ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ 'ਮੇਕ ਇਨ ਇੰਡੀਆ ਫੌਰ ਦ ਵਰਲਡ' ਵਿਸ਼ੇ 'ਤੇ ਡੀਪੀਆਈਆਈਟੀ ਵੈਬੀਨਾਰ ਨੂੰ


“ਬਜਟ ਵਿੱਚ ਆਤਮਨਿਰਭਰ ਭਾਰਤ ਅਤੇ ਮੇਕ ਇਨ ਇੰਡੀਆ ਲਈ ਕਈ ਮਹੱਤਵਪੂਰਨ ਪ੍ਰਾਵਧਾਨ ਹਨ”

“ਨੌਜਵਾਨ ਅਤੇ ਪ੍ਰਤਿਭਾਸ਼ਾਲੀ ਆਬਾਦੀ ਦੇ ਜਨਸੰਖਿਅਕ ਲਾਭਅੰਸ਼, ਲੋਕਤੰਤਰੀ ਪ੍ਰਣਾਲੀ, ਪ੍ਰਕ੍ਰਿਤਿਕ ਸੰਸਾਧਨਾਂ ਜਿਹੇ ਸਕਾਰਾਤਮਕ ਕਾਰਕਾਂ ਦੇ ਨਾਲ ਸਾਨੂੰ ਦ੍ਰਿੜ੍ਹਤਾ ਨਾਲ ਮੇਕ ਇਨ ਇੰਡੀਆ ਵੱਲ ਵਧਣ ਲਈ ਉਤਸ਼ਾਹਿਤ ਹੋਣਾ ਚਾਹੀਦਾ ਹੈ"

“ਜੇਕਰ ਅਸੀਂ ਰਾਸ਼ਟਰੀ ਸੁਰੱਖਿਆ ਦੇ ਸੰਦਰਭ ਵਿੱਚ ਦੇਖੀਏ ਤਾਂ ਆਤਮਨਿਰਭਰਤਾ ਵਧੇਰੇ ਮਹੱਤਵਪੂਰਨ ਹੈ”

"ਪੂਰੀ ਦੁਨੀਆ ਭਾਰਤ ਨੂੰ ਇੱਕ ਮੈਨੂਫੈਕਚਰਿੰਗ ਪਾਵਰਹਾਊਸ ਦੇ ਰੂਪ ਵਿੱਚ ਦੇਖ ਰਹੀ ਹੈ"

“ਆਪਣੀ ਕੰਪਨੀ ਦੇ ਉਤਪਾਦਾਂ 'ਤੇ ਮਾਣ ਕਰੋ ਅਤੇ ਆਪਣੇ ਭਾਰਤੀ ਗ੍ਰਾਹਕਾਂ ਵਿੱਚ ਵੀ ਮਾਣ ਦੀ ਇਸ ਭਾਵਨਾ ਨੂੰ ਪੈਦਾ ਕਰੋ”

"ਤੁਹਾਨੂੰ ਗਲੋਬਲ ਸਟੈਂਡਰਡ ਬਰਕਰਾਰ ਰੱਖਣੇ ਪੈਣਗੇ ਅਤੇ ਤੁਹਾਨੂੰ ਆਲਮੀ ਪੱਧਰ 'ਤੇ ਵੀ ਮੁਕਾਬਲਾ ਕਰਨਾ ਹੋਵੇਗਾ"

Posted On: 03 MAR 2022 11:35AM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਅੱਜ ਉਦਯੋਗ ਅਤੇ ਅੰਦਰੂਨੀ ਵਪਾਰ ਨੂੰ ਉਤਸ਼ਾਹਿਤ ਕਰਨ ਬਾਰੇ ਵਿਭਾਗ (ਡੀਪੀਆਈਆਈਟੀ) ਦੁਆਰਾ ਆਯੋਜਿਤ ਬਜਟ ਉਪਰੰਤ ਵੈਬੀਨਾਰ ਨੂੰ ਸੰਬੋਧਨ ਕੀਤਾ। ਇਹ ਪ੍ਰਧਾਨ ਮੰਤਰੀ ਦੁਆਰਾ ਸੰਬੋਧਿਤ ਅੱਠਵਾਂ ਬਜਟ ਉਪਰੰਤ ਵੈਬੀਨਾਰ ਹੈ। ਇਸ ਵੈਬੀਨਾਰ ਦਾ ਵਿਸ਼ਾ 'ਮੇਕ ਇਨ ਇੰਡੀਆ ਫੌਰ ਦ ਵਰਲਡਸੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਬਜਟ ਵਿੱਚ ਆਤਮਨਿਰਭਰ ਭਾਰਤ ਅਤੇ ਮੇਕ ਇਨ ਇੰਡੀਆ ਲਈ ਕਈ ਮਹੱਤਵਪੂਰਨ ਪ੍ਰਾਵਧਾਨ ਹਨ। ਉਨ੍ਹਾਂ ਕਿਹਾ ਕਿ ਇਹ ਸਵੀਕਾਰਯੋਗ ਨਹੀਂ ਹੈ ਕਿ ਭਾਰਤ ਜਿਹਾ ਦੇਸ਼ ਮਹਿਜ਼ ਮੰਡੀ ਬਣ ਕੇ ਰਹਿ ਜਾਵੇ। ਉਨ੍ਹਾਂ ਮੇਕ ਇਨ ਇੰਡੀਆ ਦੀ ਅਹਿਮ ਮਹੱਤਤਾ ਨੂੰ ਰੇਖਾਂਕਿਤ ਕਰਨ ਲਈ ਮਹਾਮਾਰੀ ਦੌਰਾਨ ਸਪਲਾਈ ਚੇਨ ਦੇ ਵਿਘਨਾਂ ਅਤੇ ਹੋਰ ਅਨਿਸ਼ਚਿਤਤਾਵਾਂ ਦਾ ਜ਼ਿਕਰ ਕੀਤਾ। ਦੂਸਰੇ ਪਾਸੇਪ੍ਰਧਾਨ ਮੰਤਰੀ ਨੇ ਆਪਣੀ ਗੱਲ ਜਾਰੀ ਰੱਖਦਿਆਂ ਕਿਹਾਨੌਜਵਾਨ ਅਤੇ ਪ੍ਰਤਿਭਾਸ਼ਾਲੀ ਆਬਾਦੀ ਦੇ ਜਨਸੰਖਿਅਕ ਲਾਭਅੰਸ਼ਲੋਕਤੰਤਰੀ ਪ੍ਰਣਾਲੀਕੁਦਰਤੀ ਸੰਸਾਧਨਾਂ ਜਿਹੇ ਸਕਾਰਾਤਮਕ ਕਾਰਕਾਂ ਨਾਲ ਸਾਨੂੰ ਦ੍ਰਿੜ੍ਹਤਾ ਨਾਲ ਮੇਕ ਇਨ ਇੰਡੀਆ ਵੱਲ ਵਧਣ ਲਈ ਉਤਸ਼ਾਹਿਤ ਹੋਣਾ ਚਾਹੀਦਾ ਹੈ। ਉਨ੍ਹਾਂ ਜ਼ੀਰੋ ਡਿਫੈਕਟ-ਜ਼ੀਰੋ ਇਫੈਕਟ ਮੈਨੂਫੈਕਚਰਿੰਗ ਲਈ ਆਪਣੇ ਸੱਦੇ ਦਾ ਵੀ ਹਵਾਲਾ ਦਿੱਤਾ ਜੋ ਉਨ੍ਹਾਂ ਨੇ ਲਾਲ ਕਿਲੇ ਦੀ ਫ਼ਸੀਲ ਤੋਂ ਦਿੱਤੀ ਸੀ। ਉਨ੍ਹਾਂ ਕਿਹਾਜੇ ਅਸੀਂ ਰਾਸ਼ਟਰੀ ਸੁਰੱਖਿਆ ਦੇ ਸੰਦਰਭ ਤੋਂ ਦੇਖੀਏ ਤਾਂ ਆਤਮਨਿਰਭਰਤਾ ਸਭ ਤੋਂ ਵੱਧ ਮਹੱਤਵਪੂਰਨ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆ ਭਾਰਤ ਨੂੰ ਮੈਨੂਫੈਕਚਰਿੰਗ ਸ਼ਕਤੀ ਦੇ ਰੂਪ ਵਿੱਚ ਦੇਖ ਰਹੀ ਹੈ।  ਉਨ੍ਹਾਂ ਕਿਹਾ ਕਿ ਮੈਨੂਫੈਕਚਰਿੰਗਭਾਰਤ ਦੇ ਜੀਡੀਪੀ ਦਾ 15 ਪ੍ਰਤੀਸ਼ਤ ਹੈਪਰ ਮੇਕ ਇਨ ਇੰਡੀਆ ਲਈ ਬੇਅੰਤ ਸੰਭਾਵਨਾਵਾਂ ਹਨ ਅਤੇ ਸਾਨੂੰ ਭਾਰਤ ਵਿੱਚ ਇੱਕ ਮਜ਼ਬੂਤ ਮੈਨੂਫੈਕਚਰਿੰਗ ਅਧਾਰ ਬਣਾਉਣ ਲਈ ਪੂਰੀ ਤਾਕਤ ਨਾਲ ਕੰਮ ਕਰਨਾ ਚਾਹੀਦਾ ਹੈ।

