ਪ੍ਰਧਾਨ ਮੰਤਰੀ ਦਫਤਰ
ਸਿਹਤ ਖੇਤਰ ਵਿੱਚ ਕੇਂਦਰੀ ਬਜਟ 2022 ਦੇ ਸਕਾਰਾਤਮਕ ਪ੍ਰਭਾਵ ਬਾਰੇ ਇੱਕ ਵੈਬੀਨਾਰ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
Posted On:
26 FEB 2022 2:06PM by PIB Chandigarh
ਨਮਸਕਾਰ ਜੀ!
ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ, ਦੇਸ਼ ਭਰ ਦੇ ਪਬਲਿਕ ਅਤੇ ਪ੍ਰਾਈਵੇਟ ਸੈਕਟਰ ਦੇ ਹੈਲਥਕੇਅਰ ਨਾਲ ਜੁੜੇ ਸਾਰੇ ਪ੍ਰੋਫੈਸਨਲਸ,ਪੈਰਾਮਿਡਕਸ,ਨਰਸਿੰਗ,ਹੈਲਥ ਮੈਨੇਜਮੈਂਟ,ਟੈਕਨੋਲੋਜੀ ਅਤੇ ਰਿਸਸਚ ਨਾਲ ਜੁੜੇ ਸਾਰੇ ਮਹਾਨੁਭਾਵ,ਦੇਵੀਓ ਅਤੇ ਸੱਜਣੋਂ!
ਸਭ ਤੋਂ ਪਹਿਲਾਂ ਤਾਂ ਆਪ ਸਭ ਨੂੰ ਦੁਨੀਆ ਦੇ ਸਭ ਤੋਂ ਬੜੇ ਵੈਕਸੀਨੇਸ਼ਨ ਮਿਸ਼ਨ ਨੂੰ ਸਫ਼ਲਤਾਪੂਰਵਕ ਚਲਾਉਣ ਦੇ ਲਈ 130 ਕਰੋੜ ਦੇਸ਼ਵਾਸੀਆਂ ਦੀ ਤਰਫੋਂ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ! ਭਾਰਤ ਦਾ ਹੈਲਥਕੇਅਰ ਸਿਸਟਮ ਕਿਤਨਾ efficient ਹੈ, ਕਿਸ ਪ੍ਰਕਾਰ mission oriented ਹੈ, ਇਸ ਨੂੰ ਤੁਸੀਂ ਪੂਰੀ ਦੁਨੀਆ ਦੇ ਸਾਹਮਣੇ establish ਕੀਤਾ ਹੈ।
ਸਾਥੀਓ,
ਇਹ ਬਜਟ ਪਿਛਲੇ 7 ਸਾਲ ਤੋਂ ਹੈਲਥਕੇਅਰ ਸਿਸਟਮ ਨੂੰ ਰਿਫਾਰਮ ਅਤੇ ਟ੍ਰਾਂਸਫਾਰਮ ਕਰਨ ਦੇ ਸਾਡੇ ਪ੍ਰਯਾਸਾਂ ਨੂੰ ਵਿਸਤਾਰ ਦਿੰਦਾ ਹੈ ਅਤੇ ਜੋ ਬਜਟ ਸ਼ਾਸਤਰ ਦੇ ਜਾਣਕਾਰ ਲੋਕ ਹਨ, ਉਹ ਇਸ ਬਾਤ ਨੂੰ ਮਹਿਸੂਸ ਕਰਦੇ ਹੋਣਗੇ ਕਿ day one ਤੋਂ ਸਾਡਾ ਬਜਟ ਹੋਵੇ ਜਾਂ ਸਾਡੀਆਂ ਨੀਤੀਆਂ ਹੋਣ, ਉਨ੍ਹਾਂ ਵਿੱਚੋਂ ਇੱਕ ਕੰਟੀਨਿਊਟੀ ਅਤੇ ਪ੍ਰੋਗ੍ਰੈਸਿਵ ਅਨਫੋਲਡਮੈਂਟ ਹੈ। ਅਸੀਂ ਆਪਣੀ ਹੈਲਥਕੇਅਰ ਸਿਸਟਮ ਵਿੱਚ holistic approach ਨੂੰ adopt ਕੀਤਾ ਹੈ ਹੈ। ਅੱਜ ਸਾਡਾ ਫੋਕਸ health 'ਤੇ ਤਾਂ ਹੈ ਹੀ, wellness 'ਤੇ ਵੀ ਉਤਨਾ ਹੀ ਅਧਿਕ ਹੈ। ਅਸੀਂ illness ਦੇ ਲਈ ਜ਼ਿੰਮੇਦਾਰ ਫੈਕਟਰਸ ਨੂੰ ਦੂਰ ਕਰਨ, Wellness ਦੇ ਲਈ ਸਮਾਜ ਨੂੰ ਪ੍ਰੋਤਸਾਹਿਤ ਕਰਨ ਅਤੇ ਬਿਮਾਰੀ ਦੀ ਸਥਿਤੀ ਵਿੱਚ ਇਲਾਜ ਨੂੰ inclusive ਬਣਾਉਣ 'ਤੇ ਫੋਕਸ ਕਰ ਰਹੇ ਹਾਂ। ਇਸ ਲਈ ਸਵੱਛ ਭਾਰਤ ਅਭਿਯਾਨ ਹੋਵੇ, ਫਿਟ ਇੰਡੀਆ ਮਿਸ਼ਨ ਹੋਵੇ, ਪੋਸ਼ਣ ਮਿਸ਼ਨ ਹੋਵੇ, ਮਿਸ਼ਨ ਇੰਦਰਧਨੁਸ਼ ਹੋਵੇ, ਆਯੁਸ਼ਮਾਨ ਭਾਰਤ ਹੋਵੇ, ਜਲ ਜੀਵਨ ਮਿਸ਼ਨ ਹੋਵੇ, ਐਸੇ ਸਾਰੇ initiatives ਨੂੰ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਲੈਕੇ ਜਾਣਾ ਹੈ।
ਸਾਥੀਓ,
ਜਦੋਂ ਅਸੀਂ ਹੈਲਥ ਸੈਕਟਰ ਵਿੱਚ holistic ਅਤੇ inclusiveness ਦੀ ਬਾਤ ਕਰਦੇ ਹਾਂ ਤਾਂ, ਇਸ ਵਿੱਚ ਤਿੰਨ ਫੈਕਟਰਾਂ ਦਾ ਸਮਾਵੇਸ਼ ਕਰ ਰਹੇ ਹਾਂ। ਪਹਿਲਾ- modern medical science ਨਾਲ ਜੁੜੇ ਇਨਫ੍ਰਾਸਟ੍ਰਕਚਰ ਅਤੇ ਹਿਊਮਨ ਰਿਸੋਰਸ ਦਾ ਵਿਸਤਾਰ। ਦੂਸਰਾ- ਆਯੁਸ਼ ਜਿਹੀ ਰਵਾਇਤੀ ਭਾਰਤੀ ਚਿਕਿਤਸਾ ਪੱਧਤੀ ਵਿੱਚ research ਨੂੰ ਪ੍ਰੋਤਸਾਹਨ ਅਤੇ ਹੈਲਥਕੇਅਰ ਸਿਸਟਮ ਵਿੱਚ ਉਸ ਦੀ active engagement ਅਤੇ ਤੀਸਰਾ- Modern ਅਤੇ Futuristic technology ਦੇ ਜ਼ਰੀਏ ਦੇਸ਼ ਦੇ ਹਰ ਵਿਅਕਤੀ,ਹਰ ਹਿੱਸੇ ਤੱਕ ਬਿਹਤਰ ਅਤੇ affordable healthcare ਸੁਵਿਧਾਵਾਂ ਪਹੁੰਚਾਉਣਾ। ਇਸ ਦੇ ਲਈ ਅਸੀਂ ਹੈਲਥ ਸੈਕਟਰ ਦੇ ਬਜਟ ਵਿੱਚ ਕਾਫੀ ਵਾਧਾ ਕੀਤਾ ਹੈ।
ਸਾਥੀਓ,
ਅਸੀਂ ਭਾਰਤ ਵਿੱਚ ਐਸਾ ਹੈਲਥ ਇਨਫ੍ਰਾਸਟ੍ਰਕਚਰ ਬਣਾਉਣਾ ਚਾਹੁੰਦੇ ਹਾਂ, ਜੋ ਸਿਰਫ਼ ਬੜੇ ਸ਼ਹਿਰਾਂ ਤੱਕ ਸੀਮਿਤ ਨਾ ਹੋਵੇ ਅਤੇ ਤੁਸੀਂ ਦੇਖਿਆ ਹੋਵੇਗਾ ਕਿ ਇਸ ਵਿਸ਼ੇ ਨੂੰ ਲੈ ਕੇ ਮੈਂ ਲਗਾਤਾਰ ਦੁਨੀਆ ਦੇ ਸਾਹਮਣੇ ਬਾਤ ਕਰ ਰਿਹਾ ਹਾਂ, ਖਾਸ ਕਰਕੇ ਕੋਰੋਨਾ ਦੇ ਬਾਅਦ ਅਤੇ ਮੈਂ ਕਹਿ ਰਿਹਾ ਹਾਂ ਵੰਨ ਅਰਥ ਵੰਨ ਹੈਲਥ , ਇਸੇ ਸਪਿਰਿਟ ਨੂੰ ਅਸੀਂ ਹਿੰਦੁਸਤਾਨ ਵਿੱਚ ਵੀ ਵੰਨ ਇੰਡੀਆ ਵੰਨ ਹੈਲਥ ਇਸ ਮਿਸ਼ਨ ਨੂੰ ਵੀ ਵੈਸੇ ਹੀ ਹੈ ਯਾਨੀ ਦੂਰਦਰਾਜ ਦੇ ਖੇਤਰਾਂ ਵਿੱਚ ਵੀ ਸਮਾਨ ਵਿਵਸਥਾਵਾਂ ਵਿਕਸਿਤ ਕਰਨੀਆਂ ਹਨ, ਸਾਡਾ ਪ੍ਰਯਾਸ ਹੈ ਕਿ ਕ੍ਰਿਟੀਕਲ ਹੈਲਥਕੇਅਰ ਸੁਵਿਧਾਵਾਂ ਬਲਾਕ ਪੱਧਰ 'ਤੇ ਵੀ ਹੋਣ,ਜ਼ਿਲ੍ਹਾ ਪੱਧਰ 'ਤੇ ਵੀ ਹੋਣ ,ਪਿੰਡਾਂ ਦੇ ਨਜ਼ਦੀਕ ਵੀ ਹੋਣ।