ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੈਬਨਿਟ ਨੇ ਇੰਡੀਅਨ ਕੌਂਸਲ ਆਵ੍ ਮੈਡੀਕਲ ਰਿਸਰਚ ਅਤੇ ਬ੍ਰਿਟੇਨ ਦੀ ਔਕਸਫੋਰਡ ਯੂਨੀਵਰਸਿਟੀ ਵਿਚਕਾਰ ਸਮਝੌਤੇ ਨੂੰ ਪ੍ਰਵਾਨਗੀ ਦਿੱਤੀ

Posted On: 09 MAR 2022 1:31PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਕੈਬਨਿਟ ਨੂੰ ਇੰਡੀਅਨ ਕੌਂਸਲ ਆਵ੍ ਮੈਡੀਕਲ ਰਿਸਰਚ (ਆਈਸੀਐੱਮਆਰ) ਅਤੇ ਬ੍ਰਿਟੇਨ ਦੀ ਆਸਕਫੋਰਡ ਯੂਨੀਵਰਸਿਟੀ ਵਿਚਕਾਰ ਨਵੰਬਰ 2021 ਵਿੱਚ ਹਸਤਾਖਰ ਕੀਤੇ ਅਤੇ ਭਾਰਤ ਸਰਕਾਰ (ਕਾਰੋਬਾਰ ਵਿੱਚ ਲੈਣ-ਦੇਣ) ਕਾਨੂੰਨ, 1961 ਦੀ ਦੂਸਰੀ ਅਨੁਸੂਚੀ ਦੇ ਨਿਯਮ 7 (ਡੀ) (i) ਦੇ ਅਨੁਰੂਪ ਸਹਿਮਤੀ ਪੱਤਰ (ਐੱਮਓਯੂ) ਬਾਰੇ ਜਾਣੂ ਕਰਵਾਇਆ ਗਿਆ। 

ਸਹਿਮਤੀ ਪੱਤਰ (ਐੱਮਓਯੂ) ਦੇ ਉਦੇਸ਼: 

ਇਸ ਸਹਿਮਤੀ ਪੱਤਰ (ਐੱਮਓਯੂ) ਤਹਿਤ ਭਾਰਤੀ ਵਿਗਿਆਨੀਆਂ ਅਤੇ ਖੋਜਾਰਥੀਆਂ ਲਈ ਸਮਰੱਥਾ ਨਿਰਮਾਣ, ਅੰਤਰਰਾਸ਼ਟਰੀ ਮਿਆਰਾਂ ਅਤੇ ਰੈਗੂਲੇਸ਼ਨ ਦੀਆਂ ਜ਼ਰੂਰਤਾਂ ਦੇ ਅਨੁਰੂਪ ਡੇਟਾ ਕਲੈਕਸ਼ਨ, ਆਪਣੇ ਫੰਡ ਦੇ ਉਪਯੋਗ ਅਤੇ ਨਿਆਂਸੰਗਤ ਅਤੇ ਪ੍ਰਭੂਸੱਤਾ ਦੇ ਸਿਧਾਂਤਾਂ ਦਾ ਪਾਲਣ ਕਰਦੇ ਹੋਏ ਸਮਰੱਥਾ ਵਿਕਾਸ ਲਈ ਇੱਕ ਖੇਤਰੀ ਕੇਂਦਰ ਬਣਨ ਦੀ ਦਿਸ਼ਾ ਵਿੱਚ ਭਾਰਤ ਦਾ ਵਿਕਾਸ, ਆਈਸੀਐੱਮਆਰ ਵਿੱਚ ਨਤੀਜੇ ਪ੍ਰਾਪਤ ਕਰਨ ਲਈ ਆਈਡੀਡੀਓ (ਇਨਫੈਕਸਸ ਡਿਜੀਜ਼ ਡੇਟਾ ਔਬਜ਼ਰਵੇਟਰੀ) ਸਕੱਤਰੇਤ ਦੀ ਸਮਾਂਬੱਧ ਮੇਜ਼ਬਾਨੀ ਨਾਲ ਸੰਯੁਕਤ ਰੂਪ ਵਿੱਚ ਫੰਡ ਜੁਟਾਉਣਾ ਅਤੇ ਇਸ ਨੂੰ ਸਾਂਝਾ ਕਰਨਾ, ਡੇਟਾ ਵਿੱਚ ਅਤੇ ਉਸ ਤੋਂ ਪਰੇ ਸਾਂਝੇਦਾਰੀ ਦਾ ਨਿਰਮਾਣ ਅਤੇ ਨਿਆਂਸੰਗਤ ਅਤੇ ਪਾਰਦਸ਼ਤਾ ਨਾਲ ਹੁਨਰ ਨੂੰ ਸਾਂਝਾ ਕਰਨਾ ਹੈ। 