ਪ੍ਰਧਾਨ ਮੰਤਰੀ ਨੇ ਸੈਮੀ-ਕੰਡਕਟਰਾਂ ਅਤੇ ਇਲੈਕਟ੍ਰਿਕ ਵਾਹਨਾਂ ਜਿਹੇ ਸੈਕਟਰਾਂ ਵਿੱਚ ਨਵੀਂ ਮੰਗ ਅਤੇ ਮੌਕਿਆਂ ਦੀਆਂ ਉਦਾਹਰਣਾਂ ਦਿੱਤੀਆਂ ਜਿੱਥੇ ਨਿਰਮਾਤਾਵਾਂ ਨੂੰ ਵਿਦੇਸ਼ੀ ਸਰੋਤਾਂ 'ਤੇ ਨਿਰਭਰਤਾ ਨੂੰ ਦੂਰ ਕਰਨ ਦੀ ਭਾਵਨਾ ਨਾਲ ਅੱਗੇ ਵਧਣਾ ਚਾਹੀਦਾ ਹੈ। ਉਨ੍ਹਾਂ ਕਿਹਾਇਸੇ ਤਰ੍ਹਾਂਸਟੀਲ ਅਤੇ ਮੈਡੀਕਲ ਸਾਜ਼ੋ-ਸਾਮਾਨ ਜਿਹੇ ਖੇਤਰਾਂ ਤੇ ਵੀ ਸਵਦੇਸ਼ੀ ਨਿਰਮਾਣ ਲਈ ਧਿਆਨ ਕੇਂਦ੍ਰਿਤ ਕੀਤੇ ਜਾਣ ਦੀ ਜ਼ਰੂਰਤ ਹੈ।

ਪ੍ਰਧਾਨ ਮੰਤਰੀ ਨੇ ਬਜ਼ਾਰ ਵਿੱਚ ਭਾਰਤ ਵਿੱਚ ਬਣੇ ਉਤਪਾਦ ਦੀ ਉਪਲਬਧਤਾ ਦੇ ਉਲਟ ਕਿਸੇ ਉਤਪਾਦ ਦੀ ਉਪਲਬਧਤਾ ਵਿੱਚ ਅੰਤਰ ਉੱਤੇ ਜ਼ੋਰ ਦਿੱਤਾ। ਉਨ੍ਹਾਂ ਆਪਣੀ ਨਿਰਾਸ਼ਾ ਨੂੰ ਦੁਹਰਾਇਆ ਕਿ ਭਾਰਤ ਦੇ ਵਿਭਿੰਨ ਤਿਉਹਾਰਾਂ ਲਈ ਬਹੁਤ ਸਾਰੀ ਸਪਲਾਈ ਵਿਦੇਸ਼ੀ ਪ੍ਰਦਾਤਾਵਾਂ ਦੁਆਰਾ ਕੀਤੀ ਜਾ ਰਹੀ ਹੈ ਜਦੋਕਿ ਉਹ ਸਥਾਨਕ ਨਿਰਮਾਤਾਵਾਂ ਦੁਆਰਾ ਅਸਾਨੀ ਨਾਲ ਪ੍ਰਦਾਨ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ 'ਵੋਕਲ ਫੌਰ ਲੋਕਲਦਾ ਘੇਰਾ ਦੀਵਾਲੀ 'ਤੇ 'ਦੀਵੇਖਰੀਦਣ ਤੋਂ ਵੀ ਅੱਗੇ ਤੱਕ ਜਾਂਦਾ ਹੈ। ਉਨ੍ਹਾਂ ਪ੍ਰਾਈਵੇਟ ਸੈਕਟਰ ਨੂੰ ਕਿਹਾ ਕਿ ਉਹ ਆਪਣੇ ਮਾਰਕਿਟਿੰਗ ਅਤੇ ਬ੍ਰਾਂਡਿੰਗ ਪ੍ਰਯਤਨਾਂ ਵਿੱਚ ਵੋਕਲ ਫੌਰ ਲੋਕਲ ਅਤੇ ਆਤਮਨਿਰਭਰ ਭਾਰਤ ਦੇ ਕਾਰਕਾਂ ਨੂੰ ਅੱਗੇ ਵਧਾਉਣ। ਉਨ੍ਹਾਂ ਅੱਗੇ ਕਿਹਾ "ਆਪਣੀ ਕੰਪਨੀ ਦੁਆਰਾ ਬਣਾਏ ਗਏ ਉਤਪਾਦਾਂ 'ਤੇ ਮਾਣ ਕਰੋ ਅਤੇ ਆਪਣੇ ਭਾਰਤੀ ਗਾਹਕਾਂ ਵਿੱਚ ਵੀ ਮਾਣ ਦੀ ਇਸ ਭਾਵਨਾ ਨੂੰ ਪੈਦਾ ਕਰੋ। ਇਸਦੇ ਲਈ ਕੁਝ ਸਾਂਝੀ ਬ੍ਰਾਂਡਿੰਗ 'ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ।

