ਪ੍ਰਧਾਨ ਮੰਤਰੀ ਦਫਤਰ

ਗਰੁੜ ਏਅਰੋਸਪੇਸ ਦੁਆਰਾ 100 ਕਿਸਾਨ ਡ੍ਰੋਨਸ ਦੀ ਉਡਾਨ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

Posted On: 19 FEB 2022 11:54AM by PIB Chandigarh

ਨਮਸਕਾਰ।

ਅਗਰ ਨੀਤੀਆਂ ਸਹੀ ਹੋਣ ਤਾਂ ਦੇਸ਼ ਕਿਤਨੀ ਉੱਚੀ ਉਡਾਣ ਭਰ ਸਕਦਾ ਹੈ। ਅੱਜ ਦਾ ਦਿਵਸ ਇਸ ਦੀ ਬੜੀ ਉਦਾਹਰਣ ਹੈ। ਕੁਝ ਸਾਲ ਪਹਿਲਾਂ ਤੱਕ ਦੇਸ਼ ਵਿੱਚ ਜਦੋਂ ਡ੍ਰੋਨ ਦਾ ਨਾਮ ਲਿਆ ਜਾਂਦਾ ਸੀਤਾਂ ਲਗਦਾ ਸੀ ਕਿ ਇਹ ਸੈਨਾ ਨਾਲ ਜੁੜੀ ਹੋਈ ਕੋਈ ਵਿਵਸਥਾ ਹੈ। ਇਹ ਦੁਸ਼ਮਣਾਂ ਨਾਲ ਮੁਕਾਬਲਾ ਕਰਨ ਦੇ ਲਈ ਉਪਯੋਗ ਵਿੱਚ ਆਉਣ ਵਾਲੀਆਂ ਚੀਜ਼ਾਂ ਹਨ। ਉਸੇ ਦਾਇਰੇ ਵਿੱਚ ਸੋਚਿਆ ਜਾਂਦਾ ਸੀ।  ਲੇਕਿਨ ਅੱਜ ਅਸੀਂ ਮਾਨੇਸਰ ਵਿੱਚ ਕਿਸਾਨ ਡ੍ਰੋਨ ਸੁਵਿਧਾਵਾਂ ਦਾ ਉਦਘਾਟਨ ਕਰ ਰਹੇ ਹਾਂ। ਇਹ 21ਵੀਂ ਸਦੀ ਦੀ ਆਧੁਨਿਕ ਕ੍ਰਿਸ਼ੀ ਵਿਵਸਥਾ ਦੀ ਦਿਸ਼ਾ ਵਿੱਚ ਇੱਕ ਨਵਾਂ ਅਧਿਆਇ ਹੈ। ਮੈਨੂੰ ਵਿਸ਼ਵਾਸ ਹੈ ਇਹ ਸ਼ੁਰੂਆਤ ਨਾ ਕੇਵਲ ਡ੍ਰੋਨ ਸੈਕਟਰ ਦੇ ਵਿਕਾਸ ਵਿੱਚ ਮੀਲ ਦਾ ਪੱਥਰ ਸਾਬਤ ਹੋਵੇਗੀ ਬਲਕਿ ਇਸ ਵਿੱਚ ਸੰਭਾਵਨਾਵਾਂ ਦਾ ਇੱਕ ਅਨੰਤ ਆਕਾਸ਼ ਵੀ ਖੁੱਲ੍ਹੇਗਾ। ਮੈਨੂੰ ਵੀ ਦੱਸਿਆ ਗਿਆ ਹੈਕਿ ਗਰੁੜ ਏਅਰੋਸਪੇਸ ਨੇ ਅਗਲੇ ਦੋ ਵਰ੍ਹਿਆਂ ਵਿੱਚ ਇੱਕ ਲੱਖ ਮੇਡ ਇਨ ਇੰਡੀਆ ਡ੍ਰੋਨ ਬਣਾਉਣ ਦਾ ਲਕਸ਼ ਰੱਖਿਆ ਹੈ। ਇਸ ਨਾਲ ਅਨੇਕਾਂ ਨੌਜਵਾਨਾਂ ਨੂੰ ਨਵੇਂ ਰੋਜ਼ਗਾਰ ਅਤੇ ਨਵੇਂ ਅਵਸਰ ਮਿਲਣਗੇ। ਮੈਂ ਇਸ ਦੇ ਲਈ ਗਰੁੜ ਏਅਰੋਸਪੇਸ ਦੀ ਟੀਮ ਨੂੰਸਾਰੇ ਨੌਜਵਾਨ ਸਾਥੀਆਂ ਨੂੰ ਵਧਾਈ ਦਿੰਦਾ ਹਾਂ।

