ਭਾਰਤੀ ਪ੍ਰਤੀਯੋਗਿਤਾ ਕਮਿਸ਼ਨ
ਸੀਸੀਆਈ ਨੇ ਐੱਚਐੱਸਬੀਸੀ ਏਸੈੱਟ ਮੈਨੇਜਮੈਂਟ (ਇੰਡੀਆ) ਪ੍ਰਾਈਵੇਟ ਲਿਮਿਟਿਡ ਦੁਆਰਾ ਐੱਲ ਐਂਡ ਟੀ ਇਨਵੈਸਟਮੈਂਟ ਮੈਨੇਜਮੈਂਟ ਲਿਮਿਟਿਡ ਦੀ 100 ਪ੍ਰਤੀਸ਼ਤ ਸ਼ੇਅਰ ਪੂੰਜੀ ਦੇ ਪ੍ਰਾਪਤੀ ਨੂੰ ਪ੍ਰਵਾਨਗੀ ਦਿੱਤੀ
Posted On:
10 MAR 2022 11:08AM by PIB Chandigarh
ਕੰਪੀਟੀਸ਼ਨ ਕਮਿਸ਼ਨ ਆਵ੍ ਇੰਡੀਆ (ਸੀਸੀਆਈ) ਨੇ ਐੱਚਐੱਸਬੀਸੀ ਏਸੈੱਟ ਮੈਨੇਜਮੈਂਟ (ਇੰਡੀਆ) ਪ੍ਰਾਈਵੇਟ ਲਿਮਿਟਿਡ (ਐੱਚਐੱਸਬੀਸੀ ਏਐੱਮਸੀ/ਪ੍ਰਾਪਤਕਰਤਾ) ਦੁਆਰਾ ਐੱਲ ਐਂਡ ਟੀ ਇਨਵੈਸਟਮੈਂਟ ਮੈਨੇਜਮੈਂਟ ਲਿਮਿਟਿਡ (ਐੱਲ ਐਂਡ ਟੀ ਏਐੱਮਸੀ/ਲਕਸ਼) ਦੀ 100 ਪ੍ਰਤੀਸ਼ਤ ਸ਼ੇਅਰ ਪੂੰਜੀ ਦੀ ਪ੍ਰਾਪਤੀ ਨੂੰ ਪ੍ਰਵਾਨਗੀ ਦਿੱਤੀ।
ਪ੍ਰਸਤਾਵਿਤ ਸੰਯੋਜਨ, ਐੱਚਐੱਸਬੀਸੀ ਏਐੱਮਸੀ ਦੁਆਰਾ ਐੱਲ ਐਂਡ ਟੀ ਫਾਇਨੈਂਸ ਹੋਲਡਿੰਗਸ ਲਿਮਿਟਿਡ (ਐੱਲਐਂਡਟੀ ਪ੍ਰਾਯੋਜਕ/ਵਿਕ੍ਰੇਤਾ) ਅਤੇ ਉਸ ਦੇ ਨਾਮਜ਼ਦਗੀ ਨਾਲ ਐੱਲ ਐਂਡ ਟੀ ਏਐੱਮਸੀ ਦੇ 100 ਪ੍ਰਤੀਸ਼ਤ ਇਕਵਿਟੀ ਸ਼ੇਅਰ ਕੇਪੀਟਲ ਦੀ ਪ੍ਰਾਪਤੀ ਨਾਲ ਸੰਬੰਧਿਤ ਹੈ। ਲਕਸ਼ ਦੇ ਇਕਵਿਟੀ ਸ਼ੇਅਰਾਂ ਦੀ ਪ੍ਰਾਪਤੀ, ਕੰਪੀਟੀਸ਼ਨ ਐਕਟ, 2002 ਦੀ ਧਾਰਾ 5 (ਏ) ਦੇ ਤਹਿਤ ਆਉਂਦਾ ਹੈ।
ਐੱਚਐੱਸਬੀਸੀ ਏਐੱਮਸੀ/ਪ੍ਰਾਪਤਕਰਤਾ