ਪ੍ਰਧਾਨ ਮੰਤਰੀ ਨੇ ਸਥਾਨਕ ਉਤਪਾਦਾਂ ਲਈ ਨਵੀਆਂ ਮੰਜ਼ਿਲਾਂ ਢੂੰਡਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।  ਉਨ੍ਹਾਂ ਪ੍ਰਾਈਵੇਟ ਸੈਕਟਰ ਨੂੰ ਖੋਜ ਅਤੇ ਵਿਕਾਸ 'ਤੇ ਖਰਚ ਵਧਾਉਣ ਅਤੇ ਆਪਣੇ ਉਤਪਾਦ ਪੋਰਟਫੋਲੀਓ ਵਿੱਚ ਵਿਵਿਧਤਾ ਲਿਆਉਣ ਅਤੇ ਅੱਪਗ੍ਰੇਡ ਕਰਨ ਲਈ ਕਿਹਾ।  2023 ਨੂੰ ਬਾਜਰੇ ਦੇ ਅੰਤਰਰਾਸ਼ਟਰੀ ਵਰ੍ਹੇ ਵਜੋਂ ਐਲਾਨੇ ਜਾਣ ਦਾ ਹਵਾਲਾ ਦਿੰਦੇ ਹੋਏਪ੍ਰਧਾਨ ਮੰਤਰੀ ਨੇ ਕਿਹਾ, “ਦੁਨੀਆ ਵਿੱਚ ਬਾਜਰੇ ਦੀ ਮੰਗ ਵੱਧ ਰਹੀ ਹੈ। ਆਲਮੀ ਮੰਡੀਆਂ ਦਾ ਅਧਿਐਨ ਕਰਕੇਸਾਨੂੰ ਆਪਣੀਆਂ ਮਿੱਲਾਂ ਨੂੰ ਵੱਧ ਤੋਂ ਵੱਧ ਉਤਪਾਦਨ ਅਤੇ ਪੈਕੇਜਿੰਗ ਲਈ ਪਹਿਲਾਂ ਤੋਂ ਤਿਆਰ ਕਰਨਾ ਚਾਹੀਦਾ ਹੈ।

ਪ੍ਰਧਾਨ ਮੰਤਰੀ ਨੇ ਖਣਨਕੋਇਲਾ ਅਤੇ ਰੱਖਿਆ ਜਿਹੇ ਖੇਤਰਾਂ ਨੂੰ ਖੋਲ੍ਹਣ ਕਾਰਨ ਪੈਦਾ ਹੋਈਆਂ ਨਵੀਆਂ ਸੰਭਾਵਨਾਵਾਂ ਦਾ ਜ਼ਿਕਰ ਕੀਤਾਪ੍ਰਧਾਨ ਮੰਤਰੀ ਨੇ ਭਾਗੀਦਾਰਾਂ ਨੂੰ ਨਵੀਂ ਰਣਨੀਤੀ ਤਿਆਰ ਕਰਨ ਲਈ ਕਿਹਾ। ਉਨ੍ਹਾਂ ਕਿਹਾ ਤੁਹਾਨੂੰ ਗਲੋਬਲ ਮਾਪਦੰਡ ਬਰਕਰਾਰ ਰੱਖਣੇ ਪੈਣਗੇ ਅਤੇ ਤੁਹਾਨੂੰ ਆਲਮੀ ਪੱਧਰ 'ਤੇ ਵੀ ਮੁਕਾਬਲਾ ਕਰਨਾ ਪਏਗਾ।

