ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਲੋਕ ਸਭਾ ਸਪੀਕਰ ਸ਼੍ਰੀ ਓਮ ਬਿਰਲਾ 11 ਮਾਰਚ ਨੂੰ ਰਾਸ਼ਟਰੀ ਯੁਵਾ ਸੰਸਦ ਮਹੋਤਸਵ (ਐੱਨਵਾਈਪੀਐੱਫ) ਦੇ ਤੀਸਰੇ ਸੰਸਕਰਣ ਦੇ ਸਮਾਪਨ ਸਮਾਰੋਹ ਨੂੰ ਸੰਬੋਧਿਤ ਕਰਨਗੇ
ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਕੱਲ੍ਹ ਐੱਨਵਾਈਪੀਐੱਫ ਦੇ ਰਾਸ਼ਟਰੀ ਦੌਰ ਦੇ ਉਦਘਾਟਨ ਸੈਸ਼ਨ ਨੂੰ ਸੰਬੋਧਿਤ ਕਰਨਗੇ
ਮਹੋਤਸਵ ਦੇ ਤਿੰਨ ਰਾਸ਼ਟਰੀ ਜੇਤੂਆਂ ਨੂੰ ਪ੍ਰੋਗਰਾਮ ਦੇ ਦੌਰਾਨ ਆਪਣੇ ਵਿਚਾਰ ਵਿਅਕਤ ਕਰਨ ਦਾ ਅਵਸਰ ਮਿਲੇਗਾ
प्रविष्टि तिथि:
09 MAR 2022 3:32PM by PIB Chandigarh
ਲੋਕ ਸਭਾ ਸਪੀਕਰ, ਸ਼੍ਰੀ ਓਮ ਬਿਰਲਾ 11 ਮਾਰਚ, 2022 ਨੂੰ ਸੰਸਦ ਦੇ ਸੈਂਟਰਲ ਹਾਲ ਵਿੱਚ ਰਾਸ਼ਟਰੀ ਯੁਵਾ ਸੰਸਦ ਮਹੋਤਸਵ (ਐੱਨਵਾਈਪੀਐੱਫ) ਦੇ ਤੀਸਰੇ ਸੰਸਕਰਣ ਦੇ ਸਮਾਪਨ ਸਮਾਰੋਹ ਨੂੰ ਸੰਬੋਧਿਤ ਕਰਨਗੇ। ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ 10 ਮਾਰਚ, 2022 ਨੂੰ ਐੱਨਵਾਈਪੀਐੱਫ 2022 ਦੇ ਰਾਸ਼ਟਰੀ ਦੌਰ ਦੇ ਉਦਘਾਟਨ ਸੈਸ਼ਨ ਨੂੰ ਸੰਬੋਧਿਤ ਕਰਨਗੇ। ਯੁਵਾ ਮਾਮਲੇ ਅਤੇ ਖੇਡ ਰਾਜ ਮੰਤਰੀ ਸ਼੍ਰੀ ਨਿਸਿਥ ਪ੍ਰਮਾਣਿਕ ਪ੍ਰਤਿਭਾਗੀਆਂ ਨੂੰ ਪ੍ਰਮਾਣ ਪੱਤਰ ਵੰਡਣਗੇ। ਟੌਪ ਤਿੰਨ ਰਾਸ਼ਟਰੀ ਜੇਤੂਆਂ ਨੂੰ ਵੀ ਸਮਾਪਨ ਸਮਾਰੋਹ ਦੇ ਦੌਰਾਨ ਲੋਕ ਸਭਾ ਸਪੀਕਰ ਦੇ ਸਾਹਮਣੇ ਬੋਲਣ ਦਾ ਅਵਸਰ ਮਿਲੇਗਾ।
ਰਾਸ਼ਟਰੀ ਯੁਵਾ ਸੰਸਦ ਮਹੋਤਸਵ
ਰਾਸ਼ਟਰੀ ਯੁਵਾ ਸੰਸਦ ਮਹੋਤਸਵ (ਐੱਨਵਾਈਪੀਐੱਫ) ਦਾ ਉਦੇਸ਼ ਜੇਤੂਆਂ ਦੀ ਆਵਾਜ਼ ਸੁਣਨਾ ਹੈ, ਜੋ ਆਉਣ ਵਾਲੇ ਵਰ੍ਹਿਆਂ ਵਿੱਚ ਜਨਤਕ ਸੇਵਾਵਾਂ ਸਮੇਤ ਅਲੱਗ-ਅਲੱਗ ਕਰੀਅਰ ਅਪਣਾਉਣਗੇ। ਐੱਨਵਾਈਪੀਐੱਫ ਪ੍ਰਧਾਨ ਮੰਤਰੀ ਦੁਆਰਾ 31 ਦਸੰਬਰ, 2017 ਨੂੰ ਆਪਣੇ ਮਨ ਦੀ ਬਾਤ ਪ੍ਰੋਗਰਾਮ ਵਿੱਚ ਦਿੱਤੇ ਗਏ ਵਿਚਾਰ ‘ਤੇ ਅਧਾਰਿਤ ਹੈ। ਇਸ ਵਿਚਾਰ ਤੋਂ ਪ੍ਰੇਰਣਾ ਲੈਂਦੇ ਹੋਏ, ਐੱਨਵਾਈਪੀਐੱਫ ਦੇ ਪਹਿਲੇ ਸੰਸਕਰਣ ਦਾ ਆਯੋਜਨ “ਬੀ ਦ ਵਾਇਸ ਆਵ੍ ਨਿਊ ਇੰਡੀਆ ਐਂਡ ਫਾਇੰਡ ਸੌਲਿਊਸ਼ਨਸ ਐਂਡ ਕੰਟ੍ਰੀਬਿਊਟ ਟੂ ਪੌਲਿਸੀ” ਸਿਰਲੇਖ ਦੇ ਨਾਲ 12 ਜਨਵਰੀ ਤੋਂ 27 ਫਰਵਰੀ, 2019 ਤੱਕ ਕੀਤਾ ਗਿਆ ਸੀ। ਪ੍ਰੋਗਰਾਮ ਵਿੱਚ ਕੁੱਲ 88,000 ਨੌਜਵਾਨਾਂ ਨੇ ਹਿੱਸਾ ਲਿਆ।
ਐੱਨਵਾਈਪੀਐੱਫ ਦਾ ਦੂਸਰਾ ਸੰਸਕਰਣ “ਯੁਵਾਵਾਂ-ਉਤਸਾਹ ਨਵੇਂ ਭਾਰਤ ਦਾ” ਵਿਸ਼ੇ ਦੇ ਨਾਲ 23 ਦਸੰਬਰ, 2020 ਤੋਂ 12 ਜਨਵਰੀ, 2022 ਤੱਕ ਵਰਚੁਅਲ ਮੋਡ ਵਿੱਚ ਆਯੋਜਿਤ ਕੀਤਾ ਗਿਆ ਸੀ, ਜਿਸ ਨੂੰ ਦੇਸ਼ ਭਰ ਵਿੱਚ ਜ਼ਿਲ੍ਹਾ, ਰਾਜ ਅਤੇ ਰਾਸ਼ਟਰੀ ਪੱਧਰ ‘ਤੇ 23 ਲੱਖ ਤੋਂ ਅਧਿਕ ਨੌਜਵਾਨਾਂ ਅਤੇ ਹਿਤਧਾਰਕਾਂ ਨੇ ਦੇਖਿਆ ਸੀ।
