ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਦਿੱਵਿਯਾਂਗਜਨ ਅਤੇ ਬਜ਼ੁਰਗ ਨਾਗਰਿਕਾਂ ਲਈ ‘ਸਮਾਜਿਕ ਸਸ਼ਕਤੀਕਰਣ ਸ਼ਿਵਿਰ’ ਨੂੰ ਆਯੋਜਿਤ ਅਤੇ ‘ਇੱਕ ਏਕੀਕ੍ਰਿਤ ਮੋਬਾਈਲ ਸੇਵਾ ਡਿਲੀਵਰੀ ਵੈਨ’ ਨੂੰ ਸ਼ੁਰੂ ਕਰਨਗੇ
Posted On:
12 FEB 2022 2:45PM by PIB Chandigarh
ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਦੀ ਏਡੀਪੀਆਈ ਯੋਜਨਾ ਦੇ ਤਹਿਤ ‘ਦਿੱਵਿਯਾਂਗਜਨ’ ਅਤੇ ‘ਰਾਸ਼ਟਰੀ ਵਯੋਸ਼੍ਰੀ ਯੋਜਨਾ’ (ਆਰਵੀਵਾਈ ਯੋਜਨਾ) ਦੇ ਤਹਿਤ ਸੀਨੀਅਰ ਨਾਗਰਿਕਾਂ ਨੂੰ ਸਹਾਇਤਾ ਅਤੇ ਸਹਾਇਕ ਉਪਕਰਣਾਂ ਦੇ ਵੰਡ ਲਈ ਇੱਕ ‘ਸਮਾਜਿਕ ਸਸ਼ਕਤੀਕਰਣ ਸ਼ਿਵਿਰ’ ਦਾ ਆਯੋਜਨ 13 ਫਰਵਰੀ, 2022 ਨੂੰ ਦੁਪਹਿਰ 12 ਵਜੇ ਮੱਧ ਪ੍ਰਦੇਸ਼ ਦੇ ਛੱਤਰਪੁਰ ਸਥਿਤ ਸਰਕਾਰੀ ਹਾਇਰ ਸੈਕੰਡਰੀ ਸਕੂਲ ਸੰਖਿਆ -01 ਵਿੱਚ ਕੀਤਾ ਜਾਵੇਗਾ। ਇਸ ਸ਼ਿਵਿਰ ਦਾ ਆਯੋਜਨ ਦਿੱਵਿਯਾਂਗਜਨ ਸਸ਼ਕਤੀਕਰਣ ਵਿਭਾਗ (ਡੀਈਪੀਡਬਲਿਊਡੀ), ਅਲਿਮਕੋ ਅਤੇ ਜ਼ਿਲ੍ਹਾ ਪ੍ਰਸ਼ਾਸਨ ਛੱਤਰਪੁਰ ਦੀ ਸਹਿਭਾਗਿਤਾ ਵਿੱਚ ਕਰੇਗਾ।
ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਤਿਆਰ ਵਿਭਾਗ ਦੀ ਮਾਨਕ ਸੰਚਾਲਨ ਪ੍ਰਕਿਰਿਆ (ਐੱਸਓਪੀ) ਦਾ ਪਾਲਨ ਕਰਦੇ ਹੋਏ ਬਲਾਕ/ਪੰਚਾਇਤ ਪੱਧਰ ‘ਤੇ 1391 ਦਿੱਵਿਯਾਂਗਜਨ ਅਤੇ 553 ਸੀਨੀਅਰ ਨਾਗਰਿਕਾਂ ਨੂੰ 2.33 ਕਰੋੜ ਰੁਪਏ ਮੁੱਲ ਦੇ ਕੁੱਲ 5286 ਸਹਾਇਤਾ ਅਤੇ ਸਹਾਇਕ ਉਪਕਰਣ ਮੁਫਤ ਵੰਡੇ ਜਾਣਗੇ।
ਮਾਨਯੋਗ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ ਡਾ. ਵੀਰੇਂਦਰ ਕੁਮਾਰ ਇਸ ਸਮਾਰੋਹ ਦੇ ਮੁੱਖ ਮਹਿਮਾਨ ਹੋਣਗੇ। ਇਸ ਵਿੱਚ ਕੇਂਦਰੀ ਮੰਤਰੀ ‘ਇੱਕ ਏਕੀਕ੍ਰਿਤ ਮੋਬਾਈਲ ਸੇਵਾ ਡਿਲੀਵਰੀ ਵੈਨ’ ਨੂੰ ਵੀ ਹਰੀ ਝੰਡੀ ਦਿਖਾਉਣਗੇ। ਇਸ ਵਾਹਨ ਨੂੰ ਅਲਿਮਕੋ ਨੇ “ਵਿਕਰੀ ਦੇ ਬਾਅਦ ਸੇਵਾ” ਪ੍ਰਦਾਨ ਕਰਨ ਅਤੇ ਸਹਾਇਤਾ ਅਤੇ ਸਹਾਇਕ ਉਪਕਰਣਾਂ ਦੇ ਉਪਯੋਗ ‘ਤੇ ਜਾਗਰੂਕਤਾ ਅਭਿਯਾਨ ਚਲਾਉਣ ਲਈ ਵਿਕਸਿਤ ਕੀਤਾ ਹੈ।
ਇਸ ਦੇ ਇਲਾਵਾ ਭਾਰਤ ਸਰਕਾਰ ਦੀ ਏਡੀਆਈਪੀ/ਆਰਵੀਵਾਈ ਯੋਜਨਾ ਦੇ ਤਹਿਤ ਉਨ੍ਹਾਂ ਜ਼ਿਲ੍ਹਿਆਂ ਵਿੱਚ ਜਿੱਥੇ ਹਾਲੀਆ ਦਿਨਾਂ ਵਿੱਚ ਦਿੱਵਿਯਾਂਗਜਨ ਅਤੇ ਬਜ਼ੁਰਗ ਨਾਗਰਿਕਾਂ ਨੂੰ ਸਹਾਇਤਾ ਅਤੇ ਸਹਾਇਕ ਉਪਕਰਣਾਂ ਦਾ ਵੇਰਵਾ ਕੀਤਾ ਗਿਆ ਹੈ ਪ੍ਰੋਸਥੇਟਿਕਸ ਅਤੇ ਆਰਥੋਟਿਕਸ ਉਪਕਰਣ ਲਈ ਉਸੀ ਸਥਾਨ ‘ਤੇ ਮੁਰੰਮਤ/ਸੁਧਾਰ/ਸਮਾਯੋਜਨ ਅਤੇ ਫਿਟਿੰਗ ਦੀ ਸੁਵਿਧਾ ਪ੍ਰਦਾਨ ਕਰਨ ਦੇ ਉਦੇਸ਼ ਵਿੱਚ ਇਸ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਸਮਾਰੋਹ ਦੀ ਪ੍ਰਧਾਨਗੀ ਮੱਧ ਪ੍ਰਦੇਸ਼ ਦੇ ਬਾਦਾਮਲਹੇੜ੍ਹਾ ਤੋਂ ਵਿਧਾਇਕ ਅਤੇ ਮੱਧ ਪ੍ਰਦੇਸ਼ ਰਾਜ ਨਾਗਰਿਕ ਸਪਲਾਈ ਨਿਗਮ ਲਿਮਿਟਿਡ ਦੇ ਚੇਅਰਮੈਨ ਸ਼੍ਰੀ ਪ੍ਰਦੁੱਮਨ ਸਿੰਘ ਲੋਧੀ ਕਰਨਗੇ।
ਉਥੇ ਇਸ ਪ੍ਰੋਗਰਾਮ ਵਿੱਚ ਅਲਿਮਕੋ ਦੇ ਸੀਐੱਮਡੀ ਸ਼੍ਰੀ ਰਾਜਨ ਸਹਿਗਲ, ਅਲਿਮਕੋ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਰਹਿਣਗੇ।
***
ਐੱਮਜੀ/ਆਰਐੱਨਐੱਮ/ਏਬੀਐੱਚ
(Release ID: 1798343)
Visitor Counter : 168