ਹੁਨਰ ਵਿਕਾਸ ਤੇ ਉੱਦਮ ਮੰਤਰਾਲਾ
azadi ka amrit mahotsav

ਐੱਨਆਈਈਐੱਸਬੀਯੂਡੀ ਨੇ ਸਟਾਰਟ-ਅੱਪ ਗ੍ਰਾਮ ਉੱਦਮਸ਼ੀਲਤਾ ਪ੍ਰੋਗਰਾਮ ਦੇ ਲਾਗੂਕਰਨ ਲਈ ਗ੍ਰਾਮੀਣ ਵਿਕਾਸ ਮੰਤਰਾਲੇ ਦੇ ਨਾਲ ਸਹਿਮਤੀ-ਪੱਤਰ ਤੇ ਹਸਤਾਖਰ ਕੀਤੇ

Posted On: 07 MAR 2022 10:23AM by PIB Chandigarh

ਕੌਸ਼ਲ ਵਿਕਾਸ ਅਤੇ ਉੱਦਮਸ਼ੀਲਤਾ ਮੰਤਰਾਲੇ ਦੇ ਅਧੀਨ ਖੁਦਮੁਖਤਿਆਰ ਸੰਗਠਨ ਨੈਸ਼ਨਲ ਇੰਸਟੀਟਿਊਟ ਆਵ੍ ਐਂਟਰਪ੍ਰਨਿਓਰਸ਼ਿਪ ਐਂਡ ਸਮਾਲ ਬਿਜ਼ਨਸ ਡਿਵੈਲਪਮੈਂਟ (ਐੱਨਆਈਈਐੱਸਬੀਯੂਡੀ) ਪਹਿਲ ਦੇ ਜ਼ਰੀਏ ਮੈਦਾਨੀ ਪੱਧਰ ‘ਤੇ ਉੱਦਮਸ਼ੀਲਤਾ ਨੂੰ ਪ੍ਰੋਤਸਾਹਨ ਦੇਣ ਲਈ ਇੱਕ ਲਗਾਤਾਰ ਸਵਰੂਪ ਵਿਕਸਿਤ ਕਰਨ ਲਈ ਵਾਸਤੇ ਗ੍ਰਾਮੀਣ ਵਿਕਾਸ ਮੰਤਰਾਲੇ ਦੇ ਨਾਲ ਸਹਿਮਤੀ-ਪੱਤਰ ‘ਤੇ ਹਸਤਾਖਰ ਕੀਤੇ ਹਨ।

ਐੱਸਵੀਈਪੀ, ਗ੍ਰਾਮੀਣ ਵਿਕਾਸ ਮੰਤਰਾਲੇ ਦੇ ਤਹਿਤ ਸੰਚਾਲਿਤ ਹੋਣ ਵਾਲੇ ਦੀਨਦਿਆਲ ਅੰਤੋਯੋਦਯ ਯੋਜਨਾ-ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ (ਡੀਏਵਾਈ-ਐੱਨਆਰਐੱਲਐੱਮ) ਦਾ ਉਪ-ਘਟਕ ਹੈ। ਇਸ ਦਾ ਉਦੇਸ਼ ਗੈਰ-ਕ੍ਰਿਸ਼ੀ ਸੈਕਟਰ ਵਿੱਚ ਗ੍ਰਾਮੀਣ ਪੱਧਰ ‘ਤੇ ਉੱਦਮ ਸਥਾਪਿਤ ਕਰਨ ਲਈ ਗ੍ਰਾਮੀਣ  ਇਲਾਕਿਆ ਦੇ ਉੱਦਮਤਾ ਦਾ ਸਮਰਥਨ ਕਰਨਾ ਹੈ। ਉਪਰੋਕਤ ਸਾਂਝੇਦਾਰੀ ਨਾਲ ਗ੍ਰਾਮੀਣ ਸਮੁਦਾਏ ਨੂੰ ਸਮਰੱਥ ਬਣਾਉਣ ਵਿੱਚ ਮਦਦ ਮਿਲੇਗੀ ਤਾਕਿ ਉਹ ਆਪਣੇ ਕਾਰੋਬਾਰ ਸਥਾਪਿਤ ਕਰ ਸਕੇ। ਨਾਲ ਹੀ ਕਾਰੋਬਾਰ ਸਥਾਪਿਤ ਹੋਣ ਤੱਕ ਉਨ੍ਹਾਂ ਨੂੰ ਪੂਰਾ ਸਮਰਥਨ ਦਿੱਤਾ ਜਾਵੇਗਾ। ਇਸ ਵਿਹਾਰਿਕ ਦਖਲ ਨਾਲ ਜਨ ਸਮਾਨ ਨੂੰ ਜਾਣਕਾਰੀ, ਸਲਾਹ ਅਤੇ ਵਿੱਤੀ ਸਮਰਥਨ ਮਿਲੇਗਾ ਅਤੇ ਪਿੰਡਾਂ ਵਿੱਚ ਸਮੁਦਾਏ ਪੱਧਰ ‘ਤੇ ਸੰਗਠਿਤ ਲੋਕਾਂ ਦਾ ਦਲ ਬਣਾਉਣ ਵਿੱਚ ਮਦਦ ਮਿਲੇਗੀ।

