ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਪੈਰਾਲੰਪਿਕਸ ਸਿਲਵਰ ਮੈਡਲ ਜੇਤੂ ਯੋਗੇਸ਼ ਕਥੁਨੀਆ ਨੇ ਬਿਹਾਰ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ‘ਮੀਟ ਦ ਚੈਂਪੀਅਨਸ (ਚੈਂਪੀਅਨਸ ਨਾਲ ਮਿਲੋ)’ ਪਹਿਲ ਦੀ ਸ਼ੁਰੂਆਤ ਕੀਤੀ; ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਅਵਸਰ ‘ਤੇ ਪਟਨਾ ਵਿੱਚ ਸਥਾਨਕ ਲੜਕੀਆਂ ਦੇ ਇੱਕ ਸਕੂਲ ਦਾ ਦੌਰਾ ਕੀਤਾ
Posted On:
08 MAR 2022 4:10PM by PIB Chandigarh
ਪੈਰਾਲੰਪਿਕਸ ਸਿਲਵਰ ਮੈਡਲ ਜੇਤੂ ਯੋਗੇਸ਼ ਕਥੁਨੀਆ ਨੇ ਮੰਗਲਵਾਰ, 8 ਮਾਰਚ ਨੂੰ ਪਟਨਾ ਦੇ ਗਵਰਨਮੈਂਟ ਗਰਲਸ ਸੀਨੀਅਰ ਸਕੈਂਡਰੀ ਸਕੂਲ ਦਾ ਦੌਰਾ ਕੀਤਾ ਅਤੇ ਦੇਸ਼ ਦੇ ਪੂਰਬੀ ਖੇਤਰ ਵਿੱਚ ਸੰਤੁਲਿਤ ਆਹਾਰ ਤੇ ਫਿਟਨੈੱਸ ਦੇ ਮਹੱਤਵ ਬਾਰੇ ਵਿਦਿਆਰਥੀਆਂ ਦਰਮਿਆਨ ਜਾਗਰੂਕਤਾ ਪੈਦਾ ਕਰਨ ਦੇ ਲਈ ਪ੍ਰਧਾਨ ਮੰਤਰੀ ਮੋਦੀ ਦੇ ਸਕੂਲ ਦੌਰਾ ਅਭਿਯਾਨ ਦੀ ਸ਼ੁਰੂਆਤ ਕੀਤੀ। ‘ਮੀਟ ਦ ਚੈਂਪੀਅਨਸ (ਚੈਂਪੀਅਨਸ ਨਾਲ ਮਿਲੋ)’ ਸਿਰਲੇਖ ਵਾਲੇ ਇਸ ਪ੍ਰੋਗਰਾਮ ਦੇ ਹਿੱਸੇ ਦੇ ਰੂਪ ਵਿੱਚ ਟੋਕਿਓ 2020 ਦੇ ਓਲੰਪੀਅਨ ਦੇਸ਼ ਭਰ ਦੇ ਸਕੂਲਾਂ ਦਾ ਦੌਰਾ ਕਰ ਰਹੇ ਹਨ।
ਯੋਗੇਸ਼, ਜਿਨ੍ਹਾਂ ਦੀ ਮਾਂ ਨੇ ਬਚਪਨ ਵਿੱਚ ਉਨ੍ਹਾਂ ਦੇ ਠੀਕ ਹੋਣ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਸੀ, ਨੇ ਇਸ ਅਵਸਰ ‘ਤੇ ਉੱਥੇ ਮੌਜੂਦ ਸਾਰੇ ਲੋਕਾਂ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਦੀ ਹਾਰਦਿਕ ਵਧਾਈ ਵੀ ਦਿੱਤੀ ਅਤੇ ਕਿਹਾ, “ਉਹ ਸ਼ੁਰੂ ਤੋਂ ਹੀ ਮੇਰੇ ਨਾਲ ਰਹੀ ਹੈ ਅਤੇ ਹਮੇਸ਼ਾ ਮੇਰਾ ਸਮਰਥਨ ਕੀਤਾ ਹੈ। ਇਸ ਲਈ ਮੈਂ ਇਸ ਮਹਿਲਾ ਦਿਵਸ ਨੂੰ ਵਿਸ਼ੇਸ਼ ਤੌਰ ‘ਤੇ ਉਨ੍ਹਾਂ ਨੂੰ ਸਮਰਪਿਤ ਕਰਦਾ ਹਾਂ।”

