ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

ਸਾਈ (ਸਪੋਰਟਸ ਅਥਾਰਿਟੀ ਆਵ੍ ਇੰਡੀਆ) ਨੇ ਓਲੰਪਿਕ 2024 ਅਤੇ 2028 ਦੀ ਤਿਆਰੀ ਦੇ ਲਈ 398 ਕੋਚ ਤੇ ਸਹਾਇਕ ਕੋਚ ਨਿਯੁਕਤ ਕੀਤੇ; ਨਿਯੁਕਤ ਕੀਤੇ ਗਏ ਲੋਕਾਂ ਵਿੱਚ ਸਾਬਕਾ ਅੰਤਰਰਾਸ਼ਟਰੀ ਐਥਲੀਟ, ਅਰਜੁਨ ਪੁਰਸਕਾਰ ਜੇਤੂ ਸ਼ਾਮਲ

Posted On: 16 FEB 2022 5:10PM by PIB Chandigarh

ਭਾਰਤ ਦੀ ਕੋਚਿੰਗ-ਸੰਰਚਨਾ ਨੂੰ ਮਜ਼ਬੂਤ ਕਰਨ ਵਾਲੇ ਇੱਕ ਵੱਡੇ ਕਦਮ ਦੇ ਰੂਪ ਵਿੱਚ, ਸਪੋਰਟਸ ਅਥਾਰਿਟੀ ਆਵ੍ ਇੰਡੀਆ, ਯੁਵਾ ਪ੍ਰੋਗਰਾਮ ਅਤੇ ਖੇਡ ਮੰਤਰਾਲਾ, ਭਾਰਤ ਸਰਕਾਰ ਨੇ 21 ਖੇਡਾਂ ਦੇ ਲਈ ਵਿਭਿੰਨ ਪੱਧਰਾਂ ‘ਤੇ 398 ਕੋਚ ਦੀ ਨਿਯੁਕਤੀ ਦੇ ਪ੍ਰਸਤਾਵ ਦਿੱਤੇ ਹਨ। ਕੁੱਲ 398 ਵਿੱਚੋਂ ਕਈ ਸਾਬਕਾ ਅੰਤਰਰਾਸ਼ਟਰੀ ਐਥਲੀਟ ਅਤੇ ਅਰਜੁਨ ਪੁਰਸਕਾਰ ਜੇਤੂ ਹਨ, ਜਿਨ੍ਹਾਂ ਨੇ ਵਿਸ਼ਵ ਚੈਂਪੀਅਨਸ਼ਿਪ ਅਤੇ ਓਲੰਪਿਕ ਜਿਹੀਆਂ ਵਿਸ਼ਿਸ਼ਟ ਪ੍ਰਤਿਯੋਗਿਤਾਵਾਂ ਵਿੱਚ ਮੈਡਲ ਜਿੱਤੇ ਹਨ ਜਾਂ ਮੁਕਾਬਲੇ ਦੀ ਹੈ। ਕੁੱਲ 398 ਵਿੱਚੋਂ 101 ਕੋਚ ਪੀਐੱਸਯੂ ਅਤੇ ਹੋਰ ਸਰਕਾਰੀ ਨਿਕਾਵਾਂ ਨਾਲ ਪ੍ਰਤਿਨਿਯੁਕਤੀ ‘ਤੇ ਸ਼ਾਮਲ ਹੋ ਰਹੇ ਹਨ।

