ਹੁਨਰ ਵਿਕਾਸ ਤੇ ਉੱਦਮ ਮੰਤਰਾਲਾ
ਬਜਟ ਦੇ ਬਾਅਦ ਸੰਗੋਸ਼ਠੀ : ਮਜ਼ਬੂਤ ਉਦਯੋਗ ਕੌਸ਼ਲ ਸੰਬੰਧ ਨੂੰ ਹੁਲਾਰਾ ਦੇਣਾ
Posted On:
20 FEB 2022 12:46PM by PIB Chandigarh
ਸਿੱਖਿਆ ਅਤੇ ਕੌਸ਼ਲ ਖੇਤਰ ਲਈ ਬਜਟ 2022 ਸਹੀ ਰੂਪ ਵਿੱਚ ਪਹੁੰਚ ਵਧਾਉਣ, ਗੁਣਵੱਤਾਪੂਰਣ ਸਿੱਖਿਆ ਵਿੱਚ ਸੁਧਾਰ, ਸਮਰੱਥਾ ਨਿਰਮਾਣ ਅਤੇ ਡਿਜੀਟਲ ਕੌਸ਼ਲ ਲਈ ਉਚਿਤ ਪ੍ਰਣਾਲੀ ਨੂੰ ਮਜ਼ਬੂਤ ਕਰਨ ‘ਤੇ ਕੇਂਦ੍ਰਿਤ ਹੈ। ਇਸ ਦੇ ਇਲਾਵਾ ਬਜਟ ਵਿੱਚ ਘੋਸ਼ਿਤ ਪਹਿਲਾਂ ਦੇ ਪ੍ਰਭਾਵੀ ਲਾਗੂਕਰਨ ਦੇ ਤਰੀਕੇ ‘ਤੇ ਵਿਚਾਰ-ਮੰਥਨ ਅਤੇ ਚਰਚਾ ਕਰਨ ਲਈ ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ (ਐੱਮਐੱਸਡੀਈ) ਅਤੇ ਸਿੱਖਿਆ ਮੰਤਰਾਲੇ ਹੋਰ ਮੰਤਰਾਲਿਆਂ ਦੇ ਨਾਲ ਮਿਲਕੇ ‘ਮਜ਼ਬੂਤ ਉਦਯੋਗ –ਕੌਸ਼ਲ ਸੰਬੰਧ ਨੂੰ ਹੁਲਾਰਾ ਦੇਣ ਦੇ ਵੱਲ’ ਵਿਸ਼ੇ ‘ਤੇ ਸਿਕਲ ਇੰਡੀਆ ਵੈਬੀਨਾਰ ਸੈਸ਼ਨ ਆਯੋਜਿਤ ਕਰ ਰਿਹਾ ਹੈ।
ਵੈਬੀਨਾਰ ਦਾ ਆਯੋਜਨ ਸੋਮਵਾਰ, 21 ਫਰਵਰੀ, 2022 ਨੂੰ ਦੁਪਹਿਰ 12.15 ਵਜੇ ਤੋਂ ਦੁਪਹਿਰ 2.15 ਵਜੇ ਤੱਕ ਹੋਵੇਗਾ। ਵੈਬੀਨਾਰ ਵਿੱਚ ਸਰਕਾਰੀ ਅਧਿਕਾਰੀ, ਉਦਯੋਗ ਮਾਹਰ ਅਤੇ ਪ੍ਰਮੁੱਖ ਉਦਯੋਗ ਸੰਘਾਂ ਦੇ ਪ੍ਰਤੀਨਿਧੀ ਹਿੱਸਾ ਲੈਣਗੇ। ਇਹ ਸੈਸ਼ਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਉਦਘਾਟਨ ਕੀਤੇ ਜਾ ਰਹੇ ਸੈਮੀਨਾਰਾਂ ਦੀ ਇੱਕ ਲੜੀ ਦਾ ਇੱਕ ਹਿੱਸਾ ਹੈ। ਇਹ ‘ਡਿਜੀਟਲ ਯੂਨੀਵਰਸਿਟੀ ਮੇਕਿੰਗ ਵਰਲਡ ਕਲਾਸ ਹਾਅਰ ਐਜੁਕੇਸ਼ਨ ਐਕਸੈਸਬਲ ਫਾਰ ਆਲ ਵਿਸ਼ੇ ‘ਤੇ ਪਹਿਲੇ ਵੈਬੀਨਾਰ ਨੂੰ ਸੰਬੋਧਿਤ ਕਰਨਗੇ।
