ਆਰਥਿਕ ਮਾਮਲਿਆਂ ਬਾਰੇ ਮੰਤਰੀ ਮੰਡਲ ਕਮੇਟੀ
azadi ka amrit mahotsav

ਕੈਬਨਿਟ ਨੇ ਕੋਲਾ ਕੰਪਨੀਆਂ ਦੁਆਰਾ ਖੇਤਰ ਵਿਸ਼ੇਸ਼ ਨਿਲਾਮੀ ਦੀ ਬਜਾਏ ਨੂੰ ਸਾਂਝੀ ਈ-ਨਿਲਾਮੀ ਵਿੰਡੋ ਦੇ ਜ਼ਰੀਏ ਕੋਲਾ ਉਪਲਬਧ ਕਰਵਾਉਣ ਨੂੰ ਪ੍ਰਵਾਨਗੀ ਦਿੱਤੀ

Posted On: 26 FEB 2022 2:02PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਅੱਜ ਨਿਮਨਲਿਖਿਤ ਨੂੰ ਪ੍ਰਵਾਨਗੀ ਦਿੱਤੀ:

i. ਸੀਆਈਐੱਲ (ਸੀਆਈਐੱਲ)/ਸਿੰਗਰੇਨੀ ਕੋਇਲਰੀਜ਼ ਕੰਪਨੀ ਲਿਮਿਟਿਡ (ਐੱਸਸੀਸੀਐੱਲ) ਦੀ ਈ-ਨਿਲਾਮੀ ਵਿੰਡੋ ਦੇ ਜ਼ਰੀਏ ਕੋਲਾ ਕੰਪਨੀਆਂ ਦੁਆਰਾ ਸਾਰੇ ਗ਼ੈਰ-ਲਿੰਕੇਜ ਕੋਲੇ ਦੀ ਉਪਲਬਧਤਾ। ਇਹ ਈ-ਨਿਲਾਮੀ ਵਪਾਰੀਆਂ ਸਮੇਤ ਸਾਰੇ ਸੈਕਟਰਾਂ ਜਿਵੇਂ ਕਿ ਪਾਵਰ ਸੈਕਟਰ ਅਤੇ ਗ਼ੈਰ-ਨਿਯੰਤ੍ਰਿਤ ਸੈਕਟਰ (ਐੱਨਆਰਐੱਸ) ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇਗੀ ਅਤੇ ਇਸ ਨਿਲਾਮੀ ਰਾਹੀਂ ਖੇਤਰ ਵਿਸ਼ੇਸ਼ ਨਿਲਾਮੀ ਦੀ ਮੌਜੂਦਾ ਪ੍ਰਣਾਲੀ ਦੀ ਥਾਂ 'ਤੇ ਕੋਲਾ ਉਪਲਬਧ ਕਰਵਾਇਆ ਜਾਵੇਗਾ।

ii. ਉਪਰੋਕਤ ਪ੍ਰਵਾਨਗੀ ਸੀਆਈਐੱਲ/ਐੱਸਸੀਸੀਐੱਲ ਦੇ ਮੌਜੂਦਾ ਲਿੰਕੇਜ ਲਈ ਕੋਲਾ ਲਿੰਕੇਜ ਜ਼ਰੂਰਤਾਂ ਦੀ ਪੂਰਤੀ ਦੇ ਅਧੀਨ ਹੋਵੇਗੀ ਅਤੇ ਕੰਟ੍ਰੈਕਟਡ ਕੀਮਤਾਂ 'ਤੇ ਬਿਜਲੀ ਅਤੇ ਗ਼ੈਰ-ਪਾਵਰ ਖਪਤਕਾਰਾਂ ਲਈ ਮੌਜੂਦਾ ਲਿੰਕੇਜ ਨੂੰ ਪ੍ਰਭਾਵਿਤ ਨਹੀਂ ਕਰੇਗੀ।

iii. ਸਿੰਗਲ ਈ-ਨਿਲਾਮੀ ਵਿੰਡੋ ਦੇ ਜ਼ਰੀਏ ਉਪਲਬਧ ਕਰਵਾਏ ਜਾਣ ਵਾਲੇ ਕੋਲੇ ਦੀ ਆਵਾਜਾਈ ਲਈ ਰੇਲਵੇ ਬੁਨਿਆਦੀ ਵਿਕਲਪ ਹੋਵੇਗਾ। ਹਾਲਾਂਕਿਕੋਲਾ ਕੰਪਨੀਆਂ ਨੂੰ ਕੋਈ ਐਡੀਸ਼ਨਲ ਡਿਊਟੀ ਜਾਂ ਛੋਟ ਦਿੱਤੇ ਬਿਨਾ ਖਪਤਕਾਰਾਂ ਦੁਆਰਾ ਆਪਣੀ ਪਸੰਦ ਅਤੇ ਅਨੁਕੂਲਤਾ ਦੇ ਅਧਾਰ 'ਤੇ ਸੜਕੀ ਆਵਾਜਾਈ/ਹੋਰ ਢੰਗਾਂ ਰਾਹੀਂ ਕੋਲੇ ਨੂੰ ਚੁੱਕਿਆ ਜਾ ਸਕਦਾ ਹੈ।