ਇਹ ਭਰਤੀ, ਯੁਵਾ ਪ੍ਰੋਗਰਾਮ ਤੇ ਖੇਡ ਮੰਤਰਾਲੇ ਦੁਆਰਾ ਐਥਲੀਟਾਂ ਨੂੰ ਸਮੱਗਰ (360 ਡਿਗ੍ਰੀ) ਸਹਾਇਤਾ ਪ੍ਰਦਾਨ ਕਰਨ ਦੇ ਪ੍ਰਯਾਸ ਦੇ ਤਹਿਤ ਕੀਤੀ ਗਈ ਹੈ, ਕਿਉਂਕਿ ਉਹ ਓਲੰਪਿਕ 2024, 2028 ਸਮੇਤ ਮਹੱਤਵਪੂਰਨ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪ੍ਰਤਿਯੋਗਿਤਾਵਾਂ ਦੀ ਤਿਆਰੀ ਕਰ ਰਹੇ ਹਨ। ਕੇਂਦਰੀ ਯੁਵਾ ਪ੍ਰੋਗਰਾਮ ਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਕਿਹਾ, “ਮੈਨੂੰ ਖੁਸ਼ੀ ਹੈ ਕਿ ਕਈ ਸਾਬਕਾ ਐਥਲੀਟਾਂ ਨੇ, ਜਿਨ੍ਹਾਂ ਨੇ ਅੰਤਰਰਾਸ਼ਟਰੀ ਪ੍ਰਤਿਯੋਗਿਤਾਵਾਂ ਵਿੱਚ ਮੁਕਾਬਲੇ ਕੀਤੀ ਹੈ ਅਤੇ ਮੈਡਲ ਜਿੱਤੇ ਹਨ, ਇਨ੍ਹਾਂ ਅਹੁਦਿਆਂ ਦੇ ਲਈ ਆਵੇਦਨ ਕੀਤਾ ਹੈ ਅਤੇ ਉਹ ਚੁਣੇ ਵੀ ਹੋਏ ਹਨ। ਉਨ੍ਹਾਂ ਦੇ (ਸਾਬਕਾ ਅੰਤਰਰਾਸ਼ਟਰੀ ਐਥਲੀਟ) ਪ੍ਰਣਾਲੀ ਵਿੱਚ ਸ਼ਾਮਲ ਹੋਣ ਦਾ ਮਤਲਬ ਇਹ ਹੋਵੇਗਾ ਕਿ ਖੇਡ ਵਿੱਚ ਐਥਲੀਟਾਂ ਨੂੰ ਟਰੇਨਿੰਗ ਦੇਣ ਦੇ ਇਲਾਵਾ, ਉਹ ਉਨ੍ਹਾਂ ਨੂੰ ਮਾਨਸਿਕ ਦ੍ਰਿੜਤਾ ਦੇ ਲਈ ਟਰੇਂਡ ਕਰਨ ਵਿੱਚ ਸਮਰੱਥ ਹੋਣਗੇ, ਜੋ ਵਿਸ਼ਵ ਪੱਧਰ ਦੀ ਪ੍ਰਤਿਯੋਗਿਤਾ ਵਿੱਚ ਸਫਲਤਾ ਦੀ ਕੁੰਜੀ ਮੰਨੀ ਜਾਂਦੀ ਹੈ।”   