ਸਾਥੀਓ,

ਦੇਸ਼ ਦੇ ਲਈ ਇਹ ਸਮਾਂ ਆਜ਼ਾਦੀ ਕੇ  ਅੰਮ੍ਰਿਤ ਕਾਲ ਦਾ ਸਮਾਂ ਹੈ। ਇਹ ਯੁਵਾ ਭਾਰਤ ਦਾ ਸਮਾਂ ਹੈ ਅਤੇ ਭਾਰਤ ਦੇ ਨੌਜਵਾਨਾਂ ਦਾ ਸਮਾਂ ਹੈ। ਪਿਛਲੇ ਕੁਝ ਵਰ੍ਹਿਆਂ ਵਿੱਚ ਦੇਸ਼ ਵਿੱਚ ਜੋ reforms ਹੋਏ ਹਨ। ਨੌਜਵਾਨਾਂ ਅਤੇ ਪ੍ਰਾਈਵੇਟ ਸੈਕਟਰ ਨੂੰ ਇੱਕ ਨਵੀਂ ਤਾਕਤ ਦਿੱਤੀ ਹੈ। ਡ੍ਰੋਨ ਨੂੰ ਲੈ ਕੇ ਵੀ ਭਾਰਤ ਨੇ ਆਸ਼ੰਕਾਵਾਂ(ਖਦਸ਼ਿਆਂ) ਵਿੱਚ ਸਮਾਂ ਨਹੀਂ ਗਵਾਇਆ। ਅਸੀਂ ਯੁਵਾ ਟੈਲੰਟ ’ਤੇ ਭਰੋਸਾ ਕੀਤਾ ਅਤੇ ਨਵੀਂ ਸੋਚ ਦੇ ਨਾਲ ਅੱਗੇ ਵਧੇ।

ਇਸ ਵਾਰ ਦੇ ਬਜਟ ਵਿੱਚ ਹੋਏ ਐਲਾਨਾਂ ਤੋਂ ਲੈ ਕੇ ਹੋਰ ਨੀਤੀਗਤ ਫ਼ੈਸਲਿਆਂ ਵਿੱਚ ਦੇਸ਼ ਨੇ ਖੁੱਲ੍ਹ ਕੇ ਟੈਕਨੋਲੋਜੀ ਅਤੇ ਇਨੋਵੇਸ਼ਨ ਨੂੰ ਪ੍ਰਾਥਮਿਕਤਾ ਦਿੱਤੀ ਹੈ। ਇਸ ਦਾ ਪਰਿਣਾਮ ਅੱਜ ਸਾਡੇ ਸਾਹਮਣੇ ਹੈ।  ਵਰਤਮਾਨ ਵਿੱਚ ਹੀ ਅਸੀਂ ਦੇਖ ਰਹੇ ਹਾਂ ਕਿ ਡ੍ਰੋਨ ਦਾ ਕਿਤਨਾ ਵਿਵਿਧ ਇਸਤੇਮਾਲ ਹੋਣ ਲਗਿਆ ਹੈ। ਹੁਣੇ ਬੀਟਿੰਗ ਰਿਟ੍ਰੀਟ ਦੇ ਦੌਰਾਨ ਇੱਕ ਹਜ਼ਾਰ ਡ੍ਰੋਨਸ ਦਾ ਸ਼ਾਨਦਾਰ ਪ੍ਰਦਰਸ਼ਨ ਪੂਰੇ ਦੇਸ਼ ਨੇ ਦੇਖਿਆ।