ਸਾਂਝੇਦਾਰੀ ਦੇ ਤਹਿਤ ਗ੍ਰਾਮੀਣ ਉੱਦਮਤਾ ਨੂੰ ਆਪਣੇ ਕਾਰੋਬਾਰ ਸ਼ੁਰੂ ਕਰਨ ਦੇ ਸੰਬੰਧ ਵਿੱਚ ਵਿੱਤੀ ਸਮਰਥਨ ਹਾਸਿਲ ਕਰਨ ਲਈ ਬੈਂਕਿੰਗ ਪ੍ਰਣਾਲੀ ਤੱਕ ਪਹੁੰਚ ਮਿਲ ਜਾਵੇਗੀ। ਇਸ ਵਿੱਚ ਮੁਦ੍ਰਾ ਬੈਂਕ ਦਾ ਸਮਰਥਨ ਵੀ ਸ਼ਾਮਲ ਹੈ। ਏਕੀਕ੍ਰਿਤ ਆਈਸੀਟੀ ਤਕਨੀਕਾਂ ਅਤੇ ਉਪਕਰਣਾਂ ਨਾਲ ਸਮਰੱਥਾ ਨਿਰਮਾਣ ਅਤੇ ਟ੍ਰੇਨਿੰਗ ਮਿਲੇਗੀ। ਇਸ ਦੇ ਤਹਿਤ ਦੇਸ਼ ਦੇ ਪਿੰਡਾਂ ਵਿੱਚ ਉੱਦਮਸ਼ੀਲਤਾ ਈਕੋ-ਸਿਸਟਮ ਨੂੰ ਵਧਾਉਣ ਲਈ ਉਪਕ੍ਰਮ ਸਲਾਹਕਾਰ ਸੇਵਾਵਾਂ ਵੀ ਦਿੱਤੀਆਂ ਜਾਣਗੀਆਂ। ਪ੍ਰੋਜੈਕਟਾਂ ਦੇ ਲਾਭਾਰਥੀਆਂ ਵਿੱਚ ਡੀਏਵਾਈ-ਐੱਨਆਰਐੱਲਏ ਦਾ ਸਵੈ-ਸਹਾਇਤਾ ਸਮੂਹ ਈਕੋ-ਸਿਸਟਮ ਨਾਲ ਸੰਬੰਧਿਤ ਹਨ। ਯੋਜਨਾ ਨਾ ਸਿਰਫ ਮੌਜੂਦਾ ਉੱਦਮਾਂ ਦੀ ਬਲਕਿ ਨਵੇਂ ਉੱਦਮਾਂ ਦੀ ਵੀ ਸਹਾਇਤਾ ਕਰਦੀ ਹੈ।

ਉਪਰੋਕਤ ਸਾਂਝੇਦਾਰੀ ‘ਤੇ ਕੌਸ਼ਲ ਵਿਕਾਸ ਅਤ ਉੱਦਮਸ਼ੀਲਤਾ ਮੰਤਰਾਲੇ ਦੇ ਸਕੱਤਰ ਸ਼੍ਰੀ ਰਾਜੇਸ਼ ਅਗਰਵਾਲ ਨੇ ਕਿਹਾ ਕਿ ਇਹ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਸ ਗੱਲ ਨੂੰ ਉਜਾਗਰ ਕੀਤਾ ਹੈ ਕਿ ਭਾਰਤੀਆਂ ਨੂੰ ਰੋਜ਼ਗਾਰ ਖੋਜਣ ਵਾਲੇ ਦੀ ਬਜਾਏ ਰੋਜ਼ਗਾਰ ਦੇਣ ਵਾਲਾ ਬਣਨ ਦਾ ਸੁਪਨਾ ਦੇਖਣ ਚਾਹੀਦਾ ਹੈ। ਇਸ ਸੰਦਰਭ ਵਿੱਚ ਐੱਸਵੀਈਪੀ ਸਾਮੁਦਾਇਕ ਪੱਧਰ ‘ਤੇ ਇਨੋਵੇਸ਼ਨ ਈਕੋ-ਸਿਸਟਮ ਦੀ ਰਚਨਾ ਕਰਨ ਆਰਥਿਕ ਅਤੇ ਸਮਾਜਿਕ ਲਾਭਾਂ ਵਿੱਚ ਤੇਜ਼ੀ ਲਿਆਉਣ ਵਿੱਚ ਮਦਦ ਕਰੇਗਾ। ਉਨ੍ਹਾਂ ਨੇ ਦੱਸਿਆ ਕਿ ਯੋਜਨਾ ਦਾ ਟੀਚਾ ਜ਼ਰੂਰੀ ਵਿੱਤੀ ਸਮਰਥਨ ਸਹਿਤ ਸਮਾਨ ਅਵਸਰ ਪ੍ਰਦਾਨ ਕਰਕੇ ਇੱਕ ਸਮਾਵੇਸ਼ੀ ਸਮਾਜ ਦੀ ਰਚਨਾ ਕਰਨਾ ਹੈ।