ਕੋਚ ਅਤੇ ਸਹਾਇਕ ਕੋਚ ਦੇ ਇਸ ਨਵੇਂ ਬੈਚ ਵਿੱਚ ਕਈ ਪ੍ਰਤਿਸ਼ਠਿਤ ਨਾਮ ਸ਼ਾਮਲ ਹਨ। ਇਨ੍ਹਾਂ ਵਿੱਚ ਪਦਮ ਸ਼੍ਰੀ ਤੇ ਅਰਜੁਨ ਪੁਰਸਕਾਰ ਜੇਤੂ ਬਜਰੰਗ ਲਾਲ ਠੱਕਰ ਹਨ, ਜੋ ਏਸ਼ਿਆਈ ਖੇਡਾਂ ਵਿੱਚ ਸਿਲਵਰ ਮੈਡਲ ਜੇਤੂ ਰਹੇ ਹਨ ਅਤੇ ਨੌਕਾਯਨ (ਰੋਇੰਗ) ਕੋਚ ਦੇ ਰੂਪ ਵਿੱਚ ਸਾਮਲ ਹੋਏ ਹਨ। ਸ਼ਿਲਪੀ ਸ਼ਯੋਰਾਣ, ਜਿਨ੍ਹਾਂ ਨੇ 2011 ਦੇ ਰਾਸ਼ਟਰਮੰਡਲ ਖੇਡਾਂ ਵਿੱਚ ਸਿਲਵਰ ਮੈਡਲ ਜਿੱਤਿਆ ਹੈ ਅਤੇ ਕੁਸ਼ਤੀ ਵਿੱਚ ਸਹਾਇਕ ਕੋਚ ਦੇ ਰੂਪ ਵਿੱਚ ਸ਼ਾਮਲ ਹੋਏ ਹਨ। ਓਲੰਪੀਅਨ ਜਿੰਸੀ ਫਿਲਿਪ ਐਥਲੈਟਿਕਸ ਕੋਚ ਦੇ ਰੂਪ ਵਿੱਚ ਸ਼ਾਮਲ ਹੋਏ ਹਨ। ਵਿਭਿੰਨ ਪ੍ਰਮੁੱਖ ਅੰਤਰਰਾਸ਼ਟਰੀ ਪ੍ਰਤਿਯੋਗਿਤਾਵਾਂ ਵਿੱਚ ਕਈ ਮੈਡਲ ਜਿੱਤ ਚੁੱਕੀ ਪ੍ਰਣਾਮਿਕਾ ਬੋਰਾ ਮੁੱਕੇਬਾਜ਼ੀ ਕੋਚ ਦੇ ਰੂਪ ਵਿੱਚ ਸਾਮਲ ਹੋਏ ਹਨ।

 ਆਪਣੇ ਨਵੇਂ ਕਾਰਜਭਾਰ ਬਾਰੇ ਗੱਲ ਕਰਦੇ ਹੋਏ ਅਰਜੁਨ ਪੁਰਸਕਾਰ ਜੇਤੂ ਬਜਰੰਗ ਲਾਲ ਠੱਕਰ ਨੇ ਕਿਹਾ, “ਖ਼ਾਸਕਰ ਇੱਕ ਅਜਿਹੇ ਸਮੇਂ ਵਿੱਚ ਜਦੋਂ ਨੌਕਾਯਨ ਦੀ ਅੰਤਰਰਾਸ਼ਟਰੀ ਪ੍ਰਤਿਯੋਗਿਤਾਵਾਂ ਵਿੱਚ ਭਾਰਤ ਦੇ ਕੋਲ ਇੱਕ ਪ੍ਰਭਾਵ ਛੱਡਣ ਦਾ ਇੱਕ ਸੁਨਹਿਰਾ ਮੌਕਾ ਹੈ, ਇੱਕ ਕੋਚ ਦੇ ਰੂਪ ਵਿੱਚ ਖੇਡ ਜਗਤ ਵਿੱਚ ਯੋਗਦਾਨ ਕਰਨ ਦਾ ਮੌਕਾ ਦੇਣ ਦੇ ਲਈ ਮੈਂ ਸਪੋਰਟਸ ਅਥਾਰਿਟੀ ਆਵ੍ ਇੰਡੀਆ ਦਾ ਆਭਾਰੀ ਹਾਂ। ਮੈਂ ਏਸ਼ਿਆਈ ਖੇਡਾਂ ਦੇ ਲਈ ਨੌਕਾਯਨ ਟੀਮ ਨੂੰ ਟਰੇਨਿੰਗ ਦੇ ਰਿਹਾ ਹਾਂ ਅਤੇ ਮੈਨੂੰ ਵਿਸ਼ਵਾਸ ਹੈ ਕਿ ਵੱਧ ਤੋਂ ਵੱਧ ਮੁਕਾਬਲਿਆਂ ਵਿੱਚ ਐਥਲੀਟਾਂ ਨੂੰ ਉਤਾਰ ਕੇ ਅਸੀਂ ਆਉਣ ਵਾਲੇ ਏਸ਼ਿਆਈ ਖੇਡਾਂ ਵਿੱਚ ਦੇਸ਼ ਦੀ ਮੈਡਲ ਗਿਣਤੀ ਵਿੱਚ ਵਾਧਾ ਕਰ ਸਕਣਗੇ।” ਸ਼੍ਰੀ ਠੱਕਰ ਨੇ ਕਿਹਾ ਕਿ ਜਗਤਪੁਰਾ ਅਤੇ ਏਲੇੱਪੀ ਸਥਿਤ ਸਪੋਰਟਸ ਅਥਾਰਿਟੀ ਆਵ੍ ਇੰਡੀਆ ਦੇ ਨੈਸ਼ਨਲ ਸੈਂਟਰ ਆਵ੍ ਐਕਸੀਲੈਂਸ, ਜਿੱਥੇ ਵਾਟਰ ਸਪੋਰਟਸ ਦੀ ਟਰੇਨਿੰਗ ਨਾਲ ਸੰਬੰਧਿਤ ਵਿਸ਼ਵਪੱਧਰੀ ਬੁਨਿਆਦੀ ਸੁਵਿਧਾਵਾਂ ਉਪਲਬਧ ਹਨ, ਦੀ ਵਜ੍ਹਾ ਨਾਲ ਭਾਰਤ ਵਿੱਚ ਵਾਟਰ ਸਪੋਰਟਸ ਨੂੰ ਇੱਕ ਹੋਰ ਪ੍ਰੋਤਸਾਹਨ ਮਿਲਿਆ ਹੈ।