ਸਕਿਲ ਇੰਡੀਆ ਵੈਬੀਨਾਰ ਦੀ ਸਹਿ-ਪ੍ਰਧਾਨਗੀ ਸ਼੍ਰੀ ਅਰਵਿੰਦ ਸਿੰਘ, ਸਕੱਤਰ, ਟੂਰਿਜ਼ਮ ਮੰਤਰਾਲੇ, ਸ਼੍ਰੀ ਰਾਜੇਸ਼ ਅਗ੍ਰਵਾਲ, ਸਕੱਤਰ, ਐੱਮਐੱਸਡੀਈ ਅਤੇ ਸ੍ਰੀ ਅਨੁਰਾਗ ਜੈਨ, ਸਕੱਤਰ ਡੀਪੀਆਈਆਈਟੀ ਕਰਨਗੇ। ਸੈਸ਼ਨ ਲਈ ਪੈਨਲ ਵਿੱਚ ਸ਼੍ਰੀ ਐੱਨ.ਐੱਸ ਕਲਸੀ, ਚੇਅਰਮੈਨ, ਨੈਸ਼ਨਲ ਕਾਉਂਸਿਲ ਫੌਰ ਵੋਕੇਸ਼ਨਲ ਐਜੂਕਸ਼ਨ ਐਂਡ ਟ੍ਰੇਨਿੰਗ (ਐੱਨਸੀਵੀਈਟੀ) ਸ਼੍ਰੀ ਅੰਬਰ ਦੁਬੇ, ਸੰਯੁਕਤ ਸਕੱਤਰ, ਨਾਗਰਿਕ ਹਵਾਬਾਜ਼ੀ ਮੰਤਰਾਲੇ ਅਤੇ ਸ਼੍ਰੀ ਮਨੀਸ਼ ਸਭਰਵਾਲ, ਵਾਈਸ ਚੇਅਰਮੈਨ, ਟੀਮਲੀਜ਼ ਸਰਵਿਸਿਜ਼ ਸ਼ਾਮਿਲ ਹਨ। ਇਸ ਸੈਸ਼ਨ ਦਾ ਸੰਚਾਲਨ ਰਾਸ਼ਟਰੀ ਕੌਸ਼ਲ ਵਿਕਾਸ ਨਿਗਮ (ਐੱਨਐੱਸਡੀਸੀ) ਦੇ ਸੀਓਓ ਸ਼੍ਰੀ ਵੇਦ ਮਣੀ ਤਿਵਾਰੀ ਕਰਨਗੇ।
ਸੈਸ਼ਨ ਦੇ ਦੌਰਾਨ, ਡਿਜੀਟਲ ਕੌਸ਼ਲ ਨੂੰ ਵਧਾਕੇ ਕੌਸ਼ਲ ਵਿਕਾਸ ਲਈ ਉਚਿਤ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੇ ਵਿਆਪਕ ਪਹਿਲੂਆਂ ‘ਤੇ ਚਰਚਾ ਕੀਤੀ ਜਾਵੇਗੀ। ਇਸ ਸੈਸ਼ਨ ਲਈ ਬਣੇ ਪੈਨਲ ਵਿੱਚ ਸ਼ਾਮਿਲ ਦਿੱਗਜ ਬਜਟ 2022 ਵਿੱਚ ਸਾਡੇ ਵਿੱਤ ਮੰਤਰੀ ਦੁਆਰਾ ਹਾਲ ਹੀ ਵਿੱਚ ਕੀਤੀ ਗਈ ਘੋਸ਼ਣਾ ‘ਤੇ ਆਪਣੇ ਵਿਚਾਰ ਸਾਂਝੇ ਕਰਨਗੇ, ਜਿਸ ਵਿੱਚ ਡੀਈਐੱਸਐੱਚ (ਡੇਸ਼) ਸਟੈਕ ‘ਤੇ ਵਿਚਾਰ-ਵਟਾਂਦਰਾ ਸ਼ਾਮਿਲ ਹੈ।
