ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਿਹ ਅਤੇ ਸਹਿਕਾਰਿਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਸਮਰਸਤਾ ਤੇ ਸਦਭਾਵ ਦੇ ਪ੍ਰਤੀਕ ਪੂਜਨੀਯ ਸੰਤ ਸ੍ਰੀ ਰਵਿਦਾਸ ਜੀ ਦੀ ਜਯੰਤੀ ’ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ


ਸੰਤ ਸ੍ਰੀ ਰਵਿਦਾਸ ਜੀ ਨੇ ਆਪਣੇ ਵਿਚਾਰਾਂ ਤੇ ਰਚਨਾਵਾਂ ਨਾਲ ਸਮਾਜ ਵਿੱਚ ਅਧਿਆਤਮਿਕ ਚੇਤਨਾ ਜਾਗ੍ਰਤ ਕਰਕੇ ਮਾਨਵਜਾਤੀ ਦੇ ਕਲਿਆਣ ਦਾ ਮਾਰਗ ਦਿਖਾਇਆ

ਏਕਤਾ, ਸਮਾਨਤਾ ਤੇ ਕਰਮ ਪ੍ਰਧਾਨਤਾ ਦੇ ਉਨ੍ਹਾਂ ਦੇ ਸੰਦੇਸ਼ ਸਦਾ ਸਾਡਾ ਮਾਰਗਦਰਸ਼ਨ ਕਰਦੇ ਰਹਿਣਗੇ

ਸੰਤ ਰਵਿਦਾਸ ਜੀ ਦਾ ਜੀਵਨ ਹਰ ਵਿਅਕਤੀ ਨੂੰ ਸਮਾਨ ਅਧਿਕਾਰ ਅਤੇ ਨਿਆਂ ਦੇ ਕੇ ਸਮਾਜ ਨੂੰ ਇੱਕ ਕਰਨ ਦੇ ਲਈ ਸਮਰਪਿਤ ਰਿਹਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਸੰਤ ਰਵਿਦਾਸ ਜੀ ਦੇ ਵਿਚਾਰਾਂ ਨੂੰ ਸਾਕਾਰ ਕਰਦੇ ਹੋਏ ਹਰ ਵਰਗ ਨੂੰ ਵਿਕਾਸ ਵਿੱਚ ਭਾਗੀਦਾਰ ਬਣਾ ਕੇ ਉਨ੍ਹਾਂ ਦੇ ਜੀਵਨ ਪੱਧਰ ਨੂੰ ਉਠਾਉਣ ਦੇ ਲਈ ਨਿਰੰਤਰ ਕਾਰਜ ਕਰ ਰਹੀ ਹੈ

Posted On: 16 FEB 2022 10:23AM by PIB Chandigarh

ਕੇਂਦਰੀ ਗ੍ਰਿਹ ਅਤੇ ਸਹਿਕਾਰਿਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਸੰਤ ਸ੍ਰੀ ਰਵਿਦਾਸ ਜੀ ਦੀ ਜਯੰਤੀ ’ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਟਵੀਟਸ ਦੇ ਜ਼ਰੀਏ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ “ਸਮਰਸਤਾ ਤੇ ਸਦਭਾਵ ਦੇ ਪ੍ਰਤੀਕ ਪੂਜਨੀਯ ਸੰਤ ਸ੍ਰੀ ਰਵਿਦਾਸ ਜੀ ਦੀ ਜਯੰਤੀ ’ਤੇ ਉਨ੍ਹਾਂ ਦੇ ਚਰਣਾਂ ਵਿੱਚ ਨਮਨ ਕਰਦਾ ਹਾਂ। ਉਨ੍ਹਾਂ ਨੇ ਆਪਣੇ ਵਿਚਾਰਾਂ ਤੇ ਰਚਨਾਵਾਂ ਨਾਲ ਸਮਾਜ ਵਿੱਚ ਅਧਿਆਤਮਿਕ ਚੇਤਨਾ ਜਾਗ੍ਰਤ ਕਰਕੇ ਮਾਨਵਜਾਤੀ ਦੇ ਕਲਿਆਣ ਦਾ ਮਾਰਗ ਦਿਖਾਇਆ। ਏਕਤਾ, ਸਮਾਨਤਾ ਤੇ ਕਰਮ ਪ੍ਰਧਾਨਤਾ ਦੇ ਉਨ੍ਹਾਂ ਦੇ ਸੰਦੇਸ਼ ਸਦਾ ਸਾਡਾ ਮਾਰਗਦਰਸ਼ਨ ਕਰਦੇ ਰਹਿਣਗੇ।”

ਸ਼੍ਰੀ ਸ਼ਾਹ ਨੇ ਕਿਹਾ ਕਿ “ਸੰਤ ਰਵਿਦਾਸ ਜੀ ਦਾ ਜੀਵਨ ਹਰ ਵਿਅਕਤੀ ਨੂੰ ਸਮਾਨ ਅਧਿਕਾਰ ਅਤੇ ਨਿਆਂ ਦੇ ਕੇ ਸਮਾਜ ਨੂੰ ਇੱਕ ਕਰਨ ਦੇ ਲਈ ਸਮਰਪਿਤ ਰਿਹਾ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਸੰਤ ਰਵਿਦਾਸ ਜੀ ਦੇ ਵਿਚਾਰਾਂ ਨੂੰ ਚਰਿਤਾਰਥ ਕਰਦੇ ਹੋਏ ਹਰ ਵਰਗ ਨੂੰ ਵਿਕਾਸ ਵਿੱਚ ਭਾਗੀਦਾਰ ਬਣਾ ਕੇ ਉਨ੍ਹਾਂ ਦੇ ਜੀਵਨ ਪੱਧਰ ਨੂੰ ਉਠਾਉਣ ਦੇ ਲਈ ਨਿਰੰਤਰ ਕਾਰਜ ਕਰ ਰਹੀ ਹੈ।”

 

*****

ਐੱਨਡਬਲਯੂ/ਆਰਕੇ/ਏਵਾਈ/ਆਰਆਰ



(Release ID: 1798821) Visitor Counter : 127