ਅੱਜ ਸਵਾਮਿਤਵ ਯੋਜਨਾ ਦੇ ਤਹਿਤ ਪਿੰਡਾਂ ਵਿੱਚ ਡ੍ਰੋਨ ਦੇ ਜ਼ਰੀਏ ਜ਼ਮੀਨ ਦਾਘਰਾਂ ਦਾ ਹਿਸਾਬ ਕਿਤਾਬ ਤਿਆਰ ਹੋ ਰਿਹਾ ਹੈ। ਡ੍ਰੋਨ ਦੇ ਜ਼ਰੀਏ ਦਵਾਈਆਂ ਦੀ ਸਪਲਾਈ ਹੋ ਰਹੀ ਹੈ। ਮੁਸ਼ਕਿਲ ਇਲਾਕਿਆਂ ਵਿੱਚ ਵੈਕਸੀਨ ਪਹੁੰਚ ਰਹੀ ਹੈ। ਕਈ ਜਗ੍ਹਾ ਖੇਤਾਂ ਵਿੱਚ ਦਵਾਈਆਂ ਦਾ ਛਿੜਕਾਅ ਵੀ ਡ੍ਰੋਨ ਨਾਲ ਸ਼ੁਰੂ ਹੋ ਗਿਆ ਹੈ। ਕਿਸਾਨ ਡ੍ਰੋਨ ਹੁਣ ਇਸ ਦਿਸ਼ਾ ਵਿੱਚ ਇੱਕ new age revolution ਦੀ ਸ਼ੁਰੂਆਤ ਹੈ। ਉਦਾਹਰਣ  ਦੇ ਤੌਰ ’ਤੇ ਆਉਣ ਵਾਲੇ ਸਮੇਂ ਵਿੱਚ ਹਾਈ ਕਪੈਸਿਟੀ ਡ੍ਰੋਨ ਦੀ ਮਦਦ ਨਾਲ ਕਿਸਾਨ ਆਪਣੇ ਖੇਤਾਂ ਤੋਂ ਤਾਜ਼ੀਆਂ ਸਬਜ਼ੀਆਂਫ਼ਲਫੁੱਲ ਬਜ਼ਾਰ ਭੇਜ ਸਕਦੇ ਹਨ। ਮੱਛੀ ਪਾਲਣ ਨਾਲ ਜੁੜੇ ਲੋਕ ਤਲਾਬ,  ਨਦੀ ਅਤੇ ਸਮੁੰਦਰ ਤੋਂ ਸਿੱਧੇ ਤਾਜ਼ੀਆਂ ਮਛਲੀਆਂ ਬਜ਼ਾਰ ਭੇਜ ਸਕਦੇ ਹਨ। ਘੱਟ ਸਮੇਂ ਮਿਨੀਮਲ ਡੈਮੇਜ ਦੇ ਨਾਲ ਮਛੁਆਰਿਆਂ ਦਾਕਿਸਾਨਾਂ ਨੂੰ ਸਮਾਨ ਬਜ਼ਾਰ ਪਹੁੰਚੇਗਾ ਤਾਂ ਉਨ੍ਹਾਂ ਦੀ ਮੇਰੇ ਕਿਸਾਨ ਭਾਈਆਂ ਦੀ ਮੇਰੇ ਮਛੁਆਰੇ ਭਾਈ-ਭੈਣਾਂ ਦੀਉਨ੍ਹਾਂ ਦੀ ਆਮਦਨ ਵੀ ਵਧੇਗੀ। ਐਸੀਆਂ ਅਨੇਕ ਸੰਭਾਵਨਾਵਾਂ ਸਾਡੇ ਸਾਹਮਣੇ ਦਸਤਕ ਦੇ ਰਹੀਆਂ ਹਨ।