ਸ਼੍ਰੀ ਅਗਰਵਾਲ ਨੇ ਕਿਹਾ ਕਿ ਭਾਰਤ ਅਵਸਰਾਂ ਦੀ ਭੂਮੀ ਹੈ ਅਤੇ ਇਨ੍ਹਾਂ ਸੰਭਾਵਨਾਵਾਂ ਤੱਕ ਆਪਣੇ ਨੌਜਵਾਨਾਂ ਦੀ ਪਹੁੰਚ ਬਣਾਕੇ ਅਸੀਂ ਉਨ੍ਹਾਂ ਦੀਆਂ ਆਕਾਂਖਿਆਵਾਂ ਨੂੰ ਪੂਰਾ ਕਰ ਰਹੇ ਹਨ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਇਸ ਸਾਂਝੇਦਾਰੀ ਨਾਲ ਗ੍ਰਾਮੀਣ ਸਮੁਦਾਏ ਨੂੰ ਟ੍ਰੇਂਡ ਕਰਨ ਵਿੱਚ ਸਹਾਇਤਾ ਮਿਲੇਗੀ ਅਤੇ ਉਨ੍ਹਾਂ ਨੂੰ ਆਪਣੀ ਆਮਦਨ ਵਧਾਉਣ ਨਾਲ ਜੁੜੀ ਉੱਦਮਸ਼ੀਲਤਾ ਲਈ ਜ਼ਰੂਰੀ ਸੰਸਾਧਨ ਮਿਲਣਗੇ। ਨਾਲ ਹੀ ਆਤਮਨਿਰਭਰ ਭਾਰਤ ਦਾ ਮਾਰਗ ਦਰਸ਼ਨ ਹੋਵੇਗਾ।

ਸ਼੍ਰੀ ਅਗ੍ਰਵਾਲ ਨੇ ਇਸ ਤੱਥ ‘ਤੇ ਬਲ ਦਿੱਤਾ ਕਿ ਗ੍ਰਾਮੀਣ ਉੱਦਮਸ਼ੀਲਤਾ ਭਾਰਤ ਦੇ ਆਮੂਲ ਆਰਥਿਕ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ ਅਤੇ ਗ੍ਰਾਮੀਣ ਉੱਦਮਸ਼ੀਲਤਾ ਦੇ ਜ਼ਰੀਏ ਗ੍ਰਾਮੀਣ ਜਾਂ ਦੂਰ-ਦਰਾਡੇ ਦੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਦੇ ਲਈ ਰੋਜ਼ਗਾਰ ਦੇ ਅਪਾਰ ਅਵਸਰ ਪੈਦਾ ਹੋ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਯੁੱਗਾਂ ਪੁਰਾਣੀ ਕਲਾਤਮਕ ਵਿਰਾਸਤ ਨੂੰ ਵੀ ਬਚਾਇਆ ਜਾ ਰਿਹਾ ਹੈ ਅਤੇ ਗ੍ਰਾਮੀਣ ਉੱਦਮਸ਼ੀਲਤਾ ਨੂੰ ਹੁਲਾਰ ਵੀ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਕੁੱਝ ਸਾਲਾਂ ਵਿੱਚ ਉੱਦਮੀਆਂ ਦੀ ਵਿੱਤ ਤੱਕ ਪਹੁੰਚ ਬਣਾਕੇ ਸਹੀ ਸਲਾਹ-ਮਸ਼ਵਾਰਾ ਦੇ ਕੇ ਅਤੇ ਦੇਸ਼ ਵਿੱਚ ਵਪਾਰ ਸੁਗਮਤਾ ਨੂੰ ਹੁਲਾਰਾ ਸਕਿਲ ਇੰਡੀਆ ਲਗਾਤਾਰ ਕੌਸ਼ਲ ਅੰਤਰਾਲ ਨੂੰ ਘੱਟ ਕਰਨ ਵਿੱਚ ਲੱਗਿਆ ਹੈ।

*****

ਐੱਮਜੇਪੀਐੱਸ/ਏਕੇ


(Release ID: 1804130) Visitor Counter : 215