iv. ਕੋਲਾ ਕੰਪਨੀ ਦੁਆਰਾ ਨਿਰਧਾਰਿਤ ਕੀਮਤਾਂ 'ਤੇ ਸਪਲਾਈ ਨੂੰ ਪ੍ਰਭਾਵਿਤ ਕੀਤੇ ਬਿਨਾ ਮੌਜੂਦਾ ਕੋਲਾ ਲਿੰਕੇਜ ਲਈ ਸੀਆਈਐੱਲ/ਐੱਸਸੀਸੀਐੱਲ ਦੁਆਰਾ ਆਪਣੇ ਖੁਦ ਦੇ ਗੈਸੀਫੀਕੇਸ਼ਨ ਪਲਾਂਟਾਂ ਲਈ ਕੋਲੇ ਦੀ ਲੰਬੇ ਸਮੇਂ ਦੀ ਐਲੋਕੇਸ਼ਨ ਦੀ ਇਜਾਜ਼ਤ ਦਿੱਤੀ ਜਾਵੇਗੀ। ਹਾਲਾਂਕਿਪਾਵਰ ਸੈਕਟਰ ਲਈ ਕੋਲੇ ਦੀਆਂ ਨੋਟੀਫਾਈਡ ਕੀਮਤਾਂ 'ਤੇ ਕੋਲਾ ਕੰਪਨੀਆਂ ਦੁਆਰਾ ਟੈਕਸਡਿਊਟੀਆਂਰਾਇਲਟੀ ਆਦਿ ਦਾ ਭੁਗਤਾਨ ਕੀਤਾ ਜਾਵੇਗਾ।

ਰੋਜ਼ਗਾਰ ਪੈਦਾ ਕਰਨ ਦੀ ਸੰਭਾਵਨਾ ਸਮੇਤ ਮੁੱਖ ਪ੍ਰਭਾਵ:

ਬਜ਼ਾਰ ਦੇ ਵਿਗਾੜਾਂ ਨੂੰ ਦੂਰ ਕੀਤਾ ਜਾਵੇਗਾ ਅਤੇ ਸਾਰੇ ਖਪਤਕਾਰਾਂ ਲਈ ਇੱਕ ਸਿੰਗਲ ਦਰ ਈ-ਨਿਲਾਮੀ ਮਾਰਕਿਟ ਵਿੱਚ ਲਾਗੂ ਕੀਤੀ ਜਾਵੇਗੀ। ਇਹ ਸੰਚਾਲਨ ਕੁਸ਼ਲਤਾ ਵਧਾਏਗਾ ਅਤੇ ਘਰੇਲੂ ਕੋਲਾ ਬਜ਼ਾਰ ਵਿੱਚ ਘਰੇਲੂ ਕੋਲੇ ਦੀ ਮੰਗ ਨੂੰ ਕੁਸ਼ਲਤਾ ਨਾਲ ਵਧਾਏਗਾ। ਇਸ ਤੋਂ ਇਲਾਵਾਵੱਖ-ਵੱਖ ਅੰਤਿਮ ਵਰਤੋਂ ਵਾਲੇ ਖੇਤਰਾਂ ਨੂੰ ਕੋਲਾ ਅਲਾਟ ਕਰਨ ਲਈ ਕੋਲਾ ਕੰਪਨੀਆਂ ਵਿੱਚ ਮੌਜੂਦ ਅਖਤਿਆਰੀ ਸ਼ਕਤੀਆਂ ਨੂੰ ਖ਼ਤਮ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾਕੋਲਾ ਕੰਪਨੀਆਂ ਆਪਣੀਆਂ ਖਾਣਾਂ ਵਿੱਚੋਂ ਕੋਲੇ ਦਾ ਲਾਭ ਲੈ ਕੇ ਕੋਲਾ ਗੈਸੀਫੀਕੇਸ਼ਨ ਪਲਾਂਟ ਸਥਾਪਿਤ ਕਰਨ ਦੇ ਯੋਗ ਹੋਣਗੀਆਂ। ਇਹ ਦੇਸ਼ ਵਿੱਚ ਸਵੱਛ ਕੋਲਾ ਤਕਨੀਕ ਵਿਕਸਿਤ ਕਰਨ ਵਿੱਚ ਮਦਦ ਕਰੇਗਾ।

ਅਰਥਵਿਵਸਥਾ ਦੇ ਸਾਰੇ ਖਪਤਕਾਰਾਂ ਲਈ ਇੱਕ ਈ-ਨਿਲਾਮੀ ਵਿੰਡੋ ਦੇ ਤਹਿਤ ਕੋਲੇ ਦੀ ਉਪਲਬਧਤਾ ਦੁਆਰਾ ਬਜ਼ਾਰ ਦੀਆਂ ਵਿਗਾੜਾਂ ਨੂੰ ਦੂਰ ਕਰਨਾ ਵਧੇਰੇ ਖਪਤਕਾਰਾਂ ਨੂੰ ਘਰੇਲੂ ਕੋਲੇ ਵੱਲ ਆਕਰਸ਼ਿਤ ਕਰੇਗਾ। ਇਸ ਲਈ ਘਰੇਲੂ ਕੋਲੇ ਦੀ ਮੰਗ ਵਧਣ ਦੀ ਉਮੀਦ ਹੈ। ਸੀਆਈਐੱਲ ਕੋਲ 2023-24 ਤੱਕ 1 ਬੀਟੀ (ਬਿਲੀਅਨ ਟਨ) ਕੋਲਾ ਪੈਦਾ ਕਰਨ ਦੇ ਉਦੇਸ਼ ਨਾਲ ਭਵਿੱਖ ਲਈ ਅਭਿਲਾਸ਼ੀ ਕੋਲਾ ਉਤਪਾਦਨ ਯੋਜਨਾਵਾਂ ਵੀ ਹਨ। ਇਸ ਲਈਬਿਹਤਰ ਕੀਮਤ ਸਥਿਰਤਾ ਅਤੇ ਭਵਿੱਖਬਾਣੀ ਦੇ ਨਾਲ ਘਰੇਲੂ ਕੋਲੇ ਦੀ ਬਿਹਤਰ ਉਪਲਬਧਤਾ ਦੇ ਨਾਲਕੋਲੇ ਦੀ ਦਰਾਮਦ ਵਿੱਚ ਕਾਫ਼ੀ ਕਮੀ ਆਉਣ ਦੀ ਉਮੀਦ ਹੈ। ਇਸ ਨਾਲ ਆਯਾਤ ਕੀਤੇ ਕੋਲੇ 'ਤੇ ਨਿਰਭਰਤਾ ਘਟੇਗੀ ਅਤੇ ਆਤਮਨਿਰਭਰ ਭਾਰਤ ਬਣਾਉਣ ਵਿੱਚ ਮਦਦ ਮਿਲੇਗੀ।

ਇਹ ਉਪਾਅ ਕੋਲਾ ਗੈਸੀਫਿਕੇਸ਼ਨ ਟੈਕਨੋਲੋਜੀ ਦੀ ਸਥਿਰਤਾ ਅਤੇ ਵਿਕਾਸ ਨੂੰ ਯਕੀਨੀ ਬਣਾਏਗਾ। ਕੋਲਾ ਗੈਸੀਫੀਕੇਸ਼ਨ ਵਰਗੀ ਸਾਫ਼ ਕੋਲਾ ਟੈਕਨੋਲੋਜੀ ਦੀ ਵਰਤੋਂ ਕੋਲੇ ਦੀ ਵਰਤੋਂ ਦੇ ਮਾੜੇ ਵਾਤਾਵਰਣ ਪ੍ਰਭਾਵਾਂ ਨੂੰ ਘੱਟ ਕਰੇਗਾ।

ਵਿੱਤੀ ਪ੍ਰਭਾਵ:

ਈ-ਨਿਲਾਮੀ ਵਿੰਡੋ ਨੂੰ ਜੋੜਨ ਨਾਲ ਕੋਲਾ ਕੰਪਨੀਆਂ ਨੂੰ ਕੋਈ ਐਡੀਸ਼ਨਲ ਲਾਗਤ ਨਹੀਂ ਆਵੇਗੀ।

ਪਿਛੋਕੜ:

