ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੇ ਭਾਰਤ ਦੇ ਬੈਡਮਿੰਟਨ ਡਬਲਜ਼ ਕੋਚ ਵਜੋਂ ਟੈਨ ਕਿਮ ਹੇਰ ਦੀ ਨਿਯੁਕਤੀ ਨੂੰ ਮਨਜ਼ੂਰੀ ਦਿੱਤੀ

Posted On: 25 FEB 2022 3:54PM by PIB Chandigarh

 ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੇ ਮਲੇਸ਼ੀਆ ਦੇ ਬੈਡਮਿੰਟਨ ਕੋਚ ਟੈਨ ਕਿਮ ਹੇਰ ਨੂੰ 2026 ਵਿੱਚ ਹੋਣ ਵਾਲੀਆਂ ਏਸ਼ਿਆਈ ਖੇਡਾਂ ਤੱਕ ਭਾਰਤ ਦੇ ਡਬਲਜ਼ ਕੋਚ ਵਜੋਂ ਨਿਯੁਕਤੀ ਨੂੰ ਮੰਜ਼ੂਰੀ ਦੇ ਦਿੱਤੀ ਹੈ। 50 ਸਾਲਾ ਕੋਚ ਦੀ ਭਾਰਤ ਵਾਪਸੀ ਨਾਲ ਦੇਸ਼ ਵਿੱਚ ਡਬਲਜ਼ ਕੰਬੀਨੇਸ਼ਨਸ ਦੇ ਸਟਾਕ ਵਿੱਚ ਵਾਧਾ ਹੋਵੇਗਾ। 

 24 ਸਾਲਾ ਚਿਰਾਗ ਸ਼ੈਟੀ, ਜੋ ਪੁਰਸ਼ ਡਬਲਜ਼ ਵਿੱਚ ਸਾਤਵਿਕਸਾਈਰਾਜ ਰੈਂਕੀਰੈੱਡੀ ਦੇ ਨਾਲ ਵਿਸ਼ਵ ਨੰਬਰ 8 ਹੈ, ਨੇ ਇਸ ਐਲਾਨ ਦਾ ਸੁਆਗਤ ਕੀਤਾ। ਉਨ੍ਹਾਂ ਕਿਹਾ “ਸਾਤਵਿਕ ਅਤੇ ਮੈਂ ਖੁਸ਼ ਹਾਂ ਕਿ ਟੈਨ ਕੋਚ ਸਾਡੇ ਨਾਲ ਵਾਪਿਸ ਆਉਣਗੇ। ਅਸੀਂ ਹਮੇਸ਼ਾ ਉਨ੍ਹਾਂ ‘ਤੇ ਵਿਸ਼ਵਾਸ ਕਰਦੇ ਹਾਂ ਕਿਉਂਕਿ ਉਨ੍ਹਾਂ ਨੇ ਸਾਡੀ ਸ਼ੁਰੂਆਤੀ ਝਿਜਕ ਦੇ ਬਾਵਜੂਦ ਸਾਨੂੰ ਇਕੱਠੇ ਜੋੜਿਆ ਕਿਉਂਕਿ ਜਦੋਂ ਅਸੀਂ ਇੱਕੋ ਜਿਹੇ ਹੀ ਸੀ, ਸਾਡੇ ਵਿੱਚੋਂ ਕਿਸੇ ਨੂੰ ਵੀ ਫਰੰਟ ਕੋਰਟ ਖੇਡਣ ਦਾ ਭਰੋਸਾ ਨਹੀਂ ਸੀ।” 

 ਚਿਰਾਗ ਨੇ ਕਿਹਾ “ਟੈਨ ਕੋਚ ਦੇ ਵਿਸ਼ਵਾਸ ਨੇ ਸਾਨੂੰ ਉਸ ਪੱਧਰ ਤੱਕ ਪਹੁੰਚਣ ਵਿੱਚ ਮਦਦ ਕੀਤੀ ਜਿਸ ਤੱਕ ਅਸੀਂ ਪਹੁੰਚੇ ਹਾਂ। ਭਾਰਤ ਛੱਡਣ ਤੱਕ ਉਹ ਸਾਨੂੰ ਬਗੈਰ ਕਿਸੇ ਸਥਾਨ ਤੋਂ ਚੋਟੀ ਦੇ 16 ਵਿੱਚ ਲੈ ਗਏ। ਉਨ੍ਹਾਂ ਨੂੰ ਇਥੇ ਬੁਲਾਉਣ ਲਈ ਅਸੀਂ ਭਾਰਤੀ ਬੈਡਮਿੰਟਨ ਐਸੋਸੀਏਸ਼ਨ ਅਤੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਧੰਨਵਾਦੀ ਹਾਂ।”

ਬੀਏਆਈ ਦੇ ਜਨਰਲ ਸਕੱਤਰ ਅਜੈ ਕੇ ਸਿੰਘਾਨੀਆ ਨੇ ਕਿਹਾ “ਕੋਚ ਟੈਨ ਕਿਮ ਹੇਰ ਭਾਰਤੀ ਬੈਡਮਿੰਟਨ ਈਕੋਸਿਸਟਮ ਤੋਂ ਚੰਗੀ ਤਰ੍ਹਾਂ ਜਾਣੂ ਹਨ ਅਤੇ ਉਨ੍ਹਾਂ ਦੀ ਸ਼ਮੂਲੀਅਤ ਡਬਲਜ਼ ਟੀਮ ਨੂੰ ਹੋਰ ਵੀ ਮਜ਼ਬੂਤ ਕਰੇਗੀ। ਮੈਨੂੰ ਖੁਸ਼ੀ ਹੈ ਕਿ ਬੀਏਆਈ ਅਤੇ ਐੱਸਏਆਈ ਉਨ੍ਹਾਂ ਨੂੰ ਨਿਯੁਕਤ ਕਰਨ ਲਈ ਸਹਿਮਤ ਹੋਏ ਹਨ ਜਿਸ ਨਾਲ ਨਾ ਸਿਰਫ਼ ਸਾਡੇ ਪ੍ਰਮੁੱਖ ਡਬਲਜ਼ ਜੋੜਿਆਂ, ਚਿਰਾਗ (ਸ਼ੇਟੀ) ਅਤੇ ਸਾਤਵਿਕ (ਰੈਂਕੀਰੈੱਡੀ) ਦੀ ਮਦਦ ਹੋਵੇਗੀ, ਬਲਕਿ ਅਗਲੀ ਡਬਲਜ਼ ਬੈਂਚ ਸ਼ਕਤੀ ਨੂੰ ਤਿਆਰ ਕਰਨ ਵਿੱਚ ਵੀ ਮਦਦ ਮਿਲੇਗੀ।”