ਦੋਵਾਂ  ਪੱਖਾਂ ਨੇ ਖਾਤਮੇ ਦੇ ਪੜਾਅ ਵਿੱਚ ਤਿੰਨ ਵੈਕਟਰ ਜਨਿਤ ਰੋਗਾਂ (ਮਲੇਰੀਆ, ਵਿਸਰਲ ਲੀਸ਼ਮੈਨਿਯਾਸਿਸ ਯਾਨੀ ਕਾਲਾ ਅਜਾਰ, ਫਾਈਲੇਰੀਆਸਿਸ ) ਅਤੇ ਉੱਭਰਦੇ ਸੰਕਰਮਣਾਂ ’ਤੇ ਵਿਚਾਰਾਂ ਦੇ ਅਦਾਨ ਪ੍ਰਦਾਨ ਅਤੇ ਸਾਂਝਾ ਕਰਨ, ਡੇਟਾ ਪ੍ਰਬੰਧਨ ਲਈ ਸਰਬਸ਼੍ਰੇਸ਼ਠ ਪ੍ਰਥਾਵਾਂ ਦੀ ਸਹਾਇਤਾ ਅਤੇ ਵਿਕਾਸ ਕਰਨ, ਡੇਟਾ ਡਾਕੂਮੈਂਟੇਸ਼ਨ (ਦਸਤਾਵੇਜ਼ੀਕਰਨ), ਡੇਟਾ ਸਾਂਝਾ ਕਰਨ ਅਤੇ ਨਿਆਂਸੰਗਤ ਸ਼ਾਸਨ ਢਾਂਚੇ ਦਾ ਵਿਕਾਸ, ਖੋਜ ਪ੍ਰੋਗਰਾਮਾਂ ’ਤੇ ਸਹਿਯੋਗ ਦੇ ਅਵਸਰਾਂ ਦਾ ਪਤਾ ਲਗਾਉਣ ਅਤੇ ਸਮਰੱਥਾ ਮਜ਼ਬੂਤੀਕਰਨ ’ਤੇ ਤਿੰਨ ਸਾਲਾ ਕਾਰਜ ਯੋਜਨਾ ਵਿਕਸਤ ਕਰਨ, ਖੋਜਕਰਤਾਵਾਂ ਦਾ ਅਦਾਨ-ਪ੍ਰਦਾਨ ਅਤੇ ਡੇਟਾ ਪ੍ਰਬੰਧਨ ਅਤੇ ਅੰਕੜਾ ਵਿਸ਼ਲੇਸ਼ਣ ’ਤੇ ਸਿਖਲਾਈ ਬਾਰੇ ਆਪਣੀ ਸਹਿਮਤੀ ਪ੍ਰਗਟ ਕੀਤੀ ਹੈ। 

ਵਿੱਤੀ ਪ੍ਰਭਾਵ: 

ਇਸ ਸਹਿਮਤੀ ਪੱਤਰ ਦੇ ਤਹਿਤ ਕਲਪਿਤ ਸਹਿਯੋਗ ਦੇ ਸਬੰਧ ਵਿੱਚ ਹਰ ਇੱਕ ਧਿਰ ਆਪਣੀ ਲਾਗਤ ਖੁਦ ਉਠਾਏਗੀ। ਜੇਕਰ ਕੋਈ ਧਿਰ ਬਾਅਦ ਵਿੱਚ ਇਸ ਸਮਝੌਤੇ ਤਹਿਤ ਕਲਪਿਤ ਗਤੀਵਿਧੀਆਂ ਦੇ ਇੱਕ ਹਿੱਸੇ ਲਈ ਫੰਡ ਪ੍ਰਾਪਤ ਕਰਦੀ ਹੈ ਅਤੇ ਉਸ ਫੰਡ ਦਾ ਇੱਕ ਹਿੱਸਾ ਦੂਜੀ ਧਿਰ ਨੂੰ ਦੇਣ ਦਾ ਇਰਾਦਾ ਹੈ ਤਾਂ ਇਸ ਸਥਿਤੀ ਵਿੱਚ ਵਿਚਾਰਅਧੀਨ ਗਤੀਵਿਧੀ ਨੂੰ ਸ਼ਾਸਿਤ ਕਰਨ ਲਈ ਇੱਕ ਹੋਰ ਸਮਝੌਤਾ ਕੀਤਾ ਜਾਵੇਗਾ। 

****** 

ਡੀਐੱਸ



(Release ID: 1804495) Visitor Counter : 164