ਇਸ ਦਾ ਉਦੇਸ਼ ਡਿਜੀਟਲ ਟ੍ਰੇਨਿੰਗ ਦੇ ਰਾਹੀਂ ਨਾਗਰਿਕਾਂ ਨੂੰ ਉਨ੍ਹਾਂ ਦਾ ਕੌਸ਼ਲ ਵਧਾਉਣ (ਸਕਿਲ), ਉਨ੍ਹਾਂ ਦੇ ਕੌਸ਼ਲ ਨੂੰ ਮੁਹਾਰਤ ਦੇਣ (ਰਿਸਕਿਲ) ਜਾਂ ਖੁਦ ਨੂੰ ਕੌਸ਼ਲ ਯੁਕਤ ਕਰਨ ਲਈ (ਅਪਸਕਿਲ) ਸਸ਼ਕਤ ਬਣਾਉਣਾ ਹੈ। ਇਸ ਦੇ ਇਲਾਵਾ ਸੈਸ਼ਨ ਵਿੱਚ ਰਾਸ਼ਟਰੀ ਕੌਸ਼ਲ ਯੋਗਤਾ ਲਈ (ਅਪਸਕਿਲ) ਸਸ਼ਕਤ ਬਣਾਉਣਾ ਹੈ। ਇਸ ਦੇ ਇਲਾਵਾ, ਸੈਸ਼ਨ ਵਿੱਚ ਰਾਸ਼ਟਰੀ ਕੌਸ਼ਲ ਯੋਗਤਾ ਫ੍ਰੇਮਵਰਕ (ਐੱਨਐੱਸਕਿਊਐੱਫ) ਦੇ ਸਫਲ ਲਾਗੂਕਰਨ ਦੇ ਪਹਿਲੂਆਂ ‘ਤੇ ਵਿਚਾਰ ਕੀਤਾ ਜਾਏਗਾ।
ਜਿਸ ਦਾ ਟੀਚਾ ਗਤੀਸ਼ੀਲ ਉਦਯੋਗ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ , ਡ੍ਰੋਨ ਸ਼ਕਤੀ ਯੋਜਨਾ ਦੇ ਰਾਹੀਂ ਉਭਰਦੀਆਂ ਟੈਕਨੋਲੋਜੀਆਂ ਦਾ ਵਿਸਤਾਰ ਕਰਨਾ ਅਤੇ ਟ੍ਰੇਨਿੰਗ ਨੂੰ ਹੁਲਾਰਾ ਦੇਣਾ ਹੈ। ਇਸ ਨਾਲ ਘਰੇਲੂ ਨਿਰਮਾਣ ਨੂੰ ਹੁਲਾਰਾ ਅਤੇ ਰੋਜ਼ਗਾਰ ਪੈਦਾ ਕਰਨ ਵਿੱਚ ਮਦਦ ਮਿਲੇਗੀ। ਸੈਸ਼ਨ ਦੇ ਦੌਰਾਨ ਪੀਐੱਮ ਗਤੀ ਸ਼ਕਤੀ ਪ੍ਰੋਗਰਾਮ ਨਾਲ ਜੁੜੇ ਪਹਿਲੂਆਂ ‘ਤੇ ਵੀ ਚਰਚਾ ਕੀਤੀ ਜਾਵੇਗੀ। ਸੈਸ਼ਨ ਵਿੱਚ ਟੂਰਿਜ਼ਮ ਅਤੇ ਲੌਜੀਸਟਿਕਸ ਜਿਹੇ ਖੇਤਰਾਂ ‘ਤੇ ਵੀ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ।
ਸੈਸ਼ਨ ਦੇ ਇੰਟਰੇਕਟਿਵ ਮੋਡ ਵਿੱਚ ਸ਼ਾਸਿਲ ਹੋਣ ਵਾਲੇ ਪ੍ਰਤੀਭਾਗੀ ਹਨ:
-
- ਕਰਨਲ ਪੰਕਜ ਫੋਤੇਦਾਰ, ਸੀਓਓ, ਜਿਓਕਨੋ
- ਡਾ. ਸ਼ੰਕਰ ਗੋਇਨਕਾ, ਡਬਲਿਊਓਡਬਲਿਊ ਫੈਕਟਰਸ ਇੰਡੀਆ ਦੇ ਮੈਕਨਜਿੰਗ ਡਾਇਰੈਕਟਰ
- ਰਚਿਤ ਭਟਨਾਗਰ, ਸੀਈਓ- ਏਅਰੋਸਪੇਸ ਐਂਡ ਏਵੀਏਸ਼ਨ ਐੱਸਐੱਸਸੀ
- ਕੈਪਟਨ ਗੌਰਵ ਨਾਥ, ਸੀਈਓ ਕਿਲਅਰਸਕਾਇਜ ਏਵੀਏਸ਼ਨ ਓਪੀਸੀ ਪ੍ਰਾਈਵੇਟ ਲਿਮਿਟਿਡ