ਇਸ ਇਨਫ੍ਰਾਸਟ੍ਰਕਚਰ ਨੂੰ ਮੈਂਟੇਨ ਕਰਨਾ ਅਤੇ ਸਮੇਂ-ਸਮੇਂ 'ਤੇ ਅੱਪਗ੍ਰੇਡ ਕਰਨਾ ਬਹੁਤ ਜ਼ਰੂਰੀ ਹੈ। ਇਸ ਦੇ ਲਈ ਪ੍ਰਾਈਵੇਟ ਸੈਕਟਰ ਅਤੇ ਦੂਸਰੇ ਸੈਕਟਰਸ ਨੂੰ ਵੀ ਜ਼ਿਆਦਾ ਊਰਜਾ ਦੇ ਨਾਲ ਅੱਗੇ ਆਉਣਾ ਹੋਵੇਗਾ।
ਸਾਥੀਓ,
ਬਿਹਤਰ ਪਾਲਿਸੀ ਦੇ ਨਾਲ ਹੀ ਉਨ੍ਹਾਂ ਨੂੰ ਇੰਪਲੀਮੈਂਟੇਸ਼ਨ ਵੀ ਬਹੁਤ ਜ਼ਰੂਰੀ ਹੁੰਦਾ ਹੈ। ਇਸ ਦੇ ਲਈ ਜ਼ਰੂਰੀ ਹੈ ਕਿ ਗਰਾਊਂਡ 'ਤੇ ਜੋ ਲੋਕ ਪਾਲਿਸੀ ਨੂੰ ਉਤਾਰਦੇ ਹਨ, ਉਨ੍ਹਾਂ 'ਤੇ ਜ਼ਿਆਦਾ ਧਿਆਨ ਦਿੱਤਾ ਜਾਵੇ। ਇਸ ਦੇ ਲਈ ਇਸ ਬਜਟ ਵਿੱਚ ਅਸੀਂ 2 ਲੱਖ ਆਂਗਣਵਾੜੀਆਂ ਨੂੰ ਸਕਸ਼ਮ ਆਂਗਣਵਾੜੀਆਂ ਵਿੱਚ ਅੱਪਗ੍ਰੇਡ ਕਰਕੇ ਉਨ੍ਹਾਂ ਨੂੰ ਹੋਰ ਸਸ਼ਕਤ ਬਣਾਉਣ ਦਾ ਪ੍ਰਾਵਧਾਨ ਕੀਤਾ ਹੈ। ਇਹੀ ਬਾਤ ਪੋਸ਼ਣ 2.0 'ਤੇ ਵੀ ਲਾਗੂ ਹੁੰਦੀ ਹੈ।
ਸਾਥੀਓ,
ਪ੍ਰਾਇਮਰੀ ਹੈਲਥਕੇਅਰ ਨੈੱਟਵਰਕ ਨੂੰ ਸਸ਼ਕਤ ਕਰਨ ਦੇ ਲਈ ਡੇਢ ਲੱਖ ਹੈਲਥ ਅਤੇ ਵੈੱਲਨੈੱਸ ਸੈਂਟਰਸ ਦੇ ਨਿਰਮਾਣ ਦਾ ਕੰਮ ਵੀ ਤੇਜੀ ਨਾਲ ਚਲ ਰਿਹਾ ਹੈ। ਹੁਣ ਤੱਕ 85 ਹਜ਼ਾਰ ਤੋਂ ਅਧਿਕ ਸੈਂਟਰਸ ਰੁਟੀਨ ਚੈੱਕਅੱਪ, ਵੈਕਸੀਨੇਸ਼ਨ ਅਤੇ ਟੈਸਟਸ ਦੀ ਸੁਵਿਧਾ ਦੇ ਰਹੇ ਹਨ। ਇਸ ਵਾਰ ਦੇ ਬਜਟ ਵਿੱਚ ਇਨ੍ਹਾਂ ਵਿੱਚ ਮੈਂਟਲ ਹੈਲਥਕੇਅਰ ਦੀ ਸੁਵਿਧਾ ਵੀ ਜੋੜੀ ਗਈ ਹੈ। ਇਸ ਨੂੰ ਜ਼ਿਆਦਾ ਤੋਂ ਜ਼ਿਆਦਾ ਆਬਾਦੀ ਤੱਕ ਕਿਵੇਂ ਪਹੁੰਚਾ ਸਕਦੇ ਹਾਂ, ਜਾਗਰੂਕਤਾ ਕਿਵੇਂ ਵਧਾਈ ਜਾਵੇ, ਇਸ ਦੇ ਲਈ ਸਾਨੂੰ ਸਭ ਨੂੰ ਮਿਲ ਕੇ, ਤੁਹਾਨੂੰ ਵੀ ਆਪਣੇ ਪ੍ਰਯਾਸਾਂ ਨੂੰ ਵਧਾਉਣਾ ਚਾਹੀਦਾ ਹੈ।
ਸਾਥੀਓ,
ਬਿਹਤਰ ਹੈਲਥ ਇਨਫ੍ਰਾ ਸਿਰਫ਼ ਸੁਵਿਧਾ ਹੀ ਨਹੀਂ , ਬਲਕਿ ਇਹ ਹੈਲਥ ਸਰਵਿਸ ਦੀ ਡਿਮਾਂਡ ਵੀ ਵਧਾਉਂਦਾ ਹੈ। ਜੋ ਰੋਜ਼ਗਾਰ ਵਧਾਉਣ ਦਾ ਵੀ ਬਹੁਤ ਬੜਾ ਮਾਧਿਅਮ ਹੈ। ਬੀਤੇ ਸਾਲਾਂ ਵਿੱਚ ਜਿਵੇਂ-ਜਿਵੇਂ ਹੈਲਥ ਸਰਵਿਸ ਦੀ ਡਿਮਾਂਡ ਵਧ ਰਹੀ ਹੈ, ਉਸ ਅਨੁਸਾਰ ਹੀ ਅਸੀਂ ਸਕਿੱਲਡ ਹੈਲਥ ਪ੍ਰੋਫੈਸ਼ਨਲਸ ਤਿਆਰ ਕਰਨ ਦਾ ਵੀ ਪ੍ਰਯਾਸ ਕਰ ਰਹੇ ਹਾਂ। ਇਸੇ ਲਈ ਬਜਟ ਵਿੱਚ ਹੈਲਥ ਐਜੂਕੇਸ਼ਨ ਅਤੇ ਹੈਲਥਕੇਅਰ ਨਾਲ ਜੁੜੇ ਹਿਊਮਨ ਰਿਸੋਰਸ ਡਿਵੈਲਪਮੈਂਟ ਦੇ ਲਈ ਪਿਛਲੇ ਸਾਲ ਦੀ ਤੁਲਨਾ ਵਿੱਚ ਬਜਟ ਵਿੱਚ ਬੜਾ ਵਾਧਾ ਕੀਤਾ ਗਿਆ ਹੈ। ਮੈਡੀਕਲ ਐਜੂਕੇਸ਼ਨ ਨਾਲ ਜੁੜੇ ਰਿਫਾਰਮਸ ਅਤੇ ਮੈਡੀਕਲ ਕਾਲਜਾਂ ਦੇ ਨਿਰਮਾਣ ਵਿੱਚ ਇਸ ਨਾਲ ਜੁੜੀ ਸਾਡੀ ਪ੍ਰਤੀਬੱਧਤਾ ਤੋਂ ਆਪ ਸਭ ਭਲੀਭਾਂਤ ਪਰੀਚਿਤ ਹੋ। ਇਨ੍ਹਾਂ ਰਿਫਾਰਮਸ ਨੂੰ ਟੈਕਨੋਲੋਜੀ ਦਾ ਉਪਯੋਗ ਕਰਕੇ ਅੱਗੇ ਕਿਵੇਂ ਵਧਾਇਆ ਜਾਵੇ, ਕੁਆਲਿਟੀ ਆਵ੍ ਮੈਡੀਕਲ ਐਜੂਕੇਸ਼ਨ ਨੂੰ ਹੋਰ ਇੰਪਰੂਵ ਕਿਵੇਂ ਕੀਤਾ ਜਾਵੇ, ਅਧਿਕ inclusive ਅਤੇ affordable ਕਿਵੇਂ ਬਣਾਇਆ ਜਾਵੇ, ਇਸ ਦੇ ਲਈ ਕੁਝ ਕੰਕ੍ਰੀਟ ਸਟੈੱਪਸ , ਇੱਕ ਤੈਅ ਸਮਾਂ ਸੀਮਾ ਵਿੱਚ ਤੁਹਾਡੀ ਲੇ ਜਾਣੇ ਚਾਹੀਦੇ ਹਨ।
ਸਾਥੀਓ,
ਹੈਲਥਕੇਅਰ ਨਾਲ ਜੁੜੇ ਸਾਡੇ objectives ਬਾਇਓਟੈਕਨੋਲੋਜੀ ਨਾਲ ਜੁੜੀ ਰਿਸਰਚ, medicines ਅਤੇ medical equipments ਵਿੱਚ ਆਤਮਨਿਰਭਰਤਾ ਦੇ ਬਿਨਾ ਹਾਸਲ ਨਹੀਂ ਹੋ ਸਕਦੇ। ਕੋਰੋਨਾ ਕਾਲ ਵਿੱਚ ਅਸੀਂ ਇਹ ਅਨੁਭਵ ਵੀ ਕੀਤਾ ਹੈ। ਜੈਨਰਿਕ, ਬਲਕ ਡ੍ਰੱਗਸ, ਵੈਕਸੀਨਸ ਅਤੇ bio-similars ਦੇ ਖੇਤਰ ਵਿੱਚ ਵਿਕਾਸ ਦੀਆਂ ਸੰਭਾਵਨਾਵਾਂ ਨੂੰ ਸਾਨੂੰ ਟੈਪ ਕਰਨਾ ਹੈ। ਇਸ ਲਈ ਅਸੀਂ ਮੈਡੀਕਲ ਇਕੁਇਪਮੈਂਟਸ ਅਤੇ ਦਵਾਈਆਂ ਦੇ ਕੱਚੇ ਮਾਲ ਦੇ ਲਈ PLI ਸਕੀਮਸ ਸ਼ੁਰੂ ਕੀਤੀਆਂ ਹਨ।
ਸਾਥੀਓ,
ਕੋਰੋਨਾ ਵੈਕਸੀਨੇਸ਼ਨ ਵਿਚ Cowin ਜਿਹੇ ਪਲੈਟਫਾਰਮ ਦੇ ਜ਼ਰੀਏ ਸਾਡੀ ਡਿਜੀਟਲ ਟੈਕਨੋਲੋਜੀ ਦਾ ਲੋਹਾ ਪੂਰੀ ਦੁਨੀਆ ਨੇ ਮੰਨਿਆ ਹੈ। ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ, ਕੰਜ਼ਿਊਮਰ ਅਤੇ ਹੈਲਥਕੇਅਰ ਪ੍ਰੋਵਾਇਡਰ ਦੇ ਦਰਮਿਆਨ ਇੱਕ ਅਸਾਨ ਇੰਟਰਫੇਸ ਉਪਲਬਧ ਕਰਵਾਉਂਦਾ ਹੈ। ਇਸ ਨਾਲ ਦੇਸ਼ 'ਚ ਇਲਾਜ ਕਰਵਾਉਣਾ ਅਤੇ ਦੇਣਾ ਦੋਨੋਂ ਹੀ ਅਸਾਨ ਹੋ ਜਾਣਗੇ। ਇਤਨਾ ਹੀ ਨਹੀਂ, ਇਹ ਭਾਰਤ ਦੇ ਕੁਆਲਿਟੀ ਅਤੇ ਅਫੋਰਡੇਬਲ ਹੈਲਥਕੇਅਰ ਸਿਸਟਮ ਦੀ ਗਲੋਬਲ ਅਕਸੈੱਸ ਵੀ ਅਸਾਨ ਬਣਾਵੇਗਾ। ਇਸ ਨਾਲ ਮੈਡੀਕਲ ਟੂਰਿਜ਼ਮ ਵਧੇਗਾ ਅਤੇ ਦੇਸ਼ਵਾਸੀਆਂ ਦੇ ਲਈ income opportunities ਵਧਣਗੀਆਂ। ਇਸ ਵਰ੍ਹੇ ਦੇ ਬਜਟ ਵਿੱਚ ਇਸ ਮਿਸ਼ਨ ਨੂੰ ਸਸ਼ਕਤ ਕਰਨ ਦੇ ਲਈ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਦੇ ਨਾਮ ਨਾਲ ਇੱਕ ਓਪਨ ਪਲੈਟਫਾਰਮ ਦੀ ਬਾਤ ਕੀਤੀ ਗਈ ਹੈ। ਇਸ ਪ੍ਰਕਾਰ ਦੇ ਨਵੇਂ ਕਦਮਾਂ ਦੇ ਸਕੋਪ ਅਤੇ ਇੰਪੈਕਟ ‘ਤੇ ਸਾਨੂੰ ਗੰਭੀਰਤਾ ਨਾਲ ਚਰਚਾ ਕਰਨਾ ਹੋਵੇਗਾ।
ਸਾਥੀਓ,
ਕੋਰੋਨਾ ਕਾਲ ਵਿੱਚ ਰਿਮੋਟ ਹੈਲਥਕੇਅਰ, ਟੈਲੀਮੈਡੀਸਿਨ, ਟੈਲੀਕੰਸਲਟੇਸ਼ਨ ਲਗਭਗ ਢਾਈ ਕਰੋੜ ਮਰੀਜ਼ਾਂ ਦੇ ਲਈ ਸਮਾਧਾਨ ਬਣ ਕੇ ਆਇਆ। ਸ਼ਹਿਰੀ ਅਤੇ ਗ੍ਰਾਮੀਣ ਭਾਰਤ ਵਿੱਚ health access divide ਨੂੰ ਘੱਟ ਕਰਨ ਵਿੱਚ ਇਹ ਟੈਕਨੋਲੋਜੀ ਬਹੁਤ ਕੰਮ ਆ ਸਕਦੀ ਹੈ। ਹੁਣ ਤਾਂ ਅਸੀਂ ਦੇਸ਼ ਦੇ ਹਰ ਪਿੰਡ ਵਿੱਚ ਫਾਇਬਰ ਨੈੱਟਵਰਕ ਪਹੁੰਚਾ ਰਹੇ ਹਾਂ, 5ਜੀ ਟੈਕਨੋਲੋਜੀ ਦੇ ਵੀ ਹੁਣ ਆਉਣ ਵਿੱਚ ਦੇਰ ਨਹੀਂ ਹੋਣ ਵਾਲੀ ਹੈ। 5G ਟੈਕਨੋਲੋਜੀ ਦੇ ਉਪਯੋਗ ਨਾਲ ਰਿਮੋਟ ਹੈਲਥਕੇਅਰ ਨੂੰ ਜ਼ਮੀਨ ‘ਤੇ ਉਤਾਰਨ ਦੇ ਲਈ ਸਾਡੇ ਪ੍ਰਾਈਵੇਟ ਸੈਕਟਰ ਨੂੰ ਆਪਣੀ ਭਾਗੀਦਾਰੀ ਵਧਾਉਣੀ ਚਾਹੀਦੀ ਹੈ। ਸਾਡੇ ਪਿੰਡਾਂ ਵਿੱਚ ਇਤਨੀਆਂ ਡਿਸਪੈਂਸਰੀਜ਼ ਹਨ, ਆਯੁਸ਼ ਦੇ ਸੈਂਟਰ ਹਨ, ਉਨ੍ਹਾਂ ਨੂੰ ਅਸੀਂ ਸ਼ਹਿਰਾਂ ਦੇ ਬੜੇ ਪ੍ਰਾਈਵੇਟ ਅਤੇ ਪਬਲਿਕ ਹਸਪਤਾਲਾਂ ਦੇ ਨਾਲ ਕਿਵੇਂ ਜੋੜ ਸਕਦੇ ਹਾਂ, ਅਸੀਂ ਰਿਮੋਟ ਹੈਲਥਕੇਅਰ ਅਤੇ ਟੈਲੀਕੰਸਲਟੇਸ਼ਨ ਨੂੰ ਕਿਵੇਂ ਹੁਲਾਰਾ ਦੇ ਸਕਦੇ ਹਾਂ, ਇਸ ਉੱਤੇ ਵੀ ਤੁਹਾਡੇ ਸੁਝਾਵਾਂ ਦਾ ਸਾਨੂੰ ਇੰਤਜ਼ਾਰ ਰਹੇਗਾ। ਡ੍ਰੋਨ ਟੈਕਨੋਲੋਜੀ ਦਾ ਹੈਲਥਕੇਅਰ ਵਿੱਚ ਅਧਿਕ ਤੋਂ ਅਧਿਕ ਉਪਯੋਗ ਵਧਾਉਣ ਦੇ ਲਈ ਹੈਲਥ ਸੈਕਟਰ ਨਾਲ ਜੁੜੀਆਂ ਸਾਡੀਆਂ ਪ੍ਰਾਈਵੇਟ ਕੰਪਨੀਆਂ ਨੂੰ ਵੀ ਅੱਗੇ ਆਉਣਾ ਹੋਵੇਗਾ।
ਸਾਥੀਓ,
