ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
ਪੀਐੱਮ ਕੇਅਰਸ ਫੌਰ ਚਿਲਡ੍ਰਨ ਸਕੀਮ 28 ਫਰਵਰੀ, 2022 ਤੱਕ ਵਧਾਈ ਗਈ
Posted On:
22 FEB 2022 2:43PM by PIB Chandigarh
ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ, ਭਾਰਤ ਸਰਕਾਰ ਨੇ ਪੀਐੱਮ ਕੇਅਰਸ ਫੌਰ ਚਿਲਡ੍ਰਨ ਸਕੀਮ ਨੂੰ 28 ਫਰਵਰੀ, 2022 ਤੱਕ ਵਧਾ ਦਿੱਤੀ ਹੈ। ਪਹਿਲੇ ਇਹ ਯੋਜਨਾ 31 ਦਸੰਬਰ, 2021 ਤੱਕ ਵੈਧ ਸੀ। ਇਸ ਸੰਬੰਧ ਵਿੱਚ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਮੁੱਖ ਸਕੱਤਰਾਂ, ਮਹਿਲਾ ਅਤੇ ਬਾਲ ਵਿਕਾਸ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਵਿਭਾਗਾਂ ਨੂੰ ਇਸ ਸੰਬੰਧ ਵਿੱਚ ਇੱਕ ਪੱਤਰ ਲਿਖਿਆ ਗਿਆ ਹੈ। ਜਿਸ ਦੀ ਇੱਕ ਪ੍ਰਤੀ ਸਾਰੇ ਜ਼ਿਲ੍ਹਾ ਅਧਿਕਾਰੀਆਂ/ਜ਼ਿਲ੍ਹਾ ਕਲੈਕਟਰਾਂ ਨੂੰ ਜ਼ਰੂਰੀ ਕਾਰਵਾਈ ਲਈ ਭੇਜੀ ਗਈ ਹੈ। ( ਇਹ ਪੱਤਰ ਦੇਖਣ ਲਈ ਇੱਥੇ ਕਲਿੱਕ ਕਰੇ)
ਸਾਰੇ ਯੋਗ ਬੱਚਿਆਂ ਨੂੰ ਪੀਐੱਮ ਕੇਅਰਸ ਫੌਰ ਚਿਲਡ੍ਰਨ ਸਕੀਮ ਦਾ ਲਾਭ ਚੁੱਕਣ ਲਈ ਹੁਣ 28 ਫਰਵਰੀ, 2022 ਤੱਕ ਨਾਮਜ਼ਦ ਕੀਤਾ ਜਾ ਸਕਦਾ ਹੈ। ਇਸ ਯੋਜਨਾ ਵਿੱਚ ਉਨ੍ਹਾਂ ਸਾਰੇ ਬੱਚਿਆਂ ਨੂੰ ਸ਼ਾਮਿਲ ਕੀਤਾ ਗਿਆ ਹੈ ਜਿਨ੍ਹਾਂ ਨੇ ਵਿਸ਼ਵ ਸਿਹਤ ਸੰਗਠਨ ਦੁਆਰਾ ਕੋਵਿਡ-19 ਨੂੰ ਇੱਕ ਮਹਾਮਾਰੀ ਦੇ ਰੂਪ ਵਿੱਚ ਘੋਸ਼ਿਤ ਅਤੇ ਕਰੇਕਟ੍ਰਾਇਜ਼ਡ ਕਰਨ ਦੀ ਮਿਤੀ 11.03.2020 ਤੋਂ ਲੈ ਕੇ 28.02.2022 ਤੱਕ ਆਪਣੇ (1)ਮਾਤਾ-ਪਿਤਾ ਦੋਨਾਂ ਨੂੰ ਜਾਂ (2) ਮਾਤਾ-ਪਿਤਾ ਵਿੱਚੋਂ ਇੱਕ ਦੇ ਜੀਵਿਤ ਰਹਿਣ ਜਾਂ (3) ਕਾਨੂੰਨੀ ਗਾਰਡੀਅਨ/ ਗੋਦ ਲੈਣ ਵਾਲੇ ਮਾਤਾ-ਪਿਤਾ/ ਇੱਕਲੇ ਮਾਤਾ-ਪਿਤਾ ਨੂੰ ਖੋਅ ਦਿੱਤਾ ਹੈ। ਇਸ ਯੋਜਨਾ ਦੇ ਤਹਿਤ ਲਾਭ ਦਾ ਹੱਕਦਾਰ ਹੋਣ ਲਈ ਬੱਚੇ ਦੀ ਉਮਰ ਮਾਤਾ-ਪਿਤਾ ਦੀ ਮੌਤ ਦੀ ਮਿਤੀ ‘ਤੇ 18 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 29 ਮਈ, 2021 ਨੂੰ ਉਨ੍ਹਾਂ ਬੱਚਿਆਂ ਲਈ ਵਿਆਪਕ ਸਮਰਥਨ ਦੇਣ ਦੀ ਘੋਸ਼ਣਾ ਕੀਤੀ ਸੀ, ਜਿਨ੍ਹਾਂ ਨੇ ਕੋਵਿਡ-19 ਮਹਾਮਾਰੀ ਦੇ ਕਾਰਨ ਆਪਣੇ ਮਾਤਾ-ਪਿਤਾ ਦੋਨਾਂ ਨੂੰ ਹੀ ਖੋਅ ਦਿੱਤਾ ਹੈ। ਇਸ ਯੋਜਨਾ ਦਾ ਉਦੇਸ਼ ਕੋਵਿਡ ਮਹਾਮਾਰੀ ਦੇ ਦੌਰਾਨ ਆਪਣੇ ਮਾਤਾ-ਪਿਤਾ ਨੂੰ ਖੋਹਣ ਵਾਲੇ ਬੱਚਿਆਂ ਦੀ ਲਗਾਤਾਰ ਰੂਪ ਤੋਂ ਸਿਹਤ ਬੀਮਾ ਦੇ ਰਾਹੀਂ ਦੇਖਭਾਲ ਸਮਰੱਥ ਬਣਾਉਣਾ,
ਸਿੱਖਿਆ ਦੇ ਰਾਹੀਂ ਸਸ਼ਕਤ ਬਣਾਉਣ ਅਤੇ 23 ਸਾਲ ਦੀ ਉਮਰ ਹੋਣ ‘ਤੇ ਵਿੱਤੀ ਸਹਾਇਤਾ ਦੇ ਨਾਲ ਆਤਮਨਿਰਭਰ ਮੌਜੂਦਗੀ ਲਈ ਤਿਆਰ ਕਰਨ ਲਈ ਅਜਿਹੇ ਬੱਚਿਆਂ ਦੀ ਵਿਆਪਕ ਦੇਖਭਾਲ ਅਤੇ ਸੁਰੱਖਿਆ ਸੁਨਿਸ਼ਚਿਤ ਕਰਨਾ ਹੈ ਜਿਨ੍ਹਾਂ ਨੇ ਕੋਵਿਡ-19 ਮਹਾਮਾਰੀ ਵਿੱਚ ਆਪਣੇ ਮਾਤਾ-ਪਿਤਾ ਨੂੰ ਖੋਅ ਦਿੱਤਾ ਹੈ। ਪੀਐੱਮ ਕੇਅਰਸ ਫੌਰ ਚਿਲਡ੍ਰਨ ਸਕੀਮ ਹੋਰ ਗੱਲਾਂ ਦੇ ਨਾਲ-ਨਾਲ ਇਨ੍ਹਾਂ ਬੱਚਿਆਂ ਨੂੰ ਸਮੱਚੇ ਦ੍ਰਿਸ਼ਟੀਕੋਣ, ਸਿੱਖਿਆ, ਸਿਹਤ ਲਈ ਅੰਤਰ ਵਿੱਤ ਪੋਸ਼ਣ 18 ਸਾਲ ਦੀ ਉਮਰ ਵਿੱਚ ਮਾਸਿਕ ਵਜੀਫਾ ਅਤੇ 23 ਸਾਲ ਦੀ ਉਮਰ ਹੋਣ ‘ਤੇ 10 ਲੱਖ ਰੁਪਏ ਦੀ ਇੱਕਮੁਸ਼ਤ ਰਾਸ਼ੀ ਉਪਲਬੱਧ ਕਰਵਾਉਂਦੀ ਹੈ।
ਇਹ ਯੋਜਨਾ ਔਨਲਾਈਨ ਪੋਰਟਲ https://pmcaresforchildren.in . ਦੇ ਰਾਹੀਂ ਉਪਲਬੱਧ ਹੈ। ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਹੁਣ 28 ਫਰਵਰੀ, 2022 ਤੱਕ ਇਸ ਪੋਰਟਲ ‘ਤੇ ਯੋਗ ਬੱਚਿਆ ਦੀ ਪਹਿਚਾਣ ਕਰਨ ਅਤੇ ਉਨ੍ਹਾਂ ਦਾ ਰਜਿਸਟ੍ਰੇਸ਼ਨ ਕਰਾਉਣ ਲਈ ਕਿਹਾ ਗਿਆ ਹੈ। ਕੋਈ ਵੀ ਨਾਗਰਿਕ ਇਸ ਪੋਰਟਲ ਦੇ ਰਾਹੀਂ ਇਸ ਯੋਜਨਾ ਦੇ ਤਹਿਤ ਯੋਗ ਬੱਚੇ ਬਾਰੇ ਪ੍ਰਸ਼ਾਸਨ ਨੂੰ ਸੂਚਿਤ ਕਰ ਸਕਦਾ ਹੈ।
( ਵਿਸਤ੍ਰਤ ਯੋਜਨਾ ਦਿਸ਼ਾ-ਨਿਰਦੇਸ਼ ਦੇਖਣ ਲਈ ਇੱਥੇ ਕਲਿੱਕ ਕਰੇ)
*****
ਬੀਵਾਈ/ਏਐੱਸ
(Release ID: 1800325)
Visitor Counter : 244
Read this release in:
English
,
Urdu
,
Hindi
,
Marathi
,
Manipuri
,
Bengali
,
Gujarati
,
Tamil
,
Telugu
,
Kannada
,
Malayalam