- ਸਮਿਤ ਸ਼ਾਹ, ਡਾਇਰੈਕਟਰ ਆਵ੍ ਪਾਰਟਨਰਸ਼ਿਪ, ਡ੍ਰੋਨ ਫੈਡਰੇਸ਼ਨ ਆਵ੍ ਇੰਡੀਆ
- ਸੁਜੀਤ ਨਾਇਰ, ਬੇਕਨ ਫਾਉਂਡੇਸ਼ਨ
- ਆਨੰਦ ਗੌਤਮ, ਐਕਸਟੇਪ ਫਾਉਂਡੇਸ਼ਨ
- ਸੁਜੀਤ ਸੂਰਯਵੰਸ਼ੀ, ਪ੍ਰੋਟੀਐੱਨ ਈ-ਗੌਵ ਟੈਕਨੋਲੋਜੀਜ਼ ਲਿਮਿਟਿਡ
- ਅਭੈ ਕਰੰਦੀਕਰ, ਨਿਦੇਸ਼ਕ, ਆਈਆਈਟੀ ਕਾਨਪੁਰ
- ਡਾ. ਸਤਿੰਦਰ ਆਰਿਆ, ਸੀਈਓ- ਭਾਰਤੀ ਕ੍ਰਿਸ਼ੀ ਕੌਸ਼ਲ ਪਰਿਸ਼ਦ
ਇਸ ਵੈਬੀਨਾਰ ਵਿੱਚ ਹਿੱਸਾ ਲੈਣ ਵਾਲੇ ਮੰਤਰਾਲੇ ਅਤੇ ਵਿਭਾਗ ਹਨ- ਸਿੱਖਿਆ ਮੰਤਰਾਲੇ (ਐੱਮਓਈ) ਦੇ ਤਹਿਤ ਉੱਚ ਸਿੱਖਿਆ ਵਿਭਾਗ, ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ, ਕੌਸ਼ਲ ਵਿਕਾਸ ਅਤੇ ਉਦੱਮਤਾ ਮੰਤਰਾਲੇ (ਐੱਮਐੱਸਡੀਈ), ਇਲੈਕਟ੍ਰੋਨਿਕੀ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ, ਹਾਊਸਿੰਗ ਅਤੇ ਸ਼ਹਿਰੀ ਕਾਰਜ ਮੰਤਰਾਲੇ, ਨਾਗਰਿਕ ਹਵਾਬਾਜ਼ੀ ਮੰਤਰਾਲੇ, ਉਦਯੋਗ ਅਤੇ ਅੰਦਰੂਨੀ ਵਪਾਰ ਸੰਵਰਧਨ ਵਿਭਾਗ, ਦੂਰ ਸੰਚਾਰ ਵਿਭਾਗ, ਭਾਸਕਰਾਚਾਰੀਆ ਨੈਸ਼ਨਲ ਇੰਸਟੀਟਿਊਟ ਅਨੁਪ੍ਰਯੋਗ ਅਤੇ ਭੂ-ਸੂਚਨਾ ਵਿਗਿਆਨ ਸੰਸਥਾਨ (ਬੀਆਈਐੱਸਏਜੀ-ਐੱਨ) ਟੂਰਿਜ਼ਮ ਮੰਤਰਾਲੇ, ਅਰਥਿਕ ਮਾਮਲਿਆਂ ਦੇ ਵਿਭਾਗ, ਵਿੱਦਿਅਕ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ।
ਸੈਸ਼ਨ ਵਿੱਚ ਸ਼ਾਮਿਲ ਹੋਣ ਲਈ ਕ੍ਰਿਪਾ ਕਰਕੇ https://youtu.be/RAk0cgw8itY ‘ਤੇ ਕਲਿੱਕ ਕਰੇ।
*****
ਐੱਮਜੇਪੀਐੱਸ/ਏਕੇ
(Release ID: 1800154)
Visitor Counter : 133