ਇਸ ਬਜਟ ਵਿੱਚ ਕ੍ਰੈਡਿਟ ਸੁਵਿਧਾ ਅਤੇ ਟੈਕਨੋਲੋਜੀ ਅੱਪਗ੍ਰੇਡੇਸ਼ਨ ਜ਼ਰੀਏ ਸੂਖਮਲਘੂ ਅਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਨੂੰ ਮਹੱਤਵਪੂਰਨ ਮਹੱਤਤਾ ਦਿੱਤੀ ਗਈ ਹੈ। ਸਰਕਾਰ ਨੇ ਐੱਮਐੱਸਐੱਮਈਜ਼ ਲਈ 6,000 ਕਰੋੜ ਰੁਪਏ ਦੇ ਇੱਕ ਰੈਂਪ (RAMP) ਪ੍ਰੋਗਰਾਮ ਦਾ ਵੀ ਐਲਾਨ ਕੀਤਾ ਹੈ। ਬਜਟ ਵਿੱਚ ਕਿਸਾਨਾਂਵੱਡੇ ਉਦਯੋਗਾਂ ਅਤੇ ਐੱਮਐੱਸਐੱਮਈਜ਼ ਲਈ ਨਵੇਂ ਰੇਲਵੇ ਲੌਜਿਸਟਿਕ ਉਤਪਾਦਾਂ ਨੂੰ ਵਿਕਸਿਤ ਕਰਨ 'ਤੇ ਵੀ ਧਿਆਨ ਦਿੱਤਾ ਗਿਆ ਹੈ। ਡਾਕ ਅਤੇ ਰੇਲਵੇ ਨੈੱਟਵਰਕ ਦਾ ਇੰਟੀਗ੍ਰੇਸ਼ਨ ਛੋਟੇ ਉਦਯੋਗਾਂ ਅਤੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਕਨੈਕਟੀਵਿਟੀ ਦੀਆਂ ਸਮੱਸਿਆਵਾਂ ਨੂੰ ਹੱਲ ਕਰੇਗਾ। ਉਨ੍ਹਾਂ ਕਿਹਾ ਕਿ ਉੱਤਰ-ਪੂਰਬੀ ਖੇਤਰ ਲਈ ਐਲਾਨੇ ਗਏ ਪੀਐੱਮ ਡਿਵਾਈਨ (PM DevINE) ਮੋਡਲ ਦੀ ਵਰਤੋਂ ਕਰਕੇ ਖੇਤਰੀ ਨਿਰਮਾਣ ਈਕੋਸਿਸਟਮ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਵਿਸ਼ੇਸ਼ ਆਰਥਿਕ ਜ਼ੋਨ ਐਕਟ ਵਿੱਚ ਸੁਧਾਰ ਨਿਰਯਾਤ ਨੂੰ ਹੁਲਾਰਾ ਪ੍ਰਦਾਨ ਕਰਨਗੇ।

ਸ਼੍ਰੀ ਮੋਦੀ ਨੇ ਸੁਧਾਰਾਂ ਦੇ ਪ੍ਰਭਾਵਾਂ ਬਾਰੇ ਵੀ ਵਿਸਤਾਰ ਨਾਲ ਦੱਸਿਆ। ਉਨ੍ਹਾਂ ਕਿਹਾ ਕਿ ਵੱਡੇ ਪੱਧਰ 'ਤੇ ਇਲੈਕਟ੍ਰੌਨਿਕਸ ਮੈਨੂਫੈਕਚਰਿੰਗ ਲਈ ਪ੍ਰੋਡਕਸ਼ਨ ਲਿੰਕਡ ਇਨਸੈਂਟਿਵ (ਪੀਐੱਲਆਈ) ਵਿੱਚ

