ ਨਹੀਂ ਹੋਵੇਗਾ।

● ਲੇਵਲ-1 ਦੇ ਲਈ ਆਰਆਰਸੀ ਦੇ ਅਨੁਸਾਰ ਸੀਬੀਟੀ ਆਯੋਜਿਤ ਕੀਤਾ ਜਾਵੇਗਾ। ਹਰੇਕ ਆਰਆਰਸੀ ਵਿੱਚ ਸ਼ਿਫਟ ਦੀ ਸੰਖਿਆ ਨੂੰ ਘੱਟ ਕਰਨ ਅਤੇ ਪਰੀਖਿਆ ਪ੍ਰਕਿਰਿਆ ਨੂੰ ਤੇਜ਼ ਕਰਨ ਦੇ ਲਈ ਜ਼ਿਆਦਾਤਰ ਉਪਲੱਬਧ ਸਮਰੱਥਾ ਦਾ ਉਪਯੋਗ ਕਰਨ ਦੀ ਵੀ ਸਿਫਾਰਿਸ਼ ਕੀਤੀ ਜਾਂਦੀ ਹੈ।

● ਪਰਸੈਂਟਾਈਲ ਅਧਾਰਿਤ ਨੋਰਮਲਾਈਜ਼ੇਸ਼ਨ, ਜੋ ਸਰਲ ਅਤੇ ਸਮਝਣ ਵਿੱਚ ਅਸਾਨ ਹੈ, ਦਾ ਉਪਯੋਗ ਉਨ੍ਹਾਂ ਥਾਵਾਂ ‘ਤੇ ਕੀਤਾ ਜਾਵੇਗਾ ਜਿੱਥੇ ਸ਼ਿਫਟਾਂ ਦੀ ਸੰਖਿਆ ਇੱਕ ਤੋਂ ਅਧਿਕ ਹੈ।

● ਲੇਵਲ-1 ਦੇ ਵਿਭਿੰਨ ਅਹੁਦਿਆਂ ਦੇ ਲਈ ਭਾਰਤੀ ਰੇਲਵੇ ਮੈਡੀਕਲ ਮੈਨੂਅਲ (ਆਈਆਰਐੱਮਐੱਮ) ਵਿੱਚ ਨਿਰਧਾਰਿਤ ਮੈਡੀਕਲ ਮਾਨਕਾਂ ਦਾ ਉਪਯੋਗ ਕੀਤਾ ਜਾਵੇਗਾ।

● ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ (ਈਡਬਲਿਊਐੱਸ) ਦੇ ਤਹਿਤ ਆਵੇਦਨ ਕਰਨ ਵਾਲੇ ਉਮੀਦਵਾਰਾਂ ਦੇ ਲਈ ਕੋਈ ਵੀ ਉਪਲੱਬਧ ਆਮਦਨ ਅਤੇ ਸੰਪੱਤੀ ਪ੍ਰਮਾਣ ਪੱਤਰ ਯੋਗ ਮੰਨਿਆ ਜਾਵੇਗਾ।

ਸੀਈਐੱਨ 01/2019 (ਗੈਰ-ਤਕਨੀਕੀ ਲੋਕਪ੍ਰਿਯ ਸ਼੍ਰੇਣੀਆਂ) ਅਤੇ ਸੀਈਐੱਨ ਆਰਆਰਸੀ-01/2019 (ਲੇਵਲ-1) ਦੀ ਅਨੁਸੂਚੀ (ਸੰਭਾਵਿਤ)

● ਸਾਰੇ ਵੇਤਨਮਾਨ ਪੱਧਰ ਦੇ ਸੰਸ਼ੋਧਿਤ ਪਰਿਣਾਮ ਅਪ੍ਰੈਲ, 2022 ਦੇ ਪਹਿਲੇ ਸਪਤਾਹ ਤੱਕ ਐਲਾਨ ਕੀਤੇ ਜਾਣਗੇ।

● ਵੇਤਨਮਾਨ ਪੱਧਰ-6 ਦੇ ਲਈ ਦੂਸਰੇ ਪੜਾਅ ਸੀਬੀਟੀ ਮਈ 2022 ਵਿੱਚ ਆਯੋਜਿਤ ਕੀਤਾ ਜਾਵੇਗਾ।

● ਹੋਰ ਵੇਤਨਮਾਨ ਪੱਧਰ ਦੇ ਲਈ ਦੂਸਰੇ ਪੜਾਅ ਸੀਬੀਟੀ ਉਚਿਤ ਅੰਤਰਾਲ ਦੇ ਬਾਅਦ ਆਯੋਜਿਤ ਕੀਤਾ ਜਾਵੇਗਾ।

● ਦੂਸਰੇ ਪੜਾਅ ਸੀਬੀਟੀ ਆਦਿ ਨੂੰ ਸਮਾਪਤ ਕਰਨ ਦੇ ਕਾਰਨ ਲੇਵਲ-1 ਦੇ ਲਈ ਸੀਬੀਟੀ ਦੇ ਸੰਚਾਲਨ ਦੇ ਲਈ ਵਿਸ਼ੇਸ਼ ਸ਼ਰਤਾਂ ਦੇ ਨਾਲ ਸੰਸ਼ੋਧਿਤ ਪੱਧਤੀ ਦਾ ਪਾਲਨ ਕਰਨ ਦਾ ਫੈਸਲਾ ਲਿਆ ਗਿਆ ਹੈ।

● ਇਸ ਵਿੱਚ ਪ੍ਰਤੀ ਸ਼ਿਫਟ ਜ਼ਰੂਰਤ ਵਿੱਚ ਜ਼ਿਕਰਯੋਗ ਵਾਧੇ ਦੇ ਨਾਲ ਲੇਵਲ-1 ਦੇ ਲਈ ਸੀਬੀਟੀ ਆਯੋਜਿਤ ਕਰਨ ਦੇ ਲਈ ਅਤਿਰਿਕਤ ਬੁਨਿਆਦੀ ਢਾਂਚੇ ਅਤੇ ਲੌਜਿਸਟਿਕਸ ਨੂੰ ਜੁਟਾਉਣਾ ਸ਼ਾਮਲ ਹੋਵੇਗਾ। ਲੇਵਲ-1 ਦੇ ਲਈ ਸੀਬੀਟੀ ਨੂੰ ਜਲਦੀ ਤੋਂ ਜਲਦੀ ਆਯੋਜਿਤ ਕਰਨ ਦੇ ਲਈ ਪਰੀਖਿਆ ਸੰਚਾਲਨ ਏਜੰਸੀ (ਈਸੀਏ) ਨੂੰ ਮੁਸਤੈਦ ਰੱਖਣ ਦਾ ਪ੍ਰਯਤਨ ਕੀਤਾ ਜਾਵੇਗਾ।

●ਇਸ ਲਈ, ਲੇਵਲ-1 ਦੇ ਲਈ ਸੀਬੀਟੀ ਜੁਲਾਈ 2022 ਤੋਂ ਸੰਭਾਵਿਤ ਤੌਰ ‘ਤੇ ਆਯੋਜਿਤ ਕਰਨ ਦੀ ਯੋਜਨਾ ਹੈ।

*********

 

ਆਰਜੇ/ਐੱਮ


(Release ID: 1805092) Visitor Counter : 165