ਇਸ ਦੇ ਬਾਅਦ ਉਨ੍ਹਾਂ ਨੇ ਆਪਣੀ ਪੈਰਾਲੰਪਿਕਸ ਯਾਤਰਾ ਬਾਰੇ ਵਿੱਚ ਚਰਚਾ ਕੀਤੀ ਅਤੇ ਕਿਹਾ, “ਮੇਰੇ ਲਈ ਇਹ ਯਾਤਰਾ ਭਲੇ ਹੀ 2017 ਵਿੱਚ ਸ਼ੁਰੂ ਹੋਈ, ‘ਤੇ ਮੈਨੂੰ ਬਹੁਤ ਜਲਦੀ ਹੀ ਇਸ ਗੱਲ ਦਾ ਅਹਿਸਾਸ ਹੋ ਗਿਆ ਸੀ ਕਿ ਇਹੀ ਉਹ ਖੇਡ ਹੈ ਜਿਸ ਦੀ ਮੈਨੂੰ ਤਲਾਸ਼ ਸੀ ਅਤੇ ਇਹੀ ਉਹ ਕਰੀਅਰ ਹੈ ਜਿਸ ਵਿੱਚ ਮੈਂ ਜਾਣਾ ਚਾਹੁੰਦਾ ਹਾਂ ਅਤੇ ਤਦ ਤੋਂ ਮੈਂ ਖੁਦ ਨੂੰ ਪੂਰੀ ਤਰ੍ਹਾਂ ਨਾਲ ਇਸ ਖੇਡ ਦੇ ਪ੍ਰਤੀ ਸਮਰਪਿਤ ਕਰ ਦਿੱਤਾ ਹੈ।”
‘ਮੀਟ ਦ ਚੈਂਪੀਅਨਸ (ਚੈਂਪੀਅਨਸ ਨਾਲ ਮਿਲੋ)’ ਦੀ ਇਹ ਪਹਿਲ ਸਰਕਾਰ ਦੇ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦਾ ਹਿੱਸਾ ਹੈ। ਇਸ ਦੀ ਸ਼ੁਰੂਆਤ ਦਸੰਬਰ 2021 ਵਿੱਚ ਓਲੰਪਿਕ ਗੋਲਡ ਮੈਡਲ ਜੇਤੂ ਨੀਰਜ ਚੋਪੜਾ ਨੇ ਕੀਤੀ ਸੀ।

ਹੁਣ ਤੱਕ 9 ਓਲੰਪੀਅਨ ਤੇ ਪੈਰਾਲੰਪੀਅਨ ਪਿਛਲੇ ਕੁਝ ਮਹੀਨਿਆਂ ਵਿੱਚ 600 ਤੋਂ ਵੱਧ ਸਕੂਲਾਂ ਦੇ ਵਿਦਿਆਰਥੀਆਂ ਨਾਲ ਮਿਲ ਚੁਕੇ ਹਨ ਅਤੇ ਆਪਣੇ ਜੀਵਨ ਦੇ ਅਨੁਭਵ, ਸਬਕ, ਸਹੀ ਖਾਨਪਾਨ ਤੇ ਸਕੂਲੀ ਬੱਚਿਆਂ ਨੂੰ ਸਮੁੱਚੇ ਤੌਰ ‘ਤੇ ਪ੍ਰੇਰਣਾਦਾਇਕ ਪ੍ਰੋਤਸਾਹਨ ਅਤੇ ਜਾਣਕਾਰੀ ਸਾਂਝਾ ਕਰ ਚੁੱਕੇ ਹਨ।

ਪਟਨਾ ਵਿੱਚ ਯੋਗੇਸ਼ ਦੇ ਪ੍ਰੋਗਰਾਮ ਦੇ ਦੌਰਾਨ, ਰਾਜ ਸਿੱਖਿਆ ਬੋਰਡ ਨੇ ਵਿਭਿੰਨ ਸਕੂਲਾਂ ਦੇ ਦਿਵਯਾਂਗ ਵਿਦਿਆਰਥੀਆਂ ਨੂੰ ਵੀ ਸ਼ਾਮਲ ਕੀਤਾ ਗਿਆ, ਤਾਂਕਿ ਯੋਗੇਸ਼ ਉਨ੍ਹਾਂ ਦੇ ਨਾਲ ਗੱਲਬਾਤ ਕਰ ਸਕਣ ਅਤੇ ਉਨ੍ਹਾਂ ਨੂੰ ਖੇਡਾਂ ਨੂੰ ਅਪਣਾਉਣ ਦੇ ਲਈ ਪ੍ਰੇਰਿਤ ਕਰ ਸਕਣ।