ਕੋਲਾ ਬਜ਼ਾਰ ਅਨੇਕ ਹਿੱਸਿਆਂ ਵਿੱਚ ਵੰਡੇ ਹੋਣ ਦੇ ਨਾਲ-ਨਾਲ ਨਿਯੰਤ੍ਰਿਤ ਹੈ ਅਤੇ ਨਤੀਜੇ ਵਜੋਂ ਬਜ਼ਾਰ ਦੇ ਹਰੇਕ ਹਿੱਸੇ ਵਿੱਚ ਕੋਲੇ ਦੇ ਇੱਕੋ ਗ੍ਰੇਡ ਲਈ ਬਹੁਤ ਸਾਰੀਆਂ ਵੱਖ-ਵੱਖ ਦਰਾਂ ਹਨ। ਇਨ੍ਹਾਂ ਦੀਆਂ ਦਰਾਂ ਵਿੱਚ ਭਿੰਨਤਾ ਕੋਲਾ ਬਜ਼ਾਰ ਵਿੱਚ ਵਿਗਾੜ ਪੈਦਾ ਕਰਦੀ ਹੈ। ਕੋਲਾ ਬਜ਼ਾਰ ਵਿੱਚ ਇਹ ਸੁਧਾਰ ਇੱਕ ਪਾਰਦਰਸ਼ੀ ਅਤੇ ਉਦੇਸ਼ਮੁਖੀ ਈ-ਨਿਲਾਮੀ ਪ੍ਰਣਾਲੀ ਰਾਹੀਂ ਕਿਸੇ ਵੀ ਵਿਸ਼ੇਸ਼ ਗ੍ਰੇਡ ਦੇ ਕੋਲੇ ਨੂੰ ਇੱਕ ਦਰ (ਇੱਕ ਗ੍ਰੇਡਇੱਕ ਰੇਟ) 'ਤੇ ਵੇਚਣ ਦੇ ਯੋਗ ਬਣਾਉਣਗੇਜਿਸ ਵਿੱਚ ਰੇਲਵੇ ਆਵਾਜਾਈ ਦਾ ਮੂਲ ਸਾਧਨ ਹੈ। ਇੱਕ ਸਿੰਗਲ ਈ-ਨਿਲਾਮੀ ਵਿੰਡੋ ਕੋਲਾ ਕੰਪਨੀਆਂ ਨੂੰ ਮਾਰਕਿਟ ਕੀਮਤ ਵਿਧੀ ਰਾਹੀਂ ਸਾਰੇ ਖਪਤਕਾਰਾਂ ਨੂੰ ਕੋਲਾ ਵੇਚਣ ਲਈ ਸਮਰੱਥ ਕਰੇਗੀ। ਉਪਰੋਕਤ ਤੋਂ ਇਲਾਵਾਸਮੇਂ ਦੀ ਜ਼ਰੂਰਤ ਹੈ ਕਿ ਕੋਲੇ ਦੀ ਰਵਾਇਤੀ ਵਰਤੋਂ ਤੋਂ ਦੂਰ ਹੋ ਕੇ ਕੋਲੇ ਦੀਆਂ ਤਕਨੀਕਾਂ ਨੂੰ ਸਾਫ਼ ਕੀਤਾ ਜਾਵੇ। ਕੋਲਾ ਕੰਪਨੀਆਂ ਕੋਲਾ ਗੈਸੀਫੀਕੇਸ਼ਨ ਰੂਟ ਰਾਹੀਂ ਵਪਾਰ ਵਿੱਚ ਵਿਵਿਧਤਾ ਲਿਆਉਣ ਦੀ ਯੋਜਨਾ ਬਣਾ ਰਹੀਆਂ ਹਨ। ਕੋਲਾ ਬਲਾਕ ਐਲੋਕੇਸ਼ਨ ਪ੍ਰਣਾਲੀ ਵਿੱਚਮਾਲੀਆ ਹਿੱਸੇ ਵਿੱਚ ਢਿੱਲ ਵਰਗੇ ਪ੍ਰੋਤਸਾਹਨਾਂ ਰਾਹੀਂ ਕੋਲਾ ਗੈਸੀਫੀਕੇਸ਼ਨ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਕੋਲੇ ਅਤੇ ਸਬੰਧਿਤ ਤਕਨੀਕਾਂ ਦੀ ਇਸ ਨਵੀਂ ਵਰਤੋਂ ਨੂੰ ਤੇਜ਼ੀ ਨਾਲ ਸਥਾਪਿਤ ਕਰਨ ਵਿੱਚ ਮਦਦ ਕਰਨ ਲਈ ਇਸੇ ਤਰ੍ਹਾਂ ਦਾ ਪ੍ਰੋਤਸਾਹਨ ਲਾਜ਼ਮੀ ਹੈ। ਕੋਲਾ ਕੰਪਨੀਆਂ ਕੋਲ ਆਪਣੇ ਕੋਲਾ ਗੈਸੀਫੀਕੇਸ਼ਨ ਪ੍ਰੋਜੈਕਟਾਂ ਲਈ ਕੋਲੇ ਦੀ ਸਪਲਾਈ ਕਰਨ ਵਿੱਚ ਆਸਾਨੀ ਹੋਵੇਗੀ।

 

 

 ************

ਡੀਐੱਸ


(Release ID: 1801493) Visitor Counter : 178