ਭਾਰਤ ਵਿੱਚ ਡਬਲਜ਼ ਕੋਚ ਦੇ ਤੌਰ 'ਤੇ ਆਪਣੇ ਪਹਿਲੇ ਕਾਰਜਕਾਲ (2015-2019) ਵਿੱਚ, ਟੈਨ ਨੇ ਬੈਡਮਿੰਟਨ ਵਰਲਡ ਫੈਡਰੇਸ਼ਨ ਦੀ ਪੁਰਸ਼ ਡਬਲਜ਼ ਰੈਂਕਿੰਗ ਵਿੱਚ ਸਾਤਵਿਕਸਾਇਰਕ ਰੈਂਕੀਰੈੱਡੀ ਅਤੇ ਚਿਰਾਗ ਸ਼ੈਟੀ ਨੂੰ ਚੋਟੀ ਦੇ 10 ਵਿੱਚ ਅਤੇ ਅਸ਼ਵਨੀ ਪੋਨੱਪਾ ਅਤੇ ਸਿੱਕੀ ਰੈੱਡੀ ਨੂੰ ਮਹਿਲਾ ਡਬਲਜ਼ ਰੈਂਕਿੰਗ ਵਿੱਚ ਚੋਟੀ ਦੇ 20 ਸਥਾਨਾਂ ਲਈ ਟ੍ਰੇਨਿੰਗ ਦਿੱਤੀ। ਇਸ ਤੋਂ ਇਲਾਵਾ, ਛੇ ਜੋੜਿਆਂ ਨੂੰ ਵਿਭਿੰਨ ਜੋੜੀਆਂ ਵਿੱਚ ਚੋਟੀ ਦੇ 50 ਵਿੱਚ ਰੈਂਕ ਹਾਸਲ ਹੋਇਆ ਸੀ। 

 ਟੈਨ, ਜਿਸ ਨੇ ਜਪਾਨੀ ਪੁਰਸ਼ ਡਬਲਜ਼ ਟੀਮ ਨੂੰ 2021 ਵਰਲਡ ਚੈਂਪੀਅਨਸ਼ਿਪ ਅਤੇ ਮਿਕਸਡ ਡਬਲਜ਼ ਟੀਮ ਨੂੰ ਵਰਲਡ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਅਤੇ ਟੋਕੀਓ ਓਲੰਪਿਕ ਖੇਡਾਂ ਵਿੱਚ ਕਾਂਸੀ ਦਾ ਮੈਡਲ ਜਿੱਤਣ ਲਈ ਕੋਚ ਕੀਤਾ ਸੀ, ਇੱਕ ਸਮੁੱਚੀ ਕੋਚਿੰਗ ਪ੍ਰਣਾਲੀ ਨੂੰ ਲਾਗੂ ਕਰਨ ਲਈ ਵੀ ਜ਼ਿੰਮੇਵਾਰ ਹੋਣਗੇ। ਅਤੇ ਕੋਚ ਸਿੱਖਿਆ ਦੀ ਨਿਗਰਾਨੀ ਤੋਂ ਇਲਾਵਾ ਯੋਜਨਾ ਬਣਾਉਣਗੇ।

 ਹੋਰ ਗੱਲਾਂ ਦੇ ਨਾਲ-ਨਾਲ, ਉਹ ਹਰ ਵਰ੍ਹੇ ਚਾਰ ਵਰਕਸ਼ਾਪਾਂ ਦਾ ਆਯੋਜਨ ਕਰਕੇ ਸੰਭਾਵੀ ਭਾਰਤੀ ਕੋਚਾਂ ਦੀ ਪਹਿਚਾਣ ਕਰਨਗੇ ਅਤੇ ਉਨ੍ਹਾਂ ਦੇ ਕੌਸ਼ਲ ਵਿਕਾਸ ਵਿੱਚ ਸਹਾਇਤਾ ਕਰਨਗੇ। ਇਸ ਤਰ੍ਹਾਂ ਇਹ ਗੱਲ ਸੁਨਿਸ਼ਚਿਤ ਹੋਵੇਗੀ ਕਿ ਦੇਸ਼ ਪਾਸ ਭਵਿੱਖ ਵਿੱਚ ਭਾਰਤੀ ਟੀਮਾਂ ਨੂੰ ਹੋਰ ਉਚਾਈਆਂ 'ਤੇ ਲਿਜਾਣ ਲਈ ਸਕਿੱਲ ਸੈੱਟਾਂ ਵਾਲੇ ਕਈ ਡਬਲਜ਼ ਕੋਚ ਉਪਲਬੱਧ ਹੋਣਗੇ।

***********

 

ਐੱਨਬੀ/ਓਏ(Release ID: 1801186) Visitor Counter : 125