ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਸੰਤ ਰਵਿਦਾਸ ਨੂੰ ਉਨ੍ਹਾਂ ਦੀ ਜਯੰਤੀ ਦੀ ਪੂਰਵ ਸੰਧਿਆ 'ਤੇ ਯਾਦ ਕੀਤਾ

Posted On: 15 FEB 2022 7:14PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸੰਤ ਰਵਿਦਾਸ ਨੂੰ ਉਨ੍ਹਾਂ ਦੀ ਜਯੰਤੀ ਦੀ ਪੂਰਵ ਸੰਧਿਆ 'ਤੇ ਯਾਦ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਮਾਣ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦੀ ਸਰਕਾਰ ਦੁਆਰਾ ਉਠਾਏ ਗਏ ਹਰ ਕਦਮ ਨੇ ਪੂਜਯ ਸ਼੍ਰੀ ਗੁਰੂ ਰਵਿਦਾਸ ਜੀ ਦੀ ਭਾਵਨਾ ਨੂੰ ਸਮਾਹਿਤ ਕੀਤਾ ਹੈ।

 

ਟਵੀਟਾਂ ਦੀ ਇੱਕ ਲੜੀ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

 

"ਮਹਾਨ ਸੰਤ ਗੁਰੂ ਰਵਿਦਾਸ ਜੀ ਦੀ ਕੱਲ੍ਹ ਜਨਮ-ਜਯੰਤੀ ਹੈ। ਉਨ੍ਹਾਂ ਨੇ ਜਿਸ ਪ੍ਰਕਾਰ ਆਪਣਾ ਜੀਵਨ ਸਮਾਜ ਤੋਂ ਜਾਤ-ਪਾਤ ਅਤੇ ਛੂਆ-ਛੂਤ ਜਿਹੀਆਂ ਕੁਪ੍ਰਥਾਵਾਂ ਨੂੰ ਸਮਾਪਤ ਕਰਨ ਦੇ ਲਈ ਸਮਰਪਿਤ ਕਰ ਦਿੱਤਾ, ਉਹ ਅੱਜ ਵੀ ਸਾਡੇ ਸਭ ਦੇ ਲਈ ਪ੍ਰੇਰਣਾਦਾਈ ਹੈ।"

 

"ਇਸ ਅਵਸਰ ‘ਤੇ ਮੈਨੂੰ ਸੰਤ ਰਵਿਦਾਸ ਜੀ ਦੇ ਪਵਿੱਤਰ ਸਥਲੀ ਨੂੰ ਲੈ ਕੇ ਕੁਝ ਗੱਲਾਂ ਯਾਦ ਆ ਰਹੀਆਂ ਹਨ। ਸਾਲ 2016 ਅਤੇ 2019 ਵਿੱਚ ਮੈਨੂੰ ਇੱਥੇ ਮੱਥਾ ਟੇਕਣ ਅਤੇ ਲੰਗਰ ਛਕਣ ਦਾ ਸੁਭਾਗ ਮਿਲਿਆ ਸੀ। ਇੱਕ ਸਾਂਸਦ ਹੋਣ ਦੇ ਨਾਤੇ ਮੈਂ ਇਹ ਤੈਅ ਕਰ ਲਿਆ ਸੀ ਕਿ ਇਸ ਤੀਰਥ-ਸਥਲ ਦੇ ਵਿਕਾਸ ਕਾਰਜਾਂ ਵਿੱਚ ਕੋਈ ਕਮੀ ਨਹੀਂ ਹੋਣ ਦਿੱਤੀ ਜਾਵੇਗੀ।"

 

"ਮੈਨੂੰ ਇਹ ਦੱਸਦੇ ਹੋਏ ਮਾਣ ਦਾ ਅਨੁਭਵ ਹੋ ਰਿਹਾ ਹੈ ਕਿ ਅਸੀਂ ਆਪਣੀ ਸਰਕਾਰ ਦੇ ਹਰ ਕਦਮ ਅਤੇ ਹਰ ਯੋਜਨਾ ਵਿੱਚ ਪੂਜਯ ਸ਼੍ਰੀ ਗੁਰੂ ਰਵਿਦਾਸ ਜੀ ਦੀ ਭਾਵਨਾ ਨੂੰ ਸਮਾਹਿਤ ਕੀਤਾ ਹੈ। ਇਹੀ ਨਹੀਂ, ਕਾਸ਼ੀ ਵਿੱਚ ਉਨ੍ਹਾਂ ਦੀ ਯਾਦ ‘ਚ ਨਿਰਮਾਣ ਕਾਰਜ ਪੂਰੀ ਸ਼ਾਨ ਅਤੇ ਦਿੱਵਯਤਾ ਦੇ ਨਾਲ ਅੱਗੇ ਵਧ ਰਿਹਾ ਹੈ।"

 

 

 

****


ਡੀਐੱਸ/ਐੱਸਐੱਚ



(Release ID: 1798612) Visitor Counter : 156