ਐੱਨਵਾਈਪੀਐੱਫ ਦਾ ਤੀਸਰਾ ਸੰਸਕਰਣ 14 ਫਰਵਰੀ, 2022 ਨੂੰ ਜ਼ਿਲ੍ਹਾ ਪੱਧਰ ‘ਤੇ ਵਰਚੁਅਲ ਮੋਡ ਵਿੱਚ ਸ਼ੁਰੂ ਕੀਤਾ ਗਿਆ। 23 ਤੋਂ 27 ਫਰਵਰੀ, 2022 ਤੱਕ ਦੇਸ਼ ਭਰ ਦੇ 2.44 ਲੱਖ ਤੋਂ ਅਧਿਕ ਨੌਜਵਾਨਾਂ ਨੇ ਜ਼ਿਲ੍ਹਾ ਯੁਵਾ ਸੰਸਦਾਂ ਦੇ ਬਾਅਦ ਸਟੇਟ ਯੂਥ ਪਾਰਲਿਆਮੈਂਟਸ ਵਿੱਚ ਹਿੱਸਾ ਲਿਆ। ਐੱਨਵਾਈਪੀਐੱਫ ਦੇ ਤੀਸਰੇ ਸੰਸਕਰਣ ਦਾ ਫਾਈਨਲ 10 ਅਤੇ 11 ਮਾਰਚ, 2022 ਨੂੰ ਸੰਸਦ ਭਵਨ ਦੇ ਸੈਂਟਰਲ ਹਾਲ ਵਿੱਚ ਆਯੋਜਿਤ ਕੀਤਾ ਜਾਵੇਗਾ। ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 87 ਜੇਤੂਆਂ (62 ਮਹਿਲਾ ਅਤੇ 25 ਪੁਰਸ਼) ਨੂੰ ਮਾਣਯੋਗ ਯੁਵਾ ਮਾਮਲੇ ਅਤੇ ਖੇਡ ਮੰਤਰੀ ਅਤੇ ਮਾਣਯੋਗ ਯੁਵਾ ਮਾਮਲੇ ਅਤੇ ਖੇਡ ਰਾਜ ਮੰਤਰੀ ਅਤੇ ਹੋਰ ਪਤਵੰਤਿਆਂ ਦੇ ਸਾਹਮਣੇ ਸੰਸਦ ਦੇ ਸੈਂਟਰਲ ਹੌਲ ਵਿੱਚ ਮੌਜੂਦ ਹੋਣ ਦਾ ਅਵਸਰ ਮਿਲੇਗਾ। ਸਟੇਟ ਯੂਥ ਪਾਰਲਿਆਮੈਂਟਸ (ਐੱਸਵਾਈਪੀ) ਦੇ 29 ਜੇਤੂਆਂ ਨੂੰ 10 ਮਾਰਚ, 2022 ਨੂੰ ਰਾਸ਼ਟਰੀ ਜੂਰੀ ਦੇ ਸਾਹਮਣੇ ਬੋਲਣ ਦਾ ਅਵਸਰ ਮਿਲੇਗਾ ਜਿਸ ਵਿੱਚ ਲੋਕਸਭਾ ਸਾਂਸਦ ਸ਼੍ਰੀ ਭਰਤਰੁਹਰਿ ਮਹਿਤਾਬ, ਡਾ. ਸਤੱਯ ਪਾਲ ਸਿੰਘ, ਆਈਆਰਐੱਸ (ਰਿਟਾਇਰਡ), ਸ਼੍ਰੀਮਤੀ ਅਨੁ ਜੇ ਸਿੰਘ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਸੀਨੀਅਰ ਅਡਵਾਈਜ਼ਰ ਸ਼੍ਰੀ ਕੰਚਨ ਗੁਪਤਾ ਸ਼ਾਮਲ ਹਨ। ਤਿੰਨ ਟੌਪ ਰਾਸ਼ਟਰੀ ਜੇਤੂਆਂ ਨੂੰ 11 ਮਾਰਚ 2022 ਨੂੰ ਸਮਾਪਨ ਸਮਾਰੋਹ ਦੇ ਦੌਰਾਨ ਲੋਕ ਸਭਾ ਸਪੀਕਰ ਦੇ ਸਾਹਮਣੇ ਬੋਲਣ ਦਾ ਅਵਸਰ ਮਿਲੇਗਾ।
*******
ਐੱਨਬੀ/ਓਏ
(रिलीज़ आईडी: 1804498)
आगंतुक पटल : 218