ਆਯੁਸ਼ ਦੀ ਭੂਮਿਕਾ ਤਾਂ ਅੱਜ ਪੂਰੀ ਦੁਨੀਆ ਵੀ ਮੰਨ ਰਹੀ ਹੈ। ਸਾਡੇ ਲਈ ਮਾਣ ਦੀ ਬਾਤ ਹੈ ਕਿ WHO ਭਾਰਤ ਵਿੱਚ ਆਪਣਾ ਵਿਸ਼ਵ ਵਿੱਚ ਇਕੱਲਾ Global Centre of Traditional Medicine ਸ਼ੁਰੂ ਕਰਨ ਜਾ ਰਿਹਾ ਹੈ। ਹੁਣ ਇਹ ਸਾਡੇ ਸਭ 'ਤੇ ਨਿਰਭਰ ਕਰਦਾ ਹੈ ਕਿ ਆਪਣੇ ਲਈ ਵੀ ਅਤੇ ਦੁਨੀਆ ਦੇ ਲਈ ਵੀ ਅਸੀਂ ਆਯੁਸ਼ ਦੇ ਬਿਹਤਰ ਸਮਾਧਾਨ ਕਿਵੇਂ ਤਿਆਰ ਕਰੀਏ। ਕੋਰੋਨਾ ਦਾ ਇਹ ਕਾਲਖੰਡ ਹੈਲਥਕੇਅਰ ਅਤੇ ਫਾਰਮਾ ਦੇ ਮਾਮਲੇ ਵਿੱਚ ਭਾਰਤ ਦੀ ਸਮਰੱਥਾ ਤੋਂ ਦੁਨੀਆ ਨੂੰ ਪਰੀਚਿਤ ਕਰਵਾਉਣ ਦਾ ਵੀ ਹੈ। ਇਸ ਲਈ ਇਸ ਵੈਬੀਨਾਰ ਨਾਲ ਟਾਈਮ ਲਾਈਨ ਦੇ ਨਾਲ ਜ਼ਰੂਰੀ ਐਕਸ਼ਨ ਪਲਾਨ ਨਿਕਲੇਗਾ ਤਾਂ ਮੈਂ ਸਮਝਦਾ ਹਾਂ ਇਹ ਬਹੁਤ ਬੜੀ ਸੇਵਾ ਹੋਵੇਗੀ। ਅਤੇ ਮੈਂ ਇੱਕ ਬਾਤ ਹੋਰ ਦੱਸਣਾ ਚਾਹਾਂਗਾ, ਖਾਸ ਕਰਕੇ ਪ੍ਰਾਈਵੇਟ ਸੈਕਟਰ ਦੇ ਸਾਥੀਆਂ ਨੂੰ, ਅੱਜ ਸਾਡੇ ਬੱਚੇ ਪੜ੍ਹਨ ਦੇ ਲਈ ਖਾਸ ਕਰਕੇ ਮੈਡੀਕਲ ਐਜੂਕੇਸ਼ਨ ਦੇ ਲਈ ਦੁਨੀਆ ਦੇ ਛੋਟੇ-ਛੋਟੇ ਦੇਸ਼ਾਂ ਵਿੱਚ ਜਾ ਰਹੇ ਹਨ। ਉਥੇ ਲੈਗੁਵੇਜ਼ ਦਾ ਵੀ ਪ੍ਰੌਬਲਮ ਹੈ ਫਿਰ ਵੀ ਜਾ ਰਹੇ ਹਨ। ਦੇਸ਼ ਦਾ ਅਰਬਾਂ- ਖਰਬਾਂ ਰੁਪਇਆ ਬਾਹਰ ਜਾ ਰਿਹਾ ਹੈ। ਕੀ ਸਾਡੇ ਪ੍ਰਾਈਵੇਟ ਸੈਕਟਰ ਬਹੁਤ ਬੜੀ ਮਾਤਰਾ ਵਿੱਚ ਇਸ ਫੀਲਡ ਵਿੱਚ ਨਹੀਂ ਆ ਸਕਦੇ? ਕੀ ਸਾਡੀਆਂ ਰਾਜ ਸਰਕਾਰਾਂ ਇਸ ਪ੍ਰਕਾਰ ਦੇ ਕੰਮ ਦੇ ਲਈ ਜ਼ਮੀਨਾਂ ਨੂੰ ਦੇਣ ਵਿੱਚ ਉਮਦਾ ਨੀਤੀਆਂ ਨਹੀਂ ਬਣਾ ਸਕਦੀਆਂ ਹਨ? ਤਾਕਿ ਅਧਿਕਤਮ ਡਾਕਟਰਸ ਸਾਡੇ ਇੱਥੇ ਤਿਆਰ ਹੋਣ, ਪੈਰਾਮੈਡਿਕਸ ਤਿਆਰ ਹੋਣ। ਇਤਨਾ ਹੀ ਨਹੀਂ, ਅਸੀਂ ਦੁਨੀਆ ਦੀ ਮੰਗ ਨੂੰ ਪੂਰਾ ਕਰ ਸਕਦੇ ਹਾਂ। ਸਾਡੇ ਡਾਕਟਰਾਂ ਨੇ ਪਿਛਲੇ ਚਾਰ ਪੰਜ ਦਹਾਕਿਆਂ ਤੋਂ ਪੂਰੀ ਦੁਨੀਆ ਵਿੱਚ ਭਾਰਤ ਦੀ ਇੱਜ਼ਤ ਨੂੰ ਬਹੁਤ ਵਧਾਇਆ ਹੈ। ਭਾਰਤ ਦਾ ਡਾਕਟਰ ਜਿੱਥੇ ਵੀ ਗਿਆ ਹੈ, ਉਸ ਨੇ ਉਸ ਦੇਸ਼ ਦੇ ਦਿਲ ਨੂੰ ਜਿੱਤਿਆ ਹੈ। ਭਾਰਤ ਦੇ ਡਾਕਟਰਸ ਦੇ ਟੈਲੰਟ ਨੂੰ ਵਿਸ਼ਵ ਦਾ ਸਾਧਾਰਣ ਤੋਂ ਸਾਧਾਰਣ ਨਾਗਰਿਕ ਬਹੁਤ ਅੱਛਾ ਮੰਨਦਾ ਹੈ। ਇਸ ਦਾ ਮਤਲਬ ਸਾਡੀ ਬ੍ਰਾਂਡਿੰਗ ਹੋ ਚੁੱਕੀ ਹੈ। ਹੁਣ ਸਾਨੂੰ ਯੋਗ ਲੋਕਾਂ ਨੂੰ ਤਿਆਰ ਕਰਨ ਵਿੱਚ ਤੇਜ਼ੀ ਲਿਆਉਣੀ ਹੈ। ਉਸੇ ਪ੍ਰਕਾਰ ਨਾਲ ਦੁਨੀਆ ਦੀ ਸਭ ਤੋਂ ਬੜੀ ਸਾਡੀ ਹੈਲਥ ਇੰਸ਼ਿਉਰੈਂਸ ਸਕੀਮ, ਮੈਂ ਇਸ ਨੂੰ ਹੈਲਥ ਇੰਸ਼ਿਉਰੈਂਸ ਸਕੀਮ ਨਹੀਂ ਕਹਿੰਦਾ ਹਾਂ ਅਤੇ ਉਹ ਹੈ ਆਯੁਸ਼ਮਾਨ ਭਾਰਤ, ਐਸ਼ਿਉਰਡ ਇਨਕਮ। ਭਾਰਤ ਸਰਕਾਰ ਨੇ ਇੰਸ਼ਿਉਰੈਂਸ ਲਿਆ ਹੋਇਆ ਹੈ, ਤੁਹਾਡੇ ਹਸਪਤਾਲ ਅਗਰ ਬੜੇ ਬਣ ਗਏ ਅਤੇ ਗ਼ਰੀਬ ਵਿਅਕਤੀ ਉੱਥੇ ਆਵੇਗਾ, ਤਾਂ ਉਸ ਦੀ ਪੇਮੈਂਟ ਭਾਰਤ ਸਰਕਾਰ ਦੀ ਵਿਵਸਥਾ ਨਾਲ ਹੋਣ ਵਾਲੀ ਹੈ। ਤੁਹਾਡੇ ਲਈ ਪੈਸਿਆਂ ਦੇ ਕਾਰਨ ਮਰੀਜ਼ ਨਹੀਂ ਆਉਣਗੇ, ਉਹ ਸਥਿਤੀ ਹੁਣ ਨਹੀਂ ਰਹੀ ਹੈ। ਕੀ ਮੇਰੇ ਪ੍ਰਾਈਵੇਟ ਸੈਕਟਰ ਦੇ ਲੋਕ ਟੀਅਰ ਟੂ ਟੀਅਰ 3 ਸਿਟੀਜ਼ ਵਿੱਚ ਇਨਫ੍ਰਾਸਟ੍ਰਕਚਰ ਦੇ ਲਈ ਅੱਗੇ ਆਏ। ਆਯੁਸ਼ਮਾਨ ਭਾਰਤ ਦੀ ਸਕੀਮ ਦੇ ਜੋ ਮਰੀਜ਼ ਹਨ, ਉਨ੍ਹਾਂ ਦੇ ਲਈ ਸਪੈਸ਼ਲ ਫੈਸਿਲਿਟੀ ਡਿਵੈਲਪ ਕਰੋ, ਤੁਹਾਨੂੰ ਇਨਕਮ ਦੀ ਕੋਈ ਪ੍ਰੌਬਲਮ ਨਹੀਂ ਹੋਵੇਗੀ। ਤੁਹਾਡੇ ਇਨਵੈਸਟਮੈਂਟ ਦਾ ਰਿਟਰਨ ਮਿਲੇਗਾ ਯਾਨੀ ਇਤਨੀਆਂ ਯੋਜਨਾਵਾਂ ਹਨ, ਅਤੇ ਇਨ੍ਹਾਂ ਕੰਮਾਂ ਵਿੱਚ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਇਹ ਸਾਡੇ ਦੇਸ਼ ਦੇ ਲਈ ਹੈਲਥ ਸੈਕਟਰ ਨੂੰ ਬਹੁਤ ਮਜ਼ਬੂਤ ਬਣਾ ਸਕਦੀਆਂ ਹਨ ਅਤੇ ਤੁਸੀਂ ਦੇਖਿਆ ਹੋਵੇਗਾ ਕਿ ਸਾਡੇ ਆਯੁਰਵੇਦ ਨੇ ਬਹੁਤ ਬੜੀ ਪ੍ਰਤਿਸ਼ਠਾ ਪ੍ਰਾਪਤ ਕੀਤੀ ਹੈ। ਖਾਸ ਕਰਕੇ ਕੋਰੋਨਾ ਦੇ ਕਾਲਖੰਡ ਵਿੱਚ ਸਾਡੇ ਜੋ ਹਰਬਲ ਪ੍ਰੋਡਕਟ ਹਨ, ਅੱਜ ਦੁਨੀਆ ਵਿੱਚ ਉਨ੍ਹਾਂ ਦਾ ਬਹੁਤ ਬੜਾ ਐਕਸਪੋਰਟ ਵਧਿਆ ਹੈ, ਮਤਲਬ ਕਿ ਇਸ ਦੇ ਪ੍ਰਤੀ ਆਕਰਸ਼ਣ ਵਧਿਆ ਹੈ। ਅਸੀਂ ਸਭ ਮਿਲ ਕੇ ਇਨ੍ਹਾਂ ਯੋਜਨਾਵਾਂ ਨੂੰ ਵੀ ਕਿਵੇਂ ਲੈ ਜਾਈਏ। ਮੈਂ ਚਾਹਾਂਗਾ ਕਿ ਖੁੱਲ੍ਹੇ ਮਨ ਨਾਲ ਲੀਡਰਸ਼ਿਪ ਰੋਲ ਲੈਣ ਦੇ ਲਈ ਭਾਰਤ ਨੂੰ ਤਿਆਰ ਕਰਨ ਦੇ ਲਈ ਆਪ ਆਓ, ਸਿਰਫ਼ ਬਜਟ ਦੇ ਅੰਕੜਿਆਂ ਨਾਲ ਬਾਤ ਬਣਨ ਵਾਲੀ ਨਹੀਂ ਹੈ। ਅਤੇ ਅਸੀਂ ਬਜਟ 1 ਮਹੀਨਾ ਪ੍ਰੀਪੋਨ ਕਰਦੇ ਹਾਂ, ਕਿਉਂ ਕਰਦੇ ਹਾਂ ? ਕਿਉਂਕਿ ਸਾਨੂੰ ਫਰਵਰੀ ਅਤੇ ਮਾਰਚ ਦੇ ਮਹੀਨਿਆਂ ਵਿੱਚ ਬਜਟ ਦੇ ਸਾਰੇ ਪ੍ਰਾਵਧਾਨਾਂ ਦੇ ਲਈ ਯੋਜਨਾਵਾਂ ਤਿਆਰ ਕਰਨ ਦੀ ਸੁਵਿਧਾ ਹੋਵੇ ਅਤੇ 1 ਅਪ੍ਰੈਲ ਤੋਂ ਹੀ ਸਾਡਾ ਨਵਾਂ ਬਜਟ ਐਕਚੁਅਲੀ ਜ਼ਮੀਨ 'ਤੇ ਫੰਕਸ਼ਨ ਕਰਨ ਲਗੇ, ਤਾਕਿ ਅਸੀਂ ਘੱਟ ਸਮੇਂ ਵਿੱਚ ਅਧਿਕ ਤੋਂ ਅਧਿਕ ਆਊਟਕਮ ਦੇ ਵੱਲ ਅੱਗੇ ਵਧ ਸਕੀਏ। ਆਪ ਸਭ ਨੂੰ ਬਹੁਤ ਨਿਮਰਤਾ ਨਾਲ ਬੇਨਤੀ ਕਰਦਾ ਹਾਂ ਕਿ ਅੱਜ ਇਸ ਚਰਚਾ ਨੂੰ ਜੀਵੰਤ ਬਣਾਓ ਅਤੇ ਮੈਂ ਸਰਕਾਰ ਦੀ ਤਰਫ਼ ਤੋਂ ਜ਼ਿਆਦਾ ਭਾਸ਼ਣਬਾਜ਼ੀ ਕਰਨ ਪੱਖ ਵਿੱਚ ਨਹੀਂ ਹਾਂ। ਮੈਨੂੰ ਤਾਂ ਤੁਹਾਥੋਂ ਸੁਣਨਾ ਹੈ - ਕੰਕ੍ਰੀਟ, ਕਿਉਂਕਿ ਇੰਪਲੀਮੈਂਟੇਸ਼ਨ ਕਰਨ ਵਿੱਚ ਕਦੇ ਇੱਕ-ਅੱਧੀ ਚੀਜ਼ ਛੁਟ ਜਾਂਦੀ ਹੈ ਤਾਂ ਛੇ- ਛੇ ਮਹੀਨਿਆਂ ਤੱਕ ਫਾਇਲਾਂ ਘੁੰਮਦੀਆਂ ਰਹਿੰਦੀਆਂ ਹਨ, ਇਸ ਚਰਚਾ ਨਾਲ ਵੈਸੀ ਗਲਤੀਆਂ ਘੱਟ ਤੋਂ ਘੱਟ ਹੋਣਗੀਆਂ। ਬਹੁਤ ਸਰਲਤਾ ਨਾਲ ਚੀਜ਼ਾਂ ਇੰਪਲੀਮੈਂਟ ਕਰਨ ਦਾ, ਬਹੁਤ ਸਾਰੀਆਂ ਬਾਤਾਂ ਸਾਡੇ ਅਫ਼ਸਰਾਂ ਨੂੰ ਵੀ ਸਾਡੇ ਸਿਸਟਮ ਨੂੰ ਵੀ ਬਹੁਤ ਤੁਹਾਥੋਂ ਅੱਛਾ ਗਾਈਡੈਂਸ ਮਿਲੇ, ਤਾਕਿ ਅਸੀਂ ਚੀਜ਼ਾਂ ਨੂੰ ਲਾਗੂ ਕਰ ਸਕੀਏ। ਤਾਂ ਮੈਂ ਚਾਹੁੰਦਾ ਹਾਂ ਕਿ ਅੱਜ ਜਦੋਂ ਦੁਨੀਆ ਦੇ ਇਸ ਸੰਕਟ ਨੇ Health Consequences ਨੂੰ ਬਹੁਤ ਬੜਾ ਬਣਾ ਦਿੱਤਾ ਹੈ, ਤਦ ਸਾਨੂੰ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੈ।
ਮੇਰੀਆਂ ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ !
ਧੰਨਵਾਦ!
***********
ਡੀਐੱਸ/ਐੱਸਟੀ/ਏਕੇ/ਏਵੀ
(Release ID: 1801595)
Visitor Counter : 174
Read this release in:
Malayalam
,
English
,
Urdu
,
Marathi
,
Hindi
,
Bengali
,
Manipuri
,
Gujarati
,
Odia
,
Tamil
,
Telugu
,
Kannada