ਐੱਚਐੱਸਬੀਸੀ ਏਐੱਮਸੀ, ਐੱਚਐੱਸਬੀਸੀ ਮਿਊਚੁਅਲ ਫੰਡ ਯੋਜਨਾਵਾਂ (ਐੱਚਐੱਸਬੀਸੀ ਐੱਮਐੱਫ) ਦੇ ਦੈਨਿਕ ਕੰਮਕਾਜ ਦੇ ਸੰਚਾਲਨ ਦੇ ਲਈ ਇੱਕ ਪਰਿਸੰਪੱਤੀ ਪ੍ਰਬੰਧਨ ਇਕਾਈ ਹੈ। ਇਹ ਐੱਸਐੱਸਬੀਸੀ ਐੱਮਐੱਫ ਵਿੱਚ ਨਿਵੇਸ਼ ਦੇ ਮਾਧਿਅਮ ਨਾਲ ਜਮਾਂ ਧਨ ਦੇ ਨਿਵੇਸ਼-ਪ੍ਰਬੰਧਨ ਦੇ ਲਈ ਜ਼ਿੰਮੇਦਾਰ ਹੈ। ਐੱਚਐੱਸਬੀਸੀ ਏਐੱਮਸੀ, ਐੱਚਐੱਸਬੀਸੀ ਹੋਲਡਿੰਗਸ ਪੀਐੱਲਸੀ (ਐੱਚਐੱਸਬੀਸੀ ਗਰੁੱਪ) ਦੀ ਪੂਰਣ ਸਵਾਮਿਤਵ ਵਾਲੀ ਅਪ੍ਰਤੱਖ ਸਹਾਇਕ ਕੰਪਨੀ ਹੈ ਅਤੇ ਐੱਚਐੱਸਬੀਸੀ ਗਰੁੱਪ ਆਵ੍ ਕੰਪਨੀਜ਼ ਦੇ ਤਹਿਤ ਆਉਂਦੀ ਹੈ।
ਐੱਲਐਂਡਟੀ ਏਐੱਮਸੀ/ਲਕਸ਼
ਐੱਲ ਐਂਡ ਟੀ ਏਐੱਮਸੀ, ਐੱਲ ਐਂਡ ਟੀ ਮਿਊਚੁਅਲ ਫੰਡ ਯੋਜਨਾਵਾਂ (ਐੱਲਐਂਡਟੀ ਐੱਮਐੱਫ) ਦੇ ਦੈਨਿਕ ਦੇ ਕੰਮਕਾਜ ਦੇ ਸੰਚਾਲਨ ਦੇ ਲਈ ਇੱਕ ਪਰਿਸੰਪਤੀ ਪ੍ਰਬੰਧਨ ਇਕਾਈ ਹੈ। ਇਹ ਐੱਲ ਐਂਡ ਟੀ ਐੱਮਐੱਫ ਵਿੱਚ ਨਿਵੇਸ਼ ਦੇ ਮਾਧਿਅਮ ਨਾਲ ਜਮਾਂ ਧਨ ਦੇ ਨਿਵੇਸ਼-ਪ੍ਰਬੰਧਨ ਦੇ ਲਈ ਜ਼ਿੰਮੇਦਾਰ ਹੈ। ਐਂਲ ਐਂਡ ਟੀ ਏਐੱਮਸੀ, ਐੱਲ ਐਂਡ ਟੀ ਸਪੋਂਸਰ ਦੀ ਪੂਰਣ ਸਵਾਮਿਤਵ ਵਾਲੀ ਸਹਾਇਕ ਕੰਪਨੀ ਹੈ।
ਸੀਸੀਆਈ ਦਾ ਵਿਸਤ੍ਰਿਤ ਆਦੇਸ਼ ਜਲਦ ਹੀ ਜਾਰੀ ਕੀਤਾ ਜਾਵੇਗਾ।
****
ਆਰਐੱਮ/ਕੇਐੱਮਐੱਨ
(Release ID: 1804857)
Visitor Counter : 173