ਇਨ੍ਹਾਂ ਅਹੁਦਿਆਂ ਦੇ ਲਈ ਚੁਣੇ ਗਏ ਲੋਕਾਂ ਵਿੱਚ ਚਾਰ ਅਰਜੁਨ ਪੁਰਸਕਾਰ ਜੇਤੂ, ਇੱਕ ਧਿਆਨਚੰਦ ਪੁਰਸਕਾਰ ਜੇਤੂ ਅਤੇ ਇੱਕ ਦ੍ਰੋਣਾਚਾਰਯ ਪੁਰਸਕਾਰ ਜੇਤੂ ਸ਼ਾਮਲ ਹਨ। ਅੰਤਰਰਾਸ਼ਟਰੀ ਪੱਧਰ ਦੇ ਸਾਬਕਾ ਐਥਲੀਟਾਂ ਦੇ ਇਲਾਵਾ, ਐੱਨਐੱਸਐੱਨਆਈਐੱਸ ਪਟਿਆਲਾ ਜਾਂ ਕਿਸੇ ਮਾਨਤਾ ਪ੍ਰਾਪਤ ਭਾਰਤੀ ਜਾਂ ਵਿਦੇਸ਼ੀ ਯੂਨੀਵਰਸਿਟੀ ਨਾਲ ਖੇਡ ਟਰੇਨਿੰਗ (ਸਪੋਰਟਸ ਕੋਚਿੰਗ) ਵਿੱਚ ਡਿਪਲੋਮਾ ਪ੍ਰਾਪਤ ਅਭਿਆਰਥੀਆਂ ਨੂੰ ਵੀ ਚੁਣਿਆ ਗਿਆ ਹੈ। ਸਪੋਰਟਸ ਅਥਾਰਿਟੀ ਆਵ੍ ਇੰਡੀਆ ਦੇ ਕਈ ਕੋਚ, ਜੇ ਪਹਿਲਾਂ ਕੰਟ੍ਰੈਕਟ ‘ਤੇ ਸਨ ਅਤੇ ਜਿਨ੍ਹਾਂ ਦਾ ਕੰਟ੍ਰੈਕਟ ਸਮਾਪਤ ਹੋ ਗਿਆ ਸੀ, ਨੂੰ ਉਨ੍ਹਾਂ ਦੀ ਪਾਤ੍ਰਤਾ ਦੇ ਅਨੁਸਾਰ ਸੇਵਾ ਵਿੱਚ ਵਾਪਸ ਨਿਯੁਕਤ ਕੀਤਾ ਗਿਆ ਹੈ।

 

*****

ਐੱਨਬੀ/ਯੂਡੀ


(Release ID: 1799111) Visitor Counter : 139