ਦਸੰਬਰ 2021 ਵਿੱਚ 1 ਲੱਖ ਕਰੋੜ ਰੁਪਏ ਦੇ ਉਤਪਾਦਨ ਦਾ ਲਕਸ਼ ਪ੍ਰਾਪਤ ਕੀਤਾ ਗਿਆ ਸੀ। ਕਈ ਹੋਰ ਪੀਐੱਲਆਈ ਸਕੀਮਾਂ ਲਾਗੂਕਰਨ ਦੇ ਮਹੱਤਵਪੂਰਨ ਪੜਾਵਾਂ ਵਿੱਚ ਹਨ।

ਪ੍ਰਧਾਨ ਮੰਤਰੀ ਨੇ 25 ਹਜ਼ਾਰ ਨਿਯਮ ਪਾਲਣ ਵਿਵਸਥਾਵਾਂ ਨੂੰ ਹਟਾਉਣ ਅਤੇ ਲਾਇਸੈਂਸਾਂ ਦੇ ਆਟੋ ਨਵਿਆਉਣ ਦਾ ਜ਼ਿਕਰ ਕੀਤਾਜਿਸ ਨਾਲ ਨਿਯਮ ਪਾਲਣ ਬੋਝ ਵਿੱਚ ਮਹੱਤਵਪੂਰਨ ਕਮੀ ਆਈ। ਇਸੇ ਤਰ੍ਹਾਂਡਿਜੀਟਾਈਜ਼ੇਸ਼ਨ ਨਾਲ ਰੈਗੂਲੇਟਰੀ ਫ੍ਰੇਮਵਰਕ ਵਿੱਚ ਗਤੀ ਅਤੇ ਪਾਰਦਰਸ਼ਤਾ ਆਉਂਦੀ ਹੈ। ਉਨ੍ਹਾਂ ਅੱਗੇ ਕਿਹਾ ਕੰਪਨੀ ਸਥਾਪਿਤ ਕਰਨ ਲਈ ਕੌਮਨ ਸਪਾਈਸ ਫਾਰਮ ਤੋਂ ਲੈ ਕੇ ਨੈਸ਼ਨਲ ਸਿੰਗਲ ਵਿੰਡੋ ਸਿਸਟਮ ਤੱਕਹੁਣ ਤੁਸੀਂ ਹਰ ਪੜਾਅ 'ਤੇ ਵਿਕਾਸ ਲਈ ਸਾਡੀ ਅਨੁਕੂਲ ਪਹੁੰਚ ਨੂੰ ਮਹਿਸੂਸ ਕਰ ਰਹੇ ਹੋ।

ਪ੍ਰਧਾਨ ਮੰਤਰੀ ਨੇ ਮੈਨੂਫੈਕਚਰਿੰਗ ਦੇ ਕਪਤਾਨਾਂ ਨੂੰ ਕੁਝ ਖੇਤਰਾਂ ਨੂੰ ਚੁਣਨ ਅਤੇ ਉਨ੍ਹਾਂ ਵਿੱਚ ਵਿਦੇਸ਼ੀ ਨਿਰਭਰਤਾ ਨੂੰ ਦੂਰ ਕਰਨ ਲਈ ਕੰਮ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਦੁਹਰਾਇਆ ਕਿ ਅਜਿਹੇ ਵੈਬੀਨਾਰ ਨੀਤੀ ਨੂੰ ਲਾਗੂ ਕਰਨ ਵਿੱਚ ਹਿਤਧਾਰਕਾਂ ਦੀ ਆਵਾਜ਼ ਨੂੰ ਸ਼ਾਮਲ ਕਰਨ ਅਤੇ ਬਿਹਤਰ ਨਤੀਜਿਆਂ ਲਈ ਬਜਟ ਪ੍ਰਾਵਧਾਨਾਂ ਨੂੰ ਸਹੀਸਮੇਂ ਸਿਰ ਅਤੇ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਇੱਕ ਸਹਿਯੋਗੀ ਪਹੁੰਚ ਵਿਕਸਿਤ ਕਰਨ ਲਈ ਬੇਮਿਸਾਲ ਪ੍ਰਸ਼ਾਸਨਿਕ ਕਦਮ ਹਨ।

 

 

 **********

ਡੀਐੱਸ



(Release ID: 1802750) Visitor Counter : 184