ਸਾਰਿਆਂ ਦੇ ਲਈ ਸੰਤੁਲਿਤ ਆਹਾਰ ਦੇ ਮਹੱਤਵ ਬਾਰੇ ਬੱਚਿਆਂ ਨੂੰ ਸੰਬੋਧਿਤ ਕਰਦੇ ਹੋਏ ਯੋਗੇਸ਼ ਨੇ ਕਿਹਾ, “ਸਾਨੂੰ ਸਾਰੇ ਖੁਰਾਕ ਪਦਾਰਥਾਂ ਦੀ ਜ਼ਰੂਰਤ ਹੈ, ਇੱਥੇ ਤੱਕ ਕਿ ਚੀਨੀ ਦੀ ਵੀ, ਲੇਕਿਨ ਸਹੀ ਮਾਤਰਾ ਵਿੱਚ ਅਤੇ ਸਹੀ ਖੁਰਾਕ ਪਦਾਰਥਾਂ ਦੇ ਮਾਧਿਅਮ ਨਾਲ। ਤੁਹਾਨੂੰ ਜੰਕ ਫੂਡ ਤੋਂ ਵੀ ਪ੍ਰੋਟੀਨ ਅਤੇ ਕਾਰਬੋਹਾਈਡ੍ਰੇਟ ਮਿਲਦੇ ਹਨ, ਲੇਕਿਨ ਇਸ ਪ੍ਰਕਾਰ ਦੇ ਭੋਜਨ ਵਿੱਚ ਵਧੇਰੇ ਮਾਤਰਾ ਵਿੱਚ ਸੈਚੂਰੇਟਿਡ ਫੈਟਸ ਵੀ ਹੁੰਦੀ ਹੈ ਜਿਨ੍ਹਾਂ ਤੋਂ ਤੁਹਾਨੂੰ ਬਚਣ ਦੀ ਜ਼ਰੂਰਤ ਹੈ। ਇਸ ਲਈ ਤੁਹਾਨੂੰ ਪ੍ਰੋਟੀਨ ਅਤੇ ਕਾਰਬੋਹਾਈਡ੍ਰੇਟ ਦੇ ਸਰੋਤ ਦ ਲਈ ਸਹੀ ਖੁਰਾਕ ਪਦਾਰਥ ਨੂੰ ਖੋਜਨਾ ਅਹਿਮ ਹੈ।”
ਸਥਾਨਕ ਵਿਦਿਆਰਥੀਆਂ ਦੇ ਨਾਲ ਗੱਲਬਾਤ ਦੇ ਬਾਅਦ, ਯੋਗੇਸ਼ ਨੇ ਉਨ੍ਹਾਂ ਦੇ ਨਾਲ ਵੌਲੀਬਾਲ ਦੇ ਖੇਡ ਵੀ ਖੇਡਿਆ ਅਤੇ ਅਗਲੀ ਪੀੜ੍ਹੀ ਦੇ ਐਥਲੀਟਾਂ ਨੂੰ ਪ੍ਰਕਾਰ ਦੇ ਖੇਡਾਂ ਨੂੰ ਅਪਣਾਉਣ ਦੇ ਲਈ ਪ੍ਰੇਰਿਤ ਕੀਤਾ।
‘ਸਕੂਲ ਦੌਰਾ’ ਦਾ ਇਹ ਅਨੋਖਾ ਅਭਿਯਾਨ ਯੁਵਾ ਪ੍ਰੋਗਰਾਮ ਤੇ ਖੇਡ ਮੰਤਰਾਲੇ ਅਤੇ ਸਿੱਖਿਆ ਮੰਤਰਾਲੇ ਦੁਆਰਾ ਸੰਯੁਕਤ ਤੌਰ ‘ਤੇ ਚਲਾਇਆ ਜਾ ਰਿਹਾ ਹੈ। ਇਹ ਪਹਿਲ ਟੋਕਿਓ ਓਲੰਪਿਕ ਅਤੇ ਪੈਰਾਲੰਪਿਕ ਖੇਡਾਂ ਵਿੱਚ ਭਾਰਤ ਦੀ ਜ਼ਬਰਦਸਤ ਸਫਲਤਾ ਦੇ ਬਾਅਦ ਤਦ ਸ਼ੁਰੂ ਕੀਤੀ ਗਈ ਸੀ, ਜਦੋਂ ਪ੍ਰਧਾਨ ਮੰਤਰੀ ਮੋਦੀ ਨੇ ਐਥਲੀਟਾਂ ਦੇ ਨਾਲ ਗੱਲਬਾਤ ਦੇ ਦੌਰਾਨ ਉਨ੍ਹਾਂ ਤੋਂ 75 ਸਕੂਲਾਂ ਦਾ ਦੌਰਾ ਕਰਨ ਅਤੇ ਸੰਤੁਲਿਤ ਆਹਾਰ ਤੇ ਫਿਟਨੈੱਸ ਦੇ ਮਹੱਤਵ ਬਾਰੇ ਚਰਚਾ ਕਰਨ ਦੀ ਤਾਕੀਦ ਕੀਤੀ।
*******
ਐੱਨਬੀ/ਓਏ
(Release ID: 1804507)
ਵਿਜ਼ੀਟਰ ਕਾਊਂਟਰ : 155