ਮੈਨੂੰ ਖੁਸ਼ੀ ਹੈ ਕਿ ਦੇਸ਼ ਵਿੱਚ ਕਈ ਹੋਰ ਕੰਪਨੀਆਂ ਇਸ ਦਿਸ਼ਾ ਵਿੱਚ ਤੇਜ਼ੀ ਨਾਲ ਅੱਗੇ ਵਧ ਰਹੀਆਂ ਹਨ। ਭਾਰਤ ਵਿੱਚ ਡ੍ਰੋਨ ਸਟਾਰਟ-ਅੱਪਸ ਦਾ ਇੱਕ ਨਵਾਂ ਈਕੋਸਿਸਟਮ ਤਿਆਰ ਹੋ ਰਿਹਾ ਹੈ। ਹੁਣੇ ਦੇਸ਼ ਵਿੱਚ 200 ਤੋਂ ਜ਼ਿਆਦਾ ਡ੍ਰੋਨ ਸਟਾਰਟ-ਅੱਪ ਕੰਮ ਕਰ ਰਹੇ ਹਨ। ਬਹੁਤ ਜਲਦੀ ਹੀ ਇਨ੍ਹਾਂ ਦੀ ਸੰਖਿਆ ਹਜ਼ਾਰਾਂ ਵਿੱਚ ਪਹੁੰਚ ਜਾਵੇਗੀ। ਇਸ ਨਾਲ ਰੋਜ਼ਗਾਰ ਦੇ ਵੀ ਲੱਖਾਂ ਨਵੇਂ ਅਵਸਰ ਖੁੱਲ੍ਹਣਗੇ। ਮੈਨੂੰ ਵਿਸ਼ਵਾਸ ਹੈ ਆਉਣ ਵਾਲੇ ਸਮੇਂ ਵਿੱਚ ਭਾਰਤ ਦੀ ਇਹ ਵਧਦੀ ਸਮਰੱਥਾ ਪੂਰੀ ਦੁਨੀਆ ਨੂੰ ਡ੍ਰੋਨ ਦੇ ਖੇਤਰ ਵਿੱਚ ਨਵੀਂ ਅਗਵਾਈ ਦੇਵੇਗੀ। ਇਸੇ ਵਿਸ਼ਵਾਸ ਦੇ ਨਾਲ ਆਪ ਸਭ ਦਾ  ਬਹੁਤ-ਬਹੁਤ ਧੰਨਵਾਦਮੇਰੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਹਨ। ਨੌਜਵਾਨਾਂ ਦੇ ਸਾਹਸ ਨੂੰ ਮੇਰੀਆਂ ਸ਼ੁਭਕਾਮਨਾਵਾਂ ਹਨ। ਅੱਜ ਜੋ ਸਟਾਰਟ-ਅੱਪ ਦੀ ਦੁਨੀਆ ਖੜ੍ਹੀ ਹੋਈ ਹੈ। ਇਹ ਜੋ ਨੌਜਵਾਨ ਸਾਹਸ ਕਰ ਰਹੇ ਹਨਰਿਸਕ ਲੈ ਰਹੇ ਹਨ। ਉਨ੍ਹਾਂ ਨੂੰ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਅਤੇ ਭਾਰਤ ਸਰਕਾਰ ਨੀਤੀਆਂ ਦੇ ਦੁਆਰਾ ਲਗਾਤਾਰ ਤੁਹਾਡੇ ਨਾਲ ਰਹਿ ਕੇਮੋਢੇ ਨਾਲ ਮੋਢਾ ਮਿਲਾ ਕੇ ਤੁਹਾਨੂੰ ਅੱਗੇ ਵਧਣ ਵਿੱਚ ਕੋਈ ਰੁਕਾਵਟ ਨਹੀਂ ਆਉਣ ਦੇਵੇਗਾ। ਮੈਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਬਹੁਤ ਬਹੁਤ ਧੰਨਵਾਦ ।

 

 

 ************

ਡੀਐੱਸ/ਐੱਸਐੱਚ/ਡੀਕੇ



(Release ID: 1799670) Visitor Counter : 143