ਸ਼ਹਿਰੀ ਹਵਾਬਾਜ਼ੀ ਮੰਤਰਾਲਾ
410 ਭਾਰਤੀਆਂ ਨੂੰ ਅੱਜ ਯੂਕ੍ਰੇਨ ਦੇ ਗੁਆਂਢੀ ਦੇਸ਼ਾਂ ਤੋਂ ਵਿਸ਼ੇਸ਼ ਨਾਗਰਿਕ ਉਡਾਣਾਂ ਰਾਹੀਂ ਵਾਪਸ ਲਿਆਂਦਾ ਗਿਆ
ਹੁਣ ਤੱਕ ਲਗਭਗ 18 ਹਜ਼ਾਰ ਭਾਰਤੀਆਂ ਨੂੰ ਵਿਸ਼ੇਸ਼ ਉਡਾਣਾਂ ਰਾਹੀਂ ਵਾਪਸ ਲਿਆਂਦਾ ਜਾ ਚੁੱਕਿਆ ਹੈ
Posted On:
08 MAR 2022 4:54PM by PIB Chandigarh
ਯੂਕ੍ਰੇਨ ਦੇ ਗੁਆਂਢੀ ਦੇਸ਼ਾਂ ਤੋਂ ਭਾਰਤੀ ਨਾਗਰਿਕਾਂ ਨੂੰ ਬਚਾਉਣ ਲਈ ‘ਅਪਰੇਸ਼ਨ ਗੰਗਾ’ ਤਹਿਤ ਅੱਜ ਸੁਸੇਵਾ ਤੋਂ 2 ਵਿਸ਼ੇਸ਼ ਨਾਗਰਿਕ ਉਡਾਣਾਂ ਰਾਹੀਂ 410 ਭਾਰਤੀਆਂ ਨੂੰ ਏਅਰਲਿਫਟ ਕੀਤਾ ਗਿਆ ਹੈ। ਇਸ ਦੇ ਨਾਲ, 22 ਫਰਵਰੀ, 2022 ਨੂੰ ਸ਼ੁਰੂ ਹੋਈਆਂ ਵਿਸ਼ੇਸ਼ ਉਡਾਣਾਂ ਰਾਹੀਂ ਲਗਭਗ 18 ਹਜ਼ਾਰ ਭਾਰਤੀਆਂ ਨੂੰ ਵਾਪਸ ਲਿਆਂਦਾ ਗਿਆ ਹੈ। 75 ਵਿਸ਼ੇਸ਼ ਨਾਗਰਿਕ ਉਡਾਣਾਂ ਦੁਆਰਾ ਭਾਰਤੀਆਂ ਦੀ ਏਅਰਲਿਫਟ ਦੀ ਗਿਣਤੀ 15521 ਹੋ ਗਈ ਹੈ। ਭਾਰਤੀ ਹਵਾਈ ਸੈਨਾ ਨੇ 2467 ਯਾਤਰੀਆਂ ਨੂੰ ਵਾਪਸ ਲਿਆਉਣ ਲਈ 12 ਮਿਸ਼ਨ ਚਲਾਏ ਸਨ। ਅਪਰੇਸ਼ਨ ਗੰਗਾ ਤਹਿ 32 ਟਨ ਤੋਂ ਵੱਧ ਰਾਹਤ ਸਮੱਗਰੀ ਵੀ ਲੈ ਕੇ ਗਏ।
ਨਾਗਰਿਕ ਉਡਾਣਾਂ ਵਿੱਚੋਂ ਬੁਖਾਰੈਸਟ ਤੋਂ 21 ਉਡਾਣਾਂ ਰਾਹੀਂ 4575 ਯਾਤਰੀਆਂ, ਸੁਸੇਵ ਤੋਂ 9 ਉਡਾਣਾਂ ਰਾਹੀਂ 1820, ਬੁਡਾਪੈਸਟ ਤੋਂ 28 ਉਡਾਣਾਂ ਰਾਹੀਂ 5571, ਕੋਸੀਸ ਤੋਂ 5 ਉਡਾਣਾਂ ਰਾਹੀਂ 909 ਯਾਤਰੀ, ਰਜ਼ੇਜ਼ੋ ਤੋਂ 11 ਉਡਾਣਾਂ ਰਾਹੀਂ 2404 ਭਾਰਤੀਆਂ ਅਤੇ ਕੀਵ ਤੋਂ ਇੱਕ ਉਡਾਣ ਰਾਹੀਂ 240 ਭਾਰਤੀਆਂ ਨੂੰ ਲਿਆਂਦਾ ਗਿਆ ਹੈ।
ਏਅਰਲਾਈਨ ਅਨੁਸਾਰ ਅੰਕੜੇ ਇਸ ਪ੍ਰਕਾਰ ਹਨ:
|
ਏਅਰਲਾਈਨ
|
ਉਡਾਣਾਂ ਦੀ ਗਿਣਤੀ
|
ਵਿਅਕਤੀ
|
ਏਅਰ ਏਸ਼ੀਆ
|
3
|
500
|
ਏਅਰ ਇੰਡੀਆ
|
14
|
3250
|
ਏਅਰ ਇੰਡੀਆ ਐਕਸਪ੍ਰੈੱਸ
|
9
|
1652
|
ਗੋ ਫਸਟ
|
6
|
1101
|
ਇੰਡੀਗੋ
|
34
|
7404
|
ਸਪਾਈਸਜੈੱਟ
|
9
|
1614
|
ਕੁੱਲ
|
75
|
15521
|
**********
ਵਾਈਬੀ/ਡੀਐੱਨਐੱਸ
(Release ID: 1